ਖੋਜ ਅਤੇ ਪਰਦੇਦਾਰੀ
ਖੋਜ ਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।
ਖੋਜ ਨਤੀਜਿਆਂ ਨੂੰ ਵਧੇਰੇ ਪ੍ਰਸੰਗਿਕ ਬਣਾਉਣ ਲਈ ਕੁਝ ਜਾਣਕਾਰੀ Apple ਨੂੰ ਭੇਜੀ ਜਾਂਦੀ ਹੈ ਅਤੇ ਤੁਹਾਡੇ ਨਾਲ ਸੰਬੰਧਿਤ ਨਹੀਂ ਕੀਤੀ ਜਾਂਦੀ
ਜਦੋਂ ਤੁਸੀਂ ਭਾਲੋ ਜਾਂ ਵਿਜ਼ੂਅਲ ਭਾਲੋ ਦੀ ਵਰਤੋਂ ਕਰਦੇ ਹੋ, ਜਦੋਂ ਤੁਸੀਂ ਖੋਜ, Safari ਖੋਜ, ਸੁਨੇਹਿਆਂ ਵਿੱਚ #ਚਿੱਤਰਾਂ ਦੀ ਖੋਜ ਵਿੱਚ ਟਾਈਪ ਕਰਦੇ ਹੋ ਜਾਂ ਜਦੋਂ ਤੁਸੀਂ Spotlight ਦੀ ਵਰਤੋਂ ਕਰਦੇ ਹੋ, ਤਾਂ ਅੱਪ-ਟੂ ਡੇਟ ਸੁਝਾਅ ਪ੍ਰਦਾਨ ਕਰਨ ਲਈ Apple ਨੂੰ ਸੀਮਤ ਜਾਣਕਾਰੀ ਭੇਜੀ ਜਾਵੇਗੀ। Apple ਨੂੰ ਭੇਜੀ ਗਈ ਕੋਈ ਵੀ ਜਾਣਕਾਰੀ ਤੁਹਾਡੀ ਪਛਾਣ ਨਹੀਂ ਕਰਦੀ ਅਤੇ ਇਹ 15-ਮਿੰਟ ਦੇ ਬੇਤਰਤੀਬ, ਰੋਟੇਟਿੰਗ ਡਿਵਾਈਸ-ਜਨਰੇਟਡ ਪਛਾਣਕਰਤਾ ਨਾਲ ਸੰਬੰਧਿਤ ਕੀਤੀ ਜਾਂਦੀ ਹੈ। ਇਸ ਜਾਣਕਾਰੀ ਵਿੱਚ ਟਿਕਾਣਾ, ਦਿਲਚਸਪੀ ਦੇ ਵਿਸ਼ੇ (ਜਿਵੇਂ ਕਿ ਖਾਣਾ ਬਣਾਉਣਾ ਜਾਂ ਬਾਸਕਟਬਾਲ ਖੇਡਣਾ), ਵਿਜ਼ੂਅਲ ਖੋਜ ਸਵਾਲ, ਤੁਹਾਡੇ ਖੋਜ ਸਵਾਲਾਂ ਸੰਬੰਧੀ ਪ੍ਰਸੰਗਿਕ ਜਾਣਕਾਰੀ ਸਮੇਤ ਤੁਹਾਡੇ ਖੋਜ ਸਵਾਲ, ਤੁਹਾਡੇ ਵੱਲੋਂ ਚੁਣੇ ਸੁਝਾਅ, ਤੁਹਾਡੇ ਵੱਲੋਂ ਵਰਤੀਆਂ ਜਾਣ ਵਾਲੀਆਂ ਐਪਾਂ ਅਤੇ ਸੰਬੰਧਿਤ ਡਿਵਾਈਸ ਵਰਤੋਂ ਡੇਟਾ ਸ਼ਾਮਲ ਹੋ ਸਕਦਾ ਹੈ। ਇਸ ਜਾਣਕਾਰੀ ਵਿੱਚ ਅਜਿਹੇ ਖੋਜ ਨਤੀਜੇ ਨਹੀਂ ਹਨ ਜਿਸ ਵਿੱਚ ਤੁਹਾਡੇ ਡਿਵਾਈਸ ‘ਤੇ ਫ਼ਾਈਲਾਂ ਜਾਂ ਕੰਟੈਂਟ ਦਿਖਾਈ ਦਿੰਦਾ ਹੈ। ਜੇਕਰ ਤੁਸੀਂ ਸੰਗੀਤ ਜਾਂ ਵੀਡੀਓ ਸਬਸਕ੍ਰਿਪਸ਼ਨ ਸੇਵਾਵਾਂ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਇਹਨਾਂ ਸੇਵਾਵਾਂ ਦੇ ਨਾਮ ਅਤੇ ਸਬਸਕ੍ਰਿਪਸ਼ਨ ਦੀ ਕਿਸਮ Apple ਨੂੰ ਭੇਜੀ ਜਾ ਸਕਦੀ ਹੈ। ਤੁਹਾਡੇ ਖਾਤੇ ਦਾ ਨਾਮ, ਨੰਬਰ ਅਤੇ ਪਾਸਵਰਡ Apple ਨੂੰ ਨਹੀਂ ਭੇਜੇ ਜਾਣਗੇ।
ਤੁਸੀਂ Siri ਦੀ ਵਰਤੋਂ ਕਰ ਕੇ ਖੋਜ ਵੀ ਕਰ ਸਕਦੇ ਹੋ, ਜਿਵੇਂ ਕਿ ਸਧਾਰਨ ਜਾਣਕਾਰੀ ਦੀ ਖੋਜ ਕਰਨ ਜਾਂ ਦਿਸ਼ਾ-ਨਿਰਦੇਸ਼ ਆਦਿ ਪ੍ਰਾਪਤ ਕਰਨ ਲਈ Siri ਨੂੰ ਬੇਨਤੀ ਕਰਨਾ। ਜਦੋਂ ਤੁਸੀਂ Siri ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੀ ਬੇਨਤੀ ਦੀ ਟ੍ਰਾਂਸਕ੍ਰਿਪਟ ਅਤੇ ਕੁਝ ਹੋਰ ਡੇਟਾ Apple ਵੱਲੋਂ ਤੁਹਾਡੀ ਬੇਨਤੀ ’ਤੇ ਪ੍ਰਕਿਰਿਆ ਕਰਨ ਦੇ ਲਈ ਭੇਜਿਆ ਜਾ ਸਕਦਾ ਹੈ ਅਤੇ ਸਟੋਰ ਵੀ ਕੀਤਾ ਜਾ ਸਕਦਾ ਹੈ। Siri ਵੱਲੋਂ ਤੁਹਾਡੇ ਡੇਟਾ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਇਸ ਬਾਰੇ ਹੋਰ ਜਾਣਕਾਰੀ ਲਈ ਸੈਟਿੰਗਾਂ > Siri ’ਤੇ ਜਾਓ।
ਤੁਹਾਡੀਆਂ ਖੋਜਾਂ ਸੰਬੰਧੀ Apple ਨੂੰ ਭੇਜੀ ਗਈ ਜਾਣਕਾਰੀ ਦੀ ਵਰਤੋਂ ਤੁਹਾਡੀ ਬੇਨਤੀ ’ਤੇ ਪ੍ਰਕਿਰਿਆ ਕਰਨ ਅਤੇ ਖੋਜ ਮਾਡਲਾਂ ਨੂੰ ਬਿਹਤਰ ਬਣਾਉਣ ਲਈ ਤੁਹਾਡੇ ਖੋਜ ਸਵਾਲਾਂ ਦੀ ਵਰਤੋਂ ਕਰਨ ਵਰਗੀਆਂ ਚੀਜ਼ਾਂ ਰਾਹੀਂ ਖੋਜ ਨਤੀਜਿਆਂ ਨੂੰ ਵਿਕਸਿਤ ਕਰਨ ਅਤੇ ਬਿਹਤਰ ਬਣਾਉਣ ਲਈ ਕੀਤੀ ਜਾਂਦੀ ਹੈ। ਇਹ ਤੁਹਾਡੇ Apple ਖਾਤੇ ਜਾਂ ਈਮੇਲ ਪਤੇ ਨਾਲ ਲਿੰਕ ਨਹੀਂ ਹੈ।
ਇਕੱਤਰ ਕੀਤੀ ਜਾਣਕਾਰੀ ਦੀ ਵਰਤੋਂ ਕੁਝ ਹੋਰ Apple ਉਤਪਾਦਾਂ ਅਤੇ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਕੀਤੀ ਜਾਵੇਗੀ। Apple “ਖੋਜੋ“ ਫ਼ੀਚਰ ਦੀ ਕਾਰਗੁਜ਼ਾਰੀ ਅਤੇ ਗੁਣਵੱਤਾ ਦਾ ਮੁਲਾਂਕਣ ਕਰਨ ਅਤੇ ਇਸ ਨੂੰ ਬਿਹਤਰ ਬਣਾਉਣ ਲਈ ਸੀਮਤ, ਖੋਜ ਸਵਾਲਾਂ ਦੇ ਬੇਤਰਤੀਬੇ ਨਮੂਨੇ ਵਾਲੇ ਸੈੱਟ ਖੋਜ ਟੂਲਾਂ ਨੂੰ ਭੇਜ ਸਕਦਾ ਹੈ।
Safari ਵਿੱਚ ਖੋਜ ਇੰਜਣ ਸੁਝਾਅ
Safari ਵਿੱਚ ਖੋਜਾਂ ਅਤੇ ਵੈੱਬ ਪਤਿਆਂ ਲਈ ਇੱਕੋ ਹੀ ਖੇਤਰ ਹੈ ਤਾਂ ਜੋ ਤੁਸੀਂ ਇੱਕੋ ਥਾਂ ਤੋਂ ਆਸਾਨੀ ਨਾਲ ਵੈੱਬ ਬ੍ਰਾਊਜ਼ ਕਰ ਸਕੋ। ਜਦੋਂ “ਖੋਜ ਇੰਜਨ ਦੇ ਸੁਝਾਅ“ ਸਮਰੱਥ ਹੰਦੇ ਹਨ, ਤਾਂ Safari ਤੁਹਾਡੇ ਵੱਲੋਂ ਟਾਈਪ ਕੀਤੇ ਸ਼ਬਦਾਂ ਦੇ ਆਧਾਰ ’ਤੇ ਤੁਹਾਡੇ ਚੁਣੇ ਹੋਏ ਖੋਜ ਇੰਜਣ ਨੂੰ ਸੁਝਾਵਾਂ ਲਈ ਪੁੱਛੇਗਾ।
Safari ਵਿੱਚ ਪ੍ਰਮੁੱਖ ਨਤੀਜੇ ਪ੍ਰੀਲੋਡ ਕਰੋ
“ਪ੍ਰਮੁੱਖ ਨਤੀਜੇ ਪ੍ਰੀਲੋਡ ਕਰੋ” ਸਮਰੱਥ ਹੋਣ ’ਤੇ ਜਿਵੇਂ ਹੀ Safari ਵੱਲੋਂ ਤੁਹਾਡੇ ਬੁੱਕਮਾਰਕ ਅਤੇ ਬ੍ਰਾਊਜ਼ਿੰਗ ਹਿਸਟਰੀ ਦੇ ਆਧਾਰ ’ਤੇ ਪ੍ਰਮੁੱਖ ਨਤੀਜਿਆਂ ਦਾ ਨਿਰਧਾਰਨ ਕੀਤਾ ਜਾਂਦਾ ਹੈ, ਉਦੋਂ ਹੀ Safari ਬੈਕਗ੍ਰਾਊਂਡ ਵਿੱਚ ਵੈੱਬਪੰਨੇ ਲੋਡ ਕਰਨਾ ਸ਼ੁਰੂ ਕਰ ਦੇਵੇਗਾ। ਜੇਕਰ ਤੁਸੀਂ ਇਸ ਵਿਕਲਪ ਨੂੰ ਅਸਮਰੱਥ ਕਰਦੇ ਹੋ, ਤਾਂ ਪੰਨਾ ਆਮ ਵਾਂਗ ਲੋਡ ਹੋਵੇਗਾ।
ਤੁਹਾਡੇ ਕੋਲ ਵਿਕਲਪ ਅਤੇ ਕੰਟਰੋਲ ਹੈ
ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਖੋਜ ਸਵਾਲ Apple ਵੱਲੋਂ ਸਟੋਰ ਕੀਤੇ ਜਾਣ ਅਤੇ ਖੋਜ ਨੂੰ ਬਿਹਤਰ ਬਣਾਉਣ ਲਈ ਵਰਤੇ ਜਾਣ, ਤਾਂ ਤੁਸੀਂ ਸੈਟਿੰਗਾਂ > ਖੋਜ ਵਿੱਚ ਜਾ ਕੇ “ਖੋਜ ਨੂੰ ਬਿਹਤਰ ਬਣਾਉਣ ਵਿੱਚ Apple ਦੀ ਮਦਦ ਕਰੋ” ‘ਤੇ ਬੰਦ ਕਰਨ ਲਈ ਟੈਪ ਕਰ ਕੇ “ਖੋਜ ਨੂੰ ਬਿਹਤਰ ਬਣਾਓ” ਨੂੰ ਅਸਮਰੱਥ ਕਰ ਸਕਦੇ ਹੋ। ਜੇਕਰ ਤੁਸੀਂ “Siri ਅਤੇ ਡਿਕਟੇਸ਼ਨ ਨੂੰ ਬਿਹਤਰ ਬਣਾਓ” ਨੂੰ ਸਮਰੱਥ ਕੀਤਾ ਹੋਇਆ ਹੈ, ਤਾਂ ਤੁਹਾਡੇ ਵੱਲੋਂ Siri ਰਾਹੀਂ ਕੀਤੀਆਂ ਖੋਜਾਂ ਨੂੰ ਹਾਲੇ ਵੀ ਸਟੋਰ ਕੀਤਾ ਜਾਵੇਗਾ ਅਤੇ ਇਹਨਾਂ ਦੀ ਵਰਤੋਂ Siri ਨੂੰ ਬਿਹਤਰ ਬਣਾਉਣ ਲਈ ਕੀਤੀ ਜਾਵੇਗੀ। ਤੁਸੀਂ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਵਿਸ਼ਲੇਸ਼ਣ ਅਤੇ ਸੁਧਾਰ ’ਤੇ ਜਾ ਕੇ “Siri ਅਤੇ ਡਿਕਟੇਸ਼ਨ ਨੂੰ ਬਿਹਤਰ ਬਣਾਓ” ਨੂੰ ਬੰਦ ਕਰਨ ਲਈ ਟੈਪ ਕਰਕੇ “Siri ਅਤੇ ਡਿਕਟੇਸ਼ਨ ਨੂੰ ਬਿਹਤਰ ਬਣਾਓ” ਨੂੰ ਅਸਮਰੱਥ ਕਰ ਸਕਦੇ ਹੋ।
ਜੇਕਰ ਤੁਸੀਂ ਵੈੱਬ-ਅਧਾਰਿਤ ਕੰਟੈਂਟ ਅਤੇ ਖੋਜ ਨਤੀਜੇ ਨਹੀਂ ਚਾਹੁੰਦੇ, ਤਾਂ ਤੁਸੀਂ ਸੈਟਿੰਗਾਂ > ਖੋਜ ’ਤੇ ਜਾ ਕੇ ਅਤੇ “ਹਾਲੀਆ ਖੋਜਾਂ ਦਿਖਾਓ” ਅਤੇ “ਸੰਬੰਧਿਤ ਕੰਟੈਂਟ ਦਿਖਾਓ” ਨੂੰ ਬੰਦ ਕਰਨ ਲਈ ਟੈਪ ਕਰ ਕੇ ਇਨ੍ਹਾਂ ਫ਼ੀਚਰਾਂ ਨੂੰ ਅਸਮਰੱਥ ਕਰ ਸਕਦੇ ਹੋ।
ਤੁਸੀਂ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਟਿਕਾਣਾ ਸੇਵਾਵਾਂ > ਸਿਸਟਮ ਸੇਵਾਵਾਂ ’ਤੇ ਜਾ ਕੇ ਅਤੇ ਸੁਝਾਅ ਅਤੇ ਖੋਜ ਨੂੰ ਬੰਦ ਕਰਨ ਵਾਸਤੇ ਟੈਪ ਕਰ ਕੇ ਖੋਜ ਲਈ ਟਿਕਾਣਾ ਸੇਵਾਵਾਂ ਨੂੰ ਅਸਮਰੱਥ ਕਰ ਸਕਦੇ ਹੋ। ਜੇਕਰ ਤੁਸੀਂ “ਟਿਕਾਣਾ ਸੇਵਾ” ਨੂੰ ਆਪਣੇ ਡਿਵਾਈਸ ’ਤੇ ਬੰਦ ਕਰ ਦਿੰਦੇ ਹੋ, ਤਾਂ ਤੁਹਾਡਾ ਟਿਕਾਣਾ Apple ਨੂੰ ਨਹੀਂ ਭੇਜਿਆ ਜਾਵੇਗਾ।
Apple ਨੂੰ ਭੇਜੀ ਜਾਣ ਵਾਲੀ ਜਾਣਕਾਰੀ ਨੂੰ Apple ਤੀਜੀ-ਧਿਰ ਦੇ ਭਰੋਸੇਮੰਦ ਸੇਵਾ ਪ੍ਰਦਾਤਾ ਨਾਲ ਪ੍ਰਕਿਰਿਆ ਕਰਕੇ ਸਟੋਰ ਕਰ ਸਕਦਾ ਹੈ।
ਖੋਜ ਦੀ ਵਰਤੋਂ ਕਰਕੇ ਤੁਸੀਂ Apple ਅਤੇ ਉਸ ਦੀ ਸਹਾਇਕ ਕੰਪਨੀ ਅਤੇ ਏਜੰਟਾ ਨੂੰ ਜਾਣਕਾਰੀ ਨੂੰ ਸੰਚਾਰਨ, ਇਕੱਤਰ ਕਰਨ, ਦੇਖਭਾਲ ਕਰਨ, ਪ੍ਰਕਿਰਿਆ ਵਿੱਚ ਲਿਆਉਣ ਅਤੇ ਇਸ ਦੀ ਵਰਤੋਂ ਕਰਨ ਦੀ ਸਹਿਮਤੀ ਦਿੰਦੇ ਹੋ। Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਦੇਖਿਆ ਜਾ ਸਕਦਾ ਹੈ।
2026-03-30