“ਕੰਮ ਅਤੇ ਸਕੂਲ ਵਿੱਚ Apple ਨਾਲ ਸਾਈਨ ਇਨ ਕਰੋ” ਅਤੇ ਪਰਦੇਦਾਰੀ
“ਕੰਮ ਅਤੇ ਸਕੂਲ ਵਿੱਚ Apple ਨਾਲ ਸਾਈਨ ਇਨ ਕਰੋ” ਤੁਹਾਨੂੰ ਤੁਹਾਡੀ ਸੰਸਥਾ ਦੁਆਰਾ ਪ੍ਰਦਾਨ ਕੀਤੇ ਗਏ ਪ੍ਰਬੰਧਿਤ Apple ਖਾਤੇ ਨਾਲ ਐਪਾਂ ਅਤੇ ਵੈੱਬਸਾਈਟਾਂ ਵਿੱਚ ਸਾਈਨ ਇਨ ਕਰਨ ਦੀ ਆਗਿਆ ਦਿੰਦਾ ਹੈ।
“ਕੰਮ ਅਤੇ ਸਕੂਲ ਵਿੱਚ Apple ਨਾਲ ਸਾਈਨ ਇਨ ਕਰੋ” ਨੂੰ ਤੁਹਾਡੀ ਸੰਸਥਾ ਦੁਆਰਾ ਸਮਰੱਥ ਕੀਤਾ ਗਿਆ ਹੈ
ਜੇਕਰ ਤੁਹਾਡੇ ਸਕੂਲ ਜਾਂ ਕੰਪਨੀ (“ਸੰਸਥਾ”) ਵੱਲੋਂ “ਕੰਮ ਅਤੇ ਸਕੂਲ ਵਿੱਚ Apple ਨਾਲ ਸਾਈਨ ਇਨ ਕਰੋ” ਨੂੰ ਸਮਰੱਥ ਕੀਤਾ ਜਾਂਦਾ ਹੈ, ਤਾਂ ਤੁਸੀਂ ਆਪਣੀ ਸੰਸਥਾ ਵੱਲੋਂ ਆਗਿਆ ਪ੍ਰਾਪਤ ਤੀਜੀ-ਧਿਰ ਦੀਆਂ ਐਪਾਂ (ਐਪ ਕਲਿੱਪਾਂ ਸਮੇਤ) ਅਤੇ ਵੈੱਬਸਾਈਟਾਂ ’ਤੇ ਆਪਣੇ ਪ੍ਰਬੰਧਿਤ Apple ਖਾਤੇ ਦੀ ਵਰਤੋਂ ਕਰ ਕੇ ਸਾਈਨ ਇਨ ਕਰ ਸਕਦੇ ਹੋ। ਜਦੋਂ ਤੁਸੀਂ ਪਹਿਲੀ ਵਾਰ ਕਿਸੇ ਆਗਿਆ ਪ੍ਰਾਪਤ ਐਪ ਜਾਂ ਵੈੱਬਸਾਈਟ ’ਤੇ ਸਾਈਨ ਇਨ ਕਰਦੇ ਹੋ, ਤਾਂ Apple ਵੱਲੋਂ ਤੀਜੀ-ਧਿਰ ਦੀ ਐਪ ਜਾਂ ਵੈੱਬਸਾਈਟ ਡਿਵੈਲਪਰਾਂ ਨੂੰ ਤੁਹਾਡਾ ਨਾਮ, ਈਮੇਲ ਪਤਾ (ਜੇਕਰ ਤੁਹਾਡੀ ਸੰਸਥਾ ਵੱਲੋਂ ਪ੍ਰਦਾਨ ਕੀਤਾ ਗਿਆ ਹੋਵੇ) ਅਤੇ ਇੱਕ ਵਿਲੱਖਣ ਵਰਤੋਂਕਾਰ ਪਛਾਣਕਰਤਾ ਪ੍ਰਦਾਨ ਕੀਤਾ ਜਾਂਦਾ ਹੈ ਜੋ ਹਰੇਕ ਡਿਵੈਲਪਰਾਂ ਲਈ ਭਿੰਨ ਹੁੰਦਾ ਹੈ। ਡਿਵੈਲਪਰਾਂ ਵੱਲੋਂ ਤੁਹਾਨੂੰ ਪ੍ਰਮਾਣਿਤ ਕਰਨ, ਆਪਣੇ ਇੰਟਰਫ਼ੇਸ ਵਿੱਚ ਤੁਹਾਡਾ ਨਾਮ ਦਿਖਾਉਣ ਅਤੇ ਢੁਕਵੀਆਂ ਇਜਾਜ਼ਤਾਂ ਅਤੇ ਐਕਸੈੱਸ ਅਸਾਈਨ ਕਰਨ ਲਈ ਇਸ ਜਾਣਕਾਰੀ ਦੀ ਵਰਤੋਂ ਕੀਤੀ ਜਾਂਦੀ ਹੈ। ਵੈੱਬਸਾਈਟ ਡਿਵੈਲਪਰਾਂ ਨੂੰ ਤੁਹਾਡੇ ਬ੍ਰਾਊਜ਼ਰ ਵੱਲੋਂ ਆਮ ਵੈੱਬ ਫ਼ੰਕਸ਼ਨ ਲਈ ਵਰਤੀ ਜਾਣਕਾਰੀ ਪ੍ਰਾਪਤ ਹੋਵੇਗੀ।
ਡਿਵੈਲਪਰ ਤੁਹਾਡੀ ਸੰਸਥਾ ਨੂੰ ਉਹਨਾਂ ਦੀਆਂ ਐਪਾਂ ਜਾਂ ਵੈੱਬਸਾਈਟਾਂ ’ਤੇ ਮੌਜੂਦਾ ਖਾਤਿਆਂ ਲਈ “ਕੰਮ ਅਤੇ ਸਕੂਲ ਵਿੱਚ Apple ਨਾਲ ਸਾਈਨ ਇਨ ਕਰੋ” ਦੀ ਵਰਤੋਂ ਕਰਨ ਦੀ ਆਗਿਆ ਦੇ ਸਕਦੇ ਹਨ। ਕਿਸੇ ਡਿਵੈਲਪਰ ਵੱਲੋਂ ਇਸਨੂੰ ਸਮਰੱਥ ਕਰਨ ਦਾ ਵਿਕਲਪ ਚੁਣਨ ’ਤੇ, ਤੁਸੀਂ ਪਹਿਲਾਂ ਤੋਂ ਮੌਜੂਦ ਖਾਤੇ ਵਿੱਚ ਸਾਈਨ ਇਨ ਕਰਨ ਲਈ “ਕੰਮ ਅਤੇ ਸਕੂਲ ਵਿੱਚ Apple ਨਾਲ ਸਾਈਨ ਇਨ ਕਰੋ” ਦੀ ਵਰਤੋਂ ਕਰ ਸਕਦੇ ਹੋ।
ਤੁਹਾਡੇ ਵੱਲੋਂ ਕਿਸੇ ਨਵੇਂ ਐਪ ਨਾਲ “ਕੰਮ ਅਤੇ ਸਕੂਲ ਵਿੱਚ Apple ਨਾਲ ਸਾਈਨ ਇਨ ਕਰੋ” ਵੀ ਪਹਿਲੀ ਵਾਰ ਵਰਤੋਂ ਕਰਨ ’ਤੇ ਧੋਖਾਧੜੀ ਨੂੰ ਰੋਕਣ ਅਤੇ ਸੁਰੱਖਿਆ ਕਾਰਨਾਂ ਕਰਕੇ Apple ਵੱਲੋਂ ਡਿਵੈਲਪਰ ਨੂੰ ਇਹ ਭਰੋਸਾ ਦਿਵਾਉਣ ਲਈ ਕਿ ਤੁਸੀਂ ਅਸਲੀ ਵਿਅਕਤੀ ਹੋ, ਇੱਕ ਸਧਾਰਨ ਬਾਈਨਰੀ ਸਕੋਰ ਪ੍ਰਦਾਨ ਕੀਤਾ ਜਾਵੇਗਾ। ਇਹ ਸਕੋਰ ਤੁਹਾਡੇ Apple ਖਾਤੇ ਦੀ ਹਾਲੀਆ ਗਤੀਵਿਧੀ ਦੇ ਨਾਲ ਨਾਲ-ਨਾਲ ਤੁਹਾਡੇ ਡਿਵਾਈਸ ਅਤੇ ਡਿਵਾਈਸ ਦੀ ਵਰਤੋਂ ਦੇ ਪੈਟਰਨ ਦੀ ਜਾਣਕਾਰੀ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਨਾ Apple ਅਤੇ ਨਾ ਹੀ ਡਿਵੈਲਪਰ ਨੂੰ ਕੋਈ ਵਿਸ਼ੇਸ਼ ਜਾਣਕਾਰੀ ਪ੍ਰਾਪਤ ਹੁੰਦੀ ਹੈ ਕਿ ਤੁਸੀਂ ਆਪਣੇ ਡਿਵਾਈਸ ਦੀ ਵਰਤੋਂ ਕਿਵੇਂ ਕਰਦੇ ਹੋ।
“ਕੰਮ ਅਤੇ ਸਕੂਲ ਵਿੱਚ Apple ਨਾਲ ਸਾਈਨ ਇਨ ਕਰੋ” ਦੀ ਵਰਤੋਂ ਕਰਨਾ
ਜਦੋਂ ਤੁਹਾਡੀ ਸੰਸਥਾ ਕਿਸੇ ਐਪ ਜਾਂ ਵੈੱਬਸਾਈਟ ਲਈ “ਕੰਮ ਅਤੇ ਸਕੂਲ ਵਿੱਚ Apple ਨਾਲ ਸਾਈਨ ਇਨ ਕਰੋ” ਨੂੰ ਸਮਰੱਥ ਕਰਦੀ ਹੈ ਤਾਂ Apple ਨੂੰ ਇਸਦੀ ਜਾਣਕਾਰੀ ਹੁੰਦੀ ਤਾਂ ਜੋ ਸਾਡੇ ਵੱਲੋਂ ਸਾਈਨ-ਇਨ ਸੈੱਟ ਅੱਪ ਕਰਨ ਵਿੱਚ ਮਦਦ ਕੀਤੀ ਜਾ ਸਕੇ। ਜਦੋਂ ਤੁਸੀਂ ਆਪਣੇ iPhone ਜਾਂ Apple Vision Pro ’ਤੇ ਐਪ ਵਿੱਚ “Apple ਨਾਲ ਸਾਈਨ ਇਨ ਕਰੋ” ਦੀ ਵਰਤੋਂ ਕਰਦੇ ਹੋ ਤਾਂ Apple ਇਹ ਨਹੀਂ ਦੇਖਦਾ ਜਾਂ ਇਸਦੀ ਹਿਸਟਰੀ ਨਹੀਂ ਰੱਖਦਾ ਹੈ ਕਿ ਤੁਸੀਂ ਸਾਈਨ ਇਨ ਕਰਨ ਲਈ ਕਿਹੜੀਆਂ ਐਪਾਂ ਵਰਤੀਆਂ ਜਾਂ ਤੁਸੀਂ ਕਦੋਂ “Apple ਨਾਲ ਸਾਈਨ ਇਨ ਕਰੋ” ਦੀ ਵਰਤੋਂ ਕੀਤੀ - ਇਹ ਜਾਣਕਾਰੀ ਤੁਹਾਡੇ ਡਿਵਾਈਸ ’ਤੇ ਰਹਿੰਦੀ ਹੈ। ਜਦੋਂ ਤੁਸੀਂ Safari ’ਤੇ “Apple ਨਾਲ ਸਾਈਨ ਇਨ ਕਰੋ” ਦੀ ਵਰਤੋਂ ਕਰਦੇ ਹੋ, ਤਾਂ Apple ਦੇਖਦਾ ਹੈ ਕਿ ਤੁਸੀਂ ਕਦੋਂ ਵੈੱਬਸਾਈਟ ’ਤੇ ਸਾਈਨ ਇਨ ਕਰਦੇ ਹੋ ਤਾਂ ਕਿ Apple ਤੁਹਾਡੇ ਸਾਈਨ ਇਨ ਨੂੰ ਪ੍ਰਮਾਣਿਤ ਕਰ ਸਕੇ, ਪਰ Apple ਇਸ ਗੱਲ ਦੀ ਹਿਸਟਰੀ ਨਹੀਂ ਰੱਖਦਾ ਹੈ ਕਿ ਤੁਸੀਂ ਕਿਹੜੀਆਂ ਵੈੱਬਸਾਈਟਾਂ ’ਤੇ ਸਾਈਨ ਇਨ ਕਰਦੇ ਹੋ ਜਾਂ ਜਦੋਂ ਤੁਸੀਂ “Apple ਨਾਲ ਸਾਈਨ ਇਨ ਕਰੋ” ਦੀ ਵਰਤੋਂ ਕਰੋ।
ਜੇਕਰ ਤੁਸੀਂ ਕਿਸੇ ਆਗਿਆ ਪ੍ਰਾਪਤ ਐਪ ਜਾਂ ਵੈੱਬਸਾਈਟ ਵਿੱਚ ਸਾਈਨ ਇਨ ਕਰਨ ਲਈ “ਕੰਮ ਅਤੇ ਸਕੂਲ ਵਿੱਚ Apple ਨਾਲ ਸਾਈਨ ਇਨ ਕਰੋ” ਦੀ ਵਰਤੋਂ ਕਰਦੇ ਹੋ, ਤਾਂ ਸਾਈਨ ਇਨ ਕਰਨ ਤੋਂ ਬਾਅਦ ਡਿਵੈਲਪਰਾਂ ਵੱਲੋਂ ਤੁਹਾਡੇ ਤੋਂ ਹੋਰ ਨਿੱਜੀ ਡੇਟਾ ਮੰਗਿਆ ਜਾ ਸਕਦਾ ਹੈ। ਕੋਈ ਵੀ ਵਿਅਕਤੀਗਤ ਡੇਟਾ ਜੋ ਤੁਸੀਂ ਕਿਸੇ ਡਿਵੈਲਪਰ ਨੂੰ ਪ੍ਰਦਾਨ ਕਰਨ ਲਈ ਚੁਣਦੇ ਹੋ, ਉਹ ਉਹਨਾਂ ਦੀ ਪਰਦੇਦਾਰੀ ਨੀਤੀ ਦੇ ਅਧੀਨ ਹੁੰਦਾ ਹੈ।
“ਕੰਮ ਅਤੇ ਸਕੂਲ ਵਿੱਚ Apple ਨਾਲ ਸਾਈਨ ਇਨ ਕਰੋ” ਨੂੰ ਪ੍ਰਬੰਧਿਤ ਕਰਨਾ
ਆਪਣੇ iOS ਜਾਂ visionOS ਡਿਵਾਈਸ ’ਤੇ “ਕੰਮ ਅਤੇ ਸਕੂਲ ਵਿੱਚ Apple ਨਾਲ ਸਾਈਨ ਇਨ ਕਰੋ” ਦਾ ਪ੍ਰਬੰਧਨ ਕਰਨ ਲਈ, ਸੈਟਿੰਗਾਂ > [ਤੁਹਾਡਾ ਨਾਮ] > Apple ਨਾਲ ਸਾਈਨ ਇਨ ਕਰੋ ’ਤੇ ਜਾਓ। ਆਪਣੇ Mac ’ਤੇ, ਸਿਸਟਮ ਸੈਟਿੰਗਾਂ > [ਤੁਹਾਡਾ ਨਾਮ] > Apple ਨਾਲ ਸਾਈਨ ਇਨ ਕਰੋ ’ਤੇ ਜਾਓ ਜਾਂ account.apple.com ’ਤੇ ਜਾ ਕੇ ਸਾਈਨ-ਇਨ ਅਤੇ ਸੁਰੱਖਿਆ ਸੈਕਸ਼ਨ ’ਤੇ ਜਾਓ, ਫਿਰ Apple ਨਾਲ ਸਾਈਨ ਇਨ ਕਰੋ ’ਤੇ ਜਾਓ। ਉੱਥੇ, ਤੁਸੀਂ Apple ਨਾਲ ਸਾਈਨ ਇਨ ਕਰੋ ਦੀ ਵਰਤੋਂ ਕਰ ਰਹੀਆਂ ਸਾਰੀਆਂ ਐਪਾਂ ਦੀ ਸੂਚੀ ਦੇਖ ਸਕਦੇ ਹੋ, ਉਹਨਾਂ ਦੀ ਪਰਦੇਦਾਰੀ ਨੀਤੀ ਦੀ ਸਮੀਖਿਆ ਕਰ ਸਕਦੇ ਹੋ ਅਤੇ Apple ਨਾਲ ਸਾਈਨ ਕਰੋ ਨੂੰ ਅਸਮਰੱਥ ਕਰ ਸਕਦੇ ਹੋ। ਜੇਕਰ ਤੁਸੀਂ ਕਿਸੇ ਐਪ ਲਈ “Apple ਨਾਲ ਸਾਈਨ ਇਨ ਕਰੋ” ਦੇ ਵਿਕਲਪ ਨੂੰ ਅਸਮਰੱਥ ਕਰਨ ਦੀ ਚੋਣ ਕਰਦੇ ਹੋ, ਤਾਂ ਉਸ ਐਪ ਲਈ “Apple ਨਾਲ ਸਾਈਨ ਇਨ ਕਰੋ” ਸੈੱਟ ਅੱਪ ਕਰਨ ਸਮੇਂ ਡਿਵੈਲਪਰ ਨਾਲ ਸਾਂਝੀ ਕੀਤੀ ਗਈ ਜਾਣਕਾਰੀ ਅਤੇ ਕੋਈ ਹੋਰ ਜਾਣਕਾਰੀ, ਜਿਸ ਨੂੰ ਡਿਵੈਲਪਰ ਵੱਲੋਂ ਤੁਹਾਡੇ “ਕੰਮ ਅਤੇ ਸਕੂਲ ਵਿੱਚ Apple ਨਾਲ ਸਾਈਨ ਇਨ ਕਰੋ” ਖਾਤੇ ਨਾਲ ਜੋੜਿਆ ਗਿਆ ਹੈ, ਨੂੰ ਡਿਵੈਲਪਰ ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਅਮਲ ਵਿੱਚ ਲਿਆਂਦਾ ਜਾਵੇਗਾ।
ਹੋਰ ਜਾਣਕਾਰੀ
Apple, “ਕੰਮ ਅਤੇ ਸਕੂਲ ਵਿੱਚ Apple ਨਾਲ ਸਾਈਨ ਇਨ ਕਰੋ” ਦੀ ਰੱਖਿਆ ਮਜ਼ਬੂਤ ਪ੍ਰਮਾਣੀਕਰਨ ਨਾਲ ਕਰਦਾ ਹੈ ਜਿਸ ਵਿੱਚ Touch ID, Face ID, Optic ID ਅਤੇ ਮਜ਼ਬੂਤ ਪਾਸਕੋਡ ਦੇ ਵਿਕਲਪ ਸ਼ਾਮਲ ਹਨ।
Apple ਨੂੰ ਅਗਿਆਤ ਅਤੇ ਏਕੀਕ੍ਰਿਤ ਰੂਪ ਵਿੱਚ “ਕੰਮ ਅਤੇ ਸਕੂਲ ਵਿੱਚ Apple ਨਾਲ ਸਾਈਨ ਇਨ ਕਰੋ” ਬਾਰੇ ਜਾਣਕਾਰੀ ਮਿਲ ਸਕਦੀ ਹੈ ਅਤੇ ਇਸ ਵਿੱਚ ਇਸ ਵਿੱਚ “ਸਕੂਲ ਜਾਂ ਕਾਰਜ-ਸਥਾਨ ‘ਤੇ Apple ਨਾਲ ਸਾਈਨ ਇਨ ਕਰੋ” ਦੀ ਵਰਤੋਂ ਬਾਰੇ ਗ਼ੈਰ-ਨਿੱਜੀ ਡੇਟਾ ਵੀ ਸ਼ਾਮਲ ਹੈ। Apple ਵੱਲੋਂ ਇਸ ਜਾਣਕਾਰੀ ਦੀ ਵਰਤੋਂ ਸੰਬੰਧਿਤ Apple ਉਤਪਾਦਾਂ ਅਤੇ ਸੇਵਾਵਾਂ ਨੂੰ ਬਿਹਤਰ ਬਣਾਉਣ ਅਤੇ ਧੋਖਾਧੜੀ ਰੋਕਣ ਤੇ ਸੁਰੱਖਿਆ ਉਦੇਸ਼ਾਂ ਲਈ ਵੀ ਕੀਤੀ ਜਾ ਸਕਦੀ ਹੈ। Apple ਵੱਲੋਂ ਸਾਨੂੰ ਪ੍ਰਾਪਤ ਹੋਣ ਵਾਲੇ “Apple ਨਾਲ ਸਾਈਨ ਇਨ ਕਰੋ” ਦੇ ਅਗਿਆਤ ਜਾਂ ਇਕੱਤਰ ਕੀਤੇ ਡੇਟਾ ਨਾਲ ਮੁੜ ਪਛਾਣ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਵੇਗੀ।
Apple ਨੇ “ਕੰਮ ਅਤੇ ਸਕੂਲ ਵਿੱਚ Apple ਨਾਲ ਸਾਈਨ ਇਨ ਕਰੋ” ਸੰਬੰਧੀ ਜੋ ਜਾਣਕਾਰੀ ਇਕੱਤਰ ਕੀਤੀ ਹੈ, ਉਸ ’ਤੇ Apple ਵੱਲੋਂ ਤੁਹਾਡੀ ਸੰਸਥਾ ਦੀ ਤਰਫ਼ੋਂ Apple School Manager ਇਕਰਾਰਨਾਮੇ ਦੇ ਤਹਿਤ ਪ੍ਰਕਿਰਿਆ ਕੀਤੀ ਜਾਵੇਗੀ। ਇਸ ਨੂੰ school.apple.com ’ਤੇ (ਜੇਕਰ ਤੁਹਾਡੀ ਸੰਸਥਾ ਇੱਕ ਸਕੂਲ ਹੈ) ਜਾਂ business.apple.com ’ਤੇ (ਜੇਕਰ ਤੁਹਾਡੀ ਸੰਸਥਾ ਇੱਕ ਕੰਪਨੀ ਹੈ) Apple Business Manager ਇਕਰਾਰਨਾਮੇ ਵਿੱਚ ਦੇਖਿਆ ਜਾ ਸਕਦਾ ਹੈ।
ਜੇਕਰ ਤੁਹਾਡਾ ਕੋਈ ਸਵਾਲ ਹੈ ਕਿ “ਕੰਮ ਅਤੇ ਸਕੂਲ ਵਿੱਚ Apple ਨਾਲ ਸਾਈਨ ਇਨ ਕਰੋ” ਸੰਬੰਧੀ ਤੁਹਾਡਾ ਵਿਅਕਤੀਗਤ ਡੇਟਾ ਕਿਵੇਂ ਪ੍ਰਕਿਰਿਆ ਅਧੀਨ ਲਿਆਂਦਾ ਜਾਂਦਾ ਹੈ, ਤਾਂ ਆਪਣੀ ਸੰਸਥਾ ਦੇ IT ਪ੍ਰਸ਼ਾਸਕ ਨਾਲ ਸੰਪਰਕ ਕਰੋ।
2025-12-12