Apple ਅਤੇ ਪਰਦੇਦਾਰੀ ਨੂੰ ਰਿਪੋਰਟ ਕਰੋ

Apple ਤੁਹਾਡੇ ਵੱਲੋਂ ਰਿਪੋਰਟ ਕੀਤੇ ਕੰਟੈਂਟ ਦੀ ਕੁਝ ਜਾਣਕਾਰੀ ਪ੍ਰੋਸੈੱਸ ਕਰਦਾ ਹੈ, ਜਿਸ ਵਿੱਚ ਸੰਪਰਕ ਜਾਣਕਾਰੀ, ਤਸਵੀਰਾਂ ਤੇ ਵੀਡੀਓ ਅਤੇ ਕੁਝ ਮਾਮਲਿਆਂ ਵਿੱਚ ਆਸ-ਪਾਸ ਦੇ ਸੀਮਤ ਸੁਨੇਹੇ ਸ਼ਾਮਲ ਹੁੰਦੇ ਹਨ। ਇਹ ਰਿਪੋਰਟ ਤੁਹਾਡੇ Apple ਖਾਤੇ ਨਾਲ ਸੰਬੰਧਿਤ ਹੈ।
 

Apple ਨੂੰ ਰਿਪੋਰਟ ਕਰੋ ਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।


Privacy Icon

  • ਜਦੋਂ ਤੁਹਾਨੂੰ ਅਜਿਹੇ ਚਿੱਤਰ ਅਤੇ ਵੀਡੀਓ ਪ੍ਰਾਪਤ ਹੁੰਦੇ ਹਨ ਜਿਸ ਵਿੱਚ ਨੁਕਸਾਨ ਪਹੁੰਚਾਉਣ ਅਤੇ ਗ਼ੈਰ-ਕਾਨੂੰਨੀ ਨੰਗੇਜ਼ਤਾ ਵਾਲਾ ਕੰਟੈਂਟ ਹੁੰਦਾ ਹੈ, ਤਾਂ Apple ਨੂੰ ਰਿਪੋਰਟ ਕਰੋ” ਨਾਲ ਤੁਹਾਨੂੰ ਅਜਿਹੀ ਜਾਣਕਾਰੀ ਦੀ Apple ਨੂੰ ਰਿਪੋਰਟ ਕਰਨ ਦੀ ਆਗਿਆ ਮਿਲਦੀ ਹੈ।
  • ਸਿਖਲਾਈ ਪ੍ਰਾਪਤ ਪੇਸ਼ੇਵਰਾਂ ਦੀ ਟੀਮ ਵੱਲੋਂ ਰਿਪੋਰਟ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਜੇਕਰ Apple ਵੱਲੋਂ ਇਸ ਨੂੰ ਲਾਜ਼ਮੀ ਨਿਰਧਾਰਤ ਕੀਤਾ ਜਾਵੇ ਤਾਂ ਇਹ ਕਾਨੂੰਨੀ ਅਧਿਕਾਰੀ ਨਾਲ ਸਾਂਝੀ ਕੀਤੀ ਜਾ ਸਕਦੀ ਹੈ।
  • Apple ਇਸ ਰਿਪੋਰਟ ਦੇ ਵੇਰਵਿਆਂ ਨੂੰ ਤੁਹਾਡੀ ਗੱਲਬਾਤ ਵਿੱਚ ਸ਼ਾਮਲ ਹੋਰ ਲੋਕਾਂ ਨਾਲ ਸਾਂਝੇ ਨਹੀਂ ਕਰੇਗਾ।

ਜੇ ਤੁਹਾਨੂੰ ਨੁਕਸਾਨ ਪਹੁੰਚਾਉਣ ਵਾਲਾ ਅਤੇ ਗ਼ੈਰ-ਕਾਨੂੰਨੀ ਨੰਗੇਜਤਾ ਵਾਲਾ ਕੰਟੈਂਟ ਪ੍ਰਾਪਤ ਹੁੰਦਾ ਹੈ ਜਾਂ ਦਿਖਾਇਆ ਜਾਂਦਾ ਹੈ, ਤਾਂ ਤੁਸੀਂ Apple ਨੂੰ ਇਸਦੀ ਰਿਪੋਰਟ ਭੇਜ ਸਕਦੇ ਹੋ। ਜਦੋਂ ਤੁਸੀਂ ਕੋਈ ਰਿਪੋਰਟ ਸਪੁਰਦ ਕਰਦੇ ਹੋ, ਤਾਂ Apple ਵੱਲੋਂ ਜਾਂਚ ਕਰਨ ਅਤੇ ਸੰਭਾਵੀ ਤੌਰ ’ਤੇ ਕਾਰਵਾਈ ਕਰਨ ਦੇ ਲਈ ਲੋੜੀਂਦੀ ਜਾਣਕਾਰੀ ਦੀ ਘੱਟੋ-ਘੱਟ ਮਾਤਰਾ ਇਕੱਤਰ ਕਰ ਕੇ ਇਸ ’ਤੇ ਪ੍ਰਕਿਰਿਆ ਕੀਤੀ ਜਾਂਦੀ ਹੈ। ਇਸ ਵਿੱਚ ਹੇਠ ਲਿਖੀਆਂ ਚੀਜ਼ਾਂ ਸ਼ਾਮਲ ਹੋ ਸਕਦੀਆਂ ਹਨ:

  • ਤੁਹਾਡੀ ਸੰਪਰਕ ਜਾਣਕਾਰੀ ਜਿਵੇਂ ਕਿ ਤੁਹਾਡਾ ਨਾਮ ਤੇ ਫ਼ੋਨ ਨੰਬਰ ਅਤੇ ਗੱਲਬਾਤ ਵਿੱਚ ਸ਼ਾਮਲ ਹੋਰਾਂ ਦੀ ਸੰਪਰਕ ਜਾਣਕਾਰੀ
  • ਤਸਵੀਰਾਂ, ਵੀਡੀਓ ਜਾਂ ਫ਼ਰੇਮ ਜਿਨ੍ਹਾਂ ਦੀ ਤੁਸੀਂ ਰਿਪੋਰਟ ਕਰ ਰਹੇ ਹੋ
  • iMessage ਵਿੱਚ ਰਿਪੋਰਟ ਸਪੁਰਦ ਕਰਨ ਦੇ ਮਾਮਲੇ ਵਿੱਚ, ਤੁਹਾਡੇ ਵੱਲੋਂ ਰਿਪੋਰਟ ਕੀਤੀਆਂ ਜਾ ਰਹੀਆਂ ਤਸਵੀਰਾਂ ਜਾਂ ਵੀਡੀਓ ਤੋਂ ਪਹਿਲਾਂ ਅਤੇ ਬਾਅਦ ਦੇ ਕੁਝ ਸੀਮਤ ਸੁਨੇਹਿਆਂ ਵਿੱਚ ਮੌਜੂਦ ਕੰਟੈਂਟ ਅਤੇ ਸੰਬੰਧਿਤ ਮੈਟਾਡੇਟਾ, ਜਿਵੇਂ ਕਿ ਟਾਈਮਸਟੈਂਪ ਅਤੇ ਭੇਜਣ ਵਾਲੇ ਦੀ ਜਾਣਕਾਰੀ
  • ਕੋਈ ਵੀ ਵਾਧੂ ਟਿੱਪਣੀ ਜੋ ਤੁਸੀਂ ਰਿਪੋਰਟ ਵਿੱਚ ਪ੍ਰਦਾਨ ਕਰਨਾ ਚਾਹੁੰਦੇ ਹੋ

Apple ਨੂੰ ਭੇਜਣ ਤੋਂ ਪਹਿਲਾਂ ਰਿਪੋਰਟ ਨੂੰ ਤੁਹਾਡੇ ਡਿਵਾਈਸ ਵਿੱਚ ਬਣਾਇਆ ਅਤੇ ਇਨਕ੍ਰਿਪਟ ਕੀਤਾ ਜਾਂਦਾ ਹੈ। ਰਿਪੋਰਟ ਦਾ ਐਕਸੈੱਸ ਸਖ਼ਤੀ ਨਾਲ ਕੰਟਰੋਲ ਕੀਤਾ ਜਾਂਦਾ ਹੈ ਅਤੇ ਸਿਰਫ਼ ਸਿਖਲਾਈ ਪ੍ਰਾਪਤ ਪੇਸ਼ੇਵਰਾਂ ਦੀ ਟੀਮ ਨੂੰ ਹੀ ਉਪਲਬਧ ਹੁੰਦਾ ਜੋ ਹਰੇਕ ਰਿਪੋਰਟ ਦੀ ਸਮੀਖਿਆ ਕਰਦੇ ਹਨ ਅਤੇ ਜੇ ਜ਼ਰੂਰੀ ਹੋਵੇ ਤਾਂ ਰਿਪੋਰਟ ਨੂੰ ਕਾਨੂੰਨੀ ਅਧਿਕਾਰੀ ਨਾਲ ਜਾਂ ਕਾਨੂੰਨ ਮੁਤਾਬਕ ਸਾਂਝਾ ਕਰਦੇ ਹਨ।

ਨਿੱਜੀ ਡੇਟਾ ‘ਤੇ ਪ੍ਰਕਿਰਿਆ ਕਰਨ ਲਈ ਲਾਗੂ ਕਾਨੂੰਨੀ ਆਧਾਰ

ਅਸੀਂ ਆਮ ਤੌਰ ‘ਤੇ ਤੁਹਾਡੇ ਨਿੱਜੀ ਡੇਟਾ ਨੂੰ Apple ਨਾਲ ਤੁਹਾਡੇ ਇਕਰਾਰਨਾਮੇ ਦੀ ਕਾਰਗੁਜ਼ਾਰੀ ਲਈ ਪ੍ਰਕਿਰਿਆ ਵਿੱਚ ਲੈ ਕੇ ਆਉਂਦੇ ਹਾਂ ਜੋ ਕਿ ਸੇਵਾ ਪ੍ਰਦਾਨ ਕਰਨ ਅਤੇ ਸਾਡੀਆਂ ਕਾਨੂੰਨੀ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਲਈ ਜ਼ਰੂਰੀ ਹੁੰਦਾ ਹੈ। ਜਿੱਥੇ ਸਹਿਮਤੀ ਢੁਕਵੇਂ ਕਾਨੂੰਨੀ ਆਧਾਰ ਵਜੋਂ ਹੋਵੇ, ਉੱਥੇ ਅਸੀਂ ਇਸ ਨੂੰ ਲਾਗੂ ਕਾਨੂੰਨ ਦੇ ਅਨੁਸਾਰ ਪ੍ਰਾਪਤ ਕਰਦੇ ਹਾਂ।

ਡੇਟਾ ਸਾਂਭ ਕੇ ਰੱਖਣਾ

Apple ਵੱਲੋਂ ਨਿੱਜੀ ਡੇਟਾ ਸਿਰਫ਼ ਉਦੋਂ ਤੱਕ ਸਾਂਭ ਕੇ ਰੱਖਿਆ ਜਾਂਦਾ ਹੈ ਜਦੋਂ ਤੱਕ ਇਹ ਇਸ ਨੂੰ ਇਕੱਠਾ ਕਰਨ ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਲੋੜੀਂਦਾ ਹੁੰਦਾ ਹੈ। ਅਸੀਂ Apple ਨੂੰ ਸਪੁਰਦ ਕੀਤੀ ਗਈ ਰਿਪੋਰਟ ਨੂੰ ਲੋੜੀਂਦੀਆਂ ਕਾਨੂੰਨੀ ਮਾਨਤਾਵਾਂ ਅਨੁਸਾਰ ਦੋ ਸਾਲਾਂ ਤੱਕ ਸਾਂਭ ਕੇ ਰੱਖਦੇ ਹਾਂ। ਜਾਣਕਾਰੀ ਨੂੰ ਸਾਂਭ ਕੇ ਰੱਖਣ ਦੇ ਅਰਸੇ ਦਾ ਮੁਲਾਂਕਣ ਕਰਨ ਲਈ ਅਸੀਂ ਪਹਿਲਾਂ ਧਿਆਨ ਨਾਲ ਇਸਦੀ ਪੜਚੋਲ ਕਰਦੇ ਹਾਂ ਕਿ ਕੀ ਇਕੱਠੇ ਕੀਤੇ ਨਿੱਜੀ ਡੇਟਾ ਨੂੰ ਸਾਂਭਣਾ ਲੋੜੀਂਦਾ ਹੈ, ਜੇ ਹਾਂ, ਤਾਂ ਨਿੱਜੀ ਜਾਣਕਾਰੀ ਨੂੰ ਕਾਨੂੰਨੀ ਤੌਰ ‘ਤੇ ਮਾਨਤਾ ਪ੍ਰਾਪਤ ਘੱਟ ਤੋਂ ਘੱਟ ਸਮੇਂ ਲਈ ਸਾਂਭਣ ਦਾ ਕੰਮ ਕਰੋ।

Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ’ਤੇ ਦੇਖਿਆ ਜਾ ਸਕਦਾ ਹੈ।

2026-03-30