ਟੈਕਸਟ ਸੁਨੇਹੇ ਫ਼ਿਲਟਰਿੰਗ ਅਤੇ ਪਰਦੇਦਾਰੀ

ਟੈਕਸਟ ਸੁਨੇਹੇ ਫ਼ਿਲਟਰ ਤੁਹਾਨੂੰ ਅਗਿਆਤ RCS, SMS ਅਤੇ MMS ਸੁਨੇਹਿਆਂ ਦਾ ਪਤਾ ਲਗਾਉਣ ਅਤੇ ਫ਼ਿਲਟਰ ਕਰਨ ਦਾ ਤਰੀਕਾ ਪ੍ਰਦਾਨ ਕਰਵਾਉਂਦੇ ਹਨ।


ਤੁਸੀਂ ਤੀਜੀ-ਧਿਰ ਦੇ ਟੈਕਸਟ ਸੁਨੇਹੇ ਫ਼ਿਲਟਰ ਇੰਸਟਾਲ ਕਰ ਸਕਦੇ ਹੋ ਅਤੇ ਵਰਤ ਸਕਦੇ ਹੋ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਤੀਜੀ ਧਿਰ ਦੇ ਫ਼ਿਲਟਰ ਪ੍ਰਦਾਤਾ ਵੱਲੋਂ ਇਨਕਮਿੰਗ RCS, SMS ਅਤੇ MMS ਸੁਨੇਹਿਆਂ ਵਿੱਚ ਸ਼ਾਮਲ ਉਹ ਸਾਰਾ ਟੈਕਸਟ ਅਤੇ ਕੰਟੈਂਟ ਐਕਸੈੱਸ ਕੀਤਾ ਜਾ ਸਕਦਾ ਹੈ ਜੋ ਤੁਹਾਨੂੰ ਅਣਜਾਣ ਲੋਕਾਂ ਤੋਂ ਪ੍ਰਾਪਤ ਹੋਇਆ ਹੈ। ਇਹਨਾਂ ਸੁਨੇਹਿਆਂ ਵਿੱਚ ਬੈਂਕਾਂ ਅਤੇ ਹੋਰ ਸੰਸਥਾਵਾਂ ਤੋਂ ਪ੍ਰਾਪਤ ਹੋਏ ਤਸਦੀਕੀ ਕੋਡਾਂ ਦੇ ਨਾਲ-ਨਾਲ RCS, SMS ਅਤੇ MMS ਸੁਨੇਹਿਆਂ ਵਿਚਲੀ ਨਿੱਜੀ ਜਾਂ ਸੰਵੇਦਨਸ਼ੀਲ ਜਾਣਕਾਰੀ ਸ਼ਾਮਲ ਹੋ ਸਕਦੀ ਹੈ। ਤੁਹਾਡੇ ਵੱਲੋਂ ਤੀਜੀ-ਧਿਰ ਦੇ ਪ੍ਰਦਾਤਾ ਦੇ SMS ਸਪੈਮ ਫ਼ਿਲਟਰ ਦੀ ਵਰਤੋਂ ਕਰਨ ’ਤੇ ਤੁਸੀਂ ਫ਼ਿਲਟਰ ਪ੍ਰਦਾਤਾ ਦੀਆਂ ਸ਼ਰਤਾਂ, ਪਰਦੇਦਾਰੀ ਨੀਤੀ ਅਤੇ ਅਮਲ ਦੇ ਅਧੀਨ ਹੁੰਦੇ ਹੋ। ਅਸੀਂ ਤੁਹਾਨੂੰ ਤੀਜੀ-ਧਿਰਾਂ ਦੀਆਂ ਸ਼ਰਤਾਂ, ਪਰਦੇਦਾਰੀ ਨੀਤੀਆਂ ਅਤੇ ਅਮਲ ਬਾਰੇ ਜਾਣਨ ਲਈ ਉਤਸ਼ਾਹਿਤ ਕਰਦੇ ਹਾਂ। ਤੀਜੀ-ਧਿਰ ਦੇ SMS ਸਪੈਮ ਫ਼ਿਲਟਰ ਨੂੰ ਹਟਾਉਣ ਲਈ, ਸੈਟਿੰਗਾਂ > ਐਪਾਂ > ਸੁਨੇਹੇ > ਅਗਿਆਤ ਅਤੇ ਸਪੈਮ ’ਤੇ ਜਾਓ ਅਤੇ ਸੂਚੀ ਵਿੱਚੋਂ ਫ਼ਿਲਟਰ ਨੂੰ ਹਟਾ ਦਿਓ।

ਤੁਹਾਡੇ ਵੱਲੋਂ ਕਿਸੇ ਟੈਕਸਟ ਸੁਨੇਹੇ ’ਤੇ ਤਿੰਨ ਵਾਰ ਪ੍ਰਤੀਕਿਰਿਆ ਦੇਣ ਜਾਂ ਭੇਜਣ ਵਾਲੇ ਨੂੰ ਆਪਣੇ ਸੰਪਰਕਾਂ ਵਿੱਚ ਜੋੜਨ ਤੋਂ ਬਾਅਦ, ਉਸ ਭੇਜਣ ਵਾਲੇ ਤੋਂ ਪ੍ਰਾਪਤ ਹੋਣ ਵਾਲੇ ਟੈਕਸਟ ਸੁਨੇਹੇ ਅਣਜਾਣ ਭੇਜਣ ਵਾਲੇ ਵਜੋਂ ਫ਼ਿਲਟਰ ਨਹੀਂ ਕੀਤੇ ਜਾਣਗੇ।

ਬ੍ਰਾਜ਼ੀਲ ਅਤੇ ਭਾਰਤ ਵਿੱਚ ਸੁਨੇਹੇ ਐਪ ਦੇ ਵਰਤੋਂਕਾਰਾਂ ਲਈ

ਵਰਤੋਂਕਾਰਾਂ ਨੂੰ ਸੁਨੇਹੇ ਵਿਵਸਥਿਤ ਕਰਨ ਵਿੱਚ ਮਦਦ ਕਰਨ ਲਈ ਟੈਕਸਟ ਸੁਨੇਹੇ ਫ਼ਿਲਟਰ ਡਿਫ਼ੌਲਟ ਤੌਰ ’ਤੇ ਸਮਰੱਥ ਹੁੰਦਾ ਹੈ। ਔਨ-ਡਿਵਾਈਸ ਮਸ਼ੀਨ ਲਰਨਿੰਗ ਦੀ ਵਰਤੋਂ ਕਰਦੇ ਹੋਏ, ਅਣਜਾਣ ਲੋਕਾਂ ਤੋਂ ਭੇਜੇ ਸੁਨੇਹਿਆਂ ਨੂੰ ਦੋ ਉਪ-ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ: ਲੈਣ-ਦੇਣ ਜਾਂ ਪ੍ਰੋਮੋਸ਼ਨ। ਟੈਕਸਟ ਸੁਨੇਹੇ ਫ਼ਿਲਟਰ ਵੱਲੋਂ ਸੁਨੇਹੇ ਐਪ ਵਿੱਚੋਂ Apple ਨੂੰ ਕੋਈ ਕੰਟੈਂਟ ਜਾਂ ਡੇਟਾ ਨਹੀਂ ਭੇਜਿਆ ਜਾਂਦਾ। ਤੁਸੀਂ ਕਿਸੇ ਵੀ ਸਮੇਂ ਸੈਟਿੰਗਾਂ > ਐਪਾਂ > ਸੁਨੇਹੇ > ਅਗਿਆਤ ਅਤੇ ਸਪੈਮ ’ਤੇ ਜਾ ਕੇ “ਕੋਈ ਨਹੀਂ” ਨੂੰ ਚੁਣ ਕੇ SMS ਫ਼ਿਲਟਰ ਨੂੰ ਅਸਮਰੱਥ ਕਰ ਸਕਦੇ ਹੋ।

2025-12-12