ਸੈਂਸਰ ਅਤੇ ਵਰਤੋਂ ਡੇਟਾ ਅਤੇ ਪਰਦੇਦਾਰੀ
ਸੈਂਸਰ ਅਤੇ ਵਰਤੋਂ ਡੇਟਾ ਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।
ਤੁਸੀਂ ਖੋਜ ਅਧਿਐਨਾਂ ਨਾਲ ਕੁਝ ਜਾਣਕਾਰੀ ਸਾਂਝੀ ਕਰਨ ਦੀ ਚੋਣ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਆਪਣੇ iOS ਅਤੇ watchOS ਡਿਵਾਈਸਾਂ ’ਤੇ ਜਾਂ ਉਹਨਾਂ ਨਾਲ ਪੇਅਰ ਕੀਤੇ ਸੈਂਸਰਾਂ ਦੀ ਵਰਤੋਂ ਕਿਵੇਂ ਕਰਦੇ ਹੋ ਅਤੇ ਨਾਲ ਹੀ ਇਹ ਕਿ ਤੁਸੀਂ ਆਪਣੇ ਡਿਵਾਈਸਾਂ ਅਤੇ ਸੌਫ਼ਟਵੇਅਰਾਂ ਨਾਲ ਕਿਵੇਂ ਇੰਟਰੈਕਟ ਕਰਦੇ ਹੋ। ਇਸ ਸੈਂਸਰ ਅਤੇ ਵਰਤੋਂ ਡੇਟਾ ਵਿੱਚ ਜਾਣਕਾਰੀ ਦੇ ਉਹ ਸਰੋਤ ਸ਼ਾਮਲ ਹੋ ਸਕਦੇ ਹਨ ਜੋ ਵੈਸੇ ਇਹਨਾਂ ਐਪਾਂ ਵਿੱਚ ਉਪਲਬਧ ਨਾ ਹੋਣ।
ਤੁਹਾਡੇ ਵੱਲੋਂ ਜਾਣਕਾਰੀ ਸਾਂਝੀ ਕਰਨ ਨੂੰ ਪ੍ਰਮਾਣਿਤ ਕਰਨ ਤੋਂ ਬਾਅਦ ਹੀ ਸੈਂਸਰ ਅਤੇ ਵਰਤੋਂ ਡੇਟਾ ਕਿਸੇ ਅਧਿਐਨ ਨਾਲ ਸਾਂਝਾ ਕੀਤਾ ਜਾਵੇਗਾ। ਇਹ ਜਾਣਕਾਰੀ ਸਿਰਫ਼ ਉਹਨਾਂ ਖੋਜ ਅਧਿਐਨਾਂ ਨੂੰ ਹੀ ਉਪਲਬਧ ਹੁੰਦੀ ਹੈ ਜਿਨ੍ਹਾਂ ਵਿੱਚ ਤੁਸੀਂ ਇਨਰੋਲ ਕਰਨ ਦਾ ਵਿਕਲਪ ਚੁਣਦੇ ਹੋ। ਇਸ ਤੋਂ ਪਹਿਲਾਂ ਕਿ ਕੋਈ ਵੀ ਖੋਜ ਅਧਿਐਨ ਐਪ ਅਤੇ ਅਧਿਐਨ ਸੈਂਸਰ ਅਤੇ ਵਰਤੋਂ ਡੇਟਾ ਨੂੰ ਐਕਸੈੱਸ ਕਰਨ ਦੀ ਬੇਨਤੀ ਕਰੇ, ਉਹਨਾਂ ਨੂੰ Apple ਵੱਲੋਂ ਨਿਰਧਾਰਤ ਵਿਸ਼ੇਸ਼ ਮਾਪਦੰਡਾਂ ਨੂੰ ਪੂਰਾ ਕਰਨਾ ਪਵੇਗਾ। ਇਸ ਵਿੱਚ ਇਹ ਸ਼ਾਮਲ ਹਨ:
- ਖੋਜ ਅਧਿਐਨ ਐਪਾਂ ਨੂੰ ਮੁੱਖ ਰੂਪ ਵਿੱਚ ਸਿਹਤ ਅਤੇ ਤੰਦਰੁਸਤੀ ਖੋਜ ਦਾ ਸੰਚਾਲਨ ਕਰਨ ਲਈ ਡਿਜ਼ਾਈਨ ਕੀਤਾ ਜਾਣਾ ਚਾਹੀਦਾ ਹੈ।
- ਖੋਜ ਅਧਿਐਨ ਐਪ ਡਿਵੈਲਪਰਾਂ ਲਈ ਕੁਝ ਪਾਬੰਦੀਆਂ ’ਤੇ ਸਹਿਮਤ ਹੋਣਾ ਲਾਜ਼ਮੀ ਹੁੰਦਾ ਹੈ ਕਿ ਡੇਟਾ ਨੂੰ ਕਿਵੇਂ ਇਕੱਤਰ ਕੀਤਾ, ਵਰਤਿਆ ਅਤੇ ਸਾਂਝਾ ਕੀਤਾ ਜਾਂਦਾ ਹੈ। ਇਸ ਵਿੱਚ ਸਿਰਫ਼ ਉਸ “ਸੈਂਸਰ ਅਤੇ ਵਰਤੋਂ ਡੇਟਾ” ਦੀ ਵਰਤੋਂ ਕਰਨਾ ਸ਼ਾਮਲ ਹੈ ਜਿਸ ਨੂੰ ਤੁਸੀਂ ਖੋਜ ਅਧਿਐਨ ਲਈ ਅਧਿਕਾਰਤ ਕੀਤਾ ਸੀ ਅਤੇ ਜਿਸ ਦੇ ਲਈ ਇਸਨੂੰ ਇਕੱਤਰ ਅਤੇ ਐਕਸੈੱਸ ਕੀਤਾ ਗਿਆ ਸੀ।
- ਹਰੇਕ ਅਧਿਐਨ ਦੀ ਸਮੀਖਿਆ ਕਿਸੇ ਖੋਜ ਨੈਤਿਕਤਾ ਕਮੇਟੀ ਵੱਲੋਂ ਕੀਤੀ ਜਾਣੀ ਚਾਹੀਦੀ ਹੈ।
ਡੇਟਾ ਦੀਆਂ ਕਿਸਮਾਂ
ਸੈਂਸਰ ਡੇਟਾ ਨੂੰ iOS ਅਤੇ watchOS ਦੇ ਸੈਂਸਰਾਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ ਜਿਵੇਂ ਕਿ ਲਾਈਟ ਸੈਂਸਰ, ਐਕਸੈਲਰੋਮੀਟਰ ਅਤੇ ਜਾਇਰੋਸਕੋਪ ਜਾਂ ਕੋਈ ਹੋਰ ਡਿਵਾਈਸ ਜਿਹਨਾਂ ਦੀ ਵਰਤੋਂ ਤੁਸੀਂ ਖੋਜ ਅਧਿਐਨ ਦੇ ਹਿੱਸੇ ਵਜੋਂ ਕਰ ਸਕਦੇ ਹੋ। ਇਸ ਵਿੱਚ iOS, watchOS ਜਾਂ ਪੇਅਰ ਕੀਤੇ ਸੈਂਸਰਾਂ ਤੋਂ ਪ੍ਰਾਪਤ ਹੋਏ ਮਾਪਕ ਅਤੇ ਅਨੁਮਾਨ ਸ਼ਾਮਲ ਹੋ ਸਕਦੇ ਹਨ। ਉਦਾਹਰਨ ਵਜੋਂ ਤੁਹਾਡੇ ਚਿਹਰੇ ਸਥਿਤੀ ਅਤੇ ਹਾਵ-ਭਾਵ (ਜਿਵੇਂ ਕਿ ਪਲਕਾਂ ਨੂੰ ਚੁੱਕਣਾ ਅਤੇ ਬੁੱਲਾਂ ਨੂੰ ਇਕੱਠੇ ਦਬਾਉਣਾ) ਜਾਂ ਤੁਹਾਡੀ ਆਵਾਜ਼ ਦੀਆਂ ਵਿਸ਼ੇਸ਼ਤਾਵਾਂ (ਜਿਵੇਂ ਕਿ ਵੌਲਿਊਮ, ਟੇਨਰ, ਪਿੱਚ ਅਤੇ ਲੈਅਬੱਧਤਾ) ਆਦਿ ਉੱਚ ਸਟੀਕਤਾ ਮਾਪਕ। ਇਸ ਜਾਣਕਾਰੀ ਵਿੱਚ ਰਾਅ ਆਡੀਓ ਡੇਟਾ ਜਾਂ ਫ਼ੋਟੋਆਂ ਨਹੀਂ ਹਨ।
ਵਰਤੋਂ ਡੇਟਾ ਇਸ ਬਾਰੇ ਜਾਣਕਾਰੀ ਹੈ ਕਿ ਤੁਸੀਂ ਆਪਣੇ iOS ਅਤੇ watchOS ਡਿਵਾਈਸਾਂ ਅਤੇ ਸੌਫ਼ਟਵੇਅਰ ਦੀ ਵਰਤੋਂ ਕਿਵੇਂ ਕਰਦੇ ਹੋ ਅਤੇ ਉਹਨਾਂ ਨਾਲ ਕਿਵੇਂ ਇੰਟਰੈਕਟ ਕਰਦੇ ਹੋ। ਉਦਾਹਰਨ ਲਈ ਇਸ ਵਿੱਚ ਕੀਬੋਰਡ ਦੀ ਵਰਤੋਂ, ਤੁਹਾਡੇ ਵੱਲੋਂ ਭੇਜੇ ਗਏ ਸੁਨੇਹਿਆਂ ਦੀ ਗਿਣਤੀ, ਤੁਹਾਡੇ ਵੱਲੋਂ ਕੀਤੀਆਂ ਅਤੇ ਪ੍ਰਾਪਤ ਕੀਤੀਆਂ ਕਾਲਾਂ ਦੀ ਗਿਣਤੀ, ਤੁਹਾਡੇ ਵੱਲੋਂ ਵਰਤੀਆਂ ਜਾਣ ਵਾਲੀਆਂ ਐਪਾਂ ਦੀਆਂ ਸ੍ਰੇਣੀਆਂ, ਤੁਹਾਡੀ ਪਹੁੰਚ ਵਾਲੀਆਂ ਵੈੱਬਸਾਈਟਾਂ ਦੀਆਂ ਸ਼੍ਰੇਣੀਆਂ, ਕੁਝ ਖ਼ਾਸ ਸੈਂਸਰ ਅਤੇ ਵਰਤੋਂ ਵਾਲੇ ਇਵੈਂਟ ਰਿਕਾਰਡ ਕਰਨ ਸਮਾਂ ਅਤੇ ਤੁਹਾਡੇ ਵੱਲੋਂ ਆਪਣੀ Apple Watch ਬੰਨ੍ਹਣ ਦਾ ਸਮਾਂ ਆਦਿ ਵਰਗੀ ਜਾਣਕਾਰੀ ਸ਼ਾਮਲ ਹੋ ਸਕਦੀ ਹੈ। ਡੇਟਾ ਦੀਆਂ ਸ਼੍ਰੇਣੀਆਂ ਵਿੱਚ ਆਮ ਪਛਾਣਕਰਤਾ ਦੇ ਆਧਾਰ ’ਤੇ, ਅਧਿਐਨ-ਕਰਤਾਵਾਂ ਵੱਲੋਂ ਅਧਿਐਨ ਲਈ “ਸੈਂਸਰ ਅਤੇ ਵਰਤੋਂ ਡੇਟਾ” ਦੀਆਂ ਵੱਖ-ਵੱਖ ਸ਼੍ਰੇਣੀਆਂ ਦਾ ਆਪਸ ਵਿੱਚ ਸੰਬੰਧ ਜੋੜਿਆ ਜਾ ਸਕਦਾ ਹੈ।
ਕੁਝ ਖ਼ਾਸ ਸੈਂਸਰ ਅਤੇ ਵਰਤੋਂ ਡੇਟਾ ਲਈ ਖੋਜ ਅਧਿਐਨ ਐਪ ਨੂੰ ਦਿੱਤੀ ਗਈ ਜਾਣਕਾਰੀ, ਹੋਰ ਐਪਾਂ ਨੂੰ ਦਿੱਤੇ ਗਏ ਡੇਟਾ ਨਾਲੋਂ ਵੱਧ ਵਿਸਤਾਰ ਵਾਲੀ ਜਾਂ ਉੱਚ ਰੈਜ਼ੋਲੂਸ਼ਨ ਦੀ ਹੋ ਸਕਦੀ ਹੈ। ਇਕੱਤਰ ਕੀਤੇ ਡੇਟਾ ਨੂੰ ਖੋਜ ਅਧਿਐਨ ’ਤੇ ਐਕਸਪੋਰਟ ਕਰਨ ਦੇ ਮਕਸਦ ਲਈ ਖੋਜ ਅਧਿਐਨ ਐਪਾਂ ਵੱਲੋਂ ਬੈਕਗ੍ਰਾਊਂਡ ਵਿੱਚ ਓਪਰੇਟ ਕੀਤਾ ਜਾ ਸਕਦਾ ਹੈ।
ਡੇਟਾ ਨੂੰ ਸਾਂਝਾ ਅਤੇ ਸਟੋਰ ਕਰਨਾ
ਸੈਂਸਰ ਅਤੇ ਵਰਤੋਂ ਡੇਟਾ ਨੂੰ ਮੋਸ਼ਨ, ਬੋਲ, ਪੈਡੋਮੀਟਰ ਅਤੇ ਸੁਨੇਹੇ ਵਰਗੀਆਂ ਸ਼੍ਰੇਣੀਆਂ ਵਿੱਚ ਸਮੂਹਬੱਧ ਕੀਤਾ ਜਾਂਦਾ ਹੈ ਅਤੇ ਤੁਸੀਂ ਉਹਨਾਂ ਸ਼੍ਰੇਣੀਆਂ ਨੂੰ ਕੰਟਰੋਲ ਕਰ ਸਕਦੇ ਹੋ ਜਿਹਨਾਂ ਨੂੰ ਤੁਸੀਂ ਹਰ ਉਸ ਖੋਜ ਅਧਿਐਨ ਨਾਲ ਸਾਂਝਾ ਕਰਦੇ ਹੋ ਜਿਸ ਵਿੱਚ ਤੁਸੀਂ ਸ਼ਾਮਲ ਹੁੰਦੇ ਹੋ। ਇਨਰੋਲਮੈਂਟ ਦੌਰਾਨ ਸੈਂਸਰ ਅਤੇ ਵਰਤੋਂ ਡੇਟਾ ਨੂੰ ਐਕਸੈੱਸ ਕਰਨ ਦੀ ਬੇਨਤੀ ਕਰਨ ਵਾਲੀ ਖੋਜ ਅਧਿਐਨ ਐਪ ਵੱਲੋਂ ਤੁਹਾਡੇ ਕੋਲੋਂ ਹਰੇਕ ਸ਼੍ਰੇਣੀ ਦੇ ਆਧਾਰ ’ਤੇ ਪੁੱਛਿਆ ਜਾਵੇਗਾ ਕਿ ਕੀ ਤੁਸੀਂ ਡੇਟਾ ਸਾਂਝਾ ਕਰਨਾ ਚਾਹੁੰਦੇ ਹੋ। ਤੁਸੀਂ ਕਿਸੇ ਵੀ ਸਮੇਂ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਖੋਜ ਸੈਂਸਰ ਅਤੇ ਵਰਤੋਂ ਸੰਬੰਧੀ ਡੇਟਾ ‘ਤੇ ਜਾ ਕੇ ਉਨ੍ਹਾਂ ਐਪਾਂ ਅਤੇ ਅਧਿਐਨਾਂ ਨੂੰ ਦੇਖ ਸਕਦੇ ਹੋ, ਜਿਨ੍ਹਾਂ ਨਾਲ ਤੁਸੀਂ ਸੈਂਸਰ ਅਤੇ ਵਰਤੋਂ ਸੰਬੰਧੀ ਡੇਟਾ ਨੂੰ ਸਾਂਝਾ ਕਰ ਰਹੇ ਹੋ, ਇਸ ਦੇ ਨਾਲ ਹੀ ਤੁਸੀਂ ਸਾਂਝੇ ਕੀਤੇ ਗਏ ਡੇਟਾ ਦੀਆਂ ਸ਼੍ਰੇਣੀਆਂ ਵੀ ਦੇਖ ਸਕਦੇ ਹੋ।
ਖੋਜ ਅਧਿਐਨ ਦੇ ਹਿੱਸੇ ਵਜੋਂ watchOS ਜਾਂ iOS ਡਿਵਾਈਸਾਂ ’ਤੇ ਸੈਂਸਰ ਅਤੇ ਵਰਤੋਂ ਡੇਟਾ ਨੂੰ ਤੁਹਾਡੇ ਸਹਿਮਤੀ ਨਾਲ ਇਕੱਤਰ ਕੀਤਾ ਜਾਂਦਾ ਹੈ। ਕਿਸੇ ਪ੍ਰਵਾਨਿਤ ਅਧਿਐਨ ਨਾਲ ਇਹ ਡੇਟਾ ਸਾਂਝਾ ਕਰਨ ਤੋਂ ਪਹਿਲਾਂ ਇਸ ਨੂੰ ਤੁਹਾਡੇ iOS ਡਿਵਾਈਸ ’ਤੇ ਵੱਧ ਤੋਂ ਵੱਧ ਇੱਕ ਦਿਨ (ਕੁਝ ਡੇਟਾ ਨੂੰ ਵੱਧ ਤੋਂ ਵੱਧ ਸੱਤ ਦਿਨ) ਲਈ ਸਟੋਰ ਕੀਤਾ ਜਾਂਦਾ ਹੈ। ਇਸ ਮਿਆਦ ਦੌਰਾਨ ਤੁਸੀਂ ਡੇਟਾ ਨੂੰ ਡਿਲੀਟ ਕਰ ਸਕਦੇ ਹੋ ਅਤੇ ਇਸ ਨੂੰ ਕਿਸੇ ਅਧਿਐਨ ਨਾਲ ਸਾਂਝਾ ਨਹੀਂ ਕੀਤਾ ਜਾਵੇਗਾ। ਇਹ ਸੈਂਸਰ ਅਤੇ ਵਰਤੋਂ ਡੇਟਾ ਤੁਹਾਡੇ iOS ਡਿਵਾਈਸਾਂ ਵਿੱਚ ਕੁੱਲ ਸੱਤ ਦਿਨਾਂ ਤੱਕ ਰਹੇਗਾ। ਸੱਤ ਦਿਨਾਂ ਤੋਂ ਬਾਅਦ ਇਸ ਨੂੰ ਤੁਹਾਡੇ iOS ਡਿਵਾਈਸਾਂ ਤੋਂ ਆਟੋਮੈਟਿਕਲੀ ਅਤੇ ਸਥਾਈ ਤੌਰ ’ਤੇ ਹਟਾ ਦਿੱਤਾ ਜਾਵੇਗਾ ਅਤੇ ਅਜਿਹੇ ਕਿਸੇ ਵੀ ਅਧਿਐਨ ਨਾਲ ਸਾਂਝਾ ਨਹੀਂ ਕੀਤਾ ਜਾਵੇਗਾ ਜਿਸ ਨੂੰ ਤੁਸੀਂ ਬਾਅਦ ਵਿੱਚ ਅਧਿਕਾਰਤ ਕਰਦੇ ਹੋ।
ਤੁਸੀਂ ਕਿਸੇ ਵੀ ਸਮੇਂ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਖੋਜ ਸੈਂਸਰ ਅਤੇ ਵਰਤੋਂ ਸੰਬੰਧੀ ਡੇਟਾ ‘ਤੇ ਜਾ ਕੇ ਸੈਂਸਰ ਅਤੇ ਵਰਤੋਂ ਸੰਬੰਧੀ ਡੇਟਾ ਨੂੰ ਸਾਂਝਾ ਕਰਨ ਤੋਂ ਰੋਕ ਸਕਦੇ ਹੋ। ਜੇਕਰ ਤੁਸੀਂ ਕਿਸੇ ਖੋਜ ਅਧਿਐਨ ਨਾਲ ਸੈਂਸਰ ਅਤੇ ਵਰਤੋ ਡੇਟਾ ਸਾਂਝਾਕਰਨ ਬੰਦ ਕਰ ਦਿੰਦੇ ਹੋ, ਤਾਂ ਭਵਿੱਖ ਵਿੱਚ ਕੋਈ ਡੇਟਾ ਅਧਿਐਨ ਨਾਲ ਸਾਂਝਾ ਨਹੀਂ ਕੀਤਾ ਜਾਵੇਗਾ; ਹਾਲਾਂਕਿ, ਤੁਹਾਡੇ ਵੱਲੋਂ ਅਧਿਐਨ ਨਾਲ ਪਹਿਲਾਂ ਤੋਂ ਸਾਂਝੇ ਕੀਤੇ ਡੇਟਾ ਦਾ ਐਕਸੈੱਸ ਅਧਿਐਨ ਵੱਲੋਂ ਜਾਰੀ ਰਹੇਗਾ। ਤੁਸੀਂ ਪਹਿਲਾਂ ਤੋਂ ਸਾਂਝੇ ਕੀਤੇ ਜਾ ਚੁੱਕੇ ਸੈਂਸਰ ਅਤੇ ਵਰਤੋਂ ਸੰਬੰਧੀ ਡੇਟਾ ਨੂੰ ਡਿਲੀਟ ਨਹੀਂ ਕਰ ਸਕਦੇ ਜਾਂ ਸਾਂਝਾ ਕਰਨ ਤੋਂ ਰੋਕ ਨਹੀਂ ਸਕਦੇ। ਜੇਕਰ ਤੁਸੀਂ ਖੋਜ ਅਧਿਐਨ ਨਾਲ ਸਾਂਝਾਕਰਨ ਬੰਦ ਕਰ ਦਿੰਦੇ ਹੋ ਜਾਂ ਖੋਜ ਅਧਿਐਨ ਐਪ ਨੂੰ ਬੰਦ ਕਰ ਦਿੰਦੇ ਹੋ, ਤਾਂ ਹੋ ਸਕਦਾ ਹੈ ਕਿ ਤੁਹਾਨੂੰ ਅਧਿਐਨ ਤੋਂ ਹਟਾਇਆ ਨਾ ਜਾਵੇ। ਜੇਕਰ ਤੁਸੀਂ ਕਿਸੇ ਅਧਿਐਨ ਤੋਂ ਬਾਹਰ ਜਾਣਾ ਚਾਹੁੰਦੇ ਹੋ, ਤਾਂ ਤੁਹਾਨੂੰ ਉਸ ਅਧਿਐਨ ਸਹਿਮਤੀ ਵਿਚਲੇ ਕਦਮਾਂ ਦੀ ਪਾਲਣਾ ਕਰਨੀ ਪਵੇਗੀ।
2025-12-12