ਸੁਰੱਖਿਆ ਫ਼ੀਚਰ ਅਤੇ ਪਰਦੇਦਾਰੀ
ਸੁਰੱਖਿਆ ਫ਼ੀਚਰਾਂ ਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।
![]()
- ਐਮਰਜੈਂਸੀ ਸੇਵਾਵਾਂ ਨੂੰ ਕਾਲ ਕਰਨ ਲਈ ਸੁਰੱਖਿਆ ਫ਼ੀਚਰਾਂ ਦੀ ਵਰਤੋਂ ਕਰਨ ’ਤੇ ਪ੍ਰਤੀਕਿਰਿਆ ਪ੍ਰਾਪਤ ਕਰਨ ਵਿੱਚ ਮਦਦ ਲਈ ਜੇਕਰ ਕਾਲ ਜਾਂ ਟੈਕਸਟ ਸੈਸ਼ਨ ਸ਼ੁਰੂ ਕੀਤਾ ਜਾਂਦਾ ਹੈ ਤਾਂ ਇਸ ਵਿੱਚ ਤੁਹਾਡਾ ਡਿਵਾਈਸ ਟਿਕਾਣਾ ਸ਼ਾਮਲ ਕੀਤਾ ਜਾ ਸਕਦਾ ਹੈ, ਭਾਵੇਂ ਟਿਕਾਣਾ ਸੇਵਾਵਾਂ ਅਸਮਰੱਥ ਕੀਤੀਆਂ ਹੋਣ।
- ਕਾਲ ਸਮਾਪਤ ਹੋਣ ’ਤੇ ਤੁਹਾਡਾ ਡਿਵਾਈਸ ਤੁਹਾਡੇ ਟਿਕਾਣੇ ਦੇ ਨਾਲ ਤੁਹਾਡੇ ਐਮਰਜੈਂਸੀ ਸੰਪਰਕਾਂ ਨੂੰ ਸੁਨੇਹਾ ਭੇਜ ਕੇ ਉਹਨਾਂ ਨੂੰ ਸੂਚਿਤ ਕਰ ਸਕਦਾ ਹੈ ਕਿ ਐਮਰਜੈਂਸੀ SOS ਟ੍ਰਿਗਰ ਹੋਇਆ ਸੀ।
- ਕੁਝ ਸੁਰੱਖਿਆ ਫ਼ੀਚਰ ਆਟੋਮੈਟਿਕਲੀ ਚਾਲੂ ਕੀਤੇ ਜਾ ਸਕਦੇ ਹਨ।
ਐਮਰਜੈਂਸੀ SOS
ਐਮਰਜੈਂਸੀ ਕਾਲ ਸ਼ੁਰੂ ਕਰਨ ਵਾਲੇ ਐਮਰਜੈਂਸੀ SOS ਫ਼ੀਚਰ ਦੀ ਵਰਤੋਂ ਕਰਨ ’ਤੇ ਕਾਲ ਵਿੱਚ ਤੁਹਾਡਾ ਟਿਕਾਣਾ (ਚਾਹੇ ਤੁਹਾਡੀਆਂ ਟਿਕਾਣਾ ਸੇਵਾਵਾਂ ਸਮਰੱਥ ਕੀਤੀਆਂ ਹੋਣ ਜਾਂ ਨਹੀਂ) ਅਤੇ ਮੈਡੀਕਲ ID (ਜੇਕਰ ਸਮਰੱਥ ਕੀਤੀ ਹੋਈ ਹੈ) ਸ਼ਾਮਲ ਹੋ ਸਕਦੀ ਹੈ ਤਾਂ ਕਿ ਡਿਸਪੈਚਰ ਤੁਹਾਡੀ ਮਦਦ ਕਰ ਸਕੇ। ਤੁਹਾਡਾ ਟਿਕਾਣਾ ਡੇਟਾ ਅਤੇ ਇਨਕ੍ਰਿਪਟਡ ਮੈਡੀਕਲ ID ਜਾਣਕਾਰੀ Apple ਨੂੰ ਭੇਜੀ ਜਾਂਦੀ ਹੈ ਤਾਂ ਜੋ Apple ਉੱਨਤ ਐਮਰਜੈਂਸੀ ਡੇਟਾ ਸੇਵਾ ਦੇ ਤੁਹਾਡੇ ਖੇਤਰ ਵਿੱਚ ਸਮਰਥਿਤ ਹੋਣ ਜਾਂ ਨਾ ਹੋਣ ਦੀ ਜਾਂਚ ਕਰੇ ਅਤੇ ਐਮਰਜੈਂਸੀ ਸੇਵਾਵਾਂ ਨੂੰ ਡੇਟਾ ਪ੍ਰਦਾਨ ਕਰੇ। ਜੇਕਰ ਤੁਹਾਡਾ ਖੇਤਰ ਸਮਰਥਿਤ ਹੈ, ਤਾਂ ਕੋਈ ਭਾਈਵਾਲ ਐਮਰਜੈਂਸੀ ਸੇਵਾਵਾਂ ਨੂੰ ਡਿਲਿਵਰ ਕਰਨ ਲਈ Apple ਤੋਂ ਤੁਹਾਡੀ ਜਾਣਕਾਰੀ ਨੂੰ ਵਾਪਸ ਪ੍ਰਾਪਤ ਕਰ ਸਕਦਾ ਹੈ। Apple ਤੁਹਾਡੀ ਮੈਡੀਕਲ ID ਦੀ ਜਾਣਕਾਰੀ ਨੂੰ ਨਹੀਂ ਪੜ੍ਹ ਸਕਦਾ। ਕਾਲ ਸਮਾਪਤ ਹੋਣ ‘ਤੇ ਅਤੇ ਜੇਕਰ ਤੁਸੀਂ ਸੁਨੇਹੇ ਐਪ ਨੂੰ ਅਨਇੰਸਟਾਲ ਨਹੀਂ ਕੀਤਾ, ਜੇਕਰ ਤੁਸੀਂ ਸੁਨੇਹਾ ਰੱਦ ਨਹੀਂ ਕਰਦੇ, ਤਾਂ ਤੁਹਾਡੇ ਐਮਰਜੈਂਸੀ ਸੰਪਰਕਾਂ ਅਤੇ ਜੇਕਰ ਚੈੱਕ ਇਨ ਸੈਸ਼ਨ ਕਿਰਿਆਸ਼ੀਲ ਹੈ ਤਾਂ ਚੈੱਕ ਇਨ ਸੰਪਰਕਾਂ ਨੂੰ ਆਟੋਮੈਟਿਕਲੀ ਇੱਕ ਸੁਨੇਹਾ ਪ੍ਰਾਪਤ ਹੋਵੇਗਾ ਜਿਸ ਵਿੱਚ ਦੱਸਿਆ ਗਿਆ ਹੋਵੇਗਾ ਕਿ ਤੁਸੀਂ ਐਮਰਜੈਂਸੀ ਸੇਵਾਵਾਂ ਨੂੰ ਕਾਲ ਕੀਤੀ ਹੈ। ਇਸ ਸੁਨੇਹੇ ਵਿੱਚ ਤੁਹਾਡਾ ਮੌਜੂਦਾ ਟਿਕਾਣਾ ਵੀ ਸ਼ਾਮਲ ਹੁੰਦਾ ਹੈ ਅਤੇ ਸਮੇਂ ਦੀ ਸੀਮਤ ਸਮੇਂ ਲਈ ਤੁਹਾਡਾ ਟਿਕਾਣਾ ਬਦਲਣ ’ਤੇ ਤੁਹਾਡੇ ਡਿਵਾਈਸ ਵੱਲੋਂ ਤੁਹਾਡੇ ਐਮਰਜੈਂਸੀ ਸੰਪਰਕਾਂ ਅਤੇ ਕਿਰਿਆਸ਼ੀਲ “ਚੈੱਕ ਇਨ ਸੰਪਰਕ” ਨੂੰ ਅੱਪਡੇਟ ਭੇਜੇ ਜਾਣਗੇ। ਜੇਕਰ ਤੁਸੀਂ ਆਪਣੇ ਐਮਰਜੈਂਸੀ ਸੰਪਰਕਾਂ ਜਾਂ ਕਿਰਿਆਸ਼ੀਲ “ਚੈੱਕ ਇਨ ਸੰਪਰਕ“ ਨੂੰ ਆਪਣਾ ਟਿਕਾਣਾ ਸਾਂਝਾ ਨਹੀਂ ਕਰਨਾ ਚਾਹੁੰਦੇ ਹੋ, ਤਾਂ ਆਪਣੇ iPhone ਜਾਂ Apple Vision Pro ’ਤੇ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਟਿਕਾਣਾ ਸੇਵਾਵਾਂ > ਸਿਸਟਮ ਸੇਵਾਵਾਂ ’ਤੇ ਜਾਓ ਅਤੇ ਐਮਰਜੈਂਸੀ ਕਾਲਾਂ ਅਤੇ SOS ਨੂੰ ਬੰਦ ਕਰਨ ਲਈ ਟੈਪ ਕਰੋ।
“ਐਮਰਜੈਂਸੀ SOS ਅਤੇ ਪਰਦੇਦਾਰੀ” ਬਾਰੇ ਵਧੇਰੇ ਜਾਣਕਾਰੀ ਲਈ www.apple.com/in/legal/privacy/data/en/emergency-sos ‘ਤੇ ਜਾਓ।
ਮੈਡੀਕਲ ID ਦੇ ਬਾਰੇ ਵਧੇਰੇ ਜਾਣਨ ਲਈ ਸੈਟਿੰਗਾਂ > ਸਿਹਤ > ਮੈਡੀਕਲ ID > ਐਮਰਜੈਂਸੀ ਐਕਸੈੱਸ ’ਤੇ ਜਾਓ ਅਤੇ “ਹੋਰ ਜਾਣੋ” ’ਤੇ ਟੈਪ ਕਰੋ।
ਟਿਕਾਣਾ ਸੇਵਾਵਾਂ ਦੇ ਬਾਰੇ ਵਧੇਰੇ ਜਾਣਕਾਰੀ ਲਈ www.apple.com/in/legal/privacy/data/en/location-services ’ਤੇ ਜਾਓ।
ਸੈਟੇਲਾਈਟ ਰਾਹੀਂ ਐਮਰਜੈਂਸੀ SOS
ਜਦੋਂ ਐਮਰਜੈਂਸੀ ਸੇਵਾਵਾਂ ਤੱਕ ਪਹੁੰਚ ਬਣਾਉਣ ਦਾ ਕੋਈ ਵੀ ਹੋਰ ਮਾਧਿਅਮ ਉਪਲਬਧ ਨਾ ਹੋਵੇ, ਤਾਂ ਸੈਟੇਲਾਈਟ ਰਾਹੀਂ ਐਮਰਜੈਂਸੀ SOS ਨਾਲ ਅਸਧਾਰਨ ਹਾਲਾਤ ਵਿੱਚ ਤੁਹਾਨੂੰ ਐਮਰਜੈਂਸੀ ਸੇਵਾਵਾਂ ਨਾਲ ਕਨੈਕਟ ਕਰਨ ਵਿੱਚ ਮਦਦ ਮਿਲ ਸਕਦੀ ਹੈ। ਇਸ ਸੇਵਾ ਲਈ ਸੁਨੇਹੇ ਐਪ ਲੋੜੀਂਦੀ ਹੈ ਅਤੇ ਹੋ ਸਕਦਾ ਹੈ ਕਿ ਇਹ ਹਰੇਕ ਥਾਂ ਜਾਂ ਹਰੇਕ ਹਾਲਾਤਾਂ ਵਿੱਚ ਉਪਲਬਧ ਨਾ ਹੋਵੇ।
ਐਮਰਜੈਂਸੀ ਸੇਵਾਵਾਂ ਨੂੰ ਸੁਨੇਹਾ ਭੇਜਣ ਅਤੇ ਉਨ੍ਹਾਂ ਤੋਂ ਸੁਨੇਹਾ ਪ੍ਰਾਪਤ ਕਰਨ ਲਈ ਜ਼ਰੂਰੀ ਹੈ ਕਿ ਆਸਮਾਨ ਸਾਫ਼ ਦਿਖਾਈ ਦੇ ਰਿਹਾ ਹੋਵੇ ਅਤੇ ਤੁਹਾਡਾ ਡਿਵਾਈਸ ਅਤੇ ਸੈਟੇਲਾਈਟ ਆਪਸ ਵਿੱਚ ਸਹੀ ਸੇਧ ਵਿੱਚ ਹੋਣ। ਸੈਟੇਲਾਈਟ ਕਨੈਕਸ਼ਨ ਤੁਹਾਡੇ ਰਿਵਾਇਤੀ ਨੈੱਟਵਰਕ ਦੀ ਤੁਲਨਾ ਵਿੱਚ ਬਹੁਤ ਵੱਖਰੇ ਢੰਗ ਨਾਲ ਕੰਮ ਕਰਦਾ ਹੈ। ਨਤੀਜੇ ਵਜੋਂ ਸੁਨੇਹੇ ਭੇਜਣ ਅਤੇ ਪ੍ਰਾਪਤ ਕਰਨ ਵਿੱਚ ਰਵਾਇਤੀ ਟੈਕਸਟ ਨਾਲੋਂ ਵੱਧ ਸਮਾਂ ਲੱਗ ਸਕਦਾ ਹੈ ਅਤੇ ਹੋ ਸਕਦਾ ਹੈ ਕਿ ਤੁਹਾਨੂੰ ਉਪਲਬਧਤਾ ਵਿੱਚ ਦੇਰੀ ਦਾ ਅਨੁਭਵ ਹੋਵੇ।
ਕੁਝ ਟਿਕਾਣਿਆਂ ’ਤੇ, ਤੁਸੀਂ ਐਮਰਜੈਂਸੀ ਸੇਵਾ ਕੇਂਦਰ ਨਾਲ ਸਿੱਧੇ ਤੌਰ ’ਤੇ ਸੁਨੇਹਿਆਂ ਦਾ ਆਦਾਨ-ਪ੍ਰਦਾਨ ਕਰ ਸਕੋਗੇ। ਜੇਕਰ ਤੁਹਾਡੇ ਟਿਕਾਣੇ ਨੂੰ ਸੇਵਾ ਮੁਹੱਈਆ ਕਰਵਾਉਣ ਵਾਲਾ ਸੇਵਾ ਕੇਂਦਰ ਟੈਕਸਟ ਸੁਨੇਹੇ ਪ੍ਰਾਪਤ ਨਹੀਂ ਕਰ ਸਕਦਾ, ਤਾਂ ਤੀਜੀ ਧਿਰ ਦੇ ਰਿਲੇ ਪ੍ਰਦਾਤਾ ਵੱਲੋਂ ਤੁਹਾਨੂੰ ਟੈਕਸਟ ਭੇਜਿਆ ਜਾਵੇਗਾ ਅਤੇ ਤੁਹਾਡੇ ਆਧਾਰ ‘ਤੇ ਐਮਰਜੈਂਸੀ ਸੇਵਾਵਾਂ ਨੂੰ ਕਾਲ ਕੀਤੀ ਜਾਵੇਗੀ। ਸੰਯੁਕਤ ਰਾਜ ਅਮਰੀਕਾ ਵਿੱਚ, ਐਮਰਜੈਂਸੀ ਸੇਵਾਵਾਂ ਨੂੰ ਸਿੱਧੇ ਤੌਰ ’ਤੇ ਭੇਜੇ ਜਾਣ ਵਾਲੇ ਸੁਨੇਹੇ ਸਿਰਫ਼ ਲਾਤੀਨੀ ਵਰਣਮਾਲਾ ਸਮਰਥਨ ਕਰਦੇ ਹਨ।
ਜੇਕਰ ਮੋਬਾਈਲ ਸੇਵਾ ਜਾਂ Wi-Fi ਆਵਾਜ਼ ਕਨੈਕਸ਼ਨ ਉਪਲਬਧ ਹੋ ਜਾਂਦਾ ਹੈ, ਤਾਂ ਤੁਹਾਨੂੰ ਫ਼ੋਨ ਰਾਹੀਂ ਐਮਰਜੈਂਸੀ ਸੇਵਾਵਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ। ਹਾਲਾਂਕਿ ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਹੋ ਸਕਦਾ ਹੈ ਕਿ ਤੁਹਾਡੇ ਸੈਟੇਲਾਈਟ ਸੈਸ਼ਨ ਦੌਰਾਨ ਸੇਵਾ ਪ੍ਰਦਾਨ ਕਰਨ ਵਾਲੇ ਐਮਰਜੈਂਸੀ ਸੇਵਾ ਪ੍ਰਦਾਤਾ ਨਾਲ ਤੁਸੀਂ ਦੁਬਾਰਾ ਕਨੈਕਟ ਨਾ ਕਰ ਸਕੋ।
ਸੈਟੇਲਾਈਟ ਰਾਹੀਂ ਐਮਰਜੈਂਸੀ SOS ਦੀ ਸੁਵਿਧਾ ਸੈਟੇਲਾਈਟ ਦੀ ਉਪਲਬਧਤਾ ‘ਤੇ ਨਿਰਭਰ ਕਰਦੀ ਹੈ ਅਤੇ ਕਾਰਜ ਸਮਰੱਥਾ ਦੀ ਲਗਾਤਾਰਤਾ ਲਈ ਸੌਫ਼ਟਵੇਅਰ ਅੱਪਡੇਟ ਕਰਨ ਦੀ ਲੋੜ ਪੈ ਸਕਦੀ ਹੈ।
ਜਦੋਂ ਤੁਸੀਂ ਸੈਟੇਲਾਈਟ ਰਾਹੀਂ ਐਮਰਜੈਂਸੀ SOS ਦੀ ਵਰਤੋਂ ਕਰਦੇ ਹੋਏ ਟੈਕਸਟ ਕਰਦੇ ਹੋ, ਤਾਂ ਤੁਹਾਡੇ ਸੁਨੇਹਿਆਂ ਨੂੰ ਇਨਕ੍ਰਿਪਟ ਕਰਕੇ ਭੇਜਿਆ ਜਾਂਦਾ ਹੈ ਅਤੇ ਸੰਬੰਧਿਤ ਐਮਰਜੈਂਸੀ ਸੇਵਾਵਾਂ ਪ੍ਰਦਾਤਾ ਨੂੰ ਜਾਂ ਤੀਜੀ-ਧਿਰ ਰਿਲੇ ਪ੍ਰਦਾਤਾ ਨੂੰ ਪਾਸ ਕਰਨ ਲਈ Apple ਵੱਲੋਂ ਡਿਕ੍ਰਿਪਟ ਕੀਤਾ ਜਾਂਦਾ ਹੈ। ਤੁਹਾਡੇ ਸੁਨੇਹਿਆਂ ਨੂੰ ਐਮਰਜੈਂਸੀ ਸੇਵਾ ਕੇਂਦਰਾਂ ਅਤੇ ਰਿਲੇ ਪ੍ਰਦਾਤਿਆਂ ਵੱਲੋਂ ਤੁਹਾਨੂੰ ਪ੍ਰਦਾਨ ਕੀਤੀ ਜਾਣ ਵਾਲੀ ਸੇਵਾ ਨੂੰ ਬਿਹਤਰ ਬਣਾਉਣ ਅਤੇ ਲਾਗੂ ਕਾਨੂੰਨ ਦਾ ਪਾਲਣ ਕਰਨ ਲਈ ਸਾਂਭ ਕੇ ਰੱਖਿਆ ਜਾ ਸਕਦਾ ਹੈ।
ਜਦੋਂ ਤੁਸੀਂ ਸੈਟੇਲਾਈਟ ਰਾਹੀਂ ਐਮਰਜੈਂਸੀ SOS ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੇ ਟੈਕਸਟ ਸੁਨੇਹੇ ਨੂੰ ਸਥਾਨਕ ਐਮਰਜੈਂਸੀ ਸੇਵਾਵਾਂ ਸੰਸਥਾ ਵੱਲ ਭੇਜਣ ਲਈ ਅਤੇ ਜਵਾਬ-ਕਰਤਾ ਨੂੰ ਤੁਹਾਡੇ ਤੱਕ ਪਹੁੰਚਣ ਵਿੱਚ ਮਦਦ ਕਰਨ ਲਈ ਤੁਹਾਡਾ ਟਿਕਾਣਾ Apple, ਐਮਰਜੈਂਸੀ ਸੇਵਾਵਾਂ ਟੈਕਸਟ ਰਾਊਟਿੰਗ ਪ੍ਰਦਾਤਿਆਂ ਅਤੇ ਤੀਜੀ-ਧਿਰ ਦੇ ਰਿਲੇਅ ਪ੍ਰਦਾਤਾ ਨਾਲ ਸਾਂਝਾ ਕੀਤਾ ਜਾਵੇਗਾ। ਖੋਜੀ ਵਿੱਚ ਸੈਟੇਲਾਈਟ ਰਾਹੀਂ ਸਾਂਝੇ ਕੀਤੇ ਟਿਕਾਣੇ ਐਂਡ-ਟੂ-ਐਂਡ ਇਨਕ੍ਰਿਪਟ ਰੂਪ ਵਿੱਚ ਭੇਜੇ ਜਾਂਦੇ ਹਨ ਅਤੇ ਇਨ੍ਹਾਂ ਨੂੰ Apple ਵੱਲੋਂ ਐਕਸੈੱਸ ਨਹੀਂ ਕੀਤਾ ਜਾ ਸਕਦਾ।
ਐਮਰਜੈਂਸੀ ਸੈਸ਼ਨ ਦੌਰਾਨ ਤੁਸੀਂ ਆਪਣੇ ਟਿਕਾਣੇ ਅਤੇ ਆਪਣੀ ਐਮਰਜੈਂਸੀ ਦੀ ਕਿਸਮ ਸੰਬੰਧੀ ਜਾਣਕਾਰੀ ਨੂੰ ਆਪਣੇ ਐਮਰਜੈਂਸੀ ਸੇਵਾਵਾਂ ਨਾਲ ਅਤੇ ਆਪਣੇ ਸੰਚਾਰ ਦਾ ਟ੍ਰਾਂਸਕ੍ਰਿਪਟ ਆਪਣੇ ਪਹਿਲਾਂ ਤੋਂ ਚੁਣੇ ਐਮਰਜੈਂਸੀ ਸੰਪਰਕਾਂ ਨਾਲ ਸਾਂਝਾ ਕਰਨ ਦੀ ਚੋਣ ਕਰ ਸਕਦੇ ਹੋ। ਤੁਸੀਂ ਸਕਰੀਨ ਦੇ ਸਿਖਰ ‘ਤੇ “ਸਾਂਝਾਕਰਨ ਬੰਦ ਕਰੋ” ’ਤੇ ਟੈਪ ਕਰ ਕੇ ਕਿਸੇ ਵੀ ਸਮੇਂ ਆਪਣਾ ਸੈਸ਼ਨ ਟ੍ਰਾਂਸਕ੍ਰਿਪਟ ਸਾਂਝਾ ਕਰਨਾ ਰੋਕ ਸਕਦੇ ਹੋ।
ਐਮਰਜੈਂਸੀ SOS ਲਾਈਵ ਵੀਡੀਓ
ਐਮਰਜੈਂਸੀ ਕਾਲ ਦੌਰਾਨ ਤੁਸੀਂ ਐਮਰਜੈਂਸੀ ਸੇਵਾਵਾਂ ਸੇਵਾਵਾਂ ਵੱਲੋਂ ਬੇਨਤੀ ਕਰਨ ‘ਤੇ ਉਹਨਾਂ ਨਾਲ ਲਾਈਵ ਵੀਡੀਓ ਨੂੰ ਸਾਂਝਾ ਕਰਨ ਜਾਂ ਮੀਡੀਆ ਅੱਪਲੋਡ ਕਰਨ ਦੀ ਚੋਣ ਕਰ ਸਕਦੇ ਹੋ। ਤੁਸੀਂ ਕਿਸੇ ਵੀ ਸਮੇਂ “ਕਾਲ ਸਮਾਪਤ ਕਰੋ” ’ਤੇ ਟੈਪ ਕਰ ਕੇ, ਫਿਰ “ਕੈਮਰਾ ਸਾਂਝਾ ਕਰਨਾ ਬੰਦ ਕਰੋ” ਜਾਂ “ਕਾਲ ਸਮਾਪਤ ਕਰੋ” ’ਤੇ ਟੈਪ ਕਰ ਕੇ ਆਪਣੀ ਲਾਈਵ ਵੀਡੀਓ ਨੂੰ ਸਾਂਝਾ ਕਰਨਾ ਬੰਦ ਕਰ ਸਕਦੇ ਹੋ। ਜੇਕਰ ਤੁਸੀੰ ਮੀਡੀਆ ਕੰਟੈਂਟ ਅੱਪਲੋਡ ਕਰਨ ਦੀ ਚੋਣ ਕੀਤੀ ਹੈ, ਤਾਂ ਤੁਹਾਡੇ ਵੱਲੋਂ ਐਮਰਜੈਂਸੀ ਕਾਲ ਸਮਾਪਤ ਕਰ ਦੇਣ ਤੋਂ ਬਾਅਦ ਵੀ ਤੁਹਾਡਾ ਕੰਟੈਂਟ ਅੱਪਲੋਡ ਹੋਣਾ ਜਾਰੀ ਰਹੇਗਾ। ਸਾਂਝੇ ਕੀਤੇ ਗਏ ਮੀਡੀਆ ਕੰਟੈਂਟ ਨੂੰ ਐਮਰਜੈਂਸੀ ਸੇਵਾਵਾਂ ਵੱਲੋਂ ਰਿਕਾਰਡ ਕੀਤਾ ਜਾਂ ਸੰਭਾਲਿਆ ਜਾ ਸਕਦਾ ਹੈ। ਲਾਈਵ ਵੀਡੀਓ ਅਤੇ ਅੱਪਲੋਡ ਕੀਤੇ ਮੀਡੀਆ ਨੂੰ ਐਂਡ-ਟੂ-ਐਂਡ ਇਨਕ੍ਰਿਪਟ ਕਰ ਕੇ ਭੇਜਿਆ ਜਾਂਦਾ ਹੈ ਅਤੇ Apple ਵੱਲੋਂ ਦੇਖਿਆ ਜਾਂ ਐਕਸੈੱਸ ਨਹੀਂ ਕੀਤਾ ਜਾ ਸਕਦਾ।
ਇਸ ਫ਼ੀਚਰ ਦੀ ਵਰਤੋਂ ਕਰਨ ਲਈ, ਤੁਹਾਨੂੰ “ਐਮਰਜੈਂਸੀ ਕਾਲਾਂ ਅਤੇ SOS” ਨੂੰ ਚਾਲੂ ਕਰਨਾ ਪਵੇਗਾ। ਅਜਿਹਾ ਕਰਨ ਲਈ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਟਿਕਾਣਾ ਸੇਵਾਵਾਂ > ਸਿਸਟਮ ਸੇਵਾਵਾਂ ’ਤੇ ਜਾਓ ਅਤੇ ਐਮਰਜੈਂਸੀ ਕਾਲਾਂ ਅਤੇ SOS ਨੂੰ ਚਾਲੂ ਕਰਨ ਲਈ ਟੈਪ ਕਰੋ।
ਐਮਰਜੈਂਸੀ SOS ਲਾਈਵ ਵੀਡੀਓ ਸਾਰੇ ਟਿਕਾਣਿਆਂ ਅਤੇ ਹਾਲਾਤਾਂ ਵਿੱਚ ਉਪਲਬਧ ਨਾ ਰਹਿਣ ਦੀ ਸੰਭਾਵਨਾ ਹੈ।
ਡਿੱਗਣ ਦਾ ਪਤਾ ਲਗਾਉਣਾ
ਜੇਕਰ ਤੁਹਾਡੇ ਵੱਲੋਂ ਆਪਣੀ ਘੜੀ ਬੰਨ੍ਹੀ ਹੋਣ ਦੌਰਾਨ Apple Watch SE ਜਾਂ Apple Watch Series 4 ਜਾਂ ਇਸ ਤੋਂ ਬਾਅਦ ਦੇ ਸੰਸਕਰਨਾਂ ਵੱਲੋਂ ਜ਼ੋਰ ਨਾਲ ਡਿੱਗਣ ਦਾ ਪਤਾ ਲਗਾਇਆ ਜਾਂਦਾ ਹੈ, ਤਾਂ ਡਿੱਗਣ ਦਾ ਪਤਾ ਲਗਾਉਣ ਦਾ ਅਲਰਟ ਲੋੜ ਪੈਣ ‘ਤੇ ਤੁਹਾਨੂੰ ਐਮਰਜੈਂਸੀ ਸੇਵਾਵਾਂ ਨਾਲ ਕਨੈਕਟ ਕਰਨ ਵਿੱਚ ਮਦਦ ਕਰ ਸਕਦਾ ਹੈ। ਤੁਸੀਂ ਐਮਰਜੈਂਸੀ ਸੇਵਾਵਾਂ ਨਾਲ ਸੰਪਰਕ ਕਰਨ ਜਾਂ ਅਲਰਟ ਨੂੰ ਖ਼ਾਰਜ ਕਰਨ ਦਾ ਵਿਕਲਪ ਚੁਣ ਸਕਦੇ ਹੋ। ਜੇਕਰ Apple Watch ਨੂੰ ਪਤਾ ਲੱਗਦਾ ਹੈ ਕਿ ਤੁਸੀਂ ਚੱਲ-ਫਿਰ ਰਹੇ ਹੋ, ਤਾਂ ਇਹ ਅਲਰਟ ’ਤੇ ਤੁਹਾਡੀ ਪ੍ਰਤਿਕਿਰਿਆ ਦੀ ਉਡੀਕ ਕਰੇਗੀ ਅਤੇ ਐਮਰਜੈਂਸੀ ਸੇਵਾਵਾਂ ਨੂੰ ਆਟੋਮੈਟਿਕਲੀ ਕਾਲ ਨਹੀਂ ਕਰੇਗੀ। ਜੇ ਤੁਹਾਡੀ Apple Watch ਨੂੰ ਪਤਾ ਲਗਦਾ ਹੈ ਕਿ ਤੁਸੀਂ ਇੱਕ ਮਿੰਟ ਤੋਂ ਕੋਈ ਹਰਕਤ ਨਹੀਂ ਕਰ ਰਹੇ ਤਾਂ ਇਹ 30 ਸਕਿੰਟ ਦਾ ਕਾਊਂਟਡਾਊਨ ਸ਼ੁਰੂ ਕਰੇਗੀ ਅਤੇ ਨਾਲ ਹੀ ਤੁਹਾਡੇ ਗੁੱਟ ’ਤੇ ਟੈਪ ਕਰੇਗੀ ਤੇ ਅਲਰਟ ਵਜਾਏਗੀ। ਕਾਊਂਟਡਾਊਨ ਪੂਰਾ ਹੋਣ ਤੋਂ ਬਾਅਦ Apple Watch ਆਪਣੇ ਆਪ ਐਮਰਜੈਂਸੀ ਸੇਵਾਵਾਂ ਅਤੇ ਤੁਹਾਡੇ ਐਮਰਜੈਂਸੀ ਸੰਪਰਕਾਂ ਨੂੰ ਕਾਲ ਕਰੇਗੀ।
ਜਦੋਂ ਆਟੋਡਾਇਲ ਕਾਲ ਕਨੈਕਟ ਹੁੰਦੀ ਹੈ, ਤਾਂ ਤੁਹਾਡੀ Apple Watch ਆਡੀਓ ਸੁਨੇਹੇ ਚਲਾਉਂਦੀ ਹੈ ਜੋ ਐਮਰਜੈਂਸੀ ਸੇਵਾਵਾਂ ਨੂੰ ਸੂਚਿਤ ਕਰਦੀ ਹੈ ਕਿ ਤੁਹਾਡੀ Apple Watch ਵੱਲੋਂ ਜ਼ੋਰ ਨਾਲ ਡਿੱਗਣ ਦਾ ਪਤਾ ਲਗਾਇਆ ਹੈ ਅਤੇ ਫਿਰ ਤੁਹਾਡੇ ਮੌਜੂਦਾ ਟਿਕਾਣੇ ਨੂੰ ਅਕਸ਼ਾਂਸ਼ ਅਤੇ ਰੇਖਾਂਸ਼ ਕੋਆਰਡੀਨੇਟਸ ਵਜੋਂ ਸਾਂਝਾ ਕਰੇਗੀ। ਇਸ ਕਾਲ ਵਿੱਚ ਤੁਹਾਡਾ ਟਿਕਾਣਾ ਸ਼ਾਮਲ ਕੀਤਾ ਜਾਵੇਗਾ, ਭਾਵੇਂ ਟਿਕਾਣਾ ਸੇਵਾਵਾਂ ਅਸਮਰੱਥ ਕੀਤੀਆਂ ਹੋਣ। ਜੇਕਰ ਤੁਸੀਂ ਪਹਿਲਾਂ ਤੋਂ Medical ID ਨੂੰ ਐਮਰਜੈਂਸੀ ਕਾਲ ਦੌਰਾਨ ਸਾਂਝਾ ਕਰਨ ਲਈ ਸਮਰੱਥ ਕੀਤਾ ਹੈ, ਤਾਂ ਤੁਹਾਡੀ ਮੈਡੀਕਲ ID ਵੀ ਐਮਰਜੈਂਸੀ ਸੇਵਾਵਾਂ ਨਾਲ ਆਟੋਮੈਟਿਕਲੀ ਸਾਂਝੀ ਕੀਤੀ ਜਾਵੇਗੀ (ਸਿਰਫ਼ ਸੰਯੁਕਤ ਰਾਜ ਅਮਰੀਕਾ ਅਤੇ ਕਨੇਡਾ)। ਜੇ ਤੁਸੀਂ ਸੁਨੇਹੇ ਐਪ ਨੂੰ ਅਣਇੰਸਟਾਲ ਨਹੀਂ ਕੀਤਾ ਹੋਇਆ ਹੈ ਤਾਂ ਕਾਲ ਦੀ ਸਮਾਪਤੀ ’ਤੇ ਤੁਹਾਡੀ Apple Watch 10-ਸਕਿੰਟ ਦੀ ਉਲਟੀ ਗਿਣਤੀ ਸ਼ੁਰੂ ਕਰੇਗੀ ਜਿਸ ਤੋਂ ਬਾਅਦ ਉਹ ਐਮਰਜੈਂਸੀ ਸੰਪਰਕਾਂ ਅਤੇ ਜੇਕਰ ਚੈੱਕ ਇਨ ਸੈਸ਼ਨ ਕਿਰਿਆਸ਼ੀਲ ਹੈ, ਤਾਂ ਚੈੱਕ ਇਨ ਸੰਪਰਕ ਨੂੰ ਤੁਹਾਡੇ ਟਿਕਾਣੇ ਸਮੇਤ ਸੁਨੇਹਾ ਭੇਜ ਕੇ ਇਹ ਦੱਸੇਗੀ ਕਿ ਤੁਹਾਡੀ ਘੜੀ ਨੇ ਜ਼ੋਰ ਨਾਲ ਡਿੱਗਣ ਦਾ ਪਤਾ ਲਗਾਇਆ ਹੈ ਅਤੇ ਐਮਰਜੈਂਸੀ ਸੇਵਾਵਾਂ ਨੂੰ ਕਾਲ ਕਰ ਦਿੱਤੀ ਹੈ। 10-ਸਕਿੰਟ ਦੀ ਉਲਟੀ ਗਿਣਤੀ ਦੇ ਵਿੱਚ-ਵਿੱਚ ਤੁਸੀਂ ਆਪਣੇ ਐਮਰਜੈਂਸੀ ਸੰਪਰਕਾਂ ਅਤੇ ਚੈੱਕ ਇਨ ਸੰਪਰਕ ਨੂੰ ਭੇਜੇ ਗਏ ਸੁਨੇਹੇ ਨੂੰ ਰੱਦ ਕਰਨ ਦੀ ਚੋਣ ਕਰ ਸਕਦੇ ਹੋ। ਤੁਹਾਡੀ Apple Watch ਤੁਹਾਡੀ ਮੈਡੀਕਲ ID ਤੋਂ ਤੁਹਾਡੇ ਐਮਰਜੈਂਸੀ ਸੰਪਰਕ ਪ੍ਰਾਪਤ ਕਰਦੀ ਹੈ।
ਜੇ ਡਿੱਗਣ ਦਾ ਪਤਾ ਲਗਾਇਆ ਜਾਂਦਾ ਹੈ, ਆਟੋਡਾਇਲ ਕਾਲ ਐਮਰਜੈਂਸੀ ਸੇਵਾਵਾਂ ਨਾਲ ਕਨੈਕਟ ਨਹੀਂ ਕਰ ਸਕਦੀ ਅਤੇ ਤੁਸੀਂ ਹਿੱਲ ਨਹੀਂ ਰਹੇ, ਤਾਂ ਤੁਹਾਡਾ iPhone ਸੁਨੇਹੇ ਐਪ ਦੀ ਵਰਤੋਂ ਕਰ ਕੇ ਐਮਰਜੈਂਸੀ ਸੇਵਾਵਾਂ ਨੂੰ ਆਟੋਮੈਟਿਕਲੀ ਟੈਕਸਟ ਰਾਹੀਂ ਸੀਮਤ ਜਾਣਕਾਰੀ (ਜਿਵੇਂ ਕਿ ਤੁਹਾਡਾ ਟਿਕਾਣਾ, ਬੈਟਰੀ ਲਾਈਫ਼ ਅਤੇ ਐਮਰਜੈਂਸੀ ਦੀ ਕਿਸਮ) ਭੇਜਣ ਲਈ ਸੈਟੇਲਾਈਟ ਕਨੈਕਟੀਵਿਟੀ ਰਾਹੀਂ ਐਮਰਜੈਂਸੀ SOS ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਜੇਕਰ ਤੁਸੀਂ ਸੁਨੇਹੇ ਐਪ ਨੂੰ ਅਣਇੰਸਟਾਲ ਨਹੀਂ ਕੀਤਾ ਹੈ, ਤਾਂ ਤੁਹਾਡੇ ਆਧਾਰ ’ਤੇ ਸੀਮਤ ਜਾਣਕਾਰੀ (ਜਿਵੇਂ ਕਿ ਤੁਹਾਡਾ ਟਿਕਾਣਾ, ਐਮਰਜੈਂਸੀ ਦੀ ਕਿਸਮ) ਤੁਹਾਡੇ ਐਮਰਜੈਂਸੀ ਸੰਪਰਕਾਂ ਅਤੇ ਕਿਰਿਆਸ਼ੀਲ ਚੈੱਕ ਇਨ ਸੰਪਰਕਾਂ ਨੂੰ ਵੀ ਭੇਜੀ ਜਾਵੇਗੀ।
ਡਿੱਗਣ ਦੀਆਂ ਘਟਨਾਵਾਂ ਨੂੰ ਸਿਹਤ ਐਪ ਵਿੱਚ ਉਦੋਂ ਤੱਕ ਆਟੋਮੈਟਿਕਲੀ ਰਿਕਾਰਡ ਕੀਤਾ ਜਾਂਦਾ ਹੈ, ਜਦੋਂ ਤੱਕ ਤੁਹਾਡੀ Apple Watch ਵੱਲੋਂ ਪੁੱਛਣ ‘ਤੇ ਤੁਸੀਂ ਆਪਣੇ ਨਾ ਡਿੱਗਣ ਦਾ ਜਵਾਬ ਨਹੀਂ ਦੇ ਦਿੰਦੇ। ਆਪਣੇ ਡਿੱਗਣ ਦੀ ਹਿਸਟਰੀ ਦੇਖਣ ਲਈ, ਆਪਣੇ iPhone ’ਤੇ ਸਿਹਤ ਐਪ ਖੋਲ੍ਹੋ ਅਤੇ ਬ੍ਰਾਊਜ਼ ਕਰੋ > ਹੋਰ ਡੇਟਾ > ਡਿੱਗਣ ਦੀ ਗਿਣਤੀ ’ਤੇ ਜਾਓ।
ਤੁਸੀਂ ਆਪਣੇ iPhone ’ਤੇ Apple Watch ਐਪ ਵਿੱਚ ਮੇਰੀ ਘੜੀ > ਐਮਰਜੈਂਸੀ SOS ’ਤੇ ਜਾ ਕੇ ਡਿੱਗਣ ਦਾ ਪਤਾ ਲਗਾਉਣ ਨੂੰ ਚਾਲੂ ਜਾਂ ਬੰਦ ਕਰਨ ਲਈ ਟੈਪ ਕਰ ਕੇ ਡਿੱਗਣ ਦਾ ਪਤਾ ਲਗਾਉਣ ਨੂੰ ਸਮਰੱਥ ਜਾਂ ਅਸਮਰੱਥ ਕਰ ਸਕਦੇ ਹੋ। ਜੇ “ਡਿੱਗਣ ਦਾ ਪਤਾ ਲਗਾਉਣਾ” ਚਾਲੂ ਹੈ, ਤਾਂ ਤੁਸੀਂ “ਹਮੇਸ਼ਾਂ ਚਾਲੂ” ਜਾਂ “ਸਿਰਫ਼ ਵਰਕਆਊਟ ਦੌਰਾਨ ਚਾਲੂ” ‘ਤੇ ਟੈਪ ਕਰ ਸਕਦੇ ਹੋ। ਜੇਕਰ ਤੁਸੀਂ ਆਪਣੀ Apple Watch ਸੈੱਟ ਅੱਪ ਕਰਦੇ ਸਮੇਂ ਜਾਂ ਸਿਹਤ ਐਪ ਵਿੱਚ ਆਪਣੀ ਉਮਰ ਭਰੀ ਸੀ ਅਤੇ ਤੁਹਾਡੀ ਉਮਰ 55 ਸਾਲ ਜਾਂ ਇਸ ਤੋਂ ਵੱਧ ਹੈ, ਤਾਂ “ਡਿੱਗਣ ਦਾ ਪਤਾ ਲਗਾਉਣਾ” ਆਪਣੇ ਆਪ ਚਾਲੂ ਹੋ ਜਾਂਦਾ ਹੈ। ਜੇਕਰ ਤੁਸੀਂ 18 ਤੋਂ 55 ਸਾਲਾਂ ਦੇ ਹੋ, ਤਾਂ ਵਰਕਆਊਟ ਦੌਰਾਨ “ਡਿੱਗਣ ਦਾ ਪਤਾ ਲਗਾਉਣਾ” ਆਟੋਮੈਟਿਕਲੀ ਚਾਲੂ ਹੋ ਜਾਂਦਾ ਹੈ। ਐਮਰਜੈਂਸੀ ਸੇਵਾਵਾਂ ਨੂੰ ਆਟੋਮੈਟਿਕਲੀ ਕਾਲ ਕਰਨ ਲਈ ਤੁਹਾਡੀ ਘੜੀ ਦੀ ਗੁੱਟ ਦੀ ਪਛਾਣ ਦਾ ਸਮਰੱਥ ਹੋਣਾ ਲਾਜ਼ਮੀ ਹੈ। Apple Watch ’ਤੇ ਅਜਿਹਾ ਕਰਨ ਲਈ, ਸੈਟਿੰਗਾਂ > ਪਾਸਕੋਡ ’ਤੇ ਜਾਓ ਅਤੇ “ਗੁੱਟ ਦਾ ਪਤਾ ਲਗਾਉਣਾ” ਨੂੰ ਚਾਲੂ ਕਰਨ ਲਈ ਟੈਪ ਕਰੋ। “ਡਿੱਗਣ ਦਾ ਪਤਾ ਲਗਾਉਣਾ” ਸਿਰਫ਼ 18 ਸਾਲ ਜਾਂ ਵੱਧ ਉਮਰ ਦੇ ਲੋਕਾਂ ਲਈ ਉਪਲਬਧ ਹੈ। Apple Watch ਡਿੱਗਣ ਦੀ ਹਰੇਕ ਘਟਣਾ ਦਾ ਪਤਾ ਨਹੀਂ ਲਗਾ ਸਕਦੀ।
ਟੱਕਰ ਦਾ ਪਤਾ ਲਗਾਉਣਾ
ਜੇਕਰ iOS 16 ਜਾਂ ਇਸ ਤੋਂ ਬਾਅਦ ਦੇ ਸੰਸਕਰਨ ਵਾਲੇ ਤੁਹਾਡੇ iPhone 14 ਜਾਂ ਇਸ ਤੋਂ ਬਾਅਦ ਵਾਲੇ (ਸਾਰੇ ਮਾਡਲ), Apple Watch Series 8 ਜਾਂ ਇਸ ਤੋਂ ਬਾਅਦ ਵਾਲੇ ਮਾਡਲ, Apple Watch SE (ਦੂਜੀ ਜਨਰੇਸ਼ਨ) ਅਤੇ watchOS 9 ਜਾਂ ਇਸ ਤੋਂ ਬਾਅਦ ਦੇ ਸੰਸਕਰਨ ਵਾਲੀ Apple Watch Ultra ਜਾਂ ਇਸ ਤੋਂ ਬਾਅਦ ਵਾਲੇ ਮਾਡਲ ਨੂੰ ਗੰਭੀਰ ਕਾਰ ਦੁਰਘਟਨਾ ਦਾ ਪਤਾ ਲੱਗਦਾ ਹੈ, ਤਾਂ ਐਮਰਜੈਂਸੀ ਸੇਵਾਵਾਂ ਨੂੰ ਕਾਲ ਕਰਨ ਲਈ ਅਲਰਟ ਟ੍ਰਿਗਰ ਹੋਵੇਗਾ। ਤੁਸੀਂ ਅਲਰਟ ਖ਼ਾਰਜ ਕਰ ਸਕਦੇ ਹੋ ਜਾਂ ਐਮਰਜੈਂਸੀ ਸੇਵਾਵਾਂ ਨੂੰ ਸੰਪਰਕ ਕਰਨ ਨੂੰ ਜਾਰੀ ਰੱਖ ਸਕਦੇ ਹੋ। ਤੁਹਾਡਾ ਡਿਵਾਈਸ ਅਲਾਰਮ ਵਜਾ ਕੇ ਅਲਰਟ ਦਿਖਾਏਗਾ ਜੋ 10 ਸਕਿੰਟ ਤੱਕ ਜਾਂ ਖ਼ਾਰਜ ਕਰਨ ਤੱਕ ਚੱਲੇਗਾ। ਜੇ ਤੁਸੀਂ ਹਾਲੇ ਵੀ ਅਗਲੇ 30 ਸਕਿੰਟਾਂ ਦੇ ਕਾਊਂਟਡਾਊਨ ਵਿੱਚ ਕੋਈ ਪ੍ਰਤਿਕਿਰਿਆ ਨਾ ਕੀਤੀ ਤਾਂ ਤੁਹਾਡਾ ਡਿਵਾਈਸ ਐਮਰਜੈਂਸੀ ਸੇਵਾਵਾਂ ਨੂੰ ਕਾਲ ਕਰੇਗਾ।
ਜਦੋਂ ਆਟੋਡਾਇਲ ਕਾਲ ਕਨੈਕਟ ਹੁੰਦੀ ਹੈ, ਤਾਂ ਤੁਹਾਡਾ ਡਿਵਾਈਸ ਆਡੀਓ ਸੁਨੇਹੇ ਚਲਾਉਂਦਾ ਹੈ ਜੋ ਐਮਰਜੈਂਸੀ ਸੇਵਾਵਾਂ ਨੂੰ ਸੂਚਿਤ ਕਰਦੇ ਹਨ ਕਿ ਤੁਹਾਡੇ ਡਿਵਾਈਸ ਨੇ ਕਾਰ ਦੁਰਘਟਨਾ ਦਾ ਪਤਾ ਲਗਾਇਆ ਹੈ ਅਤੇ ਫਿਰ ਤੁਹਾਡੇ ਮੌਜੂਦਾ ਟਿਕਾਣੇ ਨੂੰ ਅਕਸ਼ਾਂਸ਼ ਅਤੇ ਰੇਖਾਂਸ਼ ਕੋਆਰਡੀਨੇਟਸ ਵਜੋਂ ਸਾਂਝਾ ਕਰੇਗੀ। ਇਸ ਕਾਲ ਵਿੱਚ ਤੁਹਾਡਾ ਟਿਕਾਣਾ ਸ਼ਾਮਲ ਕੀਤਾ ਜਾਵੇਗਾ, ਭਾਵੇਂ ਟਿਕਾਣਾ ਸੇਵਾਵਾਂ ਅਸਮਰੱਥ ਕੀਤੀਆਂ ਹੋਣ। ਜੇਕਰ ਤੁਸੀਂ ਪਹਿਲਾਂ ਤੋਂ Medical ID ਨੂੰ ਐਮਰਜੈਂਸੀ ਕਾਲ ਦੌਰਾਨ ਸਾਂਝਾ ਕਰਨ ਲਈ ਸਮਰੱਥ ਕੀਤਾ ਹੈ, ਤਾਂ ਤੁਹਾਡੀ ਮੈਡੀਕਲ ID ਵੀ ਐਮਰਜੈਂਸੀ ਸੇਵਾਵਾਂ ਨਾਲ ਆਟੋਮੈਟਿਕਲੀ ਸਾਂਝੀ ਕੀਤੀ ਜਾਵੇਗੀ (ਸਿਰਫ਼ ਸੰਯੁਕਤ ਰਾਜ ਅਮਰੀਕਾ ਅਤੇ ਕਨੇਡਾ)। ਜੇ ਤੁਸੀਂ ਸੁਨੇਹੇ ਐਪ ਨੂੰ ਅਣਇੰਸਟਾਲ ਨਹੀਂ ਕੀਤਾ ਹੋਇਆ ਹੈ ਤਾਂ ਕਾਲ ਦੀ ਸਮਾਪਤੀ ’ਤੇ ਤੁਹਾਡਾ ਡਿਵਾਈਸ 10-ਸਕਿੰਟ ਦੀ ਉਲਟੀ ਗਿਣਤੀ ਸ਼ੁਰੂ ਕਰੇਗੀ ਜਿਸ ਤੋਂ ਬਾਅਦ ਉਹ ਐਮਰਜੈਂਸੀ ਸੰਪਰਕਾਂ ਅਤੇ ਜੇਕਰ ਚੈੱਕ ਇਨ ਸੈਸ਼ਨ ਕਿਰਿਆਸ਼ੀਲ ਹੈ, ਤਾਂ ਚੈੱਕ ਇਨ ਸੰਪਰਕ ਨੂੰ ਤੁਹਾਡੇ ਟਿਕਾਣੇ ਸਮੇਤ ਸੁਨੇਹਾ ਭੇਜ ਕੇ ਇਹ ਦੱਸੇਗਾ ਕਿ ਤੁਹਾਡੇ ਡਿਵਾਈਸ ਨੇ ਕਾਰ ਦੁਰਘਟਨਾ ਦਾ ਪਤਾ ਲਗਾਇਆ ਹੈ ਅਤੇ ਐਮਰਜੈਂਸੀ ਸੇਵਾਵਾਂ ਨੂੰ ਕਾਲ ਕਰ ਦਿੱਤੀ ਹੈ। 10-ਸਕਿੰਟ ਦੀ ਉਲਟੀ ਗਿਣਤੀ ਦੇ ਵਿੱਚ-ਵਿੱਚ ਤੁਸੀਂ ਆਪਣੇ ਐਮਰਜੈਂਸੀ ਸੰਪਰਕਾਂ ਅਤੇ ਚੈੱਕ ਇਨ ਸੰਪਰਕ ਨੂੰ ਭੇਜੇ ਗਏ ਸੁਨੇਹੇ ਨੂੰ ਰੱਦ ਕਰਨ ਦੀ ਚੋਣ ਕਰ ਸਕਦੇ ਹੋ। ਤੁਹਾਡਾ ਡਿਵਾਈਸ ਤੁਹਾਡੀ ਮੈਡੀਕਲ ID ਤੋਂ ਤੁਹਾਡੇ ਐਮਰਜੈਂਸੀ ਸੰਪਰਕ ਪ੍ਰਾਪਤ ਕਰਦਾ ਹੈ। ਐਮਰਜੈਂਸੀ ਸੰਪਰਕਾਂ ਅਤੇ ਕਿਰਿਆਸ਼ੀਲ ਚੈੱਕ ਇਨ ਸੰਪਰਕ ਦੀ ਸੂਚਨਾ ਮਿਲਣ ’ਤੇ ਤੁਹਾਡਾ ਡਿਵਾਈਸ ਐਮਰਜੈਂਸੀ ਸੇਵਾਵਾਂ ਨੂੰ ਸੰਪਰਕ ਕਰਨ, ਮੈਡੀਕਲ ID ਖੋਲ੍ਹਣ ਜਾਂ ਅਲਰਟ ਨੂੰ ਖ਼ਾਰਜ ਕਰਨ ਦੇ ਵਿਕਲਪਾਂ ਨੂੰ ਦਿਖਾਉਣਾ ਜਾਰੀ ਰੱਖੇਗਾ। iPhone ਅਤੇ Apple Watch ਨੂੰ ਹਰੇਕ ਕਾਰ ਦੁਰਘਟਨਾ ਦਾ ਪਤਾ ਨਹੀਂ ਲੱਗ ਸਕਦਾ। ਦੁਰਘਟਨਾ ਹੋਈ ਜਾਂ ਨਹੀਂ, ਇਹ ਨਿਰਧਾਰਤ ਕਰਨ ਲਈ ਟਿਕਾਣੇ ਸੰਬੰਧੀ ਜਾਣਕਾਰੀ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਜੇ ਗੰਭੀਰ ਕਾਰ ਟੱਕਰ ਦਾ ਪਤਾ ਲਗਾਇਆ ਜਾਂਦਾ ਹੈ, ਆਟੋਡਾਇਲ ਕਾਲ ਐਮਰਜੈਂਸੀ ਸੇਵਾਵਾਂ ਨਾਲ ਕਨੈਕਟ ਨਹੀਂ ਕਰ ਸਕਦੀ ਅਤੇ ਤੁਸੀਂ ਕੋਈ ਪ੍ਰਤੀਕਿਰਿਆ ਨਹੀਂ ਕਰ ਰਹੇ, ਤਾਂ ਤੁਹਾਡਾ iPhone ਸੁਨੇਹੇ ਐਪ ਦੀ ਵਰਤੋਂ ਕਰ ਕੇ ਐਮਰਜੈਂਸੀ ਸੇਵਾਵਾਂ ਨੂੰ ਆਟੋਮੈਟਿਕਲੀ ਟੈਕਸਟ ਰਾਹੀਂ ਸੀਮਤ ਜਾਣਕਾਰੀ (ਜਿਵੇਂ ਕਿ ਤੁਹਾਡਾ ਟਿਕਾਣਾ, ਬੈਟਰੀ ਲਾਈਫ਼ ਅਤੇ ਐਮਰਜੈਂਸੀ ਦੀ ਕਿਸਮ) ਭੇਜਣ ਲਈ ਸੈਟੇਲਾਈਟ ਕਨੈਕਟੀਵਿਟੀ ਰਾਹੀਂ ਐਮਰਜੈਂਸੀ SOS ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਜੇਕਰ ਤੁਸੀਂ ਸੁਨੇਹੇ ਐਪ ਨੂੰ ਅਣਇੰਸਟਾਲ ਨਹੀਂ ਕੀਤਾ ਹੈ, ਤਾਂ ਤੁਹਾਡੇ ਆਧਾਰ ‘ਤੇ ਸੀਮਤ ਜਾਣਕਾਰੀ (ਜਿਵੇਂ ਕਿ ਤੁਹਾਡਾ ਟਿਕਾਣਾ, ਐਮਰਜੈਂਸੀ ਦੀ ਕਿਸਮ) ਤੁਹਾਡੇ ਐਮਰਜੈਂਸੀ ਸੰਪਰਕਾਂ ਅਤੇ ਕਿਰਿਆਸ਼ੀਲ ਚੈੱਕ ਇਨ ਸੰਪਰਕਾਂ ਨੂੰ ਵੀ ਭੇਜੀ ਜਾਵੇਗੀ।
ਤੁਸੀਂ ਸੈਟਿੰਗਾਂ > ਐਮਰਜੈਂਸੀ SOS ’ਤੇ ਜਾ ਕੇ > ਫਿਰ “ਗੰਭੀਰ ਟੱਕਰ ਹੋਣ ਤੋਂ ਬਾਅਦ ਕਾਲ ਕਰੋ” ਨੂੰ ਚਾਲੂ ਜਾਂ ਬੰਦ ਕਰਨ ਲਈ ਟੈਪ ਕਰ ਕੇ ਜਾਂ ਆਪਣੇ iPhone ’ਤੇ Apple Watch ਐਪ ਵਿੱਚ ਮੇਰੀ ਘੜੀ > ਐਮਰਜੈਂਸੀ SOS ’ਤੇ ਜਾ ਕੇ, ਫਿਰ “ਗੰਭੀਰ ਟੱਕਰ ਹੋਣ ਤੋਂ ਬਾਅਦ ਕਾਲ ਕਰੋ” ਨੂੰ ਚਾਲੂ ਜਾਂ ਬੰਦ ਕਰਨ ਲਈ ਟੈਪ ਕਰ ਕੇ ਦੁਰਘਟਨਾ ਦਾ ਪਤਾ ਲਗਾਉਣ ਨੂੰ ਅਸਮਰੱਥ ਜਾਂ ਦੁਬਾਰਾ ਸਮਰੱਥ ਕਰ ਸਕਦੇ ਹੋ।
ਤੁਸੀਂ ਆਪਣੇ iPhone ਵਿੱਚ ਇੰਸਟਾਲ ਤੀਜੀ ਧਿਰ ਦੀਆਂ ਐਪਾਂ ਨਾਲ ਵੀ ਦੁਰਘਟਨਾ ਦਾ ਪਤਾ ਲਗਾਉਣ ਦਾ ਡੇਟਾ ਸਾਂਝਾ ਕਰਨ ਦਾ ਵਿਕਲਪ ਚੁਣ ਸਕਦੇ ਹੋ। ਜੇਕਰ ਤੁਸੀਂ ਡੇਟਾ ਨੂੰ ਐਕਸੈੱਸ ਕਰਨ ਦੀ ਆਗਿਆ ਦਿੰਦੇ ਹੋ ਅਤੇ ਕਾਰ ਦੀ ਟੱਕਰ ਹੋ ਜਾਂਦੀ ਹੈ, ਤਾਂ ਤੀਜੀ ਧਿਰ ਦੀ ਐਪ ਵੱਲੋਂ ਟੱਕਰ ਦੀ ਸੂਚਨਾ ਆਟੋਮੈਟਿਕਲੀ ਦਿੱਤੀ ਜਾਵੇਗੀ, ਜਿਸ ਵਿੱਚ ਟਿਕਾਣਾ ਡੇਟਾ ਸ਼ਾਮਲ ਹੋ ਸਕਦਾ ਹੈ।
ਜੇਕਰ ਤੁਹਾਡੇ iPhone ਵੱਲੋਂ ਕਾਰ ਦੁਰਘਟਨਾ ਦਾ ਪਤਾ ਲਗਾਉਣ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਕਾਲ ਕਰਨ ਦੀ ਆਗਿਆ ਦਿੰਦੇ ਹੋ, ਤਾਂ ਤੀਜੀ ਧਿਰ ਨੂੰ ਕਾਰ ਦੁਰਘਟਨਾ ਦੀ ਸੂਚਨਾ ਦੇਣ ਤੋਂ ਪਹਿਲਾਂ ਐਮਰਜੈਂਸੀ ਸੇਵਾਵਾਂ ਨੂੰ ਕਾਲ ਕੀਤੀ ਜਾਵੇਗੀ। ਜੇਕਰ ਤੁਸੀਂ iPhone ਵੱਲੋਂ ਕਾਰ ਦੁਰਘਟਨਾ ਦਾ ਪਤਾ ਲਗਾਉਣ ਤੋਂ ਬਾਅਦ ਇਸ ਨੂੰ ਐਮਰਜੈਂਸੀ ਸੇਵਾਵਾਂ ਨੂੰ ਕਾਲ ਕਰਨ ਦੀ ਆਗਿਆ ਨਹੀਂ ਦਿੰਦੇ ਹੋ, ਜੇ ਦੁਰਘਟਨਾ ਦਾ ਪਤਾ ਲਗਾਇਆ ਜਾਂਦਾ ਹੈ ਅਤੇ ਤੀਜੀ ਧਿਰ ਦਾ ਸਾਂਝਾਕਰਨ ਚਾਲੂ ਹੈ, ਤਾਂ ਤੁਹਾਡੇ ਡਿਵਾਈਸ ਵੱਲੋਂ ਤੁਹਾਨੂੰ ਇਹ ਦੱਸਣ ਲਈ ਅਲਰਟ ਭੇਜਿਆ ਜਾਵੇਗਾ ਕਿ ਦੁਰਘਟਨਾ ਦਾ ਪਤਾ ਲਗਾਇਆ ਗਿਆ ਹੈ, ਤੀਜੀ ਧਿਰ ਨਾਲ ਡੇਟਾ ਸਾਂਝਾ ਕੀਤਾ ਗਿਆ ਸੀ ਅਤੇ ਜੇਕਰ ਹੋ ਸਕੇ ਤਾਂ ਤੁਹਾਨੂੰ ਤੀਜੀ ਧਿਰ ਦੀ ਐਪ ਦੀ ਵਰਤੋਂ ਕਰਨੀ ਚਾਹੀਦੀ ਹੈ।
ਤੁਸੀਂ ਚੋਣ ਕਰ ਸਕਦੇ ਹੋ ਕਿ ਤੀਜੀ ਧਿਰ ਨਾਲ ਦੁਰਘਟਨਾ ਦਾ ਪਤਾ ਲਗਾਉਣ ਦਾ ਡੇਟਾ ਸਾਂਝਾ ਕਰਨਾ ਹੈ ਜਾਂ ਨਹੀਂ। ਆਪਣੇ iPhone ’ਤੇ ਅਜਿਹਾ ਕਰਨ ਲਈ, ਸੈਟਿੰਗਾਂ > ਐਮਰਜੈਂਸੀ SOS ’ਤੇ ਜਾਓ ਅਤੇ “ਐਪ ਨਾਲ ਟੱਕਰ ਨੂੰ ਸਾਂਝਾ ਕਰੋ” ਨੂੰ ਚਾਲੂ ਕਰਨ ਲਈ ਟੈਪ ਕਰੋ।
ਉੱਨਤ ਅਲਰਟ
ਉੱਨਤ ਸੁਰੱਖਿਆ ਅਲਰਟ ਤੁਹਾਨੂੰ ਭੂਚਾਲ ਜਾਂ ਹੜ੍ਹ ਵਰਗੀ ਐਮਰਜੈਂਸੀ ਘਟਨਾ ਬਾਰੇ ਸੂਚਨਾ ਦੇਣ ਲਈ ਤੁਹਾਡੇ iPhone ਅਤੇ Watch ’ਤੇ ਸੁਰੱਖਿਆ ਅਲਰਟ ਭੇਜ ਸਕਦੇ ਹਨ। ਇਹ ਅਲਰਟ Wi-Fi ਜਾਂ Bluetooth ਆਦਿ ਜਿਹੀ ਉਪਲਬਧ ਕਨੈਕਟੀਵਿਟੀ ਅਤੇ ਜੇ ਮੋਬਾਈਲ ਨੈੱਟਵਰਕ ਉਪਲਬਧ ਹੋਵੇ ਤਾਂ ਉਸ ਰਾਹੀਂ ਭੇਜੇ ਜਾਂਦੇ ਹਨ। Apple ਤੁਹਾਡੇ ਮੌਜੂਦਾ ਖੇਤਰ ਵਿੱਚ ਉੱਨਤ ਸੁਰੱਖਿਆ ਅਲਰਟਾਂ ਨੂੰ ਡਿਲੀਵਰ ਕਰ ਸਕਦਾ ਹੈ, ਜਿਸਦਾ ਤੁਹਾਡੇ ਡਿਵਾਈਸ ਟਿਕਾਣੇ ਦੀ ਵਰਤੋਂ ਕਰਕੇ ਪਤਾ ਲਗਾਇਆ ਜਾਂਦਾ ਹੈ। ਖੇਤਰ ਕੋਈ ਦੇਸ਼ ਹੋ ਸਕਦਾ ਹੈ, ਜਾਂ ਕੁਝ ਦੇਸ਼ਾਂ (ਜਿਵੇਂ ਕਿ ਅਮਰੀਕਾ) ਲਈ ਖੇਤਰ ਰਾਜਾਂ ਦਾ ਸਮੂਹ ਹੋ ਸਕਦਾ ਹੈ। ਤੁਹਾਡਾ Apple ਡਿਵਾਈਸ ਇਸ ਖੇਤਰ ਨਾਲ ਜੋੜਿਆ ਜਾ ਸਕਦਾ ਹੈ। Apple ਕਿਸੇ ਖੇਤਰ ਵਿੱਚ ਤੁਹਾਡੇ ਡਿਵਾਈਸ ਦੇ ਟਿਕਾਣੇ ਦੀ ਜਾਣਕਾਰੀ ਸਟੋਰ ਨਹੀਂ ਕਰਦਾ।
ਉੱਨਤ ਸੁਰੱਖਿਆ ਅਲਰਟ ਡਿਫ਼ੌਲਟ ਤੌਰ ’ਤੇ ਚਾਲੂ ਹੁੰਦੇ ਹਨ। ਤੁਸੀਂ ਸੈਟਿੰਗਾਂ > ਸੂਚਨਾਵਾਂ > ਉੱਨਤ ਅਲਰਟ > ਉੱਨਤ ਸੁਰੱਖਿਆ ਅਲਰਟ ’ਤੇ ਜਾ ਕੇ ਉੱਨਤ ਸੁਰੱਖਿਆ ਅਲਰਟ ਅਸਮਰੱਥ ਜਾਂ ਮੁੜ ਸਮਰੱਥ ਕਰ ਸਕਦੇ ਹੋ, ਫਿਰ ਉੱਨਤ ਸੁਰੱਖਿਆ ਅਲਰਟ ਦੀ ਇੱਕ ਜਾਂ ਵੱਧ ਕਿਸਮਾਂ ਨੂੰ ਚਾਲੂ ਜਾਂ ਬੰਦ ਕਰਨ ਲਈ ਟੈਪ ਕਰੋ। ਉੱਨਤ ਸੁਰੱਖਿਆ ਅਲਰਟ Apple ਵੱਲੋਂ ਡਿਲੀਵਰ ਕੀਤੇ ਜਾਂਦੇ ਹਨ ਅਤੇ ਇਹ ਤੁਹਾਡੀ ਸਥਾਨਕ ਸਰਕਾਰ ਵੱਲੋਂ ਭੇਜੇ ਸਰਕਾਰੀ ਅਲਰਟ ਨਾਲੋਂ ਵੱਖਰੇ ਦਿਖਾਈ ਅਤੇ ਸੁਣਾਈ ਦੇਣਗੇ।
ਉੱਨਤ ਸੁਰੱਖਿਆ ਅਲਰਟਾਂ ਦੀ ਸਮਾਂਬੱਧਤਾ ਅਤੇ ਭਰੋਸੇਯੋਗਤਾ ਨੂੰ ਬਿਹਤਰ ਬਣਾਉਣ ਲਈ “ਅਲਰਟ ਡਿਲੀਵਰੀ ਵਿੱਚ ਸੁਧਾਰ ਕਰੋ” ਤੁਹਾਡੇ ਅੰਦਾਜ਼ਨ ਟਿਕਾਣੇ ਦੀ ਵਰਤੋਂ ਕਰਦਾ ਹੈ। ਉਦਾਹਰਨ ਲਈ, ਜਦੋਂ “ਅਲਰਟ ਡਿਲੀਵਰੀ ਵਿੱਚ ਸੁਧਾਰ ਕਰੋ” ਚਾਲੂ ਹੁੰਦਾ ਹੈ ਤਾਂ ਭੂਚਾਲ ਅਲਰਟ ਨੂੰ ਤੇਜ਼ੀ ਨਾਲ ਅਤੇ ਵਧੇਰੇ ਭਰੋਸੇਯੋਗਤਾ ਨਾਲ ਡਿਲੀਵਰ ਕੀਤਾ ਜਾ ਸਕਦਾ ਹੈ। Apple ਤੁਹਾਡਾ ਅੰਦਾਜ਼ਨ ਟਿਕਾਣਾ ਸਟੋਰ ਨਹੀਂ ਕਰਦਾ। ਤੁਸੀਂ ਸੈਟਿੰਗਾਂ > ਸੂਚਨਾਵਾਂ > ਉੱਨਤ ਅਲਰਟ > ਉੱਨਤ ਸੁਰੱਖਿਆ ਅਲਰਟ > ਅਲਰਟ ਡਿਲੀਵਰੀ ਵਿੱਚ ਸੁਧਾਰ ਕਰੋ, ਵਿੱਚ ਜਾ ਕੇ “ਅਲਰਟ ਡਿਲੀਵਰੀ ਵਿੱਚ ਸੁਧਾਰ ਕਰੋ” ਨੂੰ ਸਮਰੱਥ ਕਰ ਸਕਦੇ ਹੋ।
ਉੱਨਤ ਅਲਰਟ ਪ੍ਰਾਪਤ ਕਰਨ ਲਈ, ਤੁਹਾਨੂੰ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਟਿਕਾਣਾ ਸੇਵਾਵਾਂ > ਸਿਸਟਮ ਸੇਵਾਵਾਂ > ਅਲਰਟ ਅਤੇ ਸ਼ੌਰਟਕੱਟ ਆਟੋਮੇਸ਼ਨ ਨੂੰ ਸਮਰੱਥ ਕਰਨਾ ਪਵੇਗਾ।
ਕੰਪਾਸ ਵੇਪੁਆਇੰਟ
ਤੁਸੀਂ ਆਪਣੇ ਮੌਜੂਦਾ ਟਿਕਾਣੇ ਨੂੰ ਵੇਪੁਆਇੰਟ ਵਜੋਂ ਸ਼ਾਮਲ ਕਰਨ ਲਈ ਦਿਸ਼ਾਸੂਚਕ ਐਪ ਦੀ ਵਰਤੋਂ ਕਰ ਸਕਦੇ ਹੋ, ਜਿਸ ਨਾਲ ਤੁਹਾਨੂੰ ਆਪਣੇ ਵੱਲੋਂ ਬਣਾਏ ਗਏ ਹਰੇਕ ਦਿਸ਼ਾਸੂਚਕ ਵੇਪੁਆਇੰਟ ਦੀ ਦੂਰੀ ਅਤੇ ਦਿਸ਼ਾ ਦੇਖਣ ਦੀ ਆਗਿਆ ਮਿਲਦੀ ਹੈ। ਇਸ ਤੋਂ ਇਲਾਵਾ, ਦਿਸ਼ਾ-ਸੂਚਕ ਐਪ ਆਟੋਮੈਟਿਕਲੀ ਦੋ ਵੇਪੁਆਇੰਟ ਜਨਰੇਟ ਕਰ ਸਕਦੀ ਹੈ। ਇਸ ਵਿੱਚ ਇੱਕ ਆਖ਼ਰੀ ਮੋਬਾਈਲ ਸੇਵਾ ਕਨੈਕਸ਼ਨ ਵੇਪੁਆਇੰਟ ਸ਼ਾਮਲ ਹੈ, ਜੋ ਕਨੈਕਟੀਵਿਟੀ ਲਈ ਮੋਬਾਈਲ ਸੇਵਾ ਰਿਸੈਪਸ਼ਨ ਨਾਲ ਆਖ਼ਰੀ ਟਿਕਾਣੇ ਦਾ ਅਨੁਮਾਨ ਲਗਾਵੇਗਾ। ਦੂਜਾ, ਆਖ਼ਰੀ ਐਮਰਜੈਂਸੀ ਕਾਲ ਵੇਪੁਆਇੰਟ ਹੈ, ਜੋ ਅਨੁਮਾਨ ਲਗਾਵੇਗਾ ਕਿ ਰਸਤੇ ਵਿੱਚ ਤੁਹਾਡੇ iPhone ਜਾਂ Apple Watch ਦਾ ਕਿਸੇ ਵੀ ਉਪਲਬਧ ਨੈੱਟਵਰਕ ਪ੍ਰਦਾਤਾ ਦੇ ਨੈੱਟਵਰਕ ਨਾਲ ਆਖ਼ਰੀ ਕਨੈਕਸ਼ਨ ਕਿੱਥੇ ਸੀ ਤਾਂ ਜੋ ਐਮਰਜੈਂਸੀ ਕਾਲ ਕੀਤੀ ਜਾ ਸਕੇ। ਆਖ਼ਰੀ ਮੋਬਾਈਲ ਸੇਵਾ ਕਨੈਕਸ਼ਨ ਵੇਪੁਆਇੰਟ ਜਾਂ ਆਖ਼ਰੀ ਐਮਰਜੈਂਸੀ ਕਾਲ ਵੇਪੁਆਇੰਟ ਬਣਾਉਣ ਲਈ ਤੁਹਾਡੇ ਡਿਵਾਈਸ ’ਤੇ ਦਿਸ਼ਾ-ਸੂਚਕ ਐਪ ਲਈ “ਸਟੀਕ ਟਿਕਾਣਾ” ਚਾਲੂ ਕਰ ਕੇ ਡਿਵਾਈਸ ਲਈ “ਮਹੱਤਵਪੂਰਨ ਟਿਕਾਣੇ” ਨੂੰ ਸਮਰੱਥ ਕਰਨਾ ਪਵੇਗਾ। ਤੁਸੀਂ ਕੰਪਾਸ ਐਪ ਵਿੱਚ ਆਪਣੇ ਬਣਾਏ ਕੰਪਾਸ ਵੇਪੁਆਇੰਟ ਨੂੰ ਕੰਪਾਸ ਐਪ ਵਿੱਚ ਵੇਪੁਆਇੰਟ ਚੁਣ ਕੇ ਅਤੇ ਫਿਰ ਸਕਰੀਨ ਨੂੰ ਥੱਲੇ ਨੂੰ ਸਕ੍ਰੌਲ ਕਰ ਕੇ “ਵੇਪੁਆਇੰਟ ਡਿਲੀਟ ਕਰੋ” ਦੀ ਚੋਣ ਕਰ ਕੇ ਡਿਲੀਟ ਕਰ ਸਕਦੇ ਹੋ।
ਬੈਕਟ੍ਰੈਕ
ਕੁਝ ਖੇਤਰ ਜਿੱਥੇ ਤੁਹਾਨੂੰ ਆਪਣੇ ਕਦਮਾਂ ਨੂੰ ਮੁੜ-ਟ੍ਰੇਸ ਕਰਨ ਦੀ ਲੋੜ ਪੈ ਸਕਦੀ ਹੈ, ਤਾਂ ਸੁਰੱਖਿਆ ਉਦੇਸ਼ਾਂ ਲਈ Apple Watch ’ਤੇ ਉਪਲਬਧ ਦਿਸ਼ਾ-ਸੂਚਕ ਐਪ ਅਤੇ ਤੀਜੀ-ਧਿਰ ਦੀਆਂ ਹੋਰ ਐਪਾਂ ਵੱਲੋਂ ਤੁਹਾਡੇ ਹਾਲੀਆ ਟਿਕਾਣਿਆਂ ’ਤੇ ਇੱਕ-ਵਾਰ ਐਕਸੈੱਸ ਕਰਨ ਲਈ ਪੁੱਛਿਆ ਜਾ ਸਕਦਾ ਹੈ। ਹੋ ਸਕਦਾ ਹੈ ਕਿ ਇਹ ਟਿਕਾਣੇ ਹਮੇਸ਼ਾਂ ਉਪਲਬਧ ਨਾ ਹੋਣ, ਉਦਾਹਰਨ ਲਈ ਜੇਕਰ ਤੁਸੀਂ ਜਾਣੀਆਂ-ਪਛਾਣਿਆਂ ਥਾਵਾਂ ਦੇ ਨੇੜੇ ਹੋਵੋ ਜਿਵੇਂ ਕਿ ਤੁਹਾਡੇ ਘਰ ਜਾਂ ਸ਼ਹਿਰੀ ਇਲਾਕਿਆਂ ਵਿੱਚ। ਇਹਨਾਂ ਫ਼ੀਚਰਾਂ ਦੀ ਵਰਤੋਂ ਕਰਨ ਲਈ, ਤੁਹਾਨੂੰ ਐਪ ਲਈ “ਸਟੀਕ ਟਿਕਾਣਾ” ਚਾਲੂ ਕਰ ਕੇ ਡਿਵਾਈਸ ਲਈ “ਮਹੱਤਵਪੂਰਨ ਟਿਕਾਣੇ” ਨੂੰ ਸਮਰੱਥ ਕਰਨਾ ਪਵੇਗਾ।
ਹੋਰ ਜਾਣਕਾਰੀ
ਹੋ ਸਕਦਾ ਹੈ ਕਿ ਕੁਝ ਸੁਰੱਖਿਆ ਫ਼ੀਚਰ ਸਾਰੇ ਡਿਵਾਈਸ ’ਤੇ ਜਾਂ ਹਰੇਕ ਖੇਤਰ ਜਾਂ ਭਾਸ਼ਾ ਵਿੱਚ ਉਪਲਬਧ ਨਾ ਹੋਣ । ਕੁਝ ਖੇਤਰਾਂ ਅਤੇ ਦੇਸ਼ਾਂ ਵਿੱਚ ਇੱਕ ਤੋਂ ਵੱਧ ਐਮਰਜੈਂਸੀ ਸੇਵਾ ਨੰਬਰ ਹੁੰਦੇ ਹਨ। ਇਹਨਾਂ ਥਾਵਾਂ ‘ਤੇ ਡਿੱਗਣ ਦਾ ਪਤਾ ਲਗਾਉਣ ਦੇ ਅਲਰਟਾਂ ਲਈ Apple Watch ਵੱਲੋਂ ਐਂਬੂਲੈਂਸ ਸੇਵਾਵਾਂ ਨਾਲ ਜੁੜੇ ਨੰਬਰਾਂ ‘ਤੇ ਕਾਲ ਕੀਤੀ ਜਾਵੇਗੀ।
ਨਿੱਜੀ ਡੇਟਾ ‘ਤੇ ਪ੍ਰਕਿਰਿਆ ਕਰਨ ਲਈ ਲਾਗੂ ਕਾਨੂੰਨੀ ਆਧਾਰ
ਅਸੀਂ ਸੇਵਾ ਪ੍ਰਦਾਨ ਕਰਨ ਲਈ ਅਤੇ ਸਾਡੀਆਂ ਕਾਨੂੰਨੀ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਲਈ ਤੁਹਾਡੇ ਐਮਰਜੈਂਸੀ SOS ਅਤੇ ਸੈਟੇਲਾਈਟ ਰਾਹੀਂ ਐਮਰਜੈਂਸੀ SOS ਵਿਚਲੇ ਨਿੱਜੀ ਡੇਟਾ ‘ਤੇ ਪ੍ਰਕਿਰਿਆ ਕਰਦੇ ਹਾਂ। ਜਿੱਥੇ ਸਹਿਮਤੀ ਢੁਕਵੇਂ ਕਾਨੂੰਨੀ ਆਧਾਰ ਵਜੋਂ ਹੋਵੇ, ਉੱਥੇ ਅਸੀਂ ਇਸ ਨੂੰ ਲਾਗੂ ਸਥਾਨਕ ਕਾਨੂੰਨ ਦੇ ਅਨੁਸਾਰ ਪ੍ਰਾਪਤ ਕਰਦੇ ਹਾਂ। ਜਿੱਥੇ ਲਾਗੂ ਸਥਾਨਕ ਕਾਨੂੰਨ ਆਗਿਆ ਦਿੰਦਾ ਹੈ, ਅਸੀਂ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ, ਧੋਖਾਧੜੀ ਜਾਂ ਅਪਰਾਧ ਗਤੀਵਿਧੀ ਨੂੰ ਰੋਕਣ, ਸੇਵਾਵਾਂ ਵਿੱਚ ਸੁਧਾਰ ਕਰਨ, ਐਮਰਜੈਂਸੀ SOS ਅਤੇ ਸੈਟੇਲਾਈਟ ਸਿਸਟਮ ਤੇ ਆਰਕੀਟੈਕਚਰ ਰਾਹੀਂ ਐਮਰਜੈਂਸੀ SOS ਨੂੰ ਕਾਇਮ ਰੱਖਣ ਵਿੱਚ ਮਦਦ ਕਰਨ ਲਈ ਲੋੜ ਅਨੁਸਾਰ ਨਿੱਜੀ ਡੇਟਾ ਦੀਆਂ ਹੇਠ ਲਿਖੀਆਂ ਸ਼੍ਰੇਣੀਆਂ ‘ਤੇ ਪ੍ਰਕਿਰਿਆ ਕਰਦੇ ਹਾਂ:
- ਤੁਹਾਡਾ ਟਿਕਾਣਾ
- ਤੁਹਾਡੇ ਸੈਸ਼ਨਾਂ ਬਾਰੇ ਜਾਣਕਾਰੀ, ਜਿਵੇਂ ਕਿ ਐਮਰਜੈਂਸੀ ਸੇਵਾਵਾਂ ਨਾਲ ਸੰਚਾਰ ਦੀ ਮਿਆਦ ਅਤੇ ਕੰਟੈਂਟ
- ਤੁਹਾਡੇ ਵੱਲੋਂ ਚੁਣੇ ਗਏ ਐਮਰਜੈਂਸੀ ਸੰਪਰਕ
ਡੇਟਾ ਸਾਂਭ ਕੇ ਰੱਖਣਾ
Apple ਵੱਲੋਂ ਨਿੱਜੀ ਡੇਟਾ ਸਿਰਫ਼ ਉਸ ਸਮੇਂ ਤੱਕ ਸਾਂਭ ਕੇ ਰੱਖਿਆ ਜਾਂਦਾ ਹੈ ਜਦੋਂ ਤੱਕ ਇਹ Apple ਦੀ ਪਰਦੇਦਾਰੀ ਨੀਤੀ ਜਾਂ ਸਾਡੇ ਸੇਵਾ-ਵਿਸ਼ੇਸ਼ ਪਰਦੇਦਾਰੀ ਨੋਟਸ ਵਿੱਚ ਦੱਸੇ ਗਏ ਸਮੇਤ ਇਸ ਨੂੰ ਇਕੱਠਾ ਕਰਨ ਦੇ ਉਦੇਸ਼ਾਂ ਨੂੰ ਪੂਰਾ ਕਰਨ ਜਾਂ ਕਾਨੂੰਨੀ ਤੌਰ ’ਤੇ ਲੋੜੀਂਦਾ ਹੁੰਦਾ ਹੈ। ਜਾਣਕਾਰੀ ਨੂੰ ਸਾਂਭ ਕੇ ਰੱਖਣ ਦੇ ਅਰਸੇ ਦਾ ਮੁਲਾਂਕਣ ਕਰਨ ਲਈ ਅਸੀਂ ਪਹਿਲਾਂ ਧਿਆਨ ਨਾਲ ਇਸਦੀ ਪੜਚੋਲ ਕਰਦੇ ਹਾਂ ਕਿ ਕੀ ਇਕੱਠੇ ਕੀਤੇ ਨਿੱਜੀ ਡੇਟਾ ਨੂੰ ਸਾਂਭਣਾ ਲੋੜੀਂਦਾ ਹੈ, ਜੇ ਹਾਂ, ਤਾਂ ਨਿੱਜੀ ਜਾਣਕਾਰੀ ਨੂੰ ਕਾਨੂੰਨੀ ਤੌਰ ‘ਤੇ ਮਾਨਤਾ ਪ੍ਰਾਪਤ ਘੱਟ ਤੋਂ ਘੱਟ ਸੰਭਾਵਿਤ ਸਮੇਂ ਲਈ ਸਾਂਭਣ ਦਾ ਕੰਮ ਕਰੋ।
Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਦੇਖਿਆ ਜਾ ਸਕਦਾ ਹੈ।
2025-12-12