Tap to Pay on iPhone ਅਤੇ ਪਰਦੇਦਾਰੀ

Tap to Pay on iPhone ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਤਾਂ ਕਿ ਤੁਸੀਂ ਆਪਣੇ ਮੋਬਾਈਲ ਡਿਵਾਈਸ ’ਤੇ ਸੁਰੱਖਿਅਤ ਅਤੇ ਪਰਦੇਦਾਰੀ ਤਰੀਕੇ ਨਾਲ ਸੰਪਰਕ ਰਹਿਤ ਭੁਗਤਾਨ ਸਵੀਕਾਰ ਕਰ ਸਕੋ।


Tap to Pay on iPhone ਨੂੰ ਸਮਰੱਥ ਕਰਨਾ

“Tap to Pay on iPhone” ਨਾਲ ਤੁਸੀਂ ਆਪਣੇ iPhone ਦੀ ਵਰਤੋਂ ਕਰ ਕੇ ਕਿਸੇ ਸਮਰੱਥ ਐਪ ਰਾਹੀਂ ਗਾਹਕ ਦੇ ਮੋਬਾਈਲ ਡਿਵਾਈਸ ਤੋਂ ਜਾਂ ਸੰਪਰਕ-ਰਹਿਤ ਕਾਰਡ ਤੋਂ ਸੰਪਰਕ-ਰਹਿਤ ਭੁਗਤਾਨ ਸਵੀਕਾਰ ਕਰ ਸਕਦੇ ਹੋ। “Tap to Pay on iPhone” ਨੂੰ ਸਮਰੱਥ ਕਰਨ ਲਈ ਤੁਹਾਡੇ ਦੁਆਰਾ ਵਪਾਰੀ ਵਜੋਂ ਵਰਤੇ ਜਾਂਦੇ Apple ਖਾਤੇ ਨਾਲ ਸਾਈਨ ਇਨ ਕਰੋ। ਤੁਹਾਡੇ ਦੁਆਰਾ ਵਰਤੇ ਜਾਣ ਵਾਲੇ Apple ਖਾਤੇ ਨੂੰ ਵਪਾਰੀ ਖਾਤਾ ਪ੍ਰਬੰਧਨ, ਧੋਖਾਧੜੀ ਨੂੰ ਰੋਕਣ ਅਤੇ ਪਾਲਣਾ ਦੇ ਉਦੇਸ਼ਾਂ ਲਈ ਵਪਾਰੀ ਦੇ ਖਾਤੇ ਨਾਲ ਜੋੜਿਆ ਜਾਵੇਗਾ। ਤੁਸੀਂ Apple ਸਹਾਇਤਾ ਨਾਲ ਸੰਪਰਕ ਕਰ ਕੇ ਵਪਾਰੀ ਵਾਲੇ ਖਾਤੇ ਤੋਂ ਆਪਣਾ Apple ਖਾਤਾ ਅਨਲਿੰਕ ਕਰ ਸਕਦੇ ਹੋ।

Tap to Pay on iPhone ਦੀ ਵਰਤੋਂ ਕਰਨੀ

Tap to Pay on iPhone ਦੀ ਵਰਤੋਂ ਕਰਨ ਦੌਰਾਨ, Apple ਵੱਲੋਂ ਸੇਵਾ ਪ੍ਰਦਾਨ ਕਰਨ ਅਤੇ Tap to Pay on iPhone ਪਲੇਟਫ਼ਾਰਮ ਬਾਰੇ ਤੁਹਾਡੇ ਨਾਲ ਸੰਚਾਰ ਕਰਨ ਲਈ, ਤੁਹਾਡੇ ਅਤੇ ਤੁਹਾਡੇ ਭੁਗਤਾਨ ਸੇਵਾ ਪ੍ਰਦਾਤਾ ਨਾਲ ਹੋਏ ਸਾਡੇ ਇਕਰਾਰਨਾਮੇ ਅਤੇ ਕਾਨੂੰਨ ਅਨੁਸਾਰ ਤੁਹਾਡੇ ਡੇਟਾ ਦੀ ਪ੍ਰਕਿਰਿਆ ਕੀਤੀ ਜਾਂਦੀ ਹੈ। Tap to Pay on iPhone ਨੂੰ ਸ਼ੁਰੂ ਕਰਨ ‘ਤੇ ਅਤੇ ਵਰਚੂਅਲ ਪੇਮੈਂਟ ਟਰਮੀਨਲ ਖੋਲ੍ਹਣ ‘ਤੇ, Apple ਦੁਆਰਾ ਉਹ ਡੇਟਾ ਇਕੱਤਰ ਕੀਤਾ ਜਾਂਦਾ ਹੈ ਜੋ ਵੈਧ ਸੈਸ਼ਨ ਖੋਲ੍ਹਣ ਲਈ ਜ਼ਰੂਰੀ ਹੁੰਦਾ ਹੈ ਜਿਵੇਂ ਕਿ ਇੱਕ ਟੋਕਨ ਜਿਸ ਵਿੱਚ ਤੁਹਾਡੇ ਭੁਗਤਾਨ ਸੇਵਾ ਪ੍ਰਦਾਤਾ ਅਤੇ ਵਪਾਰੀ ਦੀ ਪਛਾਣ ਸੰਬੰਧੀ ਜਾਣਕਾਰੀ ਹੁੰਦੀ ਹੈ, ਵਪਾਰੀ ਵਾਰੇ ਜਾਣਕਾਰੀ ਜਿਵੇਂ ਕਿ ਕਾਰੋਬਾਰ ਦਾ ਨਾਮ ਅਤੇ ਤੁਹਾਡੇ ਵਰਚੂਅਲ ਪੇਮੈਂਟ ਟਰਮੀਨਲ ਲਈ ਪਛਾਣਕਰਤਾ ਵਰਗਾ ਜ਼ਰੂਰੀ ਡੇਟਾ। Apple ਇੱਕ ਟੋਕਨ ਵੀ ਇਕੱਤਰ ਕਰਦਾ ਹੈ ਜੋ ਇਹ ਦਰਸਾਉਂਦਾ ਹੈ ਕਿ ਤੁਹਾਡਾ ਹਾਰਡਵੇਅਰ ਸੁਰੱਖਿਅਤ ਹੈ। ਪ੍ਰਮਾਣਿਤ ਕੀਤੇ ਜਾਣ ‘ਤੇ Apple ਤੁਹਾਡੇ ਡਿਵਾਈਸ ‘ਤੇ ਇੱਕ ਵੈਧ ਸੈਸ਼ਨ ਟੋਕਨ ਵਾਪਸ ਭੇਜਦਾ ਹੈ ਜਿਸਦੀ ਵਰਤੋਂ ਤੁਹਾਡਾ ਡਿਵਾਈਸ ਲੈਣ-ਦੇਣ ਨੂੰ ਪੂਰਾ ਕਰਨ ਲਈ ਕਰੇਗਾ। ਲੈਣ-ਦੇਣ ਨੂੰ ਪੂਰਾ ਕਰਨ ਲਈ ਤੁਹਾਡਾ ਡਿਵਾਈਸ Apple ਨੂੰ ਇਨਕ੍ਰਿਪਟ ਕੀਤੀ ਗਈ ਲੈਣ-ਦੇਣ ਸੰਬੰਧੀ ਜਾਣਕਾਰੀ ਭੇਜੇਗਾ; Apple ਇਸ ਜਾਣਕਾਰੀ ਨੂੰ ਡੀਕ੍ਰਿਪਟ ਨਹੀਂ ਕਰਦਾ ਹੈ। Apple ਸੈਸ਼ਨ ਟੋਕਨ, ਡਿਵਾਈਸ ਅਤੇ ਵਪਾਰੀ ਬਾਰੇ ਜਾਣਕਾਰੀ ਦੀ ਵਰਤੋਂ ਕਰਕੇ ਲੈਣ-ਦੇਣ ਦੀ ਤਸਦੀਕ ਕਰਦਾ ਹੈ ਪਰ ਇਨਕ੍ਰਿਪਟ ਕੀਤੇ ਗਏ ਲੈਣ-ਦੇਣ ਦੇ ਕੰਟੈਂਟ ਦੀ ਵਰਤੋਂ ਨਹੀਂ ਕਰਦਾ। ਪ੍ਰਮਾਣਿਤ ਕੀਤੇ ਜਾਣ ‘ਤੇ Apple ਲੈਣ-ਦੇਣ ਨੂੰ ਵਧੇਰੇ ਸੁਰੱਖਿਆ ਪ੍ਰਦਾਨ ਕਰਨ ਵਿੱਚ ਮਦਦ ਕਰਨ ਲਈ ਇਨਕ੍ਰਿਪਸ਼ਨ ਕੁੰਜੀ ਨੂੰ ਇੱਕ ਅਜਿਹੀ ਕੁੰਜੀ ਵਿੱਚ ਬਦਲ ਦਿੰਦਾ ਹੈ ਜਿਸ ਨੂੰ ਸਿਰਫ਼ ਤੁਹਾਡਾ ਭੁਗਤਾਨ ਸੇਵਾਵਾਂ ਦਾ ਭਾਈਵਾਲ ਹੀ ਡੀਕ੍ਰਿਪਟ ਕਰ ਸਕਦਾ ਹੈ। Tap to Pay on iPhone ਦੇ ਲੈਣ-ਦੇਣ ਸੰਬੰਧੀ Apple ਲੈਣ-ਦੇਣ ਦੀ ਰਕਮ ਵਰਗੀ ਜਾਣਕਾਰੀ ਨੂੰ ਇਕੱਤਰ ਕਰਦਾ ਹੈ ਅਤੇ 25 ਦਿਨਾਂ ਲਈ ਬਰਕਰਾਰ ਰੱਖਦਾ ਹੈ, ਜਿਵੇਂ ਕਿ ਭੁਗਤਾਨ ਕਾਰਡ ਉਦਯੋਗ ਅਤੇ ਸਮਾਨ ਲੋੜਾਂ ਨਾਲ ਪਾਲਣਾ ਕਰਨ ਲਈ ਲੋੜੀਂਦੀ ਹੈ।

Apple Business ਨਾਲ ਸਾਈਨ ਅੱਪ ਕਰਨਾ

ਤੁਸੀਂ ਆਪਣੇ Apple ਖਾਤੇ ਦੀ ਵਰਤੋਂ ਕਰ ਕੇ ਵਿਕਰੀ ਕੇਂਦਰ ਐਪਲੀਕੇਸ਼ਨ ਤੋਂ ਮਰਚੈਂਟ ਖਾਤੇ ਨੂੰ Apple Business ਨਾਲ ਕਨੈਕਟ ਕਰ ਸਕਦੇ ਹੋ, ਜਿਸ ਨਾਲ Apple Business ਵਿੱਚ ਤੁਹਾਡੇ Apple ਖਾਤੇ ਨੂੰ ਮਰਚੈਂਟ ਖਾਤੇ ਨਾਲ ਲਿੰਕ ਕਰ ਦਿੱਤਾ ਜਾਵੇਗਾ। Apple Business ਦੀ ਤੁਹਾਡੀ ਵਰਤੋਂ www.apple.com/legal/internet-services/maps/business-connect/apple-business-connect-business-terms-english.pdf ’ਤੇ ਮੌਜੂਦ Apple Business ਦੀਆਂ ਸ਼ਰਤਾਂ ਅਤੇ www.apple.com/in/privacy ’ਤੇ ਮੌਜੂਦ Apple ਦੀ ਪਰਦੇਦਾਰੀ ਨੀਤੀ ਦੇ ਅਧੀਨ ਹੁੰਦੀ ਹੈ।

Tap to Pay on iPhone ਡੇਟਾ ਜੋ ਹੁਣ ਤੁਹਾਡੇ ਨਾਲ ਸੰਬੰਧਿਤ ਨਹੀਂ ਹੈ, ਉਸ ਨੂੰ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਸੀਮਤ ਸਮੇਂ ਲਈ ਰੱਖਿਆ ਜਾ ਸਕਦਾ ਹੈ।

Tap to Pay on iPhone ਨਾਲ ਸੰਬੰਧਿਤ ਨਿੱਜੀ ਡੇਟਾ ਦੀ ਪ੍ਰੋਸੈਸਿੰਗ ਦੇ ਸੰਦਰਭ ਵਿੱਚ ਜਿੱਥੇ ਜਿੱਥੇ Apple ਡੇਟਾ ਕੰਟਰੋਲਰ ਵਜੋਂ ਕੰਮ ਕਰਦਾ ਹੈ, ਉੱਥੇ ਅਜਿਹੀਆਂ ਗਤੀਵਿਧੀਆਂ Apple Payments Services LLC ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਵੀ ਦੇਖਿਆ ਜਾ ਸਕਦਾ ਹੈ। ਤੀਜੀ ਧਿਰ ਦੀ ਪੁਆਇੰਟ-ਔਫ਼-ਸੇਲ ਐਪਲੀਕੇਸ਼ਨ ਦੀ ਵਰਤੋਂ, ਉਸ ਸੰਬੰਧਿਤ ਐਪਲੀਕੇਸ਼ਨ ਦੀ ਸੇਵਾ ਦੀਆਂ ਸ਼ਰਤਾਂ ਅਤੇ ਪਰਦੇਦਾਰੀ ਨੀਤੀ ‘ਤੇ ਨਿਰਭਰ ਕਰਦਾ ਹੈ।

2026-05-11