ChatGPT ਐਕਸਟੈਂਸ਼ਨ ਅਤੇ ਪਰਦੇਦਾਰੀ

ChatGPT ਐਕਸਟੈਂਸ਼ਨ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਕੰਟਰੋਲ ਤੁਹਾਡੇ ਹੱਥ ਵਿੱਚ ਹੋਵੇ ਅਤੇ ਤੁਸੀਂ ਇਹ ਚੁਣ ਸਕੋ ਕਿ ਕੀ ਕੁਝ ਸਾਂਝਾ ਕਰਨਾ ਹੈ।


ਤੁਸੀਂ Siri, ਲਿਖਣ ਸੰਬੰਧੀ ਟੂਲ ਅਤੇ ਵਿਜ਼ੂਅਲ ਇੰਟੈਲੀਜੈਂਸ (ਜਿੱਥੇ ਉਪਲਬਧ ਹੋਵੇ) ਵਰਗੇ ਸਮਰਥਿਤ ਫ਼ੀਚਰ ਵਰਤਣ ਵੇਲੇ ChatGPT ਐਕਸਟੈਂਸ਼ਨ ਨੂੰ ਸਮਰੱਥ ਕਰਨਾ ਚੁਣ ਸਕਦੇ ਹੋ। ChatGPT ਐਕਸਟੈਂਸ਼ਨ ਵੱਲੋਂ ਸਵਾਲਾਂ ਦੇ ਜਵਾਬ ਦੇਣ ਦੇ ਨਾਲ-ਨਾਲ ਟੈਕਸਟ ਅਤੇ ਚਿੱਤਰ ਕੰਟੈਂਟ ਤਿਆਰ ਕਰਨ ਵਿੱਚ ਤੁਹਾਡੀ ਮਦਦ ਕੀਤੀ ਜਾ ਸਕਦੀ ਹੈ। ਤੁਸੀਂ ਕੰਟਰੋਲ ਕਰਦੇ ਹੋ ਕਿ ChatGPT ਕਦੋਂ ਵਰਤਿਆ ਜਾਂਦਾ ਹੈ ਅਤੇ ਤੁਹਾਡੀ ਕੋਈ ਵੀ ਜਾਣਕਾਰੀ ਨੂੰ ਸਾਂਝਾ ਕਰਨ ਤੋਂ ਪਹਿਲਾਂ ਪੁੱਛਿਆ ਜਾਵੇਗਾ।

ਤੁਸੀਂ ChatGPT ਐਕਸਟੈਂਸ਼ਨ ਦੀ ਵਰਤੋਂ ਖਾਤੇ ਤੋਂ ਬਿਨਾਂ ਕਰ ਸਕਦੇ ਹੋ। ਜੇਕਰ ਤੁਹਾਡੇ ਕੋਲ ChatGPT ਖਾਤਾ ਹੈ, ਤਾਂ ਤੁਸੀਂ ਇਸ ਐਕਸਟੈਂਸ਼ਨ ਨਾਲ ਵੀ ਆਪਣੇ ਖਾਤੇ ਨਾਲ ਕਨੈਕਟ ਕਰ ਸਕਦੇ ਹੋ।

ChatGPT ਐਕਸਟੈਂਸ਼ਨ ਦੀ ਵਰਤੋਂ ਕਰਨਾ

ChatGPT ਨੂੰ ਕੋਈ ਵੀ ਜਾਣਕਾਰੀ ਭੇਜਣ ਤੋਂ ਪਹਿਲਾਂ ਤੁਹਾਨੂੰ ChatGPT ਐਕਸਟੈਂਸ਼ਨ ਨੂੰ ਸਮਰੱਥ ਕਰਨਾ ਹੋਵੇਗਾ। ਇਹ ਐਕਸਟੈਂਸ਼ਨ ਡਿਫ਼ੌਲਟ ਤੌਰ ’ਤੇ ਬੰਦ ਹੈ। ਇਸ ਨੂੰ ਸਮਰੱਥ ਕਰਨ ਨਾਲ ਤੁਸੀਂ Siri, ਲਿਖਣ ਸੰਬੰਧੀ ਟੂਲ ਅਤੇ ਵਿਜ਼ੂਅਲ ਇੰਟੈਲੀਜੈਂਸ ਆਦਿ ਸਮਰਥਿਤ ਫ਼ੀਚਰ ਵਿੱਚੋਂ ChatGPT ਨੂੰ ਬੇਨਤੀ ਭੇਜ ਸਕਦੇ ਹੋ। ਤੁਸੀਂ ਕਿਸੇ ਵੀ ਸਮੇਂ ਆਪਣੇ iOS, iPadOS ਜਾਂ visionOS ਡਿਵਾਈਸ ’ਤੇ ਸੈਟਿੰਗਾਂ > Apple Intelligence ਅਤੇ Siri > ChatGPT ’ਤੇ ਜਾ ਕੇ ਅਤੇ “ChatGPT ਦੀ ਵਰਤੋਂ ਕਰੋ” ਨੂੰ ਬੰਦ ਕਰਨ ਲਈ ਟੈਪ ਕਰ ਕੇ ChatGPT ਐਕਸਟੈਂਸ਼ਨ ਨੂੰ ਅਸਮਰੱਥ ਕਰਨ ਦੀ ਚੋਣ ਕਰ ਸਕਦੇ ਹੋ। Mac ’ਤੇ, ਸਿਸਟਮ ਸੈਟਿੰਗਾਂ > Apple Intelligence ਅਤੇ Siri > ChatGPT ’ਤੇ ਜਾਓ ਅਤੇ “ChatGPT ਦੀ ਵਰਤੋਂ ਕਰੋ” ਨੂੰ ਬੰਦ ਕਰਨ ਲਈ ਟੈਪ ਕਰੋ।

ਜਦੋਂ ਤੁਸੀਂ ChatGPT ਐਕਸਟੈਂਸ਼ਨ ਨੂੰ ਐਕਸੈੱਸ ਕਰਨ ਲਈ Siri ਦੀ ਵਰਤੋਂ ਦੀ ਵਰਤੋਂ ਕਰਦੇ ਹੋ, ਤਾਂ ਇਹ ਨਿਰਧਾਰਤ ਕਰਨ ਲਈ ਤੁਹਾਡੀ ਬੇਨਤੀ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ ਕਿ ਕੀ ਤੁਸੀਂ ਸਪਸ਼ਟ ਤੌਰ ’ਤੇ ChatGPT ਨੂੰ ਬੇਨਤੀ ਦੀ ਪ੍ਰਕਿਰਿਆ ਕਰਨ ਲਈ ਕਹਿ ਰਹੇ ਹੋ। ਉਦਾਹਰਨ ਵਜੋਂ ਜੇਕਰ ਤੁਸੀਂ ਸਪਸ਼ਟ ਰੂਪ ਵਿੱਚ ChatGPT ਨੂੰ ਕੋਈ ਕਾਰਜ ਕਰਨ ਲਈ ਕਹਿੰਦੇ ਹੋ, ਜਿਵੇਂ ਕਿ ਬੋਲ ਕੇ ਜਾਂ ਟਾਈਪ ਕਰ ਕੇ “ChatGPT ਨੂੰ ਕਵਿਤਾ ਲਿਖਣ ਲਈ ਕਹੋ”। ਫਿਰ ਇਨ੍ਹਾਂ ਬੇਨਤੀਆਂ ਨੂੰ ਸਿੱਧੇ ਤੌਰ ’ਤੇ ChatGPT ਨੂੰ ਭੇਜਿਆ ਜਾਵੇਗਾ।

ਜੇਕਰ ChatGPT ਦੀ ਵਰਤੋਂ ਕਰਨ ਦੀ ਕੋਈ ਸਪਸ਼ਟ ਬੇਨਤੀ ਨਹੀਂ ਕੀਤੀ ਗਈ, ਤਾਂ ਇਸ ਗੱਲ ਦਾ ਨਿਰਧਾਰਨ ਕਰਨ ਲਈ ਤੁਹਾਡੀ ਬੇਨਤੀ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ ਕਿ ChatGPT ਰਾਹੀਂ ਮਹੱਤਵਪੂਰਨ ਨਤੀਜੇ ਆ ਸਕਦੇ ਹਨ ਜਾਂ ਨਹੀਂ। ਜੇਕਰ ਅਜਿਹਾ ਹੁੰਦਾ ਹੈ, ਤਾਂ Siri ਵੱਲੋਂ ਪੁੱਛਿਆ ਜਾਵੇਗਾ ਕਿ ਤੁਸੀਂ ChatGPT ਦੀ ਵਰਤੋਂ ਕਰਨਾ ਚਾਹੁੰਦੇ ਹੋ ਜਾਂ ਨਹੀਂ। ਜੇਕਰ ਤੁਸੀਂ ਚੋਣ ਕਰਦੇ ਹੋ ਕਿ Siri ਵੱਲੋਂ ਤੁਹਾਡੀ ਬੇਨਤੀ ChatGPT ਨੂੰ ਭੇਜੀ ਜਾਵੇਗੀ ਅਤੇ ਜਵਾਬ ਸਿੱਧਾ ਦਿੱਤਾ ਜਾਵੇਗਾ। ਤੁਸੀਂ ਸੈਟਿੰਗਾਂ > Apple Intelligence ਅਤੇ Siri > ChatGPT ‘ਤੇ ਜਾ ਕੇ ਅਤੇ “ChatGPT ਬੇਨਤੀਆਂ ਦੀ ਪੁਸ਼ਟੀ ਕਰੋ” ਨੂੰ ਬੰਦ ਕਰਨ ਲਈ ਟੈਪ ਕਰ ਕੇ Siri ਵੱਲੋਂ ChatGPT ਨੂੰ ਬੇਨਤੀ ਭੇਜਣ ਤੋਂ ਪਹਿਲਾਂ ਤੁਹਾਡੇ ਤੋਂ ਪੁਸ਼ਟੀ ਕਰਨ ਲਈ ਪੁੱਛਣ ਨੂੰ ਅਸਮਰੱਥ ਕਰਨ ਦੀ ਚੋਣ ਵੀ ਕਰ ਸਕਦੇ ਹੋ।

ਜਦੋਂ ਤੁਸੀਂ ਲਿਖਾਈ ਸੰਬੰਧੀ ਟੂਲ ਜਾਂ ਵਿਜ਼ੂਅਲ ਇੰਟੈਲੀਜੈਂਸ ਵਰਗੇ ਹੋਰ ਸਮਰਥਿਤ ਫ਼ੀਚਰਾਂ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਇਹ ਚੁਣਨ ਦੇ ਯੋਗ ਹੋਵੋਗੇ ਕਿ ਤੁਸੀਂ ਇਹਨਾਂ ਫ਼ੀਚਰਾਂ ਵਿੱਚੋਂ ਹਰੇਕ ਲਈ ਵੱਖਰੇ ਤੌਰ ’ਤੇ ChatGPT ਐਕਸਟੈਂਸ਼ਨ ਦੀ ਵਰਤੋਂ ਕਰਨਾ ਚਾਹੁੰਦੇ ਹੋ ਜਾਂ ਨਹੀਂ।

ChatGPT ਨੂੰ ਦਿੱਤਾ ਗਿਆ ਡੇਟਾ

ChatGPT ਐਕਸਟੈਂਸ਼ਨ ਦੀ ਵਰਤੋਂ ਕਰਦੇ ਸਮੇਂ, ਤੁਸੀਂ ਚੁਣ ਸਕਦੇ ਹੋ ਕਿ ਕਿਹੜਾ ਕੰਟੈਂਟ ChatGPT ਨੂੰ ਭੇਜਣਾ ਹੈ। ਤੁਹਾਡੀ ਬੇਨਤੀ ਅਤੇ ਦਸਤਾਵੇਜ਼, ਤਸਵੀਰਾਂ ਜਾਂ ਦਸਤਾਵੇਜ਼ਾਂ ਦਾ ਵਿਸ਼ਾ-ਵਸਤੂ ਵਰਗੀਆਂ ਅਟੈਚਮੈਂਟਾਂ ਦੇ ਨਾਲ-ਨਾਲ ਬੇਨਤੀ ਨਾਲ ਸੰਬੰਧਿਤ ਸੀਮਤ ਡੇਟਾ, ਜਿਵੇਂ ਕਿ ਮੌਜੂਦਾ ਸਮਾਂ ਖੇਤਰ, ਦੇਸ਼, ਡਿਵਾਈਸ ਕਿਸਮ, ਭਾਸ਼ਾ ਅਤੇ ਬੇਨਤੀ ਕਰਦੇ ਸਮੇਂ ਵਰਤੇ ਜਾ ਰਹੇ ਫ਼ੀਚਰ ਤੁਹਾਡੀ ਬੇਨਤੀ ਦਾ ਜਵਾਬ ਦੇਣ ਅਤੇ ChatGPT ਨੂੰ ਤੁਹਾਨੂੰ ਸਹੀ ਅਤੇ ਢੁਕਵੇਂ ਨਤੀਜੇ ਪ੍ਰਦਾਨ ਕਰਨ ਦੇ ਯੋਗ ਬਣਾਉਣ ਲਈ ChatGPT ਨੂੰ ਭੇਜੇ ਜਾਣਗੇ।

ChatGPT ਐਕਸਟੈਂਸ਼ਨ ਵਰਤਣ ਵੇਲੇ, ChatGPT ਵੱਲੋਂ ਤੁਹਾਡਾ IP ਪਤਾ ਪਛਾਣਿਆ ਨਹੀਂ ਜਾਵੇਗਾ। ChatGPT ਨੂੰ ਤੁਹਾਡੇ ਟਿਕਾਣੇ ਸੰਬੰਧੀ ਆਮ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਕਿ ChatGPT ਧੋਖਾਧੜੀ ਤੋਂ ਬਚਾ ਸਕੇ ਅਤੇ ਲਾਗੂ ਕਾਨੂੰਨ ਦੇ ਉਦੇਸ਼ਾਂ ਦੀ ਪੂਰਤੀ ਕਰ ਸਕੇ। ਤੁਹਾਡੇ ਟਿਕਾਣੇ ਦਾ ਅੰਦਾਜ਼ਾ ਤੁਹਾਡੇ ਇੰਟਰਨੈੱਟ ਕਨੈਕਸ਼ਨ ਦੇ ਭੂਗੋਲਿਕ ਟਿਕਾਣੇ ਨੂੰ IP ਪਤੇ ਨਾਲ ਮਿਲਾ ਕੇ ਲਗਾਇਆ ਜਾਂਦਾ ਹੈ।

ਬਿਨਾਂ ਕਿਸੇ ਖਾਤੇ ਤੋਂ ChatGPT ਐਕਸਟੈਂਸ਼ਨ ਦੀ ਵਰਤੋਂ ਕਰਨੀ

ਜੇ ਤੁਸੀਂ ਬਿਨਾਂ ਕਿਸੇ ਖਾਤੇ ਤੋਂ ChatGPT ਐਕਸਟੈਂਸ਼ਨ ਨੂੰ ਐਕਸੈੱਸ ਕਰਦੇ ਹੋ, ਤਾਂ ਸਿਰਫ਼ ਉਪਰੋਕਤ ਦਿੱਤੀ ਜਾਣਕਾਰੀ ਹੀ ChatGPT ਨੂੰ ਭੇਜੀ ਜਾਵੇਗੀ। OpenAI ਨੂੰ ਤੁਹਾਡੇ Apple ਖਾਤੇ ਨਾਲ ਜੁੜੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਵੇਗੀ।

OpenAI ਵੱਲੋਂ ਸਿਰਫ਼ ਇਸ ਬੇਨਤੀ ਨੂੰ ਪੂਰਾ ਕਰਨ ਦੇ ਮਕਸਦ ਨਾਲ ਇਸ ਜਾਣਕਾਰੀ ’ਤੇ ਪ੍ਰਕਿਰਿਆ ਕੀਤੀ ਜਾਂਦੀ ਹੈ ਅਤੇ ਤੁਹਾਡੀ ਜਾਣਕਾਰੀ ਜਾਂ ਇਸ ਵੱਲੋਂ ਪ੍ਰਦਾਨ ਕੀਤੇ ਜਵਾਬ ਨੂੰ ਸਟੋਰ ਨਹੀਂ ਕੀਤਾ ਜਾਂਦਾ ਜਦੋਂ ਤੱਕ ਕਿ ਲਾਗੂ ਕਾਨੂੰਨਾਂ ਦੇ ਤਹਿਤ ਇਹ ਲੋੜੀਂਦਾ ਨਾ ਹੋਵੇ। OpenAI ਨੂੰ ਤੁਹਾਡੀ ਜਾਣਕਾਰੀ ਦੀ ਵਰਤੋਂ ਆਪਣੇ ਮਾਡਲਾਂ ਨੂੰ ਬਿਹਤਰ ਬਣਾਉਣ ਜਾਂ ਸਿਖਲਾਈ ਦੇਣ ਲਈ ਨਹੀਂ ਕਰਨੀ ਚਾਹੀਦੀ।

ChatGPT ਖਾਤੇ ਨਾਲ ChatGPT ਐਕਸਟੈਂਸ਼ਨ ਦੀ ਵਰਤੋਂ ਕਰਨਾ

ਤੁਸੀਂ ChatGPT ਖਾਤਾ ਬਣਾਉਣ ਜਾਂ ਪਹਿਲਾਂ ਤੋਂ ਮੌਜੂਦ ਖਾਤੇ ਵਿੱਚ ਸਾਈਨ ਇਨ ਕਰਨ ਦੀ ਚੋਣ ਕਰ ਸਕਦੇ ਹੋ। ਜੇਕਰ ਤੁਸੀਂ ਇੱਕ ChatGPT ਸਬਸਕ੍ਰਾਈਬਰ ਹੋ, ਤਾਂ ਤੁਸੀਂ ਆਪਣੇ Apple ਅਨੁਭਵਾਂ ਰਾਹੀਂ ਅਦਾਇਗੀ ਯੋਗ ਫ਼ੀਚਰਾਂ ਨੂੰ ਐਕਸੈੱਸ ਕਰ ਸਕੋਗੇ।

ਜਦੋਂ ਤੁਸੀਂ ਸਾਈਨ ਇਨ ਕਰਦੇ ਹੋ ਤਾਂ ਤੁਹਾਡੀਆਂ ChatGPT ਖਾਤਾ ਸੈਟਿੰਗਾਂ ਅਤੇ OpenAI ਡੇਟਾ ਪਰਦੇਦਾਰੀ ਨੀਤੀਆਂ ਲਾਗੂ ਹੋਣਗੀਆਂ। ਇਸ ਦਾ ਮਤਲਬ ਹੈ ਕਿ OpenAI ਵੱਲੋਂ ਤੁਹਾਡੀ ਬੇਨਤੀ, ਅਟੈਚਮੈਂਟਾਂ ਅਤੇ ਸੀਜ਼ਨ ਹਿਸਟਰੀ ਨੂੰ ਸਟੋਰ ਕੀਤਾ ਜਾ ਸਕਦਾ ਹੈ ਅਤੇ ਆਪਣੇ ਮਾਡਲਾਂ ਨੂੰ ਟ੍ਰੇਨ ਕਰਨ ਲਈ ਇਸ ਡੇਟਾ ਦੀ ਵਰਤੋਂ ਕੀਤੀ ਜਾ ਸਕਦੀ ਹੈ। OpenAI ਦੇ ਪਰਦੇਦਾਰੀ ਅਮਲਾਂ ਬਾਰੇ ਹੋਰ ਜਾਣਨ ਲਈ https://openai.com/policies/row-privacy-policy ’ਤੇ ਜਾਓ।

Apple ਨੂੰ ਦਿੱਤਾ ਗਿਆ ਡੇਟਾ

ਜਦੋਂ ਤੁਸੀਂ ChatGPT ਦੀ ਵਰਤੋਂ ਸਮਰਥਿਤ ਫ਼ੀਚਰਾਂ ਵਿੱਚ ਕਰਦੇ ਹੋ, ਤਾਂ ਸੇਵਾ ਨੂੰ ਚਲਾਉਣ ਅਤੇ ਧੋਖਾਧੜੀ ਤੋਂ ਬਚਾਉਣ ਲਈ Apple ChatGPT ਨੂੰ ਤੁਹਾਡੀਆਂ ਕੀਤੀਆਂ ਬੇਨਤੀਆਂ ਅਤੇ ChatGPT ਦੀ ਪ੍ਰਤਿਕਿਰਿਆ ਬਾਰੇ ਸੀਮਤ ਜਾਣਕਾਰੀ ਨੂੰ ਇਕੱਠੀ ਕਰਦਾ ਹੈ, ਜਿਵੇਂ ਕਿ ਭੇਜੀਆਂ ਗਈਆਂ ਬੇਨਤੀਆਂ ਦੀ ਸੰਖਿਆ ਜਾਂ ਬੇਨਤੀ ਦਾ ਅੰਦਾਜ਼ਨ ਆਕਾਰ।

ਜਦੋਂ ਤੁਸੀਂ Siri ਵਿੱਚ ChatGPT ਦੀ ਵਰਤੋਂ ਕਰਦੇ ਹੋ, ਤਾਂ Apple ਤੁਹਾਡੀ ਬੇਨਤੀ ਬਾਰੇ ਜਾਣਕਾਰੀ ਇਕੱਠੀ ਕਰਦਾ ਹੈ। ਵਧੇਰੇ ਜਾਣਕਾਰੀ ਲਈ, visit www.apple.com/in/legal/privacy/data/en/ask-siri-dictation ‘ਤੇ ਜਾਓ। ਜੇਕਰ ਤੁਸੀਂ Siri ਅਤੇ ਡਿਕਟੇਸ਼ਨ ਨੂੰ ਬਿਹਤਰ ਬਣਾਉਣ ਦੀ ਚੋਣ ਕੀਤੀ ਹੈ, ਤੁਹਾਡੀ ਬੇਨਤੀ ਦੀ ਆਡੀਓ ਰਿਕਾਰਡਿੰਗ ਅਤੇ ਟ੍ਰਾਂਸਕ੍ਰਿਪਟ ਵਰਗਾ ਤੁਹਾਡੀ ਬੇਨਤੀ ਦਾ ਵਾਧੂ ਡੇਟਾ ਅਤੇ ਪ੍ਰਤਿਕਿਰਿਆ ਨਾਲ ਜੁੜਿਆ ਮੈਟਾਡੇਟਾ Apple ਵੱਲੋਂ ਲੌਗ ਕੀਤਾ ਜਾ ਸਕਦਾ ਹੈ। ਇਹਨਾਂ ਵਿੱਚੋਂ ਕੋਈ ਵੀ ਡੇਟਾ ਤੁਹਾਡੇ Apple ਖਾਤੇ ਨਾਲ ਜੋੜਿਆ ਨਹੀਂ ਜਾਂਦਾ। ਵਧੇਰੇ ਜਾਣਕਾਰੀ ਲਈ, www.apple.com/in/legal/privacy/data/en/improve-siri-dictation ‘ਤੇ ਜਾਓ।

ਜੇਕਰ ਤੁਸੀਂ ਆਪਣੇ Apple ਡਿਵਾਈਸ ਰਾਹੀਂ ਆਪਣੇ ਮੌਜੂਦਾ ChatGPT ਪਲਾਨ ਨੂੰ ਅੱਪਗ੍ਰੇਡ ਕਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਅਨੁਭਵ ਨੂੰ ਸਮਝਣ ਅਤੇ ਬਿਹਤਰ ਬਣਾਉਣ ਲਈ ਅੱਪਗ੍ਰੇਡ ਅਨੁਭਵ ਨਾਲ Apple ਵੱਲੋਂ ਤੁਹਾਡੇ ਇੰਟਰੈਕਸ਼ਨਾਂ ਬਾਰੇ ਦ੍ਰਿਸ਼ ਅਤੇ ਕਲਿੱਕ ਵਰਗੀ ਸੀਮਤ ਜਾਣਕਾਰੀ ਇਕੱਠੀ ਕੀਤੀ ਜਾ ਸਕਦੀ ਹੈ। ਇਹ ਡੇਟਾ ਤੁਹਾਡੇ Apple ਖਾਤੇ ਨਾਲ ਜੋੜਿਆ ਨਹੀਂ ਜਾਂਦਾ।

ਸਮੱਸਿਆ ਦੀ ਰਿਪੋਰਟ ਕਰਨਾ

ਜੇਕਰ ਤੁਹਾਨੂੰ ChatGPT ਐਕਸਟੈਂਸ਼ਨ ਬਾਰੇ ਰਿਪੋਰਟ ਕਰਨ ਵਿੱਚ ਕੋਈ ਸਮੱਸਿਆ ਹੈ, ਤਾਂ ਤੁਸੀਂ ਇਸ ਨੂੰ “ਸਮੱਸਿਆ ਰਿਪੋਰਟ ਕਰੋ” ਰਾਹੀਂ ਰਿਪੋਰਟ ਕਰ ਸਕਦੇ ਹੋ। ਜਦੋਂ ਤੁਸੀਂ ਕਿਸੇ ਸਮੱਸਿਆ ਬਾਰੇ ਰਿਪੋਰਟ ਕਰਦੇ ਹੋ, ਤਾਂ ਤੁਸੀਂ OpenAI ਸੰਬੰਧੀ ਸਮੱਸਿਆ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਵੱਖਰਾ ਵਿਕਲਪ ਚੁਣ ਸਕਦੇ ਹੋ। ਵਧੇਰੇ ਜਾਣਕਾਰੀ ਲਈ, www.apple.com/legal/privacy/data/en/report-concern 'ਤੇ ਜਾਓ।

2025-12-12