Apple ਅਤੇ ਪਰਦੇਦਾਰੀ ਨਾਲ ਸਾਈਨ ਇਨ ਕਰੋ
“Apple ਨਾਲ ਸਾਈਨ ਇਨ ਕਰੋ” ਨੂੰ ਤੁਹਾਡੀ ਪਰਦੇਦਾਰੀ ਦੀ ਸੁਰੱਖਿਆ ਕਰਨ ਵਾਲਾ ਸਾਈਨ ਇਨ ਅਨੁਭਵ ਪ੍ਰਦਾਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨੂੰ Apple ਉਤਪਾਦਾਂ ਵਿੱਚ ਸੁਰੱਖਿਆ ਬਿਲਟ ਦੁਆਰਾ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ।
![]()
- “Apple ਨਾਲ ਸਾਈਨ ਇਨ ਕਰੋ” ਨਾਲ ਤੁਸੀਂ ਆਪਣੇ ਪਰਦੇਦਾਰੀ ਦੀ ਸੁਰੱਖਿਆ ਕਰਦਿਆਂ ਐਪਾਂ ਜਾਂ ਵੈੱਬਸਾਈਟਾਂ ਵਿੱਚ ਸਾਈਨ ਇਨ ਕਰ ਸਕਦੇ ਹੋ।
- ਕੁਝ ਵਿਕਾਸਕਾਰ ਤੁਹਾਡਾ ਨਾਮ ਪੁੱਛ ਸਕਦੇ ਹਨ, ਜਿਸ ਵਿੱਚ ਤੁਸੀਂ ਸੋਧ ਕਰ ਸਕਦੇ ਹੋ। ਉਹ ਤੁਹਾਡਾ ਈਮੇਲ ਵੀ ਪੁੱਛ ਸਕਦੇ ਹਨ ਜਿਸ ਨੂੰ ਤੁਸੀਂ ਸਿੱਧਾ ਪ੍ਰਦਾਨ ਕਰ ਸਕਦੇ ਹੋ ਜਾਂ ਕਿਸੇ ਉਪਨਾਮ ਦੀ ਵਰਤੋਂ ਕਰ ਸਕਦੇ ਹੋ।
- ਜੇਕਰ ਤੁਸੀਂ ਕਿਸੇ ਐਪ ਜਾਂ ਵੈੱਬਸਾਈਟ ਲਈ “Apple ਤੋਂ ਸਾਈਨ ਇਨ ਕਰੋ” ਨੂੰ ਸਮਰੱਥ ਕਰਦੇ ਹੋ, ਤਾ ਇਸ ਦੀ ਜਾਣਕਾਰੀ Apple ਨੂੰ ਹੁੰਦੀ ਹੈ ਪਰ ਉਹ ਟ੍ਰੈਕ ਨਹੀਂ ਕਰਦਾ ਕਿ ਤੁਸੀਂ ਕਦੋਂ ਜਾਂ ਕਿਹੜੀਆਂ ਐਪਾਂ ਜਾਂ ਵੈੱਬਸਾਈਟਾਂ ’ਤੇ ਸਾਈਨ ਇਨ ਕੀਤਾ ਹੈ।
- ਜਦੋਂ ਤੁਸੀਂ ਕਿਸੇ ਐਪ ਵਿੱਚ ਪਹਿਲੀ ਵਾਰ “Apple ਨਾਲ ਸਾਈਨ ਇਨ ਕਰੋ” ਦੀ ਵਰਤੋਂ ਕਰਦੇ ਹੋ, ਤਾਂ Apple ਦੁਆਰਾ ਤੁਹਾਡੇ ਖਾਤੇ ਸੰਬੰਧੀ ਜਾਣਕਾਰੀ ਅਤੇ Apple ਨਾਲ ਤੁਹਾਡੇ ਤਜਰਬਿਆਂ ਦੇ ਨਾਲ-ਨਾਲ ਤੁਹਾਡੇ ਡਿਵਾਈਸ ਅਤੇ ਡਿਵਾਈਸ ਦੀ ਵਰਤੋਂ ਦੇ ਪੈਟਰਨ ਦੀ ਜਾਣਕਾਰੀ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਧੋਖਾਧੜੀ ਨੂੰ ਰੋਕਣ ਵਿੱਚ ਮਦਦ ਮਿਲੇ।
“Apple ਨਾਲ ਸਾਈਨ ਇਨ ਕਰੋ” ਨੂੰ ਸਮਰੱਥ ਕਰਨਾ
“Apple ਨਾਲ ਸਾਈਨ ਇਨ ਕਰੋ” ਨਾਲ ਤੁਸੀਂ ਡਿਵੈਲਪਰ ਨੂੰ ਵਿਅਕਤੀਗਤ ਤੌਰ ’ਤੇ ਤੁਹਾਡੀ ਪਛਾਣ ਕਰਨ ਵਾਲੀ ਕੋਈ ਵੀ ਜਾਣਕਾਰੀ ਦਿੱਤੇ ਬਿਨਾਂ ਕਿਸੇ ਐਪ (ਜਾਂ ਐਪ ਕਲਿੱਪ) ਵਿੱਚ ਸਾਈਨ ਇਨ ਕਰ ਸਕਦੇ ਹੋ ਅਤੇ ਤੁਹਾਡੀ ਪਰਦੇਦਾਰੀ ਵੀ ਸੁਰੱਖਿਅਤ ਰਹਿੰਦੀ ਹੈ। “Apple ਨਾਲ ਸਾਈਨ ਇਨ ਕਰੋ” ਨਾਲ ਤੁਸੀਂ ਵਿਅਕਤੀਗਤ ਤੌਰ ’ਤੇ ਤੁਹਾਡੀ ਪਛਾਣ ਕਰਨ ਵਾਲੀ ਕੋਈ ਵੀ ਵਾਧੂ ਜਾਣਕਾਰੀ ਡਿਵੈਲਪਰ ਨਾਲ ਸਾਂਝੀ ਕੀਤੇ ਬਿਨਾਂ ਕਿਸੇ ਵੈੱਬਸਾਈਟ ਵਿੱਚ ਸਾਈਨ ਇਨ ਕਰ ਸਕਦੇ ਹੋ ਪਰ ਇਸ ਵਿੱਚ ਆਮ ਵੈੱਬ ਫ਼ੰਕਸ਼ਨ ਲਈ ਤੁਹਾਡੇ ਬ੍ਰਾਊਜ਼ਰ ਵੱਲੋਂ ਵਰਤੀ ਜਾਣਕਾਰੀ ਸ਼ਾਮਲ ਹੋ ਸਕਦੀ ਹੈ। ਇਸ ਦੀ ਬਜਾਏ, ਤੁਹਾਡੇ ਵੱਲੋਂ “Apple ਨਾਲ ਸਾਈਨ ਇਨ ਕਰੋ” ਦੀ ਵਰਤੋਂ ਕਰਨ ’ਤੇ Apple ਵੱਲੋਂ ਐਪ ਡਿਵੈਲਪਰ ਨੂੰ ਵਿਲੱਖਣ ਪਛਾਣਕਰਤਾ ਪ੍ਰਦਾਨ ਕੀਤਾ ਜਾਂਦਾ ਹੈ ਜਿਸ ਨਾਲ ਤੁਸੀਂ ਆਪਣੀ ਜਾਣਕਾਰੀ ਗੁਪਤ ਰੱਖ ਸਕਦੇ ਹੋ। ਇਹ ਪਛਾਣਕਰਤਾ ਹਰੇਕ ਐਪ ਲਈ ਵੱਖਰਾ ਹੁੰਦਾ ਹੈ ਅਤੇ ਇਹ ਵੱਖੋ-ਵੱਖਰੇ ਡਿਵੈਲਪਰਾਂ ਨੂੰ ਵੱਖੋ-ਵੱਖਰੀਆਂ ਐਪਾਂ ਤੋਂ ਤੁਹਾਡੇ ਬਾਰੇ ਜਾਣਕਾਰੀ ਇਕੱਠੀ ਕਰਨ ਅਤੇ ਸਾਂਝੀ ਕਰਨ ਤੋਂ ਰੋਕਦਾ ਹੈ। ਡਿਵੈਲਪਰ ਤੁਹਾਨੂੰ ਉਹਨਾਂ ਦੀਆਂ ਐਪਾਂ ਜਾਂ ਵੈੱਬਸਾਈਟਾਂ ‘ਤੇ ਮੌਜੂਦਾ ਖਾਤਿਆਂ ਲਈ “Apple ਨਾਲ ਸਾਈਨ ਇਨ ਕਰੋ” ਦੀ ਵਰਤੋਂ ਕਰਨ ਦੀ ਆਗਿਆ ਵੀ ਦੇ ਸਕਦੇ ਹਨ। ਕਿਸੇ ਡਿਵੈਲਪਰ ਵੱਲੋਂ ਇਸਨੂੰ ਸਮਰੱਥ ਕਰਨ ਦਾ ਵਿਕਲਪ ਚੁਣਨ ’ਤੇ, ਤੁਸੀਂ ਪਹਿਲਾਂ ਤੋਂ ਮੌਜੂਦ ਖਾਤਾ ਰੱਖ ਸਕਦੇ ਹੋ ਪਰ ਇਸ ਵਿੱਚ ਸਾਈਨ ਇਨ ਕਰਨ ਲਈ “Apple ਨਾਲ ਸਾਈਨ ਇਨ ਕਰੋ” ਦੀ ਵਰਤੋਂ ਕਰ ਸਕਦੇ ਹੋ।
ਕਿਉਂਕਿ ਕੁਝ ਐਪਾਂ ਕੋਲ ਤੁਹਾਡੇ ਬਾਰੇ ਹੋਰ ਜਾਣਕਾਰੀ ਇਕੱਤਰ ਕਰਨ ਦੀ ਵਜ੍ਹਾ ਹੋ ਸਕਦੀ ਹੈ — ਉਦਾਹਰਨ ਵਜੋਂ, ਤੁਹਾਡੇ ਖਾਤੇ ਨੂੰ ਨਾਮ ਨਾਲ ਜੋੜਨ ਜਾਂ ਈਮੇਲ ਰਾਹੀਂ ਤੁਹਾਡਾ ਨਾਲ ਸੰਪਰਕ ਕਰਨ ਲਈ — ਇਸ ਲਈ ਤੁਹਾਡੇ ਵੱਲੋਂ “Apple ਨਾਲ ਸਾਈਨ ਇਨ ਕਰੋ” ਦੀ ਵਰਤੋਂ ਕਰਨ ’ਤੇ ਕੁਝ ਡਿਵੈਲਪਰ ਤੁਹਾਡਾ ਨਾਮ ਅਤੇ ਈਮੇਲ ਪਤਾ ਪੁੱਛ ਸਕਦੇ ਹਨ। ਤੁਹਾਡੇ Apple ਖਾਤੇ ਨਾਲ ਜੁੜੇ ਨਾਮ ਦੀ ਵਰਤੋਂ ਡਿਫ਼ੌਲਟ ਨਾਮ ਵਜੋਂ ਕੀਤੀ ਜਾਵੇਗੀ, ਤੁਸੀਂ ਡਿਵੈਲਪਰ ਨਾਲ ਸਾਂਝਾ ਕਰਨ ਤੋਂ ਪਹਿਲਾਂ ਇਸ ਵਿੱਚ ਸੋਧ ਕਰ ਸਕਦੇ ਹੋ। ਜੇਕਰ ਡਿਵੈਲਪਰ ਈਮੇਲ ਪਤਾ ਪੁੱਛਦਾ ਹੈ, ਤਾਂ ਤੁਸੀਂ ਆਪਣੇ Apple ਖਾਤੇ ਨਾਲ ਜੁੜਿਆ ਕੋਈ ਵੀ ਈਮੇਲ ਪਤਾ ਪ੍ਰਦਾਨ ਕਰ ਸਕਦੇ ਹੋ ਜਾਂ ਆਪਣਾ ਈਮੇਲ ਪਤਾ ਲੁਕਾ ਸਕਦੇ ਹੋ। ਜੇਕਰ ਤੁਸੀਂ ਡਿਵੈਲਪਰ ਤੋਂ ਆਪਣਾ ਈਮੇਲ ਪਤਾ ਲੁਕਾਉਣ ਦੀ ਚੋਣ ਕੀਤੀ ਹੈ, ਤਾਂ Apple ਵੱਲੋਂ ਇੱਕ ਵਿਲੱਖਣ ਈਮੇਲ ਪਤਾ ਜਨਰੇਟ ਕਰ ਕੇ ਡਿਵੈਲਪਰ ਨੂੰ ਪ੍ਰਦਾਨ ਕੀਤਾ ਜਾਵੇਗਾ, ਜਿਸ ਦੀ ਵਰਤੋਂ ਡਿਵੈਲਪਰ ਤੁਹਾਡੇ ਨਾਲ ਸੰਪਰਕ ਕਰਨ ਲਈ ਕੀਤੀ ਜਾਵੇਗੀ। Apple ਉਸ ਪਤੇ ’ਤੇ ਪ੍ਰਾਪਤ ਹੋਏ ਈਮੇਲ ਨੂੰ ਤੁਹਾਡੇ Apple ਖਾਤੇ ਨਾਲ ਜੁੜੇ ਈਮੇਲ ਪਤੇ ’ਤੇ ਭੇਜੇਗਾ; Apple ਸੁਨੇਹੇ ਨੂੰ ਡਿਲਿਵਰ ਹੋਣ ਤੋਂ ਬਾਅਦ ਜਾਂ ਜੇ ਡਿਲਿਵਰ ਨਾ ਹੋ ਸਕਣ ਤਾਂ ਕੁਝ ਸਮੇਂ ਬਾਅਦ ਡਿਲੀਟ ਕਰ ਦਿੰਦਾ ਹੈ। ਤੁਸੀਂ ਆਪਣੇ iOS, iPadOS ਜਾਂ visionOS ਡਿਵਾਈਸ ’ਤੇ ਸੈਟਿੰਗਾਂ > [ਤੁਹਾਡਾ ਨਾਮ] > iCloud > iCloud Mail > Mail ਫ਼ੌਰਵਰਡਿੰਗ ਵਿੱਚ ਜਾ ਕੇ ਉਸ ਈਮੇਲ ਪਤੇ ਨੂੰ ਬਦਲ ਸਕਦੇ ਹੋ ਜਿਸ ’ਤੇ ਮੇਲ ਫ਼ੌਰਵਰਡ ਕੀਤੀ ਜਾਂਦੀ ਹੈ ਜਾਂ ਈਮੇਲ ਫ਼ੌਰਵਰਡਿੰਗ ਨੂੰ ਅਸਮਰੱਥ ਕਰ ਸਕਦੇ ਹੋ। ਆਪਣੇ Mac ’ਤੇ ਸਿਸਟਮ ਸੈਟਿੰਗਾਂ > [ਤੁਹਾਡਾ ਨਾਮ] > ਨਿੱਜੀ ਜਾਣਕਾਰੀ ’ਤੇ ਜਾਓ। ਜਦੋਂ ਤੁਸੀਂ “ਮੇਰੀ ਈਮੇਲ ਲੁਕਾਓ” ਲਈ ਵਰਤੇ ਗਏ ਈਮੇਲ ਪਤੇ ਨੂੰ ਅਕਿਰਿਆਸ਼ੀਲ ਅਤੇ ਡਿਲੀਟ ਕਰਦੇ ਹੋ ਤਾਂ ਇਹ ਦੁਰਵਰਤੋਂ ਦੀ ਰੋਕਥਾਮ ਦੇ ਉਦੇਸ਼ਾਂ ਲਈ 30 ਦਿਨਾਂ ਲਈ ਤੁਹਾਡੇ Apple ਖਾਤੇ ਨਾਲ ਸੰਬੰਧਿਤ ਰੱਖਿਆ ਜਾਂਦਾ ਹੈ। ਇਸ ਤੋਂ ਬਾਅਦ, ਹਟਾਏ ਗਏ ਖਾਤੇ ਨੂੰ ਤੁਹਾਡੇ Apple ਖਾਤੇ ਵਿਚੋਂ ਪੱਕੇ ਤੌਰ ’ਤੇ ਡਿਲੀਟ ਕਰ ਦਿੱਤਾ ਜਾਂਦਾ ਹੈ ਅਤੇ ਸਿਰਫ਼ ਖਾਤੇ ਨੂੰ ਮੁੜ-ਜਾਰੀ ਕਰਨ ਵਰਗੇ ਸੁਰੱਖਿਆ ਉਦੇਸ਼ਾਂ ਲਈ ਹੀ ਰੱਖਿਆ ਜਾਂਦਾ ਹੈ।
ਜੇਕਰ ਤੁਸੀਂ ਕਿਸੇ ਐਪ ਲਈ “Apple ਨਾਲ ਸਾਈਨ ਇਨ ਕਰੋ” ਦੇ ਵਿਕਲਪ ਦੀ ਚੋਣ ਕਰਦੇ ਹੋ, ਤਾਂ ਉਸ ਚੋਣ ਨੂੰ ਤੁਹਾਡੇ ਵੱਲੋਂ iCloud ਲਈ ਵਰਤੇ ਜਾਂਦੇ Apple ਖਾਤੇ ਨਾਲ ਲਿੰਕ ਕਰ ਦਿੱਤਾ ਜਾਂਦਾ ਹੈ ਤਾਂ ਜੋ ਤੁਸੀਂ ਆਪਣੇ ਸਾਰੇ Apple ਡਿਵਾਈਸਾਂ ’ਤੇ ਉਸ ਐਪ ਲਈ “Apple ਨਾਲ ਸਾਈਨ ਇਨ ਕਰੋ” ਵਿਕਲਪ ਦੀ ਵਰਤੋਂ ਕਰ ਸਕੋ।
ਜਦੋਂ ਤੁਸੀਂ ਪਹਿਲੀ ਵਾਰ ਨਵੀਂ ਐਪ ਨਾਲ Apple ਨਾਲ ਸਾਈਨ ਇਨ ਕਰਦੇ ਹੋ, ਤਾਂ ਧੋਖਾਧੜੀ ਨੂੰ ਰੋਕਣ ਅਤੇ ਸੁਰੱਖਿਆ ਕਾਰਨਾਂ ਕਰਕੇ ਡਿਵੈਲਪਰ ਨੂੰ ਇਹ ਭਰੋਸਾ ਦੇਣ ਲਈ ਕਿ ਤੁਸੀਂ ਅਸਲੀ ਵਿਅਕਤੀ ਹੋ Apple ਵੱਲੋਂ ਇੱਕ ਸਧਾਰਨ ਬਾਈਨਰੀ ਸਕੋਰ ਪ੍ਰਦਾਨ ਕੀਤਾ ਜਾਵੇਗਾ। ਇਹ ਸਕੋਰ ਤੁਹਾਡੇ Apple ਖਾਤੇ ਦੀ ਹਾਲੀਆ ਗਤੀਵਿਧੀ ਦੇ ਨਾਲ ਨਾਲ-ਨਾਲ ਤੁਹਾਡੇ ਡਿਵਾਈਸ ਅਤੇ ਡਿਵਾਈਸ ਦੀ ਵਰਤੋਂ ਦੇ ਪੈਟਰਨ ਦੀ ਜਾਣਕਾਰੀ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਨਾ Apple ਅਤੇ ਨਾ ਹੀ ਡਿਵੈਲਪਰ ਨੂੰ ਕੋਈ ਵਿਸ਼ੇਸ਼ ਜਾਣਕਾਰੀ ਪ੍ਰਾਪਤ ਹੁੰਦੀ ਹੈ ਕਿ ਤੁਸੀਂ ਆਪਣੇ ਡਿਵਾਈਸ ਦੀ ਵਰਤੋਂ ਕਿਵੇਂ ਕਰਦੇ ਹੋ।
“Apple ਨਾਲ ਸਾਈਨ ਇਨ ਕਰੋ” ਦੀ ਵਰਤੋਂ
ਜਦੋਂ ਤੁਸੀਂ ਕੋਈ ਐਪ ਜਾਂ ਵੈੱਬਸਾਈਟ ਲਈ “Apple ਨਾਲ ਸਾਈਨ ਇਨ ਕਰੋ” ਨੂੰ ਸਮਰੱਥ ਕਰਦੇ ਹੋ, ਤਾਂ ਇਸ ਦੀ ਜਾਣਕਾਰੀ Apple ਨੂੰ ਹੁੰਦੀ ਹੈ ਤਾਂ ਜੋ ਸਾਡੇ ਵੱਲੋਂ ਸਾਈਨ-ਇਨ ਸੈੱਟ ਅੱਪ ਕਰਨ ਵਿੱਚ ਮਦਦ ਕੀਤੀ ਜਾ ਸਕੇ। ਜਦੋਂ ਤੁਸੀਂ ਆਪਣੇ iPhone ’ਤੇ ਐਪ ਵਿੱਚ “Apple ਨਾਲ ਸਾਈਨ ਇਨ ਕਰੋ” ਦੀ ਵਰਤੋਂ ਕਰਦੇ ਹੋ ਤਾਂ Apple ਇਹ ਨਹੀਂ ਦੇਖਦਾ ਜਾਂ ਇਸਦੀ ਹਿਸਟਰੀ ਨਹੀਂ ਰੱਖਦਾ ਹੈ ਕਿ ਤੁਸੀਂ ਸਾਈਨ ਇਨ ਕਰਨ ਲਈ ਕਿਹੜੀਆਂ ਐਪਾਂ ਵਰਤੀਆਂ ਜਾਂ ਤੁਸੀਂ ਕਦੋਂ “Apple ਨਾਲ ਸਾਈਨ ਇਨ ਕਰੋ” ਦੀ ਵਰਤੋਂ ਕੀਤੀ - ਇਹ ਜਾਣਕਾਰੀ ਤੁਹਾਡੇ ਡਿਵਾਈਸ ’ਤੇ ਰਹਿੰਦੀ ਹੈ। ਜਦੋਂ ਤੁਸੀਂ Safari ’ਤੇ “Apple ਨਾਲ ਸਾਈਨ ਇਨ ਕਰੋ” ਦੀ ਵਰਤੋਂ ਕਰਦੇ ਹੋ, ਤਾਂ Apple ਦੇਖਦਾ ਹੈ ਕਿ ਤੁਸੀਂ ਕਦੋਂ ਵੈੱਬਸਾਈਟ ’ਤੇ ਸਾਈਨ ਇਨ ਕਰਦੇ ਹੋ ਤਾਂ ਕਿ Apple ਤੁਹਾਡੇ ਸਾਈਨ ਇਨ ਨੂੰ ਪ੍ਰਮਾਣਿਤ ਕਰ ਸਕੇ, ਪਰ Apple ਇਸ ਗੱਲ ਦੀ ਹਿਸਟਰੀ ਨਹੀਂ ਰੱਖਦਾ ਹੈ ਕਿ ਤੁਸੀਂ ਕਿਹੜੀਆਂ ਵੈੱਬਸਾਈਟਾਂ ’ਤੇ ਸਾਈਨ ਇਨ ਕਰਦੇ ਹੋ ਜਾਂ ਕਦੋਂ ਤੁਸੀਂ “Apple ਨਾਲ ਸਾਈਨ ਇਨ ਕਰੋ” ਦੀ ਵਰਤੋਂ ਕਰਦੇ ਹੋ।
ਇੱਥੋਂ ਤੱਕ ਕਿ ਜੇਕਰ ਤੁਸੀਂ ਕਿਸੇ ਐਪ ਜਾਂ ਵੈੱਬਸਾਈਟ ਵਿੱਚ ਸਾਈਨ ਇਨ ਕਰਨ ਲਈ “Apple ਨਾਲ ਸਾਈਨ ਇਨ ਕਰੋ” ਦੀ ਵਰਤੋਂ ਕਰਦੇ ਹੋ, ਤਾਂ ਸਾਈਨ ਇਨ ਕਰਨ ਤੋਂ ਬਾਅਦ ਡਿਵੈਲਪਰਾਂ ਵੱਲੋਂ ਤੁਹਾਡੇ ਤੋਂ ਹੋਰ ਨਿੱਜੀ ਜਾਣਕਾਰੀ ਲਈ ਪੁੱਛਿਆ ਜਾ ਸਕਦਾ ਹੈ। ਕੋਈ ਵੀ ਵਿਅਕਤੀਗਤ ਜਾਣਕਾਰੀ ਜੋ ਤੁਸੀਂ ਕਿਸੇ ਡਿਵੈਲਪਰ ਨੂੰ ਪ੍ਰਦਾਨ ਕਰਨ ਲਈ ਚੁਣਦੇ ਹੋ, ਉਹ ਉਹਨਾਂ ਦੀ ਪਰਦੇਦਾਰੀ ਨੀਤੀ ਦੇ ਅਧੀਨ ਹੁੰਦਾ ਹੈ।
“Apple ਨਾਲ ਸਾਈਨ ਇਨ ਕਰੋ” ਨੂੰ ਵਿਵਸਥਿਤ ਕਰਨਾ
“Apple ਨਾਲ ਸਾਈਨ ਇਨ ਕਰੋ” ਦਾ ਪ੍ਰਬੰਧਨ ਕਰਨ ਲਈ, iOS ’ਤੇ ਸੈਟਿੰਗਾਂ > [ਤੁਹਾਡਾ ਨਾਮ] > ਸਾਈਨ-ਇਨ ਅਤੇ ਸੁਰੱਖਿਆ > ਤੁਹਾਡੇ Apple ਖਾਤੇ ਦੀ ਵਰਤੋਂ ਕਰ ਰਹੀਆਂ ਐਪਾਂ ’ਤੇ ਜਾਓ। Mac ’ਤੇ, ਸੈਟਿੰਗਾਂ > [ਤੁਹਾਡਾ ਨਾਮ] > ਸਾਈਨ-ਇਨ ਅਤੇ ਸੁਰੱਖਿਆ ’ਤੇ ਜਾਓ ਜਾਂ account.apple.com ’ਤੇ ਜਾ ਕੇ ਸਾਈਨ-ਇਨ ਅਤੇ ਸੁਰੱਖਿਆ ਵਾਲੇ ਸੈਕਸ਼ਨ ’ਤੇ ਜਾਓ, ਫਿਰ Apple ਨਾਲ ਸਾਈਨ ਇਨ ਕਰੋ ’ਤੇ ਜਾਓ। ਉੱਥੇ, ਤੁਸੀਂ Apple ਨਾਲ ਸਾਈਨ ਇਨ ਕਰੋ ਦੀ ਵਰਤੋਂ ਕਰ ਰਹੀਆਂ ਸਾਰੀਆਂ ਐਪਾਂ ਦੀ ਸੂਚੀ ਦੇਖ ਸਕਦੇ ਹੋ, ਉਹਨਾਂ ਦੀ ਪਰਦੇਦਾਰੀ ਨੀਤੀ ਦੀ ਸਮੀਖਿਆ ਕਰ ਸਕਦੇ ਹੋ ਅਤੇ Apple ਨਾਲ ਸਾਈਨ ਕਰੋ ਨੂੰ ਅਸਮਰੱਥ ਕਰ ਸਕਦੇ ਹੋ। ਜੇਕਰ ਤੁਸੀਂ ਕਿਸੇ ਐਪ ਲਈ “Apple ਨਾਲ ਸਾਈਨ ਇਨ ਕਰੋ” ਦੇ ਵਿਕਲਪ ਨੂੰ ਅਸਮਰੱਥ ਕਰਨ ਦੀ ਚੋਣ ਕਰਦੇ ਹੋ, ਤਾਂ ਉਸ ਐਪ ਲਈ “Apple ਨਾਲ ਸਾਈਨ ਇਨ ਕਰੋ” ਸੈੱਟ ਅੱਪ ਕਰਨ ਸਮੇਂ ਡਿਵੈਲਪਰ ਨਾਲ ਸਾਂਝੀ ਕੀਤੀ ਗਈ ਜਾਣਕਾਰੀ ਅਤੇ ਕੋਈ ਹੋਰ ਜਾਣਕਾਰੀ, ਜਿਸ ਨੂੰ ਡਿਵੈਲਪਰ ਵੱਲੋਂ ਤੁਹਾਡੇ “Apple ਖਾਤੇ ਨਾਲ ਸਾਈਨ ਇਨ ਕਰੋ” ਨਾਲ ਜੋੜਿਆ ਗਿਆ ਹੈ, ਉਸ ਨੂੰ ਡਿਵੈਲਪਰ ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਿਵਹਾਰ ਵਿੱਚ ਲਿਆਂਦਾ ਜਾਵੇਗਾ।
ਹੋਰ ਜਾਣਕਾਰੀ
Apple “Apple ਨਾਲ ਸਾਈਨ ਇਨ ਕਰੋ” ਦੀ ਰੱਖਿਆ ਮਜ਼ਬੂਤ ਪ੍ਰਮਾਣੀਕਰਨ ਨਾਲ ਕਰਦਾ ਹੈ ਜਿਸ ਵਿੱਚ Touch ID, Face ID, ਅਤੇ ਮਜ਼ਬੂਤ ਪਾਸਕੋਡ ਦੇ ਵਿਕਲਪ ਸ਼ਾਮਲ ਹਨ।
Apple ਨੂੰ “Apple ਨਾਲ ਸਾਈਨ ਇਨ ਕਰੋ” ਬਾਰੇ ਅਗਿਆਤ ਅਤੇ ਇਕੱਤਰ ਕੀਤੀ ਜਾਣਕਾਰੀ ਮਿਲ ਸਕਦੀ ਹੈ ਜਿਸ ਵਿੱਚ “Apple ਨਾਲ ਸਾਈਨ ਇਨ ਕਰੋ” ਦੀ ਵਰਤੋਂ ਬਾਰੇ ਵੀ ਜਾਣਕਾਰੀ ਸ਼ਾਮਲ ਹੈ। ਇਕੱਤਰ ਕੀਤੀ ਗਈ ਕਿਸੇ ਵੀ ਜਾਣਕਾਰੀ ਤੋਂ ਤੁਹਾਡੀ ਵਿਅਕਤੀਗਤ ਰੂਪ ਵਿੱਚ ਪਛਾਣ ਨਹੀਂ ਕੀਤੀ ਜਾ ਸਕਦੀ। Apple ਵੱਲੋਂ ਆਪਣੇ ਉਤਪਾਦਾਂ ਅਤੇ ਸੇਵਾਵਾਂ ਨੂੰ ਬਿਹਤਰ ਬਣਾਉਣ, ਮਾਰਕਿਟਿੰਗ ਅਤੇ ਧੋਖਾਧੜੀ ਰੋਕਣ ਅਤੇ ਸੁਰੱਖਿਆ ਉਦੇਸ਼ਾਂ ਲਈ ਉਸ ਜਾਣਕਾਰੀ ਦੀ ਵਰਤੋਂ ਕਰ ਕੀਤੀ ਜਾ ਸਕਦੀ ਹੈ ਜਿਸ ਨਾਲ ਤੁਹਾਡੀ ਪਛਾਣ ਨਹੀਂ ਹੁੰਦੀ ਹੈ। ਸਾਨੂੰ ਪ੍ਰਾਪਤ ਹੋਣ ਵਾਲੇ “Apple ਨਾਲ ਸਾਈਨ ਇਨ ਕਰੋ” ਦੇ ਇਕੱਤਰ ਕੀਤੇ ਜਾਂ ਗੁਮਨਾਮ ਡੇਟਾ ਦੀ Apple ਵੱਲੋਂ ਮੁੜ ਪਛਾਣ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਵੇਗੀ।
ਕਾਨੂੰਨ ਅਤੇ ਧੋਖਾਧੜੀ ਰੋਕਣ ਦੀ ਜ਼ਰੂਰਤ ਦੇ ਤਹਿਤ Apple ਵੱਲੋਂ ਤੁਹਾਡੀ ਜਾਣਕਾਰੀ ਦੀ ਵਰਤੋਂ ਕੀਤੀ ਜਾਵੇਗੀ। “Apple ਨਾਲ ਸਾਈਨ ਇਨ ਕਰੋ” ਦੀ ਵਰਤੋਂ ਕਰ ਕੇ ਤੁਸੀਂ Apple, ਇਸਦੀਆਂ ਸਹਾਇਕ ਕੰਪਨੀ ਅਤੇ ਏਜੰਟਾਂ ਨੂੰ ਉੱਪਰ ਦੱਸੇ ਅਨੁਸਾਰ ਜਾਣਕਾਰੀ ਨੂੰ ਟ੍ਰਾਂਸਮਿਟ ਕਰਨ, ਇਕੱਤਰ ਕਰਨ, ਦੇਖਭਾਲ ਕਰਨ, ਪ੍ਰਕਿਰਿਆ ਕਰਨ ਅਤੇ ਇਸ ਦੀ ਵਰਤੋਂ ਕਰਨ ਨਾਲ ਸਹਿਮਤ ਹੁੰਦੇ ਹੋ ਅਤੇ ਅਜਿਹਾ ਕਰਨ ਦੀ ਆਗਿਆ ਦਿੰਦੇ ਹੋ।
Apple ਵੱਲੋਂ ਨਿੱਜੀ ਡੇਟਾ ਸਿਰਫ਼ ਉਸ ਸਮੇਂ ਤੱਕ ਸਾਂਭ ਕੇ ਰੱਖਿਆ ਜਾਂਦਾ ਹੈ ਜਦੋਂ ਤੱਕ ਇਹ Apple ਦੀ ਪਰਦੇਦਾਰੀ ਨੀਤੀ ਜਾਂ ਸਾਡੇ ਸੇਵਾ-ਵਿਸ਼ੇਸ਼ ਪਰਦੇਦਾਰੀ ਨੋਟਿਸ ਵਿੱਚ ਦੱਸੇ ਗਏ ਸਮੇਤ ਇਸ ਨੂੰ ਇਕੱਠਾ ਕਰਨ ਦੇ ਉਦੇਸ਼ਾਂ ਨੂੰ ਪੂਰਾ ਕਰਨ ਜਾਂ ਕਾਨੂੰਨੀ ਤੌਰ ’ਤੇ ਲੋੜੀਂਦਾ ਹੁੰਦਾ ਹੈ। ਜਾਣਕਾਰੀ ਨੂੰ ਸਾਂਭ ਕੇ ਰੱਖਣ ਦੇ ਅਰਸੇ ਦਾ ਮੁਲਾਂਕਣ ਕਰਨ ਲਈ ਅਸੀਂ ਪਹਿਲਾਂ ਧਿਆਨ ਨਾਲ ਇਸਦੀ ਪੜਚੋਲ ਕਰਦੇ ਹਾਂ ਕਿ ਕੀ ਇਕੱਠੀ ਕੀਤੀ ਨਿੱਜੀ ਜਾਣਕਾਰੀ ਨੂੰ ਸਾਂਭਣਾ ਲੋੜੀਂਦਾ ਹੈ, ਜੇ ਹਾਂ, ਤਾਂ ਅਸੀਂ ਨਿੱਜੀ ਜਾਣਕਾਰੀ ਨੂੰ ਕਾਨੂੰਨੀ ਤੌਰ ’ਤੇ ਮਾਨਤਾ ਪ੍ਰਾਪਤ ਘੱਟ ਤੋਂ ਘੱਟ ਸੰਭਾਵਿਤ ਸਮੇਂ ਲਈ ਸਾਂਭਣ ਦਾ ਕੰਮ ਕਰਦੇ ਹਾਂ।
Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਵੀ ਦੇਖਿਆ ਜਾ ਸਕਦਾ ਹੈ।
2025-12-12