ਸਟੌਕਸ ਅਤੇ ਪਰਦੇਦਾਰੀ
ਸਟੌਕਸ ਤੁਹਾਡੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਡਿਜ਼ਾਈਨ ਕੀਤਾ ਗਿਆ ਹੈ।
![]()
- News ਅਤੇ ਸਟੌਕਸ ਵਿੱਚ, ਜੇ ਉਪਲਬਧ ਹੋਵੇ, ਤੁਹਾਡੀ ਪੜ੍ਹਨ ਅਤੇ ਸੁਣਨ ਦੀ ਗਤੀਵਿਧੀ ਅਤੇ ਸਟੌਕਸ ਵਿੱਚ ਤੁਹਾਡੀ ਵਰਤੋਂ ਦੀ ਗਤੀਵਿਧੀ ਖ਼ਾਸ ਤੌਰ ’ਤੇ News ਅਤੇ ਸਟੌਕਸ ਨਾਲ ਜੁੜੇ ਪਛਾਣਕਰਤਾ ਨਾਲ ਲਿੰਕ ਹੁੰਦੀ ਹੈ ਅਤੇ ਇਹ ਤੁਹਾਡੇ Apple ਖਾਤੇ ਨਾਲ ਸੰਬੰਧਿਤ ਜਾਂ ਹੋਰ Apple ਸੇਵਾਵਾਂ ਨਾਲ ਲਿੰਕ ਨਹੀਂ ਹੁੰਦੀਆਂ।
- News ਅਤੇ ਸਟੌਕਸ ਵਿੱਚ ਵਿਗਿਆਪਨ ਤੁਹਾਡੇ ਲਈ ਪ੍ਰਸੰਗਿਕ ਰਹਿਣ, ਇਹ ਯਕੀਨੀ ਬਣਾਉਣ ਲਈ ਅਸੀ ਤੁਹਾਡੇ ਖਾਤੇ ਦੀ ਜਾਣਕਾਰੀ, ਤੁਹਾਡੇ ਵੱਲੋਂ ਪੜ੍ਹੀਆਂ ਜਾਣ ਵਾਲੀਆਂ ਕਹਾਣੀਆਂ ਦੀਆਂ ਸ਼੍ਰੇਣੀਆਂ ਅਤੇ ਤੁਹਾਡੇ ਵੱਲੋਂ ਸਬਸਕ੍ਰਾਈਬ ਕੀਤੇ ਜਾਣ ਵਾਲੇ ਪ੍ਰਕਾਸ਼ਨਾਂ ਦੀ ਜਾਣਕਾਰੀ ਦੀ ਵਰਤੋਂ ਕਰ ਸਕਦੇ ਹਾਂ। ਅਸੀਂ ਤੁਹਾਡੀਆਂ ਸਬਸਕ੍ਰਿਪਸ਼ਨਾਂ ਦੀ ਜਾਣਕਾਰੀ ਦੀ ਵਰਤੋਂ App Store ‘ਤੇ ਤੁਹਾਡੇ ਵਿਗਿਆਪਨਾਂ ਨੂੰ ਵਿਅਕਤੀਗਤ ਬਣਾਉਣ ਲਈ ਵੀ ਕਰ ਸਕਦੇ ਹਾਂ। ਤੁਹਾਡੇ ਕੋਲ ਇਸ ਵਿਗਿਆਪਨ ਦੇ ਸੰਬੰਧ ਵਿੱਚ ਵਿਕਲਪ ਮੌਜੂਦ ਹਨ, ਜਿਵੇਂ ਕਿ ਹੇਠਾਂ ਦੱਸਿਆ ਗਿਆ ਹੈ।
- ਅਸੀਂ ਤੁਹਾਡੇ Apple ਖਾਤੇ ਦੀ ਜਾਂਚ Apple News ਜਿੱਥੇ ਉਪਲਬਧ ਹੋਵੇ, ਉਸ ਵਿੱਚ ਕਾਰੋਬਾਰ ਕੰਟੈਂਟ ਦੀ ਕਿਰਿਆਸ਼ੀਲ ਸਬਸਕ੍ਰਿਪਸ਼ਨ ਲਈ ਇਹ ਯਕੀਨੀ ਬਣਾਉਣ ਲਈ ਕਰਦੇ ਹਾਂ ਕਿ ਤੁਸੀਂ ਸਟੌਕਸ ਵਿੱਚ ਆਪਣਾ ਸਬਸਕ੍ਰਿਪਸ਼ਨ ਕੰਟੈਂਟ ਐਕਸੈੱਸ ਕਰ ਸਕੋ।
Apple ਵਿੱਚ ਸਾਡੀ ਸਾਰਿਆਂ ਦੀ ਤਰਜੀਹ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਕਰਨੀ ਹੈ। ਅਸੀਂ ਸਿਰਫ਼ ਉਹ ਡੇਟਾ ਇਕੱਤਰ ਕਰਨ ਲਈ ਸਖ਼ਤ ਮਿਹਨਤ ਕਰਦੇ ਹਾਂ, ਜਿਸਦੀ ਲੋੜ ਤੁਹਾਡਾ ਅਨੁਭਵ ਬਿਹਤਰ ਬਣਾਉਣ ਲਈ ਹੁੰਦੀ ਹੈ। ਜਦੋਂ ਅਸੀਂ ਡੇਟਾ ਇਕੱਤਰ ਕਰਦੇ ਹਾਂ, ਤਾਂ ਇਹ ਮੰਨਦੇ ਹਾਂ ਕਿ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਅਸੀ ਕੀ ਇਕੱਤਰ ਕਰ ਰਹੇ ਹਾਂ ਅਤੇ ਸਾਨੂੰ ਉਸਦੀ ਲੋੜ ਕਿਉਂ ਹੈ, ਤਾਂ ਕਿ ਤੁਸੀਂ ਆਪਣੀਆਂ ਚੋਣਾਂ ਨਿਰਧਾਰਤ ਕਰ ਸਕੋ। Apple ਦੇ ਹਰੇਕ ਉਤਪਾਦ ਅਤੇ ਸੇਵਾ ਵਾਂਗ ਸਟੌਕਸ ਐਪ ਨੂੰ ਇਹਨਾਂ ਸਿਧਾਂਤਾਂ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤੀ ਗਈ ਹੈ।
ਸਟੌਕਸ ਐਪ ਨੂੰ ਬਿਹਤਰ ਬਣਾਉਣ ਲਈ ਅਸੀਂ ਐਪ ਦੀ ਕਾਰਗੁਜ਼ਾਰੀ ਅਤੇ ਐਪ ਨਾਲ ਤੁਹਾਡੀ ਇੰਟਰੈਕਸ਼ਨ ਬਾਰੇ ਜਾਣਕਾਰੀ ਇਕੱਤਰ ਕਰਦੇ ਹਾਂ। ਸੰਯੁਕਤ ਰਾਜ ਅਮਰੀਕਾ, ਯੂਨਾਈਟਿਡ ਕਿੰਗਡਮ, ਆਸਟ੍ਰੇਲੀਆ ਅਤੇ ਕੈਨੇਡਾ ਦੇ ਵਰਤੋਂਕਾਰਾਂ ਲਈ ਇਸ ਵਿੱਚ “ਸਟੌਕਸ” ਵਿੱਚ ਤੁਹਾਡੇ ਵੱਲੋਂ Apple News ਦੀ ਵਰਤੋਂ ਕਰਨ ਦੇ ਤਰੀਕੇ ਬਾਰੇ ਜਾਣਕਾਰੀ ਸ਼ਾਮਲ ਹੁੰਦੀ ਹੈ। ਇਹ ਡੇਟਾ ਸਟੌਕਸ ਅਤੇ Apple News (ਜਿੱਥੇ ਉਪਲਬਧ ਹੋਵੇ) ਲਈ ਵਿਸ਼ੇਸ਼ ਪਛਾਣਕਰਤਾ ਨਾਲ ਸੰਬੰਧਿਤ ਹੈ ਅਤੇ Apple ਦੀਆਂ ਹੋਰ ਸੇਵਾਵਾਂ ਨਾਲ ਲਿੰਕ ਨਹੀਂ ਹੈ। ਤੁਸੀਂ ਕਿਸੇ ਵੀ ਵੇਲੇ iOS and iPadOS ਜਾਂ visionOS ਵਿੱਚ ਸੈਟਿੰਗਾਂ > ਐਪਾਂ > ਸਟੌਕਸ ਵਿੱਚ ਜਾ ਕੇ, ਫਿਰ “ਪਛਾਣਕਰਤਾ ਨੂੰ ਰੀਸੈੱਟ ਕਰੋ” ਨੂੰ ਚਾਲੂ ਕਰੋ ’ਤੇ ਟੈਪ ਕਰ ਕੇ ਇਸ ਨੂੰ ਰੀਸੈੱਟ ਕਰ ਸਕਦੇ ਹੋ। Mac, ’ਤੇ, ਸਟੌਕਸ ਐਪ ਖੋਲ੍ਹੋ, ਫਿਰ ਸਟੌਕਸ > ਪਛਾਣਕਰਤਾ ਰੀਸੈੱਟ ਕਰੋ ’ਤੇ ਜਾਓ ਅਤੇ ਪਛਾਣਕਰਤਾ ਰੀਸੈੱਟ ਕਰੋ ’ਤੇ ਕਲਿੱਕ ਕਰੋ। Apple News ਲਈ ਸਾਡੇ ਵੱਲੋਂ ਇਕੱਤਰ ਕੀਤੀ ਜਾਣਕਾਰੀ ਬਾਰੇ ਹੋਰ ਵੇਰਵਿਆਂ ਲਈ, www.apple.com/in/legal/privacy/data/en/apple-news ’ਤੇ ਜਾਓ।
Apple News
ਤੁਸੀਂ ਸਟੌਕਸ ਵਿੱਚ ਜਿਹੜੇ ਉਪਲਬਧ Apple News ਲੇਖ ਪੜ੍ਹਦੇ ਹੋ ਉਸੇ ਦੇ ਅਧਾਰ ’ਤੇ ਸਟੌਕਸ ਐਪ ਵਿੱਚ ਤੁਹਾਨੂੰ Apple News ਸਿਫ਼ਾਰਸ਼ਾਂ ਮਿਲਦੀਆਂ ਹਨ। ਤੁਹਾਡੇ iOS ਜਾਂ iPadOS ਡਿਵਾਈਸ ਦੀ ਸਟੌਕਸ ਐਪ ਵਿੱਚ ਸਿਫ਼ਾਰਸ਼ਾਂ ਦੇਣ ਲਈ ਵਰਤੇ ਜਾਣ ਵਾਲੇ ਡੇਟਾ ਨੂੰ ਸਾਫ਼ ਕਰਨ ਲਈ ਉੱਪਰਲੇ ਸੱਜੇ ਕੋਨੇ ਵਿੱਚ “ਹੋਰ” ’ਤੇ ਕਲਿੱਕ ਕਰ ਕੇ “ਸਿਫ਼ਾਰਸ਼ਾਂ ਦਾ ਡੇਟਾ ਸਾਫ਼ ਕਰੋ” ’ਤੇ ਟੈਪ ਕਰੋ। ਤੁਹਾਡੇ Mac ਦੀ ਸਟੌਕਸ ਐਪ ਵਿੱਚ, ਸਟੌਕਸ > ਸਿਫ਼ਾਰਸ਼ਾਂ ਦਾ ਡੇਟਾ ਸਾਫ਼ ਕਰੋ, ’ਤੇ ਜਾਓ।
ਤੁਹਾਡੇ ਵੱਲੋਂ ਆਪਣੇ Apple ਖਾਤੇ ਨਾਲ, ਜਿੱਥੇ ਉਪਲਬਧ ਹੋਵੇ ਉੱਥੇ Apple News ਵਿੱਚ, ਖ਼ਰੀਦੀਆਂ ਖ਼ਬਰਾਂ ਦੀਆਂ ਸਬਸਕ੍ਰਿਪਸ਼ਨਾਂ ਸੰਬੰਧੀ ਜਾਣਕਾਰੀ ਦੀ ਵਰਤੋਂ ਇਹ ਯਕੀਨੀ ਬਣਾਉਣ ਲਈ ਕੀਤੀ ਜਾਂਦੀ ਹੈ ਕਿ ਤੁਸੀਂ ਸਟੌਕਸ ਐਪ ਵਿੱਚ ਆਪਣੀਆਂ ਸਬਸਕ੍ਰਿਪਸ਼ਨਾਂ ਨੂੰ ਐਕਸੈੱਸ ਕਰ ਸਕਦੇ ਹੋ।
ਤੁਹਾਡੇ ਨਾਲ ਸੰਚਾਰ ਕਰਨਾ
Apple ਤੁਹਾਡੇ ਕੋਲ ਮੌਜੂਦ Apple ਉਤਪਾਦਾਂ ਅਤੇ Apple ਸੇਵਾਵਾਂ ਦੀਆਂ ਤੁਹਾਡੀਆਂ ਸਬਸਕ੍ਰਿਪਸ਼ਨਾਂ ਅਤੇ ਤੁਹਾਡੇ ਵੱਲੋਂ ਡਾਊਨਲੋਡ ਕੀਤੀਆਂ ਗਈਆਂ Apple ਐਪਾਂ ਵਰਗੀ ਤੁਹਾਡੇ ਖਾਤੇ ਦੀ ਜਾਣਕਾਰੀ ਦੀ ਵਰਤੋਂ, ਤੁਹਾਨੂੰ Apple News+ ਅਤੇ Apple One ਸਮੇਤ ਤੁਹਾਡੀ ਦਿਲਚਸਪੀ ਵਾਲੇ ਹੋਰ Apple ਉਤਪਾਦਾਂ, ਸੇਵਾਵਾਂ ਅਤੇ ਪੇਸ਼ਕਸ਼ਾਂ ਦੇ ਬਾਰੇ ਸੰਚਾਰ ਭੇਜਣ ਲਈ ਕਰ ਸਕਦਾ ਹੈ। Apple ਪੇਸ਼ਕਸ਼ਾਂ ਲਈ ਯੋਗਤਾ ਦੀ ਜਾਂਚ ਕਰਨ ਲਈ ਤੁਹਾਡੇ ਡਿਵਾਈਸ ਦੇ ਸੀਰੀਅਲ ਨੰਬਰ ਜਾਂ ਤੁਹਾਡੀ Apple News+ ਸਬਸਕ੍ਰਿਪਸ਼ਨ ਬਾਰੇ ਵੇਰਵਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਪਰਿਵਾਰਕ ਸਾਂਝਾਕਰਨ ਗਰੁੱਪ ਵਿੱਚ ਸ਼ਾਮਲ ਹੋ, ਤਾਂ Apple ਵੱਲੋਂ ਤੁਹਾਨੂੰ ਪਰਿਵਾਰਕ ਸਾਂਝਾਕਰਨ ਰਾਹੀਂ ਤੁਹਾਡੇ ਲਈ ਉਪਲਬਧ ਉਤਪਾਦਾਂ, ਸੇਵਾਵਾਂ ਅਤੇ ਉਪਲਬਧ ਪੇਸ਼ਕਸ਼ਾਂ ਬਾਰੇ ਸੰਚਾਰ ਭੇਜੇ ਜਾ ਸਕਦੇ ਹਨ। ਜੇਕਰ ਤੁਸੀਂ Apple One ਸਬਸਕ੍ਰਿਪਸ਼ਨ ਨੂੰ ਖ਼ਰੀਦਦੇ ਹੋ, ਤਾਂ ਅਸੀਂ ਤੁਹਾਨੂੰ ਉਹਨਾਂ ਸਾਰੀਆਂ ਸੇਵਾਵਾਂ ਦੇ ਫ਼ੀਚਰਾਂ ਸੰਬੰਧੀ ਈਮੇਲਾਂ ਅਤੇ push ਸੂਚਨਾਵਾਂ ਭੇਜ ਸਕਦੇ ਹਾਂ ਜਿਨ੍ਹਾਂ ਨੂੰ ਤੁਸੀਂ ਸਬਸਕ੍ਰਾਈਬ ਕੀਤਾ ਹੈ। Apple ਆਪਣੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਤੁਹਾਡੇ ਵੱਲੋਂ ਸਾਡੇ ਸੰਚਾਰਾਂ ਨਾਲ ਕੀਤੀਆਂ ਇੰਟਰੈਕਸ਼ਨਾਂ ਬਾਰੇ ਜਾਣਕਾਰੀ ਦੀ ਵਰਤੋਂ ਕਰਦਾ ਹੈ।
ਵਿਗਿਆਪਨ
ਸ਼ਾਨਦਾਰ ਕੰਟੈਂਟ ਪ੍ਰਦਾਨ ਕਰਨ ਲਈ ਸਟੌਕਸ ਵਿੱਚ ਵਿਗਿਆਪਨ ਚਲਾਏ ਜਾਂਦੇ ਹਨ। ਜੇਕਰ ਵਿਅਕਤੀਗਤ ਵਿਗਿਆਪਨ ਚਾਲੂ ਹਨ, ਤਾਂ Apple ਦੇ ਵਿਗਿਆਪਨ ਪਲੇਟਫ਼ਾਰਮ ਵੱਲੋਂ ਤੁਹਾਡੀ ਜਾਣਕਾਰੀ ਦੀ ਵਰਤੋਂ ਤੁਹਾਡੇ ਲਈ ਵਧੇਰੇ ਪ੍ਰਸੰਗਿਕ ਵਿਗਿਆਪਨ ਦੇਣ ਵਾਸਤੇ ਕੀਤੀ ਜਾ ਸਕਦੀ ਹੈ। ਵਿਅਕਤੀਗਤ ਵਿਗਿਆਪਨਾਂ ਨੂੰ ਬੰਦ ਕਰਨ ’ਤੇ Apple ਵੱਲੋਂ ਚੁਣ ਕੇ ਵਿਗਿਆਪਨ ਭੇਜਣ ਲਈ ਤੁਹਾਡੀ ਜਾਣਕਾਰੀ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ। ਇਸ ਨਾਲ ਤੁਹਾਨੂੰ ਪ੍ਰਾਪਤ ਹੋਣ ਵਾਲੇ ਵਿਗਿਆਪਨਾਂ ਦੀ ਗਿਣਤੀ ਘੱਟ ਨਹੀਂ ਹੋਵੇਗੀ ਪਰ ਵਿਗਿਆਪਨ ਤੁਹਾਡੇ ਲਈ ਘੱਟ ਢੁਕਵੇਂ ਹੋ ਸਕਦੇ ਹਨ। ਆਪਣੇ iOS, iPadOS, ਜਾਂ visionOS ਡਿਵਾਈਸ ’ਤੇ ਤੁਸੀਂ ਵਿਅਕਤੀਗਤ ਵਿਗਿਆਪਨ ਨੂੰ ਬੰਦ ਕਰਨ ਲਈ, ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > Apple ਵਿਗਿਆਪਨ ’ਤੇ ਜਾ ਕੇ ਵਿਅਕਤੀਗਤ ਵਿਗਿਆਪਨ ਨੂੰ ਬੰਦ ਕਰ ਸਕਦੇ ਹੋ। ਆਪਣੇ Mac ਵਿੱਚ ਸਿਸਟਮ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > Apple ਵਿਗਿਆਪਨ ’ਤੇ ਜਾ ਕੇ “ਵਿਅਕਤੀਗਤ ਵਿਗਿਆਪਨ” ਨੂੰ ਅਣਚੁਣਿਆ ਕਰੋ। Apple News ਅਤੇ ਸਟੌਕਸ ਵਿੱਚ ਤੁਹਾਡੇ ਵੱਲੋਂ ਪੜ੍ਹੀਆਂ ਜਾਂ ਸੁਣੀਆਂ ਜਾਣ ਵਾਲੀਆਂ ਸਟੋਰੀਆਂ ਦੀ ਵਰਤੋਂ ਸਿਰਫ਼ ਉਸ ਸਮੇਂ ਤੁਹਾਨੂੰ ਵਿਗਿਆਪਨ ਭੇਜਣ ਲਈ ਕੀਤੀ ਜਾਵੇਗੀ ਜਦੋਂ ਤੁਸੀਂ Apple News ਜਾਂ ਸਟੌਕਸ ਐਪ ਦੀ ਵਰਤੋਂ ਕਰ ਰਹੇ ਹੁੰਦੇ ਹੋ।
ਸਟੌਕ ਸੰਬੰਧੀ ਜਾਣਕਾਰੀ ਅਤੇ ਡੇਟਾ (ਤੁਹਾਡੇ ਵੱਲੋਂ ਸੰਯੁਕਤ ਰਾਜ ਅਮਰੀਕਾ, ਯੂਨਾਈਟਿਡ ਕਿੰਗਡਮ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਹਰ ਦੇ ਵਰਤੋਂਕਾਰਾਂ ਲਈ ਸਟੌਕਸ ਸੰਬੰਧੀ ਫ਼ੌਲੋ ਕੀਤੀਆਂ ਜਾਣ ਵਾਲੀਆਂ ਖ਼ਬਰਾਂ) ਉਹਨਾਂ ਪਾਰਟਨਰਾਂ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਜੋ Apple ਦੀਆਂ ਨੀਤੀਆਂ ਮੁਤਾਬਕ ਇਸ ਜਾਣਕਾਰੀ ਦੀ ਵਰਤੋਂ ਕਰ ਦੇ ਅਧੀਨ ਹੁੰਦੇ ਹਨ।
ਨਿੱਜੀ ਡੇਟਾ ‘ਤੇ ਪ੍ਰਕਿਰਿਆ ਕਰਨ ਲਈ ਲਾਗੂ ਕਾਨੂੰਨੀ ਆਧਾਰ
ਜਿੱਥੇ ਲਾਗੂ ਸਥਾਨਕ ਕਾਨੂੰਨ ਆਗਿਆ ਪ੍ਰਦਾਨ ਕਰਦਾ ਹੈ, ਅਸੀਂ ਸਟੌਕਸ ਐਪ ਵਿੱਚ ਆਪਣੇ ਜਾਇਜ਼ ਹਿੱਤਾਂ ਦੇ ਉਦੇਸ਼ਾਂ ਲਈ ਲੋੜ ਅਨੁਸਾਰ ਨਿੱਜੀ ਡੇਟਾ ਦੀਆਂ ਹੇਠ ਲਿਖੀਆਂ ਸ਼੍ਰੇਣੀਆਂ ‘ਤੇ ਪ੍ਰਕਿਰਿਆ ਕਰਦੇ ਹਾਂ:
- ਤੁਹਾਡੇ ਖਾਤੇ ਦੀ ਜਾਣਕਾਰੀ, ਜਿਵੇਂ ਕਿ ਤੁਹਾਡੀ Apple News+ ਦੀ ਸਬਸਕ੍ਰਿਪਸ਼ਨ
ਇਨ੍ਹਾਂ ਜਾਇਜ਼ ਹਿੱਤਾਂ ਵਿੱਚ ਸ਼ਾਮਲ ਹੈ:
- ਤੁਹਾਡੇ ਅਤੇ ਹੋਰ ਲੋਕਾਂ ਲਈ ਸੇਵਾ ਨੂੰ ਬਿਹਤਰ ਬਣਾਉਣਾ ਅਤੇ ਪ੍ਰਬੰਧਿਤ ਕਰਨਾ
- ਤੁਹਾਡੇ ਲਈ ਉਪਲਬਧ ਕੰਟੈਂਟ ਦਿਖਾਉਣਾ
- ਪੇਸ਼ਕਸ਼ਾਂ ਲਈ ਯੋਗਤਾ ਦੀ ਜਾਂਚ ਕਰਨਾ ਅਤੇ ਤੁਹਾਨੂੰ Apple News ਅਤੇ Apple One ਬਾਰੇ ਸੰਚਾਰ ਭੇਜਣਾ
ਡੇਟਾ ਸਾਂਭ ਕੇ ਰੱਖਣਾ
ਸਾਡੇ ਵੱਲੋਂ ਸਟੌਕਸ ਐਪ ਨਾਲ ਸੰਬੰਧਿਤ ਨਿੱਜੀ ਡੇਟਾ ਸਿਰਫ਼ ਉਸ ਸਮੇਂ ਤੱਕ ਸਾਂਭ ਕੇ ਰੱਖਿਆ ਜਾਂਦਾ ਹੈ, ਜਦੋਂ ਤੱਕ ਸਾਡੀ ਕਾਰੋਬਾਰੀ ਲੋੜ, ਇਕਰਾਰਨਾਮੇ ਸੰਬੰਧੀ ਵਚਨਬੱਧਤਾ ਜਾਂ ਕਾਨੂੰਨੀ ਲੋੜ ਲਈ ਲੋੜੀਂਦਾ ਹੋਵੇ। ਜਾਣਕਾਰੀ ਨੂੰ ਸਾਂਭ ਕੇ ਰੱਖਣ ਦੇ ਅਰਸੇ ਦਾ ਮੁਲਾਂਕਣ ਕਰਨ ਲਈ ਅਸੀਂ ਪਹਿਲਾਂ ਧਿਆਨ ਨਾਲ ਇਸਦੀ ਪੜਚੋਲ ਕਰਦੇ ਹਾਂ ਕਿ ਕੀ ਇਕੱਠੇ ਕੀਤੇ ਨਿੱਜੀ ਡੇਟਾ ਨੂੰ ਸਾਂਭਣਾ ਲੋੜੀਂਦਾ ਹੈ, ਜੇ ਹਾਂ, ਤਾਂ ਅਸੀਂ ਨਿੱਜੀ ਜਾਣਕਾਰੀ ਨੂੰ ਕਾਨੂੰਨੀ ਤੌਰ ’ਤੇ ਮਾਨਤਾ ਪ੍ਰਾਪਤ ਘੱਟ ਤੋਂ ਘੱਟ ਸੰਭਾਵਿਤ ਸਮੇਂ ਲਈ ਸਾਂਭਣ ਦਾ ਕੰਮ ਕਰਦੇ ਹਾਂ।
Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਦੇਖਿਆ ਜਾ ਸਕਦਾ ਹੈ।
2025-12-12