ਕਦਮ-ਦਰ-ਕਦਮ ਸਹਾਇਤਾ ਅਤੇ ਪਰਦੇਦਾਰੀ

ਜਦੋਂ ਤੁਸੀਂ ਕਦਮ-ਦਰ-ਕਦਮ ਸਹਾਇਤਾ ਦੀ ਵਰਤੋ ਕਰਦੇ ਹੋ, ਤਾਂ Apple ਤੁਹਾਡੇ ਡਿਵਾਈਸ ਬਾਰੇ ਜਾਣਕਾਰੀ ਇਕੱਠੀ ਕਰੇਗਾ ਤਾਂ ਜੋ ਤੁਸੀਂ ਡਿਵਾਈਸ ਸੰਬੰਧੀ ਆਮ ਸਮੱਸਿਆਵਾਂ ਨੂੰ ਆਪਣੇ ਆਪ ਪਛਾਣ ਕੇ ਉਨ੍ਹਾਂ ਦਾ ਹੱਲ ਕਰ ਸਕੋ। ਜੇ ਤੁਸੀਂ ਕਦਮ-ਦਰ-ਕਦਮ ਸਹਾਇਤਾ ਵਰਤ ਕੇ Apple ਸਹਾਇਤਾ ਨਾਲ ਸੰਪਰਕ ਕਰਨਾ ਚੁਣਦੇ ਹੋ, ਤਾਂ ਤੁਸੀਂ Apple ਸਲਾਹਕਾਰ ਨਾਲ ਹੋਰ ਜਾਣਕਾਰੀ ਸਾਂਝੀ ਕਰ ਸਕਦੇ ਹੋ ਤਾਂ ਜੋ ਉਹ ਤੁਹਾਡੀ ਸਹਾਇਤਾ ਕਰ ਸਕੇ।
 

ਕਦਮ-ਦਰ-ਕਦਮ ਸਹਾਇਤਾ ਨੂੰ ਤੁਹਾਡੀ ਪਰਦੇਦਾਰੀ ਦੀ ਸੁਰੱਖਿਆ ਲਈ ਡਿਜ਼ਾਈਨ ਕੀਤਾ ਗਿਆ ਹੈ।


Privacy Icon

  • ਜਦੋਂ ਤੁਸੀਂ ਕਦਮ-ਦਰ-ਕਦਮ ਸਹਾਇਤਾ ਦੀ ਵਰਤੋ ਕਰਦੇ ਹੋ, ਤਾਂ Apple ਤੁਹਾਡੇ ਡਿਵਾਈਸ ਦੇ ਮਾਡਲ, ਸੀਰੀਅਲ ਨੰਬਰ, ਓਪਰੇਟਿੰਗ ਸਿਸਟਮ ਅਤੇ ਦੇਸ਼ ਅਤੇ ਭਾਸ਼ਾ ਸੈਟਿੰਗਾਂ ਬਾਰੇ ਜਾਣਕਾਰੀ ਇਕੱਠੀ ਕਰੇਗਾ ਤਾਂ ਜੋ ਤੁਹਾਨੂੰ ਡਿਵਾਈਸ ਸੰਬੰਧੀ ਆਮ ਸਮੱਸਿਆਵਾਂ ਨੂੰ ਆਪਣੇ ਆਪ ਪਛਾਣ ਕੇ ਉਨ੍ਹਾਂ ਦਾ ਹੱਲ ਕਰਨ ਦੀਆਂ ਸਿਫ਼ਾਰਸ਼ਾਂ ਪ੍ਰਦਾਨ ਕੀਤੀਆਂ ਜਾਣ।
  • ਜੇ ਤੁਸੀਂ ਕਦਮ-ਦਰ-ਕਦਮ ਸਹਾਇਤਾ ਵਰਤ ਕੇ Apple ਸਹਾਇਤਾ ਨਾਲ ਸੰਪਰਕ ਕਰਦੇ ਹੋ, ਤਾਂ ਤੁਸੀਂ Apple ਨਾਲ ਆਪਣੀ ਕਦਮ-ਦਰ-ਕਦਮ ਸਹਾਇਤਾ ਸੰਬੰਧੀ ਹੋਰ ਜਾਣਕਾਰੀ ਸਾਂਝੀ ਕਰਨਾ ਚੁਣ ਸਕਦੇ ਹੋ ਤਾਂ ਜੋ Apple ਸਲਾਹਕਾਰ ਤੁਹਾਡੀ ਸਹਾਇਤਾ ਕਰ ਸਕੇ। ਇਹ ਜਾਣਕਾਰੀ ਤੁਹਾਡੇ Apple ਖਾਤੇ ਨਾਲ ਸੰਬੰਧਿਤ ਹੋਵੇਗੀ ਅਤੇ ਸਹਾਇਤਾ ਕੇਸ ਨੂੰ ਖੋਲ੍ਹਣ ਲਈ ਵਰਤੀ ਜਾਵੇਗੀ।

ਕਦਮ-ਦਰ-ਕਦਮ ਸਹਾਇਤਾ ਨੂੰ ਤੁਹਾਡੀ ਪਰਦੇਦਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਬਿਲਕੁਲ ਨਵੇਂ ਸਿਰੇ ਤੋਂ ਡਿਜ਼ਾਈਨ ਕੀਤਾ ਗਿਆ ਹੈ। ਅਸੀਂ ਸਿਰਫ਼ ਉਹ ਡੇਟਾ ਇਕੱਤਰ ਕਰਨ ਲਈ ਸਖ਼ਤ ਮਿਹਨਤ ਕਰਦੇ ਹਾਂ, ਜਿਸਦੀ ਲੋੜ ਤੁਹਾਡਾ ਅਨੁਭਵ ਬਿਹਤਰ ਬਣਾਉਣ ਲਈ ਹੁੰਦੀ ਹੈ। ਜਦੋਂ ਅਸੀਂ ਡੇਟਾ ਇਕੱਤਰ ਕਰਦੇ ਹਾਂ, ਤਾਂ ਇਹ ਮੰਨਦੇ ਹਾਂ ਕਿ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਅਸੀ ਕੀ ਇਕੱਤਰ ਕਰ ਰਹੇ ਹਾਂ ਅਤੇ ਸਾਨੂੰ ਉਸਦੀ ਲੋੜ ਕਿਉਂ ਹੈ, ਤਾਂ ਕਿ ਤੁਸੀਂ ਆਪਣੇ ਵਿਕਲਪ ਤੈਅ ਕਰ ਸਕੋ।

ਸਵੈ-ਸਰਵਿਸ ਸਹਾਇਤਾ

ਕਦਮ-ਦਰ-ਕਦਮ ਸਹਾਇਤਾ ਆਮ ਸਵਾਲਾਂ ਅਤੇ ਸਮੱਸਿਆਵਾਂ ਦੇ ਹੱਲ ਸੰਬੰਧੀ ਲੋੜਾਂ ਵਿੱਚ ਸਹਾਇਤਾ ਦਿੰਦੀਆਂ ਹਨ। ਤੁਸੀਂ ਕਦਮ-ਦਰ-ਕਦਮ ਸਹਾਇਤਾ ਨੂੰ ਕਦੇ ਵੀ ਐਕਸੈੱਸ ਕਰਨ ਲਈ ਆਪਣੇ ਡਿਵਾਈਸ ਕੀਪੈਡ ’ਤੇ Apple ਸਹਾਇਤਾ ਫ਼ੋਨ ਨੰਬਰ ਡਾਇਲ ਕਰ ਕੇ ਕਦਮ-ਦਰ-ਕਦਮ ਸਹਾਇਤਾ ਵਿਕਲਪ ’ਤੇ ਟੈਪ ਕਰ ਸਕਦੇ ਹੋ, ਆਪਣੇ ਡਿਵਾਈਸ ਨਾਲ ਚੱਲ ਰਹੀ ਕਿਸੇ ਸਮੱਸਿਆ ਬਾਰੇ Siri ਨੂੰ ਸਹਾਇਤਾ ਕਰਨ ਲਈ ਕਹਿ ਸਕਦੇ ਹੋ ਜਾਂ ਸਲਾਹਾਂ ਐਪ ਵਿੱਚ ਨੈਵੀਗੇਟ ਕਰ ਸਕਦੇ ਹੋ। ਜਦੋਂ ਤੁਸੀਂ ਕਦਮ-ਦਰ-ਕਦਮ ਸਹਾਇਤਾ ਵਰਤਦੇ ਹੋ, ਤਾਂ Apple ਤੁਹਾਡੇ ਡਿਵਾਈਸ ਦੇ ਮਾਡਲ, ਸੀਰੀਅਲ ਨੰਬਰ, ਓਪਰੇਟਿੰਗ ਸਿਸਟਮ, ਦੇਸ਼ ਅਤੇ ਭਾਸ਼ਾ ਸੈਟਿੰਗਾਂ ਬਾਰੇ ਜਾਣਕਾਰੀ ਇਕੱਠੀ ਕਰਦਾ ਹੈ। ਤਾਂ ਜੋ ਤੁਹਾਨੂੰ ਡਿਵਾਈਸ ਦੀਆਂ ਆਮ ਸਮੱਸਿਆਵਾਂ ਨੂੰ ਪਛਾਣ ਕਰ ਕੇ ਹੱਲ ਕਰਨ ਬਾਰੇ ਕੰਟੈਂਟ ਦੀ ਸਿਫ਼ਾਰਸ਼ ਕੀਤੀ ਜਾ ਸਕੇ।

Apple ਸਹਾਇਤਾ ਨਾਲ ਸੰਪਰਕ ਕੀਤਾ ਜਾ ਰਿਹਾ ਹੈ
ਜੇ ਤੁਸੀਂ ਕਦਮ-ਦਰ-ਕਦਮ ਸਹਾਇਤਾ ਵਰਤ ਕੇ ਆਪਣੇ ਡਿਵਾਈਸ ਦੀਆਂ ਸਮੱਸਿਆਵਾਂ ਨੂੰ ਖ਼ੁਦ ਹੱਲ ਨਹੀਂ ਕਰ ਸਕਦੇ, ਤਾਂ ਹੋਰ ਸਹਾਇਤਾ ਹਾਸਲ ਕਰਨ ਲਈ ਤੁਸੀਂ ਕਦਮ-ਦਰ-ਕਦਮ ਸਹਾਇਤਾ ਵਰਤ ਕੇ ਸਿੱਧਾ Apple ਸਲਾਹਕਾਰ ਨਾਲ ਸੰਪਰਕ ਕਰ ਸਕਦੇ ਹੋ। ਕਦਮ-ਦਰ-ਕਦਮ ਸਹਾਇਤਾ ਤੋਂ Apple ਸਹਾਇਤਾ ਤੱਕ ਬਹੁਤ ਅਸਾਨੀ ਨਾਲ ਜਾਣ ਲਈ, ਤੁਸੀਂ ਕਦਮ-ਦਰ-ਕਦਮ ਸਹਾਇਤਾ ਦੀ ਤੁਹਾਡੀ ਵਰਤੋਂ ਨਾਲ ਅਤੇ ਜਿਸ ਸਮੱਸਿਆ ਨੂੰ ਤੁਸੀਂ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਉਸ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕਰਨਾ ਚੁਣ ਸਕਦੇ ਹੋ। ਜੋ ਜਾਣਕਾਰੀ ਤੁਸੀਂ Apple ਸਹਾਇਤਾ ਨਾਲ ਸਾਂਝੀ ਕਰਨੀ ਚੁਣੀ ਹੈ ਉਸ ਦੀ ਵਰਤੋਂ ਧੋਖਾਧੜੀ ਦੀ ਪਹਿਚਾਣ ਕਰਨ ਲਈ ਵੀ ਕੀਤੀ ਜਾ ਸਕਦੀ ਹੈ। ਤੁਸੀਂ ਹੇਠ ਲਿਖੀ ਜਾਣਕਾਰੀ ਸਾਂਝੀ ਕਰ ਸਕਦੇ ਹੋ:

  • Apple ਖਾਤੇ ਦਾ ਡੇਟਾ, ਜਿਵੇਂ ਕਿ ਤੁਸੀਂ Apple ਖਾਤਾ ਸੈੱਟ ਅੱਪ ਕੀਤਾ ਹੈ ਕਿ ਨਹੀਂ ਅਤੇ ਨਾਮ, ਈਮੇਲ ਪਤਾ, ਫ਼ੋਨ ਨੰਬਰ ਅਤੇ ਤੁਹਾਡੇ Apple ਖਾਤੇ ਨਾਲ ਜੁੜੀ ਵਿਲੱਖਣ ਪਛਾਣ
  • iMessage ਚਾਲੂ ਹੈ ਜਾਂ ਨਹੀਂ, ਵਰਗੀਆਂ ਸੁਨੇਹਾ ਸੈਟਿੰਗਾਂ
  • ਤੁਹਾਡਾ Wi-Fi ਚਾਲੂ ਅਤੇ ਕਨੈਕਟ ਹੈ ਜਾਂ ਨਹੀਂ ਵਰਗੀ Wi-Fi ਸਥਿਤੀ
  • Bluetooth ਸੈਟਿੰਗਾਂ ਅਤੇ ਕਨੈਕਟ ਹੋਏ ਡਿਵਾਈਸ, ਜਿਵੇਂ ਕਿ Bluetooth ਚਾਲੂ ਹੈ ਜਾਂ ਨਹੀਂ ਅਤੇ ਵਾਇਰਲੈੱਸ ਈਅਰਬੱਡ ਕਨੈਕਟ ਹਨ ਕਿ ਨਹੀਂ
  • ਤੁਹਾਡਾ ਮੇਲ ਖਾਤਾ ਸੈੱਟਅੱਪ ਹੈ ਜਾਂ ਨਹੀਂ ਵਰਗੀਆਂ Mail ਖਾਤਾ ਸੈਟਿੰਗਾਂ
  • ਤੁਹਾਡੇ ਆਟੋਮੈਟਿਕ ਅੱਪਡੇਟ ਚਾਲੂ ਹਨ ਜਾਂ ਨਹੀਂ ਵਰਗੀਆਂ ਆਟੋਮੈਟਿਕ ਅੱਪਡੇਟ ਸੈਟਿੰਗਾਂ
  • VPN ਸੈਟਿੰਗਾਂ, ਜਿਵੇਂ ਕਿ ਤੁਹਾਡਾ VPN ਚਾਲੂ ਅਤੇ ਕਨੈਕਟ ਹੈ ਕਿ ਨਹੀਂ
  • ਸੌਫ਼ਟਵੇਅਰ ਸੰਸਕਰਨ ਅਤੇ ਤੁਹਾਡੇ ਡਿਵਾਈਸ ਲਈ ਕੋਈ ਸੌਫ਼ਟਵੇਅਰ ਅੱਪਡੇਟ ਉਪਲਬਧ ਹੋਣ ਬਾਰੇ ਜਾਣਕਾਰੀ
  • ਕਦਮ-ਦਰ-ਕਦਮ ਸਹਾਇਤਾ ਸੈਸ਼ਨ ਵਿੱਚ ਤੁਹਾਡੀਆਂ ਇੰਟਰੈਕਸ਼ਨਾਂ, ਜਿਸ ਵਿੱਚ ਤੁਹਾਡੇ ਸਮੱਸਿਆ ਦੇ ਹੱਲ ਦੇ ਸਵਾਲਾਂ ਸੰਬੰਧੀ ਜਵਾਬ ਅਤੇ ਕਦਮ-ਦਰ-ਕਦਮ ਸਹਾਇਤਾ ਵਿੱਚ ਕੀਤੀਆਂ ਗਈਆਂ ਖੋਜਾਂ, ਕਦਮ-ਦਰ-ਕਦਮ ਸਹਾਇਤਾ ਦੇ ਅਨੁਸਾਰ ਕੀਤੇ ਗਏ ਕਾਰਜ ਜਿਵੇਂ ਕਿ ਸਿਫ਼ਾਰਸ਼ ਕੀਤੀ ਡਿਵਾਈਸ ਸੈਟਿੰਗ ਖੋਲ੍ਹਣਾ ਅਤੇ ਕਦਮ-ਦਰ-ਕਦਮ ਸਹਾਇਤਾ ਦੇ ਲੇਖ, ਜੋ ਤੁਹਾਨੂੰ ਸੁਝਾਏ ਗਏ ਅਤੇ ਤੁਸੀਂ ਖੋਲ੍ਹੇ, ਸ਼ਾਮਲ ਹਨ

Apple ਨੂੰ ਭੇਜਿਆ ਜਾਣ ਵਾਲਾ ਡੇਟਾ ਭਰੋਸੇਮੰਦ ਤੀਜੀ-ਧਿਰ ਸੇਵਾ ਪ੍ਰਦਾਤਾ ਵੱਲੋਂ ਪ੍ਰਕਿਰਿਆ ਵਿੱਚ ਲਿਆਂਦਾ ਅਤੇ ਸਟੋਰ ਕੀਤਾ ਜਾ ਸਕਦਾ ਹੈ।

ਡੇਟਾ ਸਾਂਭ ਕੇ ਰੱਖਣਾ

ਅਸੀਂ ਨਿੱਜੀ ਡੇਟਾ ਸਿਰਫ਼ ਉਸ ਸਮੇਂ ਤੱਕ ਸਾਂਭ ਕੇ ਰੱਖਦੇ ਹਾਂ ਜਦੋਂ ਤੱਕ ਇਹ Apple ਦੀ ਪਰਦੇਦਾਰੀ ਨੀਤੀ ਜਾਂ ਸਾਡੇ ਸੇਵਾ-ਵਿਸ਼ੇਸ਼ ਪਰਦੇਦਾਰੀ ਨੋਟਸ ਵਿੱਚ ਦੱਸੇ ਗਏ ਸਮੇਤ ਇਸ ਨੂੰ ਇਕੱਠਾ ਕਰਨ ਦੇ ਉਦੇਸ਼ਾਂ ਨੂੰ ਪੂਰਾ ਕਰਨ ਜਾਂ ਕਾਨੂੰਨੀ ਤੌਰ ’ਤੇ ਲੋੜੀਂਦਾ ਹੁੰਦਾ ਹੈ। ਜਾਣਕਾਰੀ ਨੂੰ ਸਾਂਭ ਕੇ ਰੱਖਣ ਦੇ ਅਰਸੇ ਦਾ ਮੁਲਾਂਕਣ ਕਰਨ ਲਈ ਅਸੀਂ ਪਹਿਲਾਂ ਧਿਆਨ ਨਾਲ ਇਸਦੀ ਪੜਚੋਲ ਕਰਦੇ ਹਾਂ ਕਿ ਕੀ ਇਕੱਠੇ ਕੀਤੇ ਨਿੱਜੀ ਡੇਟਾ ਨੂੰ ਸਾਂਭਣਾ ਲੋੜੀਂਦਾ ਹੈ, ਜੇ ਹਾਂ, ਤਾਂ ਨਿੱਜੀ ਜਾਣਕਾਰੀ ਨੂੰ ਕਾਨੂੰਨੀ ਤੌਰ ‘ਤੇ ਮਾਨਤਾ ਪ੍ਰਾਪਤ ਘੱਟ ਤੋਂ ਘੱਟ ਸੰਭਾਵਿਤ ਸਮੇਂ ਲਈ ਸਾਂਭਣ ਦਾ ਕੰਮ ਕਰੋ। ਜੇ ਤੁਸੀਂ Apple ਸਹਾਇਤਾ ’ਤੇ ਜਾ ਕੇ ਕਦਮ-ਦਰ-ਕਦਮ ਸਹਾਇਤਾ ਰਾਹੀਂ ਕੋਈ ਸਹਾਇਤਾ ਕੇਸ ਖੋਲ੍ਹਿਆ ਹੈ, ਤਾਂ ਤੁਹਾਡੇ ਸਹਾਇਤਾ ਕੇਸ ਨਾਲ ਜੁੜੇ ਨਿੱਜੀ ਡੇਟਾ ਨੂੰ ਘੱਟੋ-ਘੱਟ ਅੱਠ ਸਾਲਾਂ ਜਾਂ ਤੁਹਾਡੇ ਖੇਤਰ ਦੇ ਕਾਨੂੰਨ ਮੁਤਾਬਕ ਲੋੜੀਂਦੇ ਸਮੇਂ ਲਈ ਸਾਂਭਿਆ ਜਾ ਸਕਦਾ ਹੈ। ਇਸ ਤੋਂ ਬਿਨਾਂ, ਜਦੋਂ ਤੁਸੀਂ ਸਹਾਇਤਾ ਕੇਸ ਖੋਲ੍ਹਦੇ ਹੋ ਤਾਂ ਅਸੀਂ ਵੀ ਤੁਹਾਡਾ ਕੁਝ ਨਿੱਜੀ ਡੇਟਾ ਧੋਖਾਧੜੀ ਨੂੰ ਪਛਾਣਨ ਦੇ ਮਕਸਦ ਨਾਲ ਰੱਖ ਸਕਦੇ ਹਾਂ। ਤੁਸੀਂ privacy.apple.com ’ਤੇ ਜਾ ਕੇ Apple ਦੇ ਡੇਟਾ ਅਤੇ ਪਰਦੇਦਾਰੀ ਪੰਨੇ ਰਾਹੀਂ ਖਾਤਾ ਬੰਦ ਕਰਵਾਉਣ ਦੀ ਬੇਨਤੀ ਦਰਜ ਕਰ ਸਕਦੇ ਹੋ। ਜੇ ਕਦਮ-ਦਰ-ਕਦਮ ਸਹਾਇਤਾ ਸੰਬੰਧੀ ਤੁਹਾਡੇ ਨਿੱਜੀ ਡੇਟਾ ਦੀ ਵਰਤੋਂ ਬਾਰੇ ਤੁਹਾਡਾ ਕੋਈ ਸਵਾਲ ਹੈ ਜਾਂ ਜੇ ਤੁਸੀਂ ਸਾਡੇ ਡੇਟਾ ਸੁਰੱਖਿਆ ਅਧਿਕਾਰੀ ਨਾਲ ਗੱਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਡੇ ਨਾਲ www.apple.com/in/legal/privacy/contact ‘ਤੇ ਸੰਪਰਕ ਕਰ ਸਕਦੇ ਹੋ।

ਨਿੱਜੀ ਡੇਟਾ ‘ਤੇ ਪ੍ਰਕਿਰਿਆ ਕਰਨ ਲਈ ਲਾਗੂ ਕਾਨੂੰਨੀ ਆਧਾਰ

ਜਦੋਂ ਤੁਸੀਂ ਕਦਮ-ਦਰ-ਕਦਮ ਸਹਾਇਤਾ ਵਰਤਦੇ ਹੋ ਜਾਂ ਇਨ੍ਹਾਂ ਰਾਹੀਂ Apple ਸਲਾਹਕਾਰ ਨਾਲ ਸਿੱਧਾ ਕਨੈਕਟ ਹੁੰਦੇ ਹੋ ਤਾਂ Apple ਲੋੜ ਮੁਤਾਬਕ ਤੁਹਾਡੇ ਨਿੱਜੀ ਡੇਟਾ ’ਤੇ ਪ੍ਰਕਿਰਿਆ ਕਰ ਸਕਦਾ ਹੈ ਤਾਂ ਜੋ ਤੁਹਾਨੂੰ ਡਿਵਾਈਸ-ਸੰਬੰਧੀ ਸਮੱਸਿਆਵਾਂ ਦੇ ਹੱਲ ਦੀ ਸਹਾਇਤਾ ਕਰਨ ਲਈ ਸਿਫ਼ਾਰਸ਼ਾਂ ਦਿੱਤੀਆਂ ਜਾ ਸਕਣ ਅਤੇ ਸਾਡੀਆਂ ਕਾਨੂੰਨੀ ਇਕਰਾਰਨਾਮਿਆਂ ਦੇ ਮਿਆਰਾਂ ਨੂੰ ਪੂਰਾ ਕੀਤਾ ਜਾ ਸਕੇ। ਜਿੱਥੇ ਸਹਿਮਤੀ ਢੁਕਵੇਂ ਕਾਨੂੰਨੀ ਆਧਾਰ ਵਜੋਂ ਹੋਵੇ, ਉੱਥੇ ਅਸੀਂ ਇਸ ਨੂੰ ਲਾਗੂ ਕਾਨੂੰਨ ਦੇ ਅਨੁਸਾਰ ਪ੍ਰਾਪਤ ਕਰਦੇ ਹਾਂ।

ਜਿੱਥੇ ਲਾਗੂ ਕਾਨੂੰਨ ਆਗਿਆ ਦਿੰਦਾ ਹੈ, ਅਸੀਂ ਧੋਖਾਧੜੀ ਅਤੇ ਹੋਰ ਸ਼ੱਕੀ ਗਤੀਵਿਧੀ ਅਤੇ ਸੁਰੱਖਿਆ ਕਾਰਨਾਂ ਕਰਕੇ ਆਪਣੇ ਜਾਂ ਕਿਸੇ ਤੀਜੀ ਧਿਰ ਦੇ ਜਾਇਜ਼ ਹਿੱਤਾਂ ਦੇ ਉਦੇਸ਼ਾਂ ਲਈ ਲੋੜ ਅਨੁਸਾਰ ਨਿੱਜੀ ਡਾਟਾ ‘ਤੇ ਪ੍ਰਕਿਰਿਆ ਕਰਦੇ ਹਾਂ।

Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਵੀ ਦੇਖਿਆ ਜਾ ਸਕਦਾ ਹੈ।

2025-12-12