ਅਨੁਵਾਦ ਅਤੇ ਪਰਦੇਦਾਰੀ

ਅਨੁਵਾਦ ਐਪ ਅਤੇ ਸਿਸਟਮ-ਵਿਆਪੀ ਅਨੁਵਾਦ ਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।


ਤੁਸੀਂ ਅਨੁਵਾਦ ਲਈ ਜੋ ਆਡੀਓ ਅਤੇ ਟੈਕਸਟ (ਚਿੱਤਰ ਵਿੱਚ ਪਛਾਣੇ ਗਏ ਟੈਕਸਟ ਸਮੇਤ) ਚੁਣਦੇ ਹੋ ਉਹ ਤੁਹਾਡੀ ਬੇਨਤੀ ’ਤੇ ਪ੍ਰਕਿਰਿਆ ਕਰਨ ਲਈ Apple ਨੂੰ ਭੇਜੇ ਜਾਂਦੇ ਹਨ। ਤੁਹਾਡੀਆਂ ਬੇਨਤੀਆਂ ਬੇਤਰਤੀਬ ਰੋਟੇਟਿੰਗ ਪਛਾਣਕਰਤਾ ਨਾਲ ਸੰਬੰਧਿਤ ਹਨ ਨਾ ਕਿ ਤੁਹਾਡੇ Apple ਖਾਤੇ, ਈਮੇਲ ਪਤੇ ਜਾਂ ਹੋਰ ਡੇਟਾ ਨਾਲ ਜੋ ਤੁਹਾਡੇ ਵੱਲੋਂ Apple ਸੇਵਾਵਾਂ ਦੀ ਵਰਤੋਂ ਨਾਲ Apple ਕੋਲ ਉਪਲਬਧ ਹੋ ਸਕਦਾ ਹੈ। ਡਿਫ਼ੌਲਟ ਤੌਰ ‘ਤੇ, Apple ਵੱਲੋਂ ਤੁਹਾਡੀਆਂ ਆਡੀਓ ਇੰਟਰੈਕਸ਼ਨ ਦੀਆਂ ਟ੍ਰਾਂਸਕ੍ਰਿਪਟਾਂ ਅਤੇ ਟੈਕਸਟ ਇਨਪੁੱਟ ਨੂੰ ਦੋ ਸਾਲਾਂ ਲਈ ਸਟੋਰ ਕੀਤਾ ਜਾਂਦਾ ਹੈ ਅਤੇ ਇਹਨਾਂ ਟ੍ਰਾਂਸਕ੍ਰਿਪਟਾਂ ਦੇ ਕੁੱਝ ਹਿੱਸੇ ਦੀ ਸਮੀਖਿਆ ਕੀਤੀ ਜਾ ਸਕਦੀ ਹੈ। ਅਨੁਵਾਦ, ਸਿਸਟਮ-ਵਿਆਪੀ ਅਨੁਵਾਦ ਅਤੇ Siri ਵਰਗੇ ਹੋਰ ਕੁਦਰਤੀ ਭਾਸ਼ਾ ਪ੍ਰਕਿਰਿਆ ਫ਼ੀਚਰਾਂ ਨੂੰ ਬਿਹਤਰ ਬਣਾਉਂਦੇ ਰਹਿਣ ਲਈ ਸਮੀਖਿਆ ਕੀਤੀਆਂ ਬੇਨਤੀਆਂ ਦੇ ਹਿੱਸਿਆਂ ਨੂੰ ਦੋ ਸਾਲਾਂ ਤੋਂ ਵੱਧ ਸਮੇਂ ਲਈ ਰੱਖਿਆ ਜਾ ਸਕਦਾ ਹੈ।

ਤੁਸੀਂ ਆਪਣੇ ਡਿਵਾਈਸ ਵਿੱਚ ਭਾਸ਼ਾਵਾਂ ਡਾਊਨਲੋਡ ਕਰ ਸਕਦੇ ਹੋ। ਜਿਨ੍ਹਾਂ ਭਾਸ਼ਾਵਾਂ ਵਿਚਕਾਰ ਤੁਸੀਂ ਅਨੁਵਾਦ ਕਰਨਾ ਹੁੰਦਾ ਹੈ, ਉਹ ਦੋਵੇਂ ਡਾਊਨਲੋਡ ਹੋਣ ਤੋਂ ਬਾਅਦ ਪ੍ਰੋਸੈਸਿੰਗ ਤੁਹਾਡੇ ਡਿਵਾਈਸ ’ਤੇ ਹੁੰਦੀ ਹੈ।

ਅਜਿਹੀਆਂ ਸਥਿਤੀਆਂ ਜਿੱਥੇ ਤੁਹਾਡਾ ਨੁਕਸਾਨ ਹੋਣ ਜਾਂ ਸੱਟ ਲੱਗਣ ਦੀ ਸੰਭਾਵਨਾ ਹੋਵੇ, ਉੱਚ-ਖ਼ਤਰੇ ਵਾਲੀਆਂ ਸਥਿਤੀਆਂ ਹੋਣ, ਨੈਵੀਗੇਸ਼ਨ ਕਰਨਾ ਹੋਵੇ ਜਾਂ ਕਿਸੇ ਡਾਕਟਰੀ ਸਥਿਤੀ ਦੇ ਨਿਦਾਨ ਜਾਂ ਇਲਾਜ ਲਈ ਅਨੁਵਾਦ ਐਪ ’ਤੇ ਭਰੋਸਾ ਨਹੀਂ ਕਰਨਾ ਚਾਹੀਦਾ।

ਤੁਸੀਂ “Siri ਅਤੇ ਡਿਕਟੇਸ਼ਨ ਨੂੰ ਬਿਹਤਰ ਬਣਾਓ” ਦਾ ਵਿਕਲਪ ਚੁਣ ਕੇ Apple ਨੂੰ ਆਪਣੀਆਂ ਆਡੀਓ ਇੰਟਰੈਕਸ਼ਨਾਂ ਨੂੰ ਸਟੋਰ ਅਤੇ ਸਮੀਖਿਆ ਕਰਨ ਦੀ ਆਗਿਆ ਦੇ ਕੇ ਅਨੁਵਾਦ ਐਪ ਦੇ ਆਵਾਜ਼ ਅਨੁਵਾਦ ਫ਼ੀਚਰ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦੇ ਹੋ। ਅਜਿਹਾ ਕਰਨ ਲਈ, ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ> ਵਿਸ਼ਲੇਸ਼ਣ ਅਤੇ ਸੁਧਾਰ ’ਤੇ ਜਾ ਕੇ Siri ਅਤੇ ਡਿਕਟੇਸ਼ਨ ਨੂੰ ਬਿਹਤਰ ਬਣਾਓ ਨੂੰ ਚਾਲੂ ਕਰਨ ਲਈ ਟੈਪ ਕਰੋ।

2026-02-11