TV ਪ੍ਰਦਾਤਾ ਅਤੇ ਪਰਦੇਦਾਰੀ

TV ਪ੍ਰਦਾਤਾ ਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।


TV ਪ੍ਰਦਾਤਾ ਫ਼ੀਚਰ ਦੀ ਮਦਦ ਨਾਲ ਤੁਹਾਡਾ TV ਪ੍ਰਦਾਤਾ ਅਤੇ ਤੀਜੀ-ਧਿਰ ਦੀਆਂ ਐਪਾਂ ਤੁਹਾਡੇ ਅਤੇ ਤੁਹਾਡੇ TV ਸਬਸਕ੍ਰਿਪਸ਼ਨ ਖਾਤੇ ਬਾਰੇ ਜਾਣਕਾਰੀ ਨੂੰ ਐਕਸੈੱਸ ਅਤੇ ਐਕਸਚੇਂਜ ਕਰ ਸਕਦੀਆਂ ਹਨ, ਤਾਂ ਕਿ ਤੁਸੀਂ ਆਪਣੇ TV ਪ੍ਰਦਾਤਾ ਖਾਤੇ ਤੋਂ ਸਾਈਨ ਇਨ ਕਰ ਕੇ ਅਤੇ ਫਿਰ ਤੀਜੀ ਧਿਰ ਦੀਆਂ ਐਪਾਂ ਵਿੱਚ ਬਿਨਾਂ ਹਰ ਵਾਰ ਸਾਈਨ ਇਨ ਕੀਤੇ ਆਪਣੇ TV ਪ੍ਰਦਾਤਾ ਸਬਸਕ੍ਰਿਪਸ਼ਨ ਦੇ ਹਿੱਸੇ ਵਜੋਂ ਉਪਲਬਧ ਸ਼ੋ, ਮੂਵੀਆਂ ਅਤੇ ਹੋਰ ਕੰਟੈਂਟਾਂ ਨੂੰ ਐਕਸੈੱਸ ਕਰ ਸਕੋ।

ਜਦੋਂ ਤੁਸੀਂ ਆਪਣੇ TV ਪ੍ਰਦਾਤਾ ਖਾਤੇ ਵਿੱਚ ਸਾਈਨ ਇਨ ਕਰਦੇ ਹੋ, ਤਾਂ ਤੁਹਾਡੇ TV ਪ੍ਰਦਾਤਾ ਖਾਤੇ ਦਾ ਸਮਰਥਨ ਕਰਨ ਵਾਲੀਆਂ ਐਪਾਂ ਤੁਹਾਡੇ ਖਾਤੇ ਦੀ ਵਰਤੋਂ ਕਰਨ ਲਈ ਸਮਰੱਥ ਕੀਤੀਆਂ ਜਾਂਦੀਆਂ ਹਨ। ਜਦੋਂ ਤੁਸੀਂ ਆਪਣੇ TV ਪ੍ਰਦਾਤਾ ਖਾਤੇ ਵਿੱਚ ਸਾਈਨ ਇਨ ਕਰਦੇ ਹੋ ਤਾਂ ਹੋਰ ਐਪਾਂ ਤੁਹਾਨੂੰ ਤੁਹਾਡੇ TV ਪ੍ਰਦਾਤਾ ਖਾਤੇ ਨੂੰ ਐਕਸੈੱਸ ਕਰਨ ਲਈ ਬੇਨਤੀ ਕਰ ਸਕਦੀਆਂ ਹਨ।

ਜਦੋਂ ਤੁਸੀਂ ਆਪਣੇ TV ਪ੍ਰਦਾਤਾ ਖਾਤੇ ਵਿੱਚ ਸਾਈਨ ਇਨ ਕਰਦੇ ਹੋ, ਤਾਂ ਤੁਹਾਡੇ ਡਿਵਾਈਸ ਵੱਲੋਂ ਤੁਹਾਡੇ TV ਸਬਸਕ੍ਰਿਪਸ਼ਨ ਖਾਤੇ ਬਾਰੇ ਕੁਝ ਜਾਣਕਾਰੀ ਜਿਵੇਂ ਕਿ TV ਪ੍ਰਦਾਤਾ ਦਾ ਨਾਮ ਅਤੇ ਤੁਹਾਡਾ ਵਰਤੋਂਕਾਰ ਡਿਸਪਲੇ ਨਾਮ ਡਿਵਾਈਸ ’ਤੇ ਸਟੋਰ ਕੀਤਾ ਜਾਵੇਗਾ। ਇਸ ਜਾਣਕਾਰੀ ਦੀ ਵਰਤੋਂ ਫ਼ੀਚਰ ਨੂੰ ਸਮਰੱਥ ਕਰਨ ਅਤੇ ਤੁਹਾਡੇ TV ਪ੍ਰਦਾਤਾ ਅਤੇ ਤੀਜੀ-ਧਿਰ ਦੀਆਂ ਐਪਾਂ ਵਿੱਚ ਸਬਸਕ੍ਰਿਪਸ਼ਨ ਜਾਣਕਾਰੀ ਦੇ ਆਦਾਨ-ਪ੍ਰਦਾਨ ਲਈ ਕੀਤੀ ਜਾਂਦੀ ਹੈ। ਤੁਹਾਡੇ TV ਪ੍ਰਦਾਤਾ ਵੱਲੋਂ ਤੁਹਾਡੇ ਸਬਸਕ੍ਰਿਪਸ਼ਨ ਖਾਤੇ ਦੀ ਜਾਣਕਾਰੀ ਨੂੰ ਤੁਹਾਡੇ ਵੱਲੋਂ ਸਮਰੱਥ ਕੀਤੀ ਕਿਸੇ ਵੀ ਐਪ ਨਾਲ ਸਾਂਝਾ ਕੀਤਾ ਜਾ ਸਕਦਾ ਹੈ, ਜਿਸ ਨਾਲ ਉਹਨਾਂ ਦੇ ਕੁਝ ਸਬਸਕ੍ਰਿਪਸ਼ਨ ਜਾਂ ਪੇਸ਼ ਕੀਤੇ ਜਾਣ ਵਾਲੇ ਕੰਟੈਂਟ ਤੱਕ ਤੁਹਾਡੇ ਐਕਸੈੱਸ ਨੂੰ ਤਸਦੀਕ ਕੀਤਾ ਜਾ ਸਕੇ। ਇਸ ਜਾਣਕਾਰੀ ਵਿੱਚ ਤੁਹਾਡੀ ਸਬਸਕ੍ਰਿਪਸ਼ਨ ਵਰਤੋਂਕਾਰ ID, ਘਰ ਦੀ ID ਅਤੇ ਸਬਸਕ੍ਰਿਪਸ਼ਨ ਪੈਕੇਜ ਵੇਰਵਿਆਂ ਸਮੇਤ ਖਾਤੇ ਦੇ ਪਿੰਨ ਕੋਡ ਦੀ ਜਾਣਕਾਰੀ ਸ਼ਾਮਲ ਹੋ ਸਕਦੀ ਹੈ।

ਤੁਹਾਡੇ ਵੱਲੋਂ ਆਪਣੇ TV ਪ੍ਰਦਾਤਾ ਖਾਤੇ ਵਿੱਚ ਸਾਈਨ ਇਨ ਕਰਨ ਤੋਂ ਬਾਅਦ ਅਸੀਂ ਤੁਹਾਡੀ ਸਬਸਕ੍ਰਿਪਸ਼ਨ ਜਾਣਕਾਰੀ ਦੀ ਵਰਤੋਂ Apple TV ਐਪ ਦੇ ਨਾਲ ਕਨੈਕਟ ਕਰਨ ਦੇ ਯੋਗ ਤੀਜੀ-ਧਿਰ ਦੀਆਂ ਉਹਨਾਂ ਐਪਾਂ ਨੂੰ ਲੱਭਣ ਲਈ ਕਰਾਂਗੇ ਜਿਹਨਾਂ ਵਿੱਚ ਤੁਹਾਡੀ ਸਬਸਕ੍ਰਿਪਸ਼ਨ ਰਾਹੀਂ ਕੰਟੈਂਟ ਉਪਲਬਧ ਹੈ।

ਤੁਸੀਂ ਕਿਸੇ ਵੀ ਸਮੇਂ TV ਪ੍ਰਦਾਤਾ ਫ਼ੀਚਰ ਨੂੰ ਅਸਮਰੱਥ ਕਰਨ ਦਾ ਵਿਕਲਪ ਚੁਣ ਸਕਦੇ ਹੋ। ਅਜਿਹਾ ਕਰਨ ਲਈ ਆਪਣੇ iOS ਡਿਵਾਈਸ ’ਤੇ ਸੈਟਿੰਗਾਂ > TV ਪ੍ਰਦਾਤਾ > TV ਪ੍ਰਦਾਤਾ ਹਟਾਓ ’ਤੇ ਜਾਓ। ਆਪਣੇ visionOS ਡਿਵਾਈਸ ’ਤੇ ਸੈਟਿੰਗਾਂ > TV ਪ੍ਰਦਾਤਾ, TV ਪ੍ਰਦਾਤਾ ਹਟਾਓ ’ਤੇ ਜਾਓ। tvOS ’ਤੇ, ਸੈਟਿੰਗਾਂ > ਵਰਤੋਂਕਾਰ ਅਤੇ ਖਾਤੇ > TV ਪ੍ਰਦਾਤਾ > TV ਪ੍ਰਦਾਤਾ ਹਟਾਓ ’ਤੇ ਜਾਓ। ਇਸ ਨਾਲ ਤੁਸੀਂ ਆਪਣੇ TV ਪ੍ਰਦਾਤਾ ਖਾਤੇ ਤੋਂ ਸਾਈਨ ਆਊਟ ਹੋ ਜਾਵੋਗੇ। ਤੁਸੀਂ ਐਪਾਂ ਨੂੰ ਵਿਅਕਤੀਗਤ ਤੌਰ ‘ਤੇ ਅਸਮਰੱਥ ਕਰਨ ਦਾ ਵਿਕਲਪ ਵੀ ਚੁਣ ਸਕਦੇ ਹੋ।

TV ਪ੍ਰਦਾਤਾ ਫ਼ੀਚਰ ਨੂੰ ਸਮਰੱਥ ਕਰ ਕੇ ਤੁਸੀਂ ਆਪਣੇ TV ਪ੍ਰਦਾਤਾ ਅਤੇ ਤੁਹਾਡੇ ਵੱਲੋਂ ਸਮਰਥਿਤ ਕਿਸੇ ਤੀਜੀ ਧਿਰ ਦੀਆਂ ਐਪਾਂ ਨੂੰ ਆਪਣੇ TV ਸਬਸਕ੍ਰਿਪਸ਼ਨ ਖਾਤੇ ਦੀ ਜਾਣਕਾਰੀ ਦਾ ਲੈਣ-ਦੇਣ ਅਤੇ ਵਰਤੋਂ ਕਰਨ ਦੀ ਆਗਿਆ ਦਿੰਦੇ ਹੋ। ਉਸ ਜਾਣਕਾਰੀ ਦਾ ਸਾਂਝਾਕਰਨ ਅਤੇ ਵਰਤੋਂ ਉਹਨਾਂ ਦੀਆਂ ਸ਼ਰਤਾਂ, ਪਰਦੇਦਾਰੀ ਨੀਤੀਆਂ ਅਤੇ ਅਮਲ ਦੇ ਅਧੀਨ ਹੁੰਦੀ ਹੈ। ਤੁਹਾਡੇ TV ਪ੍ਰਦਾਤਾ ਅਤੇ ਅਜਿਹੀਆਂ ਤੀਜੀ ਧਿਰ ਦੀਆਂ ਐਪਾਂ ਵੱਲੋਂ ਤੁਹਾਡੇ TV ਸਬਸਕ੍ਰਿਪਸ਼ਨ ਖਾਤੇ ਦੀ ਜਾਣਕਾਰੀ ਅਤੇ ਸੰਬੰਧਿਤ ਜਾਣਕਾਰੀ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਅਤੇ ਉਸ ਨੂੰ ਕਿਵੇਂ ਸਾਂਝਾ ਕੀਤਾ ਜਾਂਦਾ ਹੈ, ਇਹ ਸਮਝਣ ਲਈ ਤੁਹਾਨੂੰ ਉਹਨਾਂ ਦੀਆਂ ਸ਼ਰਤਾਂ, ਪਰਦੇਦਾਰੀ ਨੀਤੀਆਂ ਅਤੇ ਨਿਯਮਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ।

Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਵੀ ਦੇਖਿਆ ਜਾ ਸਕਦਾ ਹੈ।

2025-12-12