ਸ਼ੌਰਟਕੱਟ ਸਾਂਝਾਕਰਨ ਅਤੇ ਪਰਦੇਦਾਰੀ

ਸ਼ੌਰਟਕੱਟ ਐਪ ਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।


ਤੁਹਾਨੂੰ ਗੈਲਰੀ ਤੋਂ ਬਾਹਰ ਪ੍ਰਾਪਤ ਹੋਣ ਵਾਲੇ ਸ਼ੌਰਟਕੱਟਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ

ਹੋ ਸਕਦਾ ਹੈ ਕਿ ਵੈੱਬ ਤੋਂ ਡਾਊਨਲੋਡ ਕੀਤੇ ਜਾਂ ਹੋਰਾਂ ਵੱਲੋਂ ਤੁਹਾਡੇ ਨਾਲ ਸਾਂਝੇ ਕੀਤੇ ਸ਼ੌਰਟਕੱਟਾਂ ਦੀ Apple ਵੱਲੋਂ ਸਮੀਖਿਆ ਨਾ ਕੀਤੀ ਗਈ ਹੋਵੇ ਅਤੇ ਉਹਨਾਂ ਸ਼ੌਰਟਕੱਟਾਂ ਦੇ ਕੰਟੈਂਟ ਜਾਂ ਫ਼ੰਕਸ਼ਨੈਲਿਟੀ ’ਤੇ Apple ਦਾ ਕੋਈ ਕੰਟਰੋਲ ਨਹੀਂ ਹੈ ਅਤੇ ਨਾ ਹੀ ਜਿੰਮੇਵਾਰੀ ਹੈ। ਤੁਹਾਨੂੰ ਵੈੱਬ ਤੋਂ ਡਾਊਨਲੋਡ ਕੀਤੇ ਜਾਂ ਤੁਹਾਡੇ ਨਾਲ ਸਾਂਝੇ ਕੀਤੇ ਸਾਰੇ ਸ਼ੌਰਟਕੱਟਾਂ ਦੀ ਵਧੇਰੇ ਸਾਵਧਾਨੀ ਨਾਲ ਸਮੀਖਿਆ ਕਰਨੀ ਚਾਹੀਦੀ ਹੈ ਤਾਂ ਜੋ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਸਕੇ ਕਿ ਉਹ ਤੁਹਾਡੀ ਉਮੀਦ ਅਨੁਸਾਰ ਕੰਮ ਕਰ ਰਹੇ ਹਨ।

ਇਹ ਤੁਹਾਡੇ ਕੰਟਰੋਲ ਵਿੱਚ ਹੈ ਕਿ ਕਿਹੜੇ ਸ਼ੌਰਟਕੱਟ ਨੇ ਤੁਹਾਡਾ ਨਿੱਜੀ ਡੇਟਾ, ਜਿਵੇਂ ਕਿ ਤੁਹਾਡਾ ਟਿਕਾਣਾ (ਸਟੀਕ ਜਾਂ ਅੰਦਾਜ਼ਨ), ਸੰਪਰਕ, ਸਿਹਤ ਡੇਟਾ, ਭੁਗਤਾਨ ਜਾਣਕਾਰੀ ਜਾਂ ਤੁਹਾਡੇ ਦਸਤਾਵੇਜ਼ਾਂ ਦਾ ਕੰਟੈਂਟ, ਐਕਸੈੱਸ ਕਰਨਾ ਹੈ। ਤੁਸੀਂ ਸ਼ੌਰਟਕੱਟ ਦੇ ਵੇਰਵਿਆਂ ਵਾਲੇ ਸੈਕਸ਼ਨ ਵਿੱਚ ਜਾ ਕੇ ਉਸ ਡੇਟਾ ਦੀ ਸਮੀਖਿਆ ਅਤੇ ਉਸਨੂੰ ਕੰਟਰੋਲ ਕਰ ਸਕਦੇ ਹੋ ਜਿਸ ਨੂੰ ਸ਼ੌਰਟਕੱਟ ਵੱਲੋਂ ਐਕਸੈੱਸ ਕੀਤਾ ਜਾ ਸਕਦਾ ਹੈ।

ਤੁਹਾਡੇ ਵੱਲੋਂ ਸਾਂਝੇ ਕੀਤੇ ਸ਼ੌਰਟਕੱਟ Apple ਨਾਲ ਸਾਂਝੇ ਕੀਤੇ ਜਾਣਗੇ

ਜੇਕਰ ਤੁਸੀਂ ਕੋਈ ਸ਼ੌਰਟਕੱਟ ਬਣਾਉਂਦੇ ਅਤੇ ਸਾਂਝਾ ਕਰਦੇ ਹੋ ਤਾਂ ਤੁਹਾਡੇ ਸਾਂਝਾ ਕੀਤਾ ਸ਼ੌਰਟਕੱਟ ਇਸ ਵਿੱਚ ਇਮਬੈੱਡ ਕੀਤੇ ਕੰਟੈਂਟ ਸਮੇਤ ਤੁਹਾਡੇ ਨਿਰਦੇਸ਼ ਅਨੁਸਾਰ ਸਾਂਝਾਕਰਨ ਨੂੰ ਸਮਰੱਥ ਕਰਨ ਲਈ Apple ਨੂੰ ਭੇਜਿਆ ਜਾਵੇਗਾ। ਸ਼ੌਰਟਕੱਟ ਅਤੇ ਇਸ ਦੇ ਕੰਟੈਂਟ ਹਰ ਉਸ ਵਿਅਕਤੀ ਲਈ ਉਪਲਬਧ ਹੋ ਜਾਣਗੇ ਜਿਸ ਕੋਲ ਸਾਂਝੇ ਕੀਤੇ ਵੈੱਬ ਲਿੰਕ ਦਾ ਐਕਸੈੱਸ ਹੁੰਦਾ ਹੈ, ਫਿਰ ਉਹ ਤੁਹਾਡੇ ਵੱਲੋਂ ਸਾਂਝੇ ਕੀਤੇ ਸ਼ੌਰਟਕੱਟਾਂ ਅਤੇ ਇਸ ਵਿਚਲੇ ਸਾਰੇ ਕੰਟੈਂਟ ਨੂੰ ਕਾਪੀ ਕਰ ਸਕਦੇ ਹਨ, ਸੰਭਾਲ ਸਕਦੇ ਹਨ ਅਤੇ ਇਸ ਦੀ ਕਾਪੀ ਨੂੰ ਮੁੜ ਤੋਂ ਡਿਸਟ੍ਰੀਬਿਊਟ ਕਰ ਸਕਦੇ ਹਨ। ਤੁਹਾਨੂੰ ਅਜਿਹੇ ਸ਼ੌਰਟਕੱਟ ਨਾ ਤਾਂ ਬਣਾਉਣੇ ਅਤੇ ਨਾ ਹੀ ਸਾਂਝੇ ਕਰਨੇ ਚਾਹੀਦੇ ਜਿਨ੍ਹਾਂ ਵਿੱਚ ਅਜਿਹਾ ਕੰਟੈਂਟ ਸ਼ਾਮਲ ਹੋਵੇ ਜਿਸ ’ਤੇ ਤੁਹਾਡੇ ਲਾਜ਼ਮੀ ਅਧਿਕਾਰ ਨਹੀਂ ਹਨ ਜਾਂ ਅਜਿਹੇ ਸ਼ੌਰਟਕੱਟ ਜੋ ਕਿਸੇ ਹੋਰ ਦੇ ਅਧਿਕਾਰਾਂ ਜਾਂ ਕਾਨੂੰਨਾਂ ਦੀ ਉਲੰਘਣਾ ਕਰਦੇ ਹੋਣ। ਤੁਹਾਡੇ ਸਾਂਝਾ ਕੀਤੇ ਕਿਸੇ ਵੀ ਸ਼ੌਰਟਕੱਟ ਦੀ ਸਮੀਖਿਆ ਕਰਨ ਲਈ Apple ਪਾਬੰਦ ਨਹੀਂ ਹੈ, ਭਾਵੇਂ ਕਿ Apple ਤੁਹਾਡੇ ਵੱਲੋਂ ਸਾਂਝੇ ਕੀਤੇ ਕਿਸੇ ਵੀ ਸ਼ੌਰਟਕੱਟ ਦੀ ਸਮੀਖਿਆ ਕਰ ਸਕਦਾ ਹੈ, ਇਸਨੂੰ ਅਸਮਰੱਥ ਕਰ ਸਕਦਾ ਹੈ ਜਾਂ ਹਟਾ ਸਕਦਾ ਹੈ।

Apple ਸਾਂਝੇ ਕੀਤੇ ਗਏ ਸ਼ੌਰਟਕੱਟ ਸੰਬੰਧੀ ਇਕੱਤਰ ਕੀਤੀ ਜਾਣਕਾਰੀ, ਜਿਵੇਂ ਕਿ ਸਾਂਝੇ ਕੀਤੇ ਗਏ ਸ਼ੌਰਟਕੱਟ ਦੀ ਗਿਣਤੀ ਆਦਿ, ਇਸ ਤਰ੍ਹਾਂ ਇਕੱਤਰ ਕਰਦਾ ਹੈ ਜਿਸ ਨਾਲ ਸ਼ੌਰਟਕੱਟ ਐਪ ਨੂੰ ਬਿਹਤਰ ਬਣਾਉਣ ਦੌਰਾਨ ਤੁਹਾਡੀ ਨਿੱਜੀ ਤੌਰ ’ਤੇ ਪਛਾਣ ਨਹੀਂ ਕੀਤੀ ਜਾਂਦੀ।

ਤੁਹਾਡੇ ਕੋਲ ਸ਼ੌਰਟਕੱਟ ਐਪ ਸੈਟਿੰਗਾਂ ਵਿੱਚ ਸ਼ੌਰਟਕੱਟ ਸਾਂਝਾਕਰਨ ਨੂੰ ਸਮਰੱਥ ਕਰਨ ਦਾ ਵਿਕਲਪ ਹੈ।

iCloud ਦੀ ਵਰਤੋਂ ਕਰ ਕੇ ਸ਼ੌਰਟਕੱਟ ਤੁਹਾਡੇ ਸਾਰੇ ਡਿਵਾਈਸਾਂ ’ਤੇ ਸਿੰਕ ਹੋ ਜਾਂਦੇ ਹਨ। ਜੇਕਰ ਤੁਸੀਂ ਸ਼ੌਰਟਕੱਟ ਨੂੰ ਸਿੰਕ ਨਹੀਂ ਕਰਨਾ ਚਾਹੁੰਦੇ, ਤਾਂ ਤੁਸੀਂ ਆਪਣੇ iOS, iPadOS ਜਾਂ visionOS ਡਿਵਾਈਸ ’ਤੇ ਸੈਟਿੰਗਾਂ > [ਤੁਹਾਡਾ ਨਾਮ] > iCloud > iCloud ਵਿੱਚ ਸੰਭਾਲੇ > ਸਭ ਦੇਖੋ ’ਤੇ ਜਾ ਕੇ ਟੈਪ ਕਰ ਕੇ ਸ਼ੌਰਟਕੱਟ ਨੂੰ ਬੰਦ ਕਰਨ ਲਈ ਟੈਪ ਕਰ ਕੇ ਜਾਂ ਸੈਟਿੰਗਾਂ > ਐਪਾਂ > ਸ਼ੌਰਟਕੱਟ ’ਤੇ ਜਾ ਕੇ ਅਤੇ iCloud ਸਿੰਕ ਬੰਦ ਕਰਨ ਲਈ ਟੈਪ ਕਰ ਕੇ ਇਸ ਫ਼ੀਚਰ ਨੂੰ ਅਸਮਰੱਥ ਕਰ ਸਕਦੇ ਹੋ। Mac ’ਤੇ ਸਿਸਟਮ ਸੈਟਿੰਗਾਂ > [ਤੁਹਾਡਾ ਨਾਮ] > iCloud > iCloud ਵਿੱਚ ਸੰਭਾਲੇ > ਸਭ ਦੇਖੋ ’ਤੇ ਜਾਓ ਅਤੇ ਸ਼ੌਰਟਕੱਟ ਨੂੰ ਅਣਚੁਣਿਆ ਕਰੋ ਜਾਂ ਸ਼ੌਰਟਕੱਟ ਐਪ ਵਿੱਚ ਸੈਟਿੰਗਾਂ ’ਤੇ ਜਾਓ ਅਤੇ iCloud ਸਿੰਕ ਨੂੰ ਅਣਚੁਣਿਆ ਕਰੋ।

Apple ਵੱਲੋਂ ਨਿੱਜੀ ਡੇਟਾ ਸਿਰਫ਼ ਉਦੋਂ ਤੱਕ ਸਾਂਭ ਕੇ ਰੱਖਿਆ ਜਾਂਦਾ ਹੈ ਜਦੋਂ ਤੱਕ ਇਹ ਇਸ ਨੂੰ ਇਕੱਠਾ ਕਰਨ ਦੇ ਉਦੇਸ਼ਾਂ ਨੂੰ ਪੂਰਾ ਕਰਨ ਅਤੇ Apple ਦੀ ਪਰਦੇਦਾਰੀ ਨੀਤੀ ਮੁਤਾਬਕ ਜਾਂ ਕਾਨੂੰਨੀ ਤੌਰ ’ਤੇ ਲੋੜੀਂਦਾ ਹੁੰਦਾ ਹੈ। ਜਾਣਕਾਰੀ ਨੂੰ ਸਾਂਭ ਕੇ ਰੱਖਣ ਦੇ ਅਰਸੇ ਦਾ ਮੁਲਾਂਕਣ ਕਰਨ ਲਈ ਅਸੀਂ ਪਹਿਲਾਂ ਧਿਆਨ ਨਾਲ ਇਸਦੀ ਪੜਚੋਲ ਕਰਦੇ ਹਾਂ ਕਿ ਕੀ ਇਕੱਠੇ ਕੀਤੇ ਨਿੱਜੀ ਡੇਟਾ ਨੂੰ ਸਾਂਭਣਾ ਲੋੜੀਂਦਾ ਹੈ, ਜੇ ਹਾਂ, ਤਾਂ ਅਸੀਂ ਨਿੱਜੀ ਜਾਣਕਾਰੀ ਨੂੰ ਕਾਨੂੰਨੀ ਤੌਰ ’ਤੇ ਮਾਨਤਾ ਪ੍ਰਾਪਤ ਘੱਟ ਤੋਂ ਘੱਟ ਸੰਭਾਵਿਤ ਸਮੇਂ ਲਈ ਸਾਂਭਣ ਦਾ ਕੰਮ ਕਰਦੇ ਹਾਂ।

Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਹਵਾਲੇ ਨਾਲ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਵੀ ਦੇਖਿਆ ਜਾ ਸਕਦਾ ਹੈ।

2025-12-12