Apple Vision Pro ਐਪ ਅਤੇ ਪਰਦੇਦਾਰੀ
Apple Vision Pro ਐਪ ਤੁਹਾਨੂੰ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰਨ ਦੀ ਸਹੂਲਤ ਦਿੰਦੇ ਹੋਏ ਤੁਹਾਡੀ ਜਾਣਕਾਰੀ ਸੁਰੱਖਿਅਤ ਰੱਖਣ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤੀ ਗਈ ਹੈ।
![]()
- Apple Vision Pro ਐਪ ਵੱਲੋਂ ਤੁਹਾਡੇ Apple ਖਾਤੇ ਨਾਲ ਸੰਬੰਧਿਤ ਪਛਾਣਕਰਤਾ ਦੀ ਵਰਤੋਂ App Store ਵਰਗੀਆਂ ਐਪਾਂ ਵਿੱਚ ਉਪਲਬਧ ਕੰਟੈਂਟ ਦੀ ਪੂਰਵ-ਝਲਕ ਅਤੇ ਤੁਹਾਡੇ Apple Vision Pro ਬਾਰੇ ਜਾਣਕਾਰੀ ਦਿਖਾਉਣ ਅਤੇ ਤੁਹਾਨੂੰ ਸੂਚਨਾਵਾਂ ਭੇਜਣ ਲਈ ਕੀਤੀ ਜਾਂਦੀ ਹੈ।
- ਜਦੋਂ ਤੁਸੀਂ Apple Vision Pro ਐਪ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ Spatial Gallery, Apple TV ਅਤੇ App Store ਸਮੇਤ ਹੋਰ ਐਪਾਂ ਵਿਚਲਾ ਕੰਟੈਂਟ ਵਰਤ ਸਕਦੇ ਹੋ। ਤੁਹਾਡਾ ਡੇਟਾ ਉਨ੍ਹਾਂ ਦੇ ਸੇਵਾ-ਵਿਸ਼ੇਸ਼ ਪਰਦੇਦਾਰੀ ਨੋਟਿਸ ਦੇ ਅਧੀਨ ਇਕੱਤਰ ਕੀਤਾ ਜਾਵੇਗਾ।
- ਤੁਹਾਡੀ ਪ੍ਰਿਸਕ੍ਰਿਪਸ਼ਨ ਜਾਣਕਾਰੀ ਐਂਡ-ਟੂ-ਐਂਡ ਇਨਕ੍ਰਿਪਸ਼ਨ ਦੀ ਵਰਤੋਂ ਕਰ ਕੇ ਸਿੰਕ ਕੀਤੀ ਜਾਂਦੀ ਹੈ।
Apple Vision Pro ਐਪ ਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਅਤੇ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰਨ ਦੀ ਸਹੂਲਤ ਦੇਣ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ। ਜਦੋਂ ਅਸੀਂ ਡੇਟਾ ਇਕੱਤਰ ਕਰਦੇ ਹਾਂ, ਤਾਂ ਇਹ ਮੰਨਦੇ ਹਾਂ ਕਿ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਅਸੀ ਕੀ ਇਕੱਤਰ ਕਰ ਰਹੇ ਹਾਂ ਅਤੇ ਸਾਨੂੰ ਉਸਦੀ ਲੋੜ ਕਿਉਂ ਹੈ, ਤਾਂ ਕਿ ਤੁਸੀਂ ਆਪਣੇ ਵਿਕਲਪ ਤੈਅ ਕਰ ਸਕੋ।
Apple Vision Pro ਐਪ ਦੀ ਵਰਤੋਂ ਕਰਨਾ
Apple Vision Pro ਐਪ ਤੁਹਾਨੂੰ ਆਪਣੇ Apple Vision Pro ਡਿਵਾਈਸ ਬਾਰੇ ਜਾਣਕਾਰੀ ਅਤੇ ਨਵਾਂ ਕੰਟੈਂਟ ਸਭ ਕੁਝ ਇੱਕੋ ਥਾਂ ’ਤੇ ਐਕਸੈੱਸ ਕਰਨ ਦੀ ਸਹੂਲਤ ਪ੍ਰਦਾਨ ਕਰਦੀ ਹੈ। ਜਦੋਂ ਤੁਸੀਂ Apple Vision Pro ਐਪ ਦੀ ਵਰਤੋਂ ਕਰਦੇ ਹੋ, ਤਾਂ Apple ਵੱਲੋਂ ਤੁਹਾਡੇ Apple ਖਾਤੇ ਨਾਲ ਜੁੜੇ ਪਛਾਣਕਰਤਾ ਦੀ ਵਰਤੋਂ ਐਪਾਂ ਵਿੱਚ ਕੰਟੈਂਟ ਦਿਖਾਉਣ ਲਈ ਕੀਤੀ ਜਾਂਦੀ ਹੈ ਜਿਵੇਂ ਕਿ Spatial Gallery, App Store ਅਤੇ Apple TV ਵਰਗੀਆਂ Apple ਐਪਾਂ ਵਿੱਚ ਉਪਲਬਧ ਕੰਟੈਂਟ ਦੀ ਪੂਰਵ-ਝਲਕ ਦਿਖਾਉਣਾ। ਇਸ ਤੋਂ ਇਲਾਵਾ ਜੇਕਰ ਤੁਸੀਂ Apple Vision Pro ਐਪ ਵਿੱਚ ਦਿਖਾਏ ਕੰਟੈਂਟ ਨਾਲ ਜੁੜਦੇ ਹੋ ਜੋ ਹੋਰ Apple ਐਪਾਂ ਵਿੱਚ ਉਪਲਬਧ ਹੈ, ਤਾਂ ਤੁਸੀਂ ਉਨ੍ਹਾਂ ਐਪਾਂ ਵਿਚਲੇ ਕੰਟੈਂਟ ਨੂੰ ਦੇਖ ਸਕੋਗੇ ਅਤੇ ਤੁਹਾਡਾ ਡੇਟਾ ਉਨ੍ਹਾਂ ਦੇ ਐਪ-ਵਿਸ਼ੇਸ਼ ਪਰਦੇਦਾਰੀ ਨੋਟਿਸ ਦੇ ਅਧੀਨ ਇਕੱਤਰ ਕੀਤਾ ਜਾਵੇਗਾ।
Apple Vision Pro ਐਪ ਵੱਲੋਂ ਤੁਹਾਡੇ Apple ਖਾਤੇ ਨਾਲ ਜੁੜੇ ਪਛਾਣਕਰਤਾ ਦੀ ਵਰਤੋਂ ਕਰ ਕੇ ਤੁਹਾਨੂੰ ਆਪਣੇ Apple Vision Pro ਡਿਵਾਈਸ ਬਾਰੇ ਜਾਣਕਾਰੀ ਵੀ ਦਿਖਾਈ ਜਾਂਦੀ ਹੈ, ਜਿਵੇਂ ਕਿ ਡਿਵਾਈਸ ਦਾ ਸੀਰੀਅਲ ਨੰਬਰ ਜਾਂ ਕੀ ਇਸ ਨੂੰ ਨਵੀਨਤਮ ਅੱਪਡੇਟ ਪ੍ਰਾਪਤ ਹੋਇਆ ਹੈ ਜਾਂ ਨਹੀਂ।
Apple Vision Pro ਐਪ ਵੱਲੋਂ ਤੁਹਾਡੇ Zeiss Optical Inserts ਲਈ ਤੁਹਾਡੀ ਪ੍ਰਿਸਕ੍ਰਿਪਸ਼ਨ ਜਾਣਕਾਰੀ ਐਪ ਵਿੱਚ ਦਿਖਾਈ ਜਾਂਦੀ ਹੈ। ਤੁਹਾਡੀ ਪ੍ਰਿਸਕ੍ਰਿਪਸ਼ਨ ਜਾਣਕਾਰੀ ਐਂਡ-ਟੂ-ਐਂਡ ਇਨਕ੍ਰਿਪਸ਼ਨ ਦੀ ਵਰਤੋਂ ਕਰ ਕੇ ਸਿੰਕ ਕੀਤੀ ਜਾਂਦੀ ਹੈ, ਇਸ ਲਈ Apple ਵੱਲੋਂ ਇਸ ਨੂੰ ਐਕਸੈੱਸ ਨਹੀਂ ਕੀਤਾ ਜਾ ਸਕਦਾ।
Apple ਨੂੰ ਭੇਜੀ ਜਾਣ ਵਾਲੀ ਜਾਣਕਾਰੀ ਨੂੰ Apple ਤੀਜੀ-ਧਿਰ ਦੇ ਭਰੋਸੇਮੰਦ ਸੇਵਾ ਪ੍ਰਦਾਤਾ ਨਾਲ ਪ੍ਰਕਿਰਿਆ ਕਰਕੇ ਸਟੋਰ ਕਰ ਸਕਦਾ ਹੈ।
ਤੁਹਾਡੇ ਨਾਲ ਸੰਚਾਰ ਕਰਨਾ
ਤੁਹਾਨੂੰ ਸੂਚਨਾਵਾਂ ਭੇਜਣ ਲਈ ਅਸੀਂ ਡਿਵਾਈਸ ਪਛਾਣਕਰਤਾ ਦੀ ਵਰਤੋਂ ਕਰਦੇ ਹਾਂ। ਆਪਣੇ iOS ਡਿਵਾਈਸ ’ਤੇ ਆਪਣੀਆਂ ਸੂਚਨਾ ਤਰਜੀਹਾਂ ਨੂੰ ਅੱਪਡੇਟ ਕਰਨ ਲਈ ਸੈਟਿੰਗਾਂ > ਸੂਚਨਾਵਾਂ > Apple Vision Pro ਐਪ ’ਤੇ ਜਾਓ।
ਡੇਟਾ ਸਾਂਭ ਕੇ ਰੱਖਣਾ
Apple ਵੱਲੋਂ ਨਿੱਜੀ ਡੇਟਾ ਸਿਰਫ਼ ਉਸ ਸਮੇਂ ਤੱਕ ਸਾਂਭ ਕੇ ਰੱਖਿਆ ਜਾਂਦਾ ਹੈ ਜਦੋਂ ਤੱਕ ਇਹ Apple ਦੀ ਪਰਦੇਦਾਰੀ ਨੀਤੀ ਜਾਂ ਸਾਡੇ ਸੇਵਾ-ਵਿਸ਼ੇਸ਼ ਪਰਦੇਦਾਰੀ ਨੋਟਿਸ ਵਿੱਚ ਦੱਸੇ ਗਏ ਸਮੇਤ ਇਸ ਨੂੰ ਇਕੱਠਾ ਕਰਨ ਦੇ ਉਦੇਸ਼ਾਂ ਨੂੰ ਪੂਰਾ ਕਰਨ ਜਾਂ ਕਾਨੂੰਨੀ ਤੌਰ ’ਤੇ ਲੋੜੀਂਦਾ ਹੁੰਦਾ ਹੈ। ਜਾਣਕਾਰੀ ਨੂੰ ਸਾਂਭ ਕੇ ਰੱਖਣ ਦੀ ਸਮਾਂ ਮਿਆਦ ਦਾ ਮੁਲਾਂਕਣ ਕਰਨ ਲਈ ਅਸੀਂ ਪਹਿਲਾਂ ਧਿਆਨ ਨਾਲ ਇਸ ਦੀ ਪੜਚੋਲ ਕਰਦੇ ਹਾਂ ਕਿ ਕੀ ਇਕੱਠੇ ਕੀਤੇ ਨਿੱਜੀ ਡੇਟਾ ਨੂੰ ਸਾਂਭਣਾ ਲੋੜੀਂਦਾ ਹੈ, ਜੇ ਹਾਂ, ਤਾਂ ਅਸੀਂ ਨਿੱਜੀ ਜਾਣਕਾਰੀ ਨੂੰ ਕਾਨੂੰਨੀ ਤੌਰ ’ਤੇ ਮਾਨਤਾ ਪ੍ਰਾਪਤ ਘੱਟ ਤੋਂ ਘੱਟ ਸੰਭਾਵਿਤ ਸਮੇਂ ਲਈ ਸਾਂਭਣ ਦਾ ਕੰਮ ਕਰਦੇ ਹਾਂ। ਜੇਕਰ Apple Vision Pro ਐਪ ਦੀ ਵਰਤੋਂ ਨਾਲ ਸੰਬੰਧਿਤ ਤੁਹਾਡਾ ਕੋਈ ਸਵਾਲ ਹੈ ਜਾਂ ਤੁਸੀਂ ਸਾਡੇ ਡੇਟਾ ਸੁਰੱਖਿਆ ਅਧਿਕਾਰੀ ਨਾਲ ਗੱਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਡੇ ਨਾਲ www.apple.com/in/legal/privacy/contact ’ਤੇ ਸੰਪਰਕ ਕਰ ਸਕਦੇ ਹੋ।
ਨਿੱਜੀ ਡੇਟਾ ’ਤੇ ਪ੍ਰਕਿਰਿਆ ਕਰਨ ਲਈ ਲਾਗੂ ਕਾਨੂੰਨੀ ਆਧਾਰ
ਅਸੀਂ Apple Vision Pro ਐਪ ਵਿਚਲੇ ਤੁਹਾਡੇ ਨਿੱਜੀ ਡੇਟਾ ਨੂੰ ਆਮ ਤੌਰ ’ਤੇ Apple ਨਾਲ ਤੁਹਾਡੇ ਇਕਰਾਰਨਾਮੇ ਦੀ ਪ੍ਰਫ਼ੌਰਮੈਂਸ ਲਈ ਪ੍ਰਕਿਰਿਆ ਵਿੱਚ ਲਿਆਉਂਦੇ ਹਾਂ, ਜੋ ਕਿ ਸੇਵਾ ਪ੍ਰਦਾਨ ਕਰਨ ਅਤੇ ਸਾਡੀਆਂ ਕਾਨੂੰਨੀ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਲਈ ਜ਼ਰੂਰੀ ਹੁੰਦਾ ਹੈ। ਜਿੱਥੇ ਸਹਿਮਤੀ ਢੁਕਵੇਂ ਕਾਨੂੰਨੀ ਆਧਾਰ ਵਜੋਂ ਹੋਵੇਂ, ਉੱਥੇ ਅਸੀਂ ਇਸ ਨੂੰ ਲਾਗੂ ਸਥਾਨਕ ਕਾਨੂੰਨ ਦੇ ਅਨੁਸਾਰ ਪ੍ਰਾਪਤ ਕਰਦੇ ਹਾਂ।
ਜਿੱਥੇ ਲਾਗੂ ਸਥਾਨਕ ਕਾਨੂੰਨ ਆਗਿਆ ਦਿੰਦਾ ਹੈ, ਅਸੀਂ ਆਪਣੇ ਜਾਂ ਕਿਸੇ ਤੀਜੀ ਧਿਰ ਦੇ ਜਾਇਜ਼ ਹਿੱਤਾਂ ਦੇ ਉਦੇਸ਼ਾਂ ਲਈ ਲੋੜ ਅਨੁਸਾਰ ਨਿੱਜੀ ਡੇਟਾ ’ਤੇ ਪ੍ਰਕਿਰਿਆ ਕਰਦੇ ਹਾਂ, ਤਾਂ ਜੋ ਤੁਹਾਨੂੰ Apple Vision Pro ਐਪ ਅਤੇ ਤੁਹਾਡੀ ਰੁਚੀ ਵਾਲੇ ਹੋਰ Apple ਉਤਪਾਦਾਂ, ਸੇਵਾਵਾਂ ਅਤੇ ਪੇਸ਼ਕਸ਼ਾਂ ਬਾਰੇ ਸੰਚਾਰ ਭੇਜੇ ਜਾ ਸਕਣ।
Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ’ਤੇ ਦੇਖਿਆ ਜਾ ਸਕਦਾ ਹੈ।
2025-12-12