ਵੌਲਿਟ ਅਤੇ ਪਰਦੇਦਾਰੀ
ਵੌਲਿਟ ਨੂੰ ਤੁਹਾਡੇ ਕਾਰਡਾਂ ਅਤੇ ਪਾਸਾਂ ਨੂੰ ਹੋਰ ਵਧੇਰੇ ਸੁਰੱਖਿਅਤ ਅਤੇ ਨਿੱਜੀ ਤਰੀਕੇ ਨਾਲ ਸਟੋਰ ਅਤੇ ਪ੍ਰਬੰਧਿਤ ਕਰਨ ਵਿੱਚ ਤੁਹਾਡੀ ਮਦਦ ਲਈ ਡਿਜ਼ਾਈਨ ਕੀਤਾ ਗਿਆ ਹੈ।
![]()
- ਤੁਹਾਡੇ ਵੱਲੋਂ ਪਾਸ ਜੋੜਨ ’ਤੇ ਇਸਨੂੰ ਤੁਹਾਡੇ Apple ਖਾਤੇ ਨਾਲ ਸੰਬੰਧਿਤ ਕੀਤਾ ਜਾਂਦਾ ਹੈ ਅਤੇ ਤੁਹਾਡਾ ਪਾਸ ਦਿਖਾਉਣ ਅਤੇ ਪ੍ਰਬੰਧਿਤ ਕਰਨ ਲਈ ਪਾਸ ਦੀ ਕੁਝ ਜਾਣਕਾਰੀ Apple ਨੂੰ ਭੇਜ ਦਿੱਤੀ ਜਾਂਦੀ ਹੈ।
- ਤੁਹਾਡੇ ਡਿਵਾਈਸ ਵੱਲੋਂ ਸੈੱਟ ਅੱਪ ਅਤੇ ਪ੍ਰਬੰਧਨ ਕਰਨ ਲਈ ਪਾਸ ਪ੍ਰਦਾਤਾ ਨਾਲ ਵਿਲੱਖਣ ਡਿਵਾਈਸ ਪਛਾਣਕਰਤਾ ਸਾਂਝਾ ਕੀਤਾ ਜਾ ਸਕਦਾ ਹੈ।
- Apple ਇੱਥੇ ਵਰਣਨ ਕੀਤੇ ਅਨੁਸਾਰ ਤੁਹਾਡੇ ਪਾਸ ਦੀ ਜਾਣਕਾਰੀ ਦੀ ਵਰਤੋਂ ਕਰੇਗਾ। ਤੁਹਾਡਾ ਪਾਸ ਪ੍ਰਦਾਤਾ ਤੁਹਾਡੀ ਪਾਸ ਦੀ ਜਾਣਕਾਰੀ ਨੂੰ ਉਹਨਾਂ ਦੀ ਪਰਦੇਦਾਰੀ ਨੀਤੀ ਵਿੱਚ ਵਰਣਨ ਕੀਤੇ ਅਨੁਸਾਰ ਵਰਤੋਂ ਕਰ ਸਕਦਾ ਹੈ।
- ਸੰਪਰਕ ਰਹਿਤ ਭੁਗਤਾਨ ਪਾਸ ਜਿਵੇਂ ਕਿ ਕ੍ਰੈਡਿਟ, ਡੈਬਿਟ, ਪ੍ਰੀਪੇਡ ਅਤੇ ਟ੍ਰਾਂਜ਼ਿਟ ਕਾਰਡ ਦੇ ਲਈ ਜਾਣਕਾਰੀ ਦਾ Apple Pay ਅਤੇ ਪਰਦੇਦਾਰੀ ਵਿੱਚ www.apple.com/in/legal/privacy/data/en/apple-pay ‘ਤੇ ਵਰਣਨ ਕੀਤਾ ਗਿਆ ਹੈ।
ਵੌਲਿਟ ਨਾਲ ਤੁਸੀਂ ਇੱਕੋ ਜਗ੍ਹਾ ‘ਤੇ ਆਸਾਨ ਐਕਸੈੱਸ ਨਾਲ ਡਿਜੀਟਲ ਟਿਕਟਾਂ, ਬੋਰਡਿੰਗ ਪਾਸ, ਕੁੰਜੀਆਂ ਆਦਿ ਨੂੰ ਸੁਰੱਖਿਅਤ ਤੌਰ ‘ਤੇ ਸਟੋਰ ਕਰ ਸਕਦੇ ਹੋ।
ਵੌਲਿਟ ਵਿੱਚ ਪਾਸ ਜੋੜਨਾ ਅਤੇ ਪ੍ਰਬੰਧਿਤ ਕਰਨਾ
ਤੁਸੀਂ ਆਪਣੇ ਪਾਸ ਪ੍ਰਦਾਤਾ ਵੱਲੋਂ ਪ੍ਰਦਾਨ ਕੀਤੇ “Apple ਵੌਲਿਟ ਵਿੱਚ ਜੋੜੋ” ਲਿੰਕ ’ਤੇ ਟੈਪ ਕਰ ਕੇ ਜਾਂ ਆਪਣੇ ਵੌਲਿਟ ਦੇ ਹੇਠਾਂ ਦਿੱਤੇ “ਪਾਸ ਵਿੱਚ ਸੋਧ ਕਰੋ” ’ਤੇ ਟੈਪ ਕਰ ਕੇ, “ਸਕੈਨ ਕੋਡ” ਨੂੰ ਚੁਣ ਕੇ ਅਤੇ ਆਪਣੇ ਪਾਸ ਦਾ QR ਕੋਡ ਸਕੈਨ ਕਰਕੇ ਆਪਣੇ ਵੌਲਿਟ ਵਿੱਚ ਪਾਸ ਜੋੜ ਸਕਦੇ ਹੋ। ਤੁਸੀਂ ਕੁਝ ਤੀਜੀ-ਧਿਰ ਦੀਆਂ ਐਪਾਂ ਰਾਹੀਂ ਵੀ ਸਿੱਧਾ ਵੌਲਿਟ ਵਿੱਚ ਪਾਸ ਜੋੜ ਸਕਦੇ ਹੋ। ਤੁਹਾਡੇ ਵੱਲੋਂ ਵੌਲਿਟ ਵਿੱਚ ਪਾਸ ਜੋੜਨ ’ਤੇ ਵੌਲਿਟ ਵਿੱਚ ਪਾਸ ਦਿਖਾਉਣ ਲਈ ਤੁਹਾਡੇ ਡਿਵਾਈਸ ਵੱਲੋਂ Apple ਨੂੰ ਜ਼ਰੂਰੀ ਜਾਣਕਾਰੀ ਭੇਜੀ ਜਾਂਦੀ ਹੈ। ਇਸ ਵਿੱਚ ਪਾਸ ’ਤੇ ਦਿਖਾਈ ਦੇ ਰਹੀ ਟਿਕਟ ਨੰਬਰ ਅਤੇ ਨਾਮ ਵਰਗੀ ਜਾਣਕਾਰੀ ਸ਼ਾਮਲ ਹੁੰਦੀ ਹੈ। Apple ਵੱਲੋਂ ਪਾਸ ਅਤੇ ਪਾਸ ਜਾਣਕਾਰੀ ਤੁਹਾਡੇ Apple ਖਾਤੇ ਨਾਲ ਸੰਬੰਧਿਤ ਕੀਤੀ ਜਾਂਦੀ ਹੈ, ਪਾਸ ਦੇ ਵੌਲਿਟ ਵਿੱਚ ਰਹਿਣ ਤੱਕ ਇਸ ਜਾਣਕਾਰੀ ਨੂੰ ਸਟੋਰ ਕੀਤਾ ਜਾਂਦਾ ਹੈ ਅਤੇ ਪਾਸ ਦਿਖਾਉਣ ਅਤੇ ਪ੍ਰਬੰਧਿਤ ਕਰਨ ਲਈ ਇਸ ਜਾਣਕਾਰੀ ਦੀ ਵਰਤੋਂ ਕੀਤੀ ਜਾਂਦੀ ਹੈ। Apple ਵੱਲੋਂ ਤੁਹਾਡੇ ਪਾਸ ਬਾਰੇ ਉਹ ਜਾਣਕਾਰੀ ਵੀ ਇਕੱਤਰ ਕੀਤੀ ਜਾ ਸਕਦੀ ਹੈ ਜਿਸ ਨਾਲ ਬਿੱਲ ਪਾਸ ਪ੍ਰੋਵਾਈਡਰਾਂ ਨੂੰ ਤੁਹਾਡੀ ਵਿਅਕਤੀਗਤ ਪਛਾਣ ਨਸ਼ਰ ਨਹੀਂ ਹੁੰਦੀ।
ਵੌਲਿਟ ਵਿੱਚ ਪਾਸ ਜੋੜਨ ‘ਤੇ ਤੁਹਾਡੇ ਡਿਵਾਈਸ ਵੱਲੋਂ ਵੀ ਵਿਲੱਖਣ ਪਛਾਣਕਰਤਾ ਜਨਰੇਟ ਕਰ ਕੇ ਪਾਸ ਪ੍ਰਦਾਤਾ ਨਾਲ ਸਾਂਝਾ ਕੀਤਾ ਜਾ ਸਕਦਾ ਹੈ। ਇਸ ਪਾਸ ਦਾ ਸੈੱਟ ਅੱਪ ਕਰਨ ਅਤੇ ਇਸ ਨੂੰ ਪ੍ਰਬੰਧਿਤ ਕਰਨ ਵਿੱਚ ਮਦਦ ਲਈ ਪਾਸ ਪ੍ਰਦਾਤਾ ਵੱਲੋਂ ਇਸ ਵਿਲੱਖਣ ਡਿਵਾਈਸ ਪਛਾਣਕਰਤਾ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜਿਵੇਂ ਕਿ ਸ਼ੁਰੂ ਹੋਣ ਦਾ ਸਮਾਂ ਜਾਂ ਬੋਰਡਿੰਗ ਗੇਟ ਵਰਗੀ ਜਾਣਕਾਰੀ ਦਿਖਾਉਣ ਵਰਗੀ ਜਾਣਕਾਰੀ ਨੂੰ ਅੱਪਡੇਟ ਕਰਨਾ। ਵਿਲੱਖਣ ਡਿਵਾਈਸ ਪਛਾਣਕਰਤਾ ਵੱਲੋਂ ਤੁਹਾਡੇ ਜਾਂ ਤੁਹਾਡੇ ਡਿਵਾਈਸ ਸੰਬੰਧੀ ਜਾਣਕਾਰੀ ਨਹੀਂ ਦਿਖਾਈ ਜਾਂਦੀ ਅਤੇ ਇਹ ਹਰੇਕ ਪਾਸ ਪ੍ਰਦਾਤਾ ਲਈ ਅਲੱਗ ਹੁੰਦਾ ਹੈ। ਕੁਝ ਪਾਸ ਤੁਹਾਨੂੰ ਪਾਸ ਦੇ ਪਿੱਛੇ ਆਟੋਮੈਟਿਕ ਅੱਪਡੇਟ ਨੂੰ ਸਮਰੱਥ ਜਾਂ ਅਸਮਰੱਥ ਕਰ ਕੇ ਪਾਸ ਪ੍ਰਦਾਤਾ ਦੀ ਪਾਸ ਨੂੰ ਪ੍ਰਬੰਧਿਤ ਕਰਨ ਦੀ ਸਮਰੱਥਾ ਨੂੰ ਕੰਟਰੋਲ ਕਰਨ ਦੀ ਆਗਿਆ ਦਿੰਦੇ ਹਨ।
ਕੋਈ ਪਾਸ ਹਟਾਉਣ ਲਈ, ਪਾਸ ਦੇ ਪਿਛਲੇ ਪਾਸੇ ਦਿੱਤੇ “ਪਾਸ ਹਟਾਓ” ’ਤੇ ਟੈਪ ਕਰੋ ਜਾਂ ਆਪਣੇ ਵੌਲਿਟ ਦੇ ਹੇਠਾਂ ਦਿੱਤੇ “ਪਾਸਾਂ ਵਿੱਚ ਸੋਧ ਕਰੋ” ’ਤੇ ਟੈਪ ਕਰੋ। ਜਦੋਂ ਤੁਸੀਂ ਕਿਸੇ ਅਜਿਹੇ ਪਾਸ ਨੂੰ ਹਟਾਉਂਦੇ ਹੋ ਜਿਸ ਦੀ ਵਰਤੋਂ ਸੰਪਰਕ-ਰਹਿਤ ਭੁਗਤਾਨ ਕਰਨ ਲਈ ਨਹੀਂ ਕੀਤੀ ਜਾਂਦੀ, ਤਾਂ ਤੁਹਾਡੇ ਡਿਵਾਈਸ ਵੱਲੋਂ ਉਸ ਪਾਸ ਨੂੰ ਡਿਲੀਟ ਕਰ ਦਿੱਤਾ ਜਾਵੇਗਾ ਅਤੇ Apple ਨੂੰ ਇਸ ਪਾਸ ਸੰਬੰਧੀ ਜਾਣਕਾਰੀ ਨੂੰ ਡਿਲੀਟ ਕਰਨ ਲਈ ਸੂਚਿਤ ਕੀਤਾ ਜਾਵੇਗਾ। ਤੁਹਾਡੇ ਪਾਸ ਪ੍ਰਦਾਤਾ ਵੱਲੋਂ ਪਾਸ ਜਾਣਕਾਰੀ ਅਤੇ ਵਿਲੱਖਣ ਡਿਵਾਈਸ ਪਛਾਣਕਰਤਾ ਨੂੰ ਫੇਰ ਵੀ ਸਾਂਭ ਕੇ ਰੱਖਿਆ ਜਾ ਸਕਦਾ ਹੈ।
ਪਾਸ ਸਾਂਝੇ ਕਰਨਾ
ਵੌਲਿਟ ਤੁਹਾਨੂੰ AirDrop, iMessage, Mail ਜਾਂ ਤੀਜੀ-ਧਿਰ ਮੇਲ, ਮੈਸੇਜਿੰਗ ਜਾਂ ਕੁਝ ਹੋਰ ਸੰਚਾਰ ਐਪਾਂ ਰਾਹੀਂ ਪਾਸ ਨੂੰ ਸਾਂਝਾ ਕਰਨ ਦੀ ਆਗਿਆ ਦਿੰਦਾ ਹੈ। ਜੇਕਰ ਤੁਸੀਂ ਕਿਸੇ ਤੀਜੀ-ਧਿਰ ਵਾਲੀ ਐਪ ਦੀ ਵਰਤੋਂ ਕਰ ਕੇ ਕੋਈ ਪਾਸ ਸਾਂਝਾ ਕਰਦੇ ਹੋ, ਤਾਂ ਇਸ ਸਾਂਝਾਕਰਨ ਉਹਨਾਂ ਦੀਆਂ ਪਰਦੇਦਾਰੀ ਨੀਤੀਆਂ ਦੇ ਅਧੀਨ ਹੁੰਦਾ ਹੈ। ਪ੍ਰਾਪਤਕਰਤਾ ਵੱਲੋਂ ਪਾਸ ਨੂੰ ਸਵੀਕਾਰ ਕਰਨ ’ਤੇ, ਉਹਨਾਂ ਨੂੰ ਇਸ ਪਾਸ ਦੀ ਕਾਪੀ ਅਤੇ ਪਾਸ ’ਤੇ ਦਿਖਾਈ ਦੇ ਰਹੀ ਸਾਰੀ ਜਾਣਕਾਰੀ ਪ੍ਰਾਪਤ ਹੋਵੇਗੀ। ਪਰਿਵਾਰਕ ਸਾਂਝਾਕਰਨ ਨੂੰ ਸਮਰੱਥ ਕੀਤੇ ਜਾਣ ’ਤੇ ਪਰਿਵਾਰ ਪ੍ਰਬੰਧਕ ਜਾਂ ਬੱਚੇ ਦੇ ਖਾਤੇ ਵਾਲੇ ਮਾਤਾ-ਪਿਤਾ ਜਾਂ ਕਾਨੂੰਨੀ ਸਰਪ੍ਰਸਤ ਵੱਲੋਂ ਸਾਂਝੇ ਕੀਤੇ ਗਏ ਪਾਸ ਨੂੰ ਆਟੋਮੈਟਿਕਲੀ ਸਵੀਕਾਰ ਕੀਤਾ ਜਾਵੇਗਾ।
ਜੇਕਰ ਤੁਸੀਂ ਅਜਿਹਾ ਪਾਸ ਸਾਂਝਾ ਕਰਦੇ ਹੋ, ਜਿਸ ਦਾ ਪ੍ਰਬੰਧਨ ਪਾਸ ਪ੍ਰਦਾਤਾ ਵੱਲੋਂ ਕੀਤਾ ਜਾਂਦਾ ਹੈ, ਤਾਂ ਤੁਹਾਡੇ ਡਿਵਾਈਸ ਵੱਲੋਂ ਪਾਸ ਪ੍ਰਦਾਤਾ ਨੂੰ ਦੱਸਿਆ ਜਾ ਸਕਦਾ ਹੈ ਕਿ ਪਾਸ ਸਾਂਝਾ ਕਰ ਦਿੱਤਾ ਗਿਆ ਹੈ। ਉਦਾਹਰਨ ਲਈ ਜੇਕਰ ਪਾਸ ਚਾਰ ਮਹਿਮਾਨਾਂ ਲਈ ਵੈਧ ਹੈ, ਤਾਂ ਤੁਹਾਡੇ ਡਿਵਾਈਸ ਵੱਲੋਂ ਪਾਸ ਪ੍ਰਦਾਤਾ ਨੂੰ ਦੱਸਿਆ ਜਾ ਸਕਦਾ ਹੈ ਕਿ ਪਾਸ ਕਿੰਨੀ ਵਾਰ ਸਾਂਝਾ ਕੀਤਾ ਗਿਆ ਹੈ ਤਾਂ ਜੋ ਪਾਸ ਪ੍ਰਦਾਤਾ ਵੱਲੋਂ ਪਾਸ ਸੀਮਾ ਲਗਾਈ ਜਾ ਸਕੇ। ਜੇਕਰ Apple ਵੱਲੋਂ ਪਾਸ ਦਾ ਪ੍ਰਬੰਧਨ ਕਰਨ ਵਿੱਚ ਮਦਦ ਕੀਤੀ ਜਾਂਦੀ ਹੈ, ਤਾਂ ਤੁਹਾਡਾ ਡਿਵਾਈਸ ਵੱਲੋਂ Apple ਨੂੰ ਵੀ ਦੱਸਿਆ ਜਾਵੇਗਾ ਕਿ ਪਾਸ ਨੂੰ ਸਾਂਝਾ ਕਰ ਦਿੱਤਾ ਗਿਆ ਹੈ ਅਤੇ ਕਿਸ ਨਾਲ ਸਾਂਝਾ ਕੀਤਾ ਗਿਆ ਹੈ। Apple ਵੱਲੋਂ ਇਸ ਜਾਣਕਾਰੀ ਦੀ ਵਰਤੋਂ ਸਿਰਫ਼ ਪਾਸ ਨੂੰ ਪ੍ਰਬੰਧਿਤ ਕਰਨ ਲਈ ਕੀਤੀ ਜਾਵੇਗੀ ਅਤੇ ਉਹ ਇਸ ਜਾਣਕਾਰੀ ਨੂੰ ਸਟੋਰ ਨਹੀਂ ਕਰੇਗਾ।
ਟ੍ਰਾਂਜ਼ਿਟ ਕਾਰਡ ਸ਼ਾਮਲ ਅਤੇ ਪ੍ਰਬੰਧਿਤ ਕਰਨਾ
ਵੌਲਿਟ ਵਿੱਚ ਟ੍ਰਾਂਜ਼ਿਟ ਕਾਰਡ ਜੋੜਨ ਨਾਲ ਉਸ ਟ੍ਰਾਂਜ਼ਿਟ ਕਾਰਡ ਦੀ ਜਾਣਕਾਰੀ ਤੁਹਾਡੇ Apple ਖਾਤੇ ਨਾਲ ਸੰਬੰਧਿਤ ਹੋ ਜਾਵੇਗੀ। ਜਦੋਂ ਤੱਕ ਤੁਹਾਡੇ ਟ੍ਰਾਂਜ਼ਿਟ ਕਾਰਡ ਵਿੱਚ ਬਕਾਇਆ ਹੈ, ਉਦੋਂ ਤੱਕ ਇਹ ਤੁਹਾਡੇ Apple ਖਾਤੇ ਨਾਲ ਜੁੜਿਆ ਰਹੇਗਾ ਤਾਂ ਜੋ ਬਕਾਇਆ ਰਿਕਵਰ ਕਰਨ ਵਿਚ ਤੁਹਾਡੀ ਮਦਦ ਕਰਨ ਨੂੰ ਯਕੀਨੀ ਬਣਾਇਆ ਜਾ ਸਕੇ। ਜੇਕਰ ਤੁਸੀਂ ਵੌਲਿਟ ਵਿੱਚ ਇੱਕ ਤੋਂ ਵੱਧ ਟ੍ਰਾਂਜ਼ਿਟ ਕਾਰਡ ਸ਼ਾਮਲ ਕਰਦੇ ਹੋ, ਤਾਂ Apple ਜਾਂ ਇਸ ਦੇ ਭਾਈਵਾਲ ਵੱਖ-ਵੱਖ ਕਾਰਡਾਂ ਨਾਲ ਜੁੜੀ ਨਿੱਜੀ ਅਤੇ ਖਾਤਾ ਜਾਣਕਾਰੀ ਨੂੰ ਲਿੰਕ ਕਰ ਸਕਦੇ ਹਨ, ਉਦਾਹਰਨ ਲਈ ਵਿਅਕਤੀਗਤ ਯਾਤਰਾ ਕਾਰਡਾਂ ਨੂੰ ਗੈਰ-ਵਿਅਕਤੀਗਤ ਯਾਤਰਾ ਕਾਰਡਾਂ ਨਾਲ ਲਿੰਕ ਕੀਤਾ ਜਾ ਸਕਦਾ ਹੈ। ਜਪਾਨ ਵਿੱਚ, ਵੌਲਿਟ ਵਿੱਚ ਟ੍ਰਾਂਜ਼ਿਟ ਕਾਰਡ ਸੈੱਟ ਅੱਪ ਕਰਨ ਸੰਬੰਧੀ ਇਕੱਤਰ ਕੀਤੀ ਅਤੇ ਨਿੱਜੀ ਤੌਰ ’ਤੇ ਪਛਾਣ ਨਾ ਕੀਤੀ ਜਾ ਸਕਣ ਵਾਲੀ ਜਾਣਕਾਰੀ ਨੂੰ ਸਮੇਂ-ਸਮੇਂ ’ਤੇ ਮੋਬਾਈਲ ਡਿਵਾਈਸ ਨੈੱਟਵਰਕ ਪ੍ਰਦਾਤਿਆਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ।
ਜਦੋਂ ਤੁਸੀਂ ਟ੍ਰਾਂਜ਼ਿਟ ਕਾਰਡ ਦੀ ਵਰਤੋਂ ਕਰਦੇ ਹੋ, ਤਾਂ ਹਾਲ ਹੀ ਵਿੱਚ ਵਿਜ਼ਿਟ ਕੀਤੇ ਸਟੇਸ਼ਨਾਂ, ਲੈਣ-ਦੇਣ ਦੀ ਹਿਸਟਰੀ ਅਤੇ ਵਾਧੂ ਟਿਕਟਾਂ ਵਰਗੀ ਜਾਣਕਾਰੀ ਸੰਪਰਕ ਰਹਿਤ ਕਾਰਡ ਰੀਡਰ ਵੱਲੋਂ ਐਕਸੈੱਸ ਕੀਤੀ ਜਾ ਸਕਦੀ ਹੈ। ਜੇਕਰ ਕਾਰਡ ਨੂੰ ਤੁਹਾਡੇ ਐਕਸਪ੍ਰੈੱਸ ਟ੍ਰਾਂਜ਼ਿਟ ਕਾਰਡ (ਇੱਕ ਸੈਟਿੰਗ ਜੋ ਤੁਹਾਨੂੰ Touch ID, Face ID ਜਾਂ ਪਾਸਕੋਡ ਤੋਂ ਬਿਨਾਂ ਲੈਣ-ਦੇਣ ਨੂੰ ਪੂਰਾ ਕਰਨ ਦੀ ਆਗਿਆ ਦਿੰਦੀ ਹੈ) ਵਜੋਂ ਸੈੱਟ ਕੀਤਾ ਹੈ ਤਾਂ ਇਸ ਜਾਣਕਾਰੀ ਨੂੰ ਕਿਸੇ ਵੀ ਨੇੜਲੇ ਸੰਪਰਕ ਰਹਿਤ ਕਾਰਡ ਰੀਡਰ ਵੱਲੋਂ ਐਕਸੈੱਸ ਕੀਤਾ ਜਾ ਸਕਦਾ ਹੈ। ਤੁਸੀਂ ਆਪਣੇ iOS ਡਿਵਾਇਸ ’ਤੇ ਸੈਟਿੰਗਾਂ > ਵੌਲਿਟ ਅਤੇ Apple Pay ’ਤੇ ਜਾ ਕੇ ਜਾਂ ਆਪਣੀ Apple Watch ਐਪ ’ਤੇ ਵੌਲਿਟ ਅਤੇ Apple Pay > ਐਕਸਪ੍ਰੈੱਸ ਟ੍ਰਾਂਜ਼ਿਟ ਕਾਰਡ ’ਤੇ ਟੈਪ ਕਰ ਕੇ ਅਤੇ ਭੁਗਤਾਨ ਕਾਰਡ ’ਤੇ ਟੈਪ ਕਰ ਕੇ ਐਕਸਪ੍ਰੈੱਸ ਟ੍ਰਾਂਜ਼ਿਟ ਨੂੰ ਵਿਵਸਥਿਤ ਕਰ ਸਕਦੇ ਹੋ।
ਰਿਵਾਰਡ ਅਤੇ ਗਿਫ਼ਟ ਕਾਰਡ ਸ਼ਾਮਲ ਅਤੇ ਪ੍ਰਬੰਧਿਤ ਕਰਨਾ
ਤੁਸੀਂ ਚੋਣਵੇਂ ਸਟੋਰਾਂ ਵਿੱਚ ਸੰਪਰਕ ਰਹਿਤ ਇਨਾਮ ਅਤੇ ਗਿਫ਼ਟ ਕਾਰਡਾਂ ਦੇ ਲੈਣ-ਦੇਣ ਕਰਨ ਲਈ ਵੌਲਿਟ ਵਿੱਚ ਸਟੋਰ ਕੀਤੇ ਯੋਗ ਇਨਾਮ ਅਤੇ ਗਿਫ਼ਟ ਕਾਰਡਾਂ ਦੀ ਵਰਤੋਂ ਕਰ ਸਕਦੇ ਹੋ। ਜੇਕਰ ਤੁਸੀਂ ਵੌਲਿਟ ਵਿੱਚ ਇਨਾਮ ਜਾਂ ਗਿਫ਼ਟ ਕਾਰਡ ਸ਼ਾਮਲ ਕਰਦੇ ਹੋ, ਤਾਂ ਤੁਹਾਡੇ ਖਾਤੇ ਜਾਂ ਕਾਰਡ ਸੰਬੰਧੀ ਜਾਣਕਾਰੀ (ਪਛਾਣਕਰਤਾ ਸਮੇਤ) ਤੁਹਾਡੇ ਡਿਵਾਈਸ ’ਤੇ ਸਟੋਰ ਕੀਤੀ ਜਾਵੇਗੀ ਅਤੇ iCloud ਰਾਹੀਂ ਸਿੰਕ ਕੀਤੀ ਜਾਵੇਗੀ। ਤੁਸੀਂ ਕਿਸੇ ਵੀ ਸਮੇਂ ਸੈਟਿੰਗਾਂ > [ਤੁਹਾਡਾ ਨਾਮ] > iCloud > iCloud ਦੀ ਵਰਤੋਂ ਕਰਨ ਵਾਲੀਆਂ ਐਪਾਂ > ਸਭ ਦਿਖਾਓ ‘ਤੇ ਜਾ ਕੇ ਅਤੇ ਵੌਲਿਟ ਨੂੰ ਬੰਦ ਕਰਨ ਲਈ ਟੈਪ ਕਰ ਕੇ iCloud ਸਿੰਕ ਕਰਨਾ ਅਸਮਰੱਥ ਕਰ ਸਕਦੇ ਹੋ।
Apple Gift Card ਨੂੰ ਰੀਡੀਮ ਕਰਨ ਜਾਂ ਆਪਣੇ Apple ਖਾਤਾ ਦੇ ਬਕਾਏ ਵਿੱਚ ਮੁੱਲ ਜਮ੍ਹਾਂ ਕਰਨ ਤੋਂ ਬਾਅਦ, ਤੁਹਾਡੇ Apple ਖਾਤੇ ਦੇ ਕਾਰਡ ਨੂੰ ਵੌਲਿਟ ਵਿੱਚ ਜਮ੍ਹਾਂ ਕਰ ਦਿੱਤਾ ਜਾਵੇਗਾ ਜਿਸ ਨਾਲ ਤੁਸੀਂ ਆਪਣੇ ਨਵੀਨਤਮ ਲੈਣ-ਦੇਣ ਨੂੰ ਦੇਖ ਸਕਦੇ ਹੋ ਅਤੇ Apple ਖਾਤੇ ਦੇ ਬਕਾਏ ਨੂੰ Apple Store ਵਿੱਚ ਵਰਤ ਸਕਦੇ ਹੋ।
ਜਦੋਂ ਤੁਸੀਂ ਆਪਣੇ ਇਨਾਮ ਜਾਂ ਤੋਹਫ਼ਾ ਕਾਰਡ ਦੀ ਸਟੋਰ ਵਿੱਚ ਵਰਤੋਂ ਕਰਦੇ ਹੋ, ਤਾਂ ਭੁਗਤਾਨ ਟਰਮੀਨਲ ਲੈਣ-ਦੇਣ ਦੇ ਹਿੱਸੇ ਵਜੋਂ ਤੁਹਾਡੇ ਡਿਵਾਈਸ ’ਤੇ ਮੌਜੂਦ ਇਸ ਨਾਲ ਸੰਬੰਧਿਤ ਇਨਾਮ ਜਾਂ ਤੋਹਫ਼ਾ ਕਾਰਡ ਤੋਂ ਇਨਾਮ ਜਾਂ ਤੋਹਫ਼ਾ ਕਾਰਡ ਪਛਾਣਕਰਤਾ ਦੀ ਬੇਨਤੀ ਕਰ ਸਕਦਾ ਹੈ। ਤੁਸੀਂ ਵੌਲਿਟ ਵਿੱਚ ਕਾਰਡ ਚੁਣ ਕੇ ਅਤੇ ਕਾਰਡ ਦੇ ਵੇਰਵੇ ਵਿੱਚ ਆਟੋਮੈਟਿਕ ਦੀ ਚੋਣ ਨੂੰ ਬੰਦ ਕਰਦੇ ਹੋਏ ਇਸ ਕਾਰਜਸ਼ੀਲਤਾ ਨੂੰ ਬੰਦ ਕਰ ਸਕਦੇ ਹੋ। ਚੋਣ ਕੀਤੇ ਸਟੋਰ ਵਿੱਚ, ਜੇਕਰ ਭੁਗਤਾਨ ਟਰਮੀਨਲ ਤੁਹਾਡੇ ਡਿਵਾਈਸ ਤੋਂ ਰਿਵਾਰਡ ਕਾਰਡ ਪਛਾਣਕਰਤਾ ਪ੍ਰਾਪਤ ਨਹੀਂ ਕਰਦਾ ਹੈ, ਤਾਂ ਇਸ ਕਾਰਨ ਇਹ ਪੁੱਛਣ ਲਈ ਸੂਚਨਾ ਭੇਜੀ ਜਾ ਸਕਦੀ ਹੈ ਕਿ ਕੀ ਤੁਸੀਂ ਆਪਣੇ ਵੌਲਿਟ ਵਿੱਚ ਆਪਣੇ ਰਿਵਾਰਡ ਕਾਰਡ ਸ਼ਾਮਲ ਕਰਨਾ ਚਾਹੁੰਦੇ ਹੋ, ਜਾਂ ਜੇਕਰ ਤੁਸੀਂ ਮੈਂਬਰ ਨਹੀਂ ਹੋ ਤਾਂ ਵਪਾਰੀ ਦੇ ਰਿਵਾਰਡ ਪ੍ਰੋਗਰਾਮ ਲਈ ਸਾਈਨ-ਅੱਪ ਕਰੋ। ਰਿਵਾਰਡ ਲਈ ਸਾਈਨ-ਅੱਪ ਕਰਨ ਦੌਰਾਨ ਹੋ ਸਕਦਾ ਹੈ ਕਿ ਵਪਾਰੀ ਤੁਹਾਡੇ ਵੱਲੋਂ ਉਸ ਨੂੰ ਜਾਣਕਾਰੀ, ਜਿਵੇਂ ਕਿ ਤੁਹਾਡਾ ਨਾਮ, ਪਿੰਨ ਕੋਡ, ਈਮੇਲ ਪਤਾ ਅਤੇ ਫ਼ੋਨ ਨੰਬਰ ਦਿੱਤੇ ਜਾਣ ਦੀ ਬੇਨਤੀ ਕਰੇ। ਜਦੋਂ ਤੁਸੀਂ ਵਪਾਰੀ ਦੇ ਰਿਵਾਰਡ ਕਾਰਡ ਨੂੰ ਵਿਅਕਤੀਗਤ ਬਣਾਉਂਦੇ ਹੋ ਤਾਂ Apple ਨੂੰ ਸੂਚਨਾ ਪ੍ਰਾਪਤ ਹੋਵੇਗੀ, ਪਰੰਤੂ ਤੁਹਾਡੇ ਵੱਲੋਂ ਸਾਂਝੀ ਕੀਤੀ ਜਾਣ ਵਾਲੀ ਜਾਣਕਾਰੀ ਸਿੱਧੀ ਤੁਹਾਡੇ ਡਿਵਾਈਸ ਤੋਂ ਵਪਾਰੀ ਨੂੰ ਭੇਜੀ ਜਾਵੇਗੀ ਅਤੇ ਇਸ ਦੇ ਨਾਲ ਵਪਾਰੀ ਦੀ ਪਰਦੇਦਾਰੀ ਨੀਤੀ ਅਨੁਸਾਰ ਵਰਤਾਓ ਕੀਤਾ ਜਾਵੇਗਾ।
ਵਿਦਿਆਰਥੀ ਸ਼ਨਾਖ਼ਤੀ ਕਾਰਡ ਸ਼ਾਮਲ ਅਤੇ ਪ੍ਰਬੰਧਿਤ ਕਰਨਾ
ਜੇਕਰ ਤੁਸੀਂ ਵੌਲਿਟ ਵਿੱਚ ਸਮਰਥਿਤ ਵਿਦਿਆਰਥੀ ਸ਼ਨਾਖ਼ਤੀ ਕਾਰਡ ਸ਼ਾਮਲ ਕਰਨਾ ਚੁਣਦੇ ਹੋ ਤਾਂ ਤੁਹਾਡੇ ਵਿਦਿਆਰਥੀ ਸ਼ਨਾਖ਼ਤੀ ਕਾਰਡ ਦੀ ਜਾਣਕਾਰੀ ਅਤੇ ਕੁਝ ਡਿਵਾਈਸ ਸੈਟਿੰਗਾਂ ਦੇ ਚਾਲੂ ਹੋਣ ਜਾਂ ਨਾ ਹੋਣ ਦੀ ਜਾਣਕਾਰੀ Apple ਨੂੰ ਭੇਜੀ ਜਾ ਸਕਦੀ ਹੈ। ਤੁਹਾਡੇ ਸ਼ਨਾਖ਼ਤੀ ਕਾਰਡ ਨੂੰ ਚਾਲੂ ਕਰਨ, ਯੋਗਤਾ ਨਿਰਧਾਰਤ ਕਰਨ, ਤੁਹਾਡਾ ਕਾਰਡ ਸੈੱਟਅੱਪ ਕਰਨ ਅਤੇ ਧੋਖਾਧੜੀ ਦੀ ਰੋਕਥਾਮ ਲਈ ਵੀ Apple ਵੱਲੋਂ ਤੁਹਾਡੇ ਸਕੂਲ ਅਤੇ ਸਕੂਲ ਵੱਲੋਂ ਅਧਿਕਾਰਤ ਪ੍ਰਦਾਤਾ ਨੂੰ ਜਾਣਕਾਰੀ ਦਿੱਤੀ ਜਾ ਸਕਦੀ ਹੈ, ਜਿਸ ਵਿੱਚ ਇਹ ਵੀ ਸ਼ਾਮਲ ਹੋ ਸਕਦਾ ਹੈ:
- ਤੁਹਾਡਾ ਵਿਦਿਆਰਥੀ ਸ਼ਨਾਖ਼ਤੀ ਕਾਰਡ ਨੰਬਰ
- ਤੁਹਾਡੇ Apple ਖਾਤੇ ਨਾਲ ਸੰਬੰਧਿਤ ਨਾਮ ਅਤੇ ਬਿਲਿੰਗ ਪਤਾ
- ਤੁਹਾਡੇ ਡਿਵਾਈਸ ਅਤੇ ਜੇਕਰ Apple Watch ਦੀ ਵਰਤੋਂ ਕਰ ਰਹੇ ਹੋ, ਤਾਂ ਪੇਅਰ ਕੀਤੇ iOS ਡਿਵਾਈਸ ਬਾਰੇ ਜਾਣਕਾਰੀ (ਉਦਾਹਰਨ ਲਈ, ਡਿਵਾਈਸ ਪਛਾਣਕਰਤਾ, ਅਤੇ ਤੁਹਾਡੇ ਡਿਵਾਈਸ ਦਾ ਮਾਡਲ)
Apple ਤੁਹਾਡੀ ਵਿਦਿਆਰਥੀ ID ਦੀ ਫ਼ੋਟੋ ਪ੍ਰਾਪਤ ਕਰਦਾ ਹੈ ਅਤੇ ਇਸ ਨੂੰ ਤੁਹਾਡੇ Apple ਖਾਤੇ ਵਿੱਚ ਸਟੋਰ ਕਰਦਾ ਹੈ। ਜੇਕਰ ਕਾਰਡ ਐਕਸਪ੍ਰੈਸ ਮੋਡ ਵਿੱਚ ਕੰਮ ਕਰਨ ਲਈ ਸੈੱਟ ਕੀਤਾ ਗਿਆ ਹੈ (ਸੈਟਿੰਗ ਜੋ ਤੁਹਾਨੂੰ Touch ID, Face ID ਜਾਂ ਪਾਸਕੋਡ ਤੋਂ ਬਿਨਾਂ ਲੈਣ-ਦੇਣ ਨੂੰ ਪੂਰਾ ਕਰਨ ਦੀ ਆਗਿਆ ਦਿੰਦੀ ਹੈ) ਤਾਂ ਤੁਹਾਡੇ ਵੱਲੋਂ ਵਿਦਿਆਰਥੀ ID ਕਾਰਡ ਦੀ ਵਰਤੋਂ ਕਰਨ ’ਤੇ ਸੰਪਰਕ ਰਹਿਤ ਕਾਰਡ ਰੀਡਰ ਤੁਹਾਡਾ ID ਕਾਰਡ ਨੰਬਰ ਐਕਸੈੱਸ ਕਰ ਸਕਦੇ ਹਨ। ਤੁਸੀਂ ਆਪਣੇ iPhone ਵਿੱਚ ਸੈਟਿੰਗਾਂ > ਵੌਲਿਟ ਅਤੇ Apple Pay ਜਾਂ Apple Watch ਐਪ ਵਿੱਚ ਵੌਲਿਟ ਅਤੇ Apple Pay ਵਿੱਚ ਐਕਸਪ੍ਰੈੱਸ ਮੋਡ ਨੂੰ ਵਿਵਸਥਿਤ ਕਰ ਸਕਦੇ ਹੋ।
ਕਾਰ-ਕੁੰਜੀਆਂ ਨੂੰ ਸ਼ਾਮਲ ਅਤੇ ਪ੍ਰਬੰਧਿਤ ਕਰਨਾ
ਵੌਲਿਟ ਤੁਹਾਨੂੰ ਕੁਝ ਵਾਹਨਾਂ ਲਈ ਕਾਰ ਦੀਆਂ ਕੁੰਜੀਆਂ ਜੋੜਨ ਅਤੇ ਸਾਂਝਾ ਕਰਨ ਦੀ ਆਗਿਆ ਦਿੰਦਾ ਹੈ। ਤੁਸੀਂ ਵਾਹਨ ਦੇ ਮਾਲਕ ਹੋਣ ਦਾ ਦਾਅਵਾ ਕਰਨ ਲਈ ਪੇਅਰਿੰਗ ਕੋਡ ਭਰ ਕੇ ਅਤੇ ਆਪਣੇ ਡਿਵਾਈਸ ਨੂੰ ਆਪਣੇ ਵਾਹਨ ਨਾਲ ਪੇਅਰ ਕਰ ਕੇ ਵੌਲਿਟ ਵਿੱਚ ਕਾਰ-ਕੁੰਜੀ ਜੋੜ ਸਕਦੇ ਹੋ। ਸਫ਼ਲ ਹੋਣ ’ਤੇ ਤੁਹਾਡੇ ਡਿਵਾਈਸ ਵੱਲੋਂ Apple ਨੂੰ ਰਜਿਸਟ੍ਰੇਸ਼ਨ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਲਈ ਜਾਣਕਾਰੀ ਭੇਜੀ ਜਾਂਦੀ ਹੈ, ਜਿਸ ਨੂੰ Apple ਵੱਲੋਂ ਵਾਹਨ ਨਿਰਮਾਤਾ ਨੂੰ ਭੇਜੀ ਜਾਂਦੀ ਹੈ; ਇਸ ਜਾਣਕਾਰੀ ਨੂੰ Apple ਨਹੀਂ ਦੇਖ ਸਕਦਾ ਅਤੇ ਸਿਰਫ਼ ਵਾਹਨ ਨਿਰਮਾਤਾ ਦੇਖ ਸਕਦਾ ਹੈ।
ਕਾਰ ਦੀ ਚਾਬੀ ਦਾ ਸੈੱਟ ਅੱਪ ਕਰਨ ਲਈ, Apple ਵੱਲੋਂ ਤੁਹਾਡੇ ਵਾਹਨ ਨਿਰਮਾਤਾ ਨਾਲ ਇੱਕ ਪਛਾਣਕਰਤਾ ਸਾਂਝਾ ਕੀਤਾ ਜਾਂਦਾ ਹੈ। ਇਹ ਡਿਵਾਈਸ ਪਛਾਣਕਰਤਾ ਹਰੇਕ ਵਾਹਨ ਨਿਰਮਾਤਾ ਲਈ ਵੱਖਰਾ ਹੁੰਦਾ ਹੈ ਅਤੇ ਇਸਨੂੰ ਸੈਟਿੰਗਾਂ > ਆਮ > ਰੀਸੈੱਟ ਕਰੋ > ਸਾਰੇ ਕੰਟੈਂਟ ਅਤੇ ਸੈਟਿੰਗਾਂ ਨੂੰ ਮਿਟਾਓ ਵਿੱਚ ਜਾ ਕੇ ਰੀਸੈੱਟ ਕੀਤਾ ਜਾ ਸਕਦਾ ਹੈ। ਤੁਹਾਡਾ ਵਾਹਨ ਨਿਰਮਾਤਾ ਇਸ ਡਿਵਾਈਸ ਪਛਾਣਕਰਤਾ ਨੂੰ ਉਸ ਕੋਲ ਤੁਹਾਡੇ ਬਾਰੇ ਮੌਜੂਦ ਹੋਰ ਜਾਣਕਾਰੀ ਨੂੰ ਨਾਲ ਜੋੜ ਸਕਦਾ ਹੈ ਅਤੇ ਉਹ ਇਸ ਜਾਣਕਾਰੀ ਨੂੰ ਆਪਣੀ ਪਰਦੇਦਾਰੀ ਨੀਤੀ ਅਨੁਸਾਰ ਪ੍ਰਕਿਰਿਆ ਅਧੀਨ ਲਿਆਵੇਗਾ।
ਤੁਸੀਂ ਆਪਣੇ ਕਾਰ-ਕੁੰਜੀ ਪਾਸ ਦੇ ਪਿੱਛੇ “ਸੱਦਾ ਦਿਓ” ‘ਤੇ ਟੈਪ ਕਰ ਕੇ, ਫਿਰ ਪ੍ਰਦਾਨ ਕਰਨ ਲਈ ਆਪਣੀ ਮਰਜ਼ੀ ਦਾ ਐਕਸੈੱਸ ਚੁਣ ਕੇ ਅਤੇ ਇਸ ਕਾਰ-ਕੁੰਜੀ ਪਾਸ ਨੂੰ iMessage ਰਾਹੀਂ ਸਾਂਝਾ ਕਰ ਕੇ ਕਾਰ-ਕੁੰਜੀ ਸਾਂਝੀ ਕਰ ਸਕਦੇ ਹੋ। ਕਾਰ ਦੀ ਚਾਬੀ ਦੇ ਪਾਸਾਂ ਦਾ ਸੈੱਟ ਐਪ ਕਰਨ ਪ੍ਰਬੰਧਨ ਕਰਨ ਵਿੱਚ ਮਦਦ ਲਈ, Apple ਵੱਲੋਂ ਕਾਰ ਦੇ ਨਿਰਮਾਤਾ ਨੂੰ ਜਾਣਕਾਰੀ ਭੇਜੀ ਜਾਂਦੀ ਹੈ ਕਿ ਪਾਸ ਨੂੰ ਕਿਸ ਨਾਲ ਸਾਂਝਾ ਕੀਤਾ ਗਿਆ ਸੀ ਅਤੇ ਕਿਸ ਪੱਧਰ ਦਾ ਐਕਸੈੱਸ ਦਿੱਤਾ ਗਿਆ ਸੀ; Apple ਵੱਲੋਂ ਇਹ ਜਾਣਕਾਰੀ ਦੇਖੀ ਨਹੀਂ ਜਾਂਦੀ। Apple ਵਾਹਨ ਨਿਰਮਾਤਾ ਨਾਲ ਪਾਸ ਪ੍ਰਾਪਤਕਰਤਾ ਦਾ ਪਛਾਣਕਰਤਾ ਵੀ ਸਾਂਝਾ ਕਰਦਾ ਹੈ ਤਾਂ ਜੋ ਉਹ ਤੁਹਾਡੇ ਪਾਸ ਦਾ ਪ੍ਰਬੰਧਨ ਕਰ ਸਕੇ। ਪਾਸ ਪ੍ਰਾਪਤ ਕਰਤਾਵਾਂ ਲਈ ਵੀ ਮਾਲਕਾਂ ਵਾਂਗ ਹੀ ਹੁੰਦਾ ਹੈ, ਵਾਹਨ ਨਿਰਮਾਤਾ ਵੱਲੋਂ ਡਿਵਾਈਸ ਪਛਾਣਕਰਤਾ ਨੂੰ ਪ੍ਰਾਪਤਕਰਤਾ ਦੀ ਹੋਰ ਜਾਣਕਾਰੀ ਨਾਲ ਜੋੜਿਆ ਜਾ ਸਕਦਾ ਹੈ ਜੋ ਉਸ ਕੋਲ ਪ੍ਰਾਪਤਕਰਤਾ ਬਾਰੇ ਹੋ ਸਕਦੀ ਹੈ ਅਤੇ ਉਸ ਵੱਲੋਂ ਉਪਰੋਕਤ ਜਾਣਕਾਰੀ ਨੂੰ ਆਪਣੀ ਪਰਦੇਦਾਰੀ ਨੀਤੀ ਦੇ ਅਨੁਸਾਰ ਪ੍ਰਕਿਰਿਆ ਵਿੱਚ ਲਿਆਂਦਾ ਜਾਂਦਾ ਹੈ।
Apple ਵੱਲੋਂ ਵਾਹਨ ਵਰਤੋਂ ਨਾਲ ਸੰਬੰਧਿਤ ਜਾਣਕਾਰੀ, ਜਿਵੇਂ ਤੁਹਾਡੇ ਵੱਲੋਂ ਵਾਹਨ ਨੂੰ ਲੌਕ ਜਾਂ ਅਨਲੌਕ ਕਰਨ ਲਈ ਆਪਣੀ ਕਾਰ-ਕੁੰਜੀ ਦੀ ਵਰਤੋਂ ਦਾ ਸਮਾਂ ਆਦਿ, ਨੂੰ ਇਕੱਤਰ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਆਪਣੇ ਕੋਲ ਰੱਖਿਆ ਜਾਂਦਾ ਹੈ। ਤੁਹਾਡੇ ਵਾਹਨ ਨਿਰਮਾਤਾ ਵੱਲੋਂ ਤੁਹਾਡੇ ਨਾਲ ਕੀਤੇ ਗਏ ਇਕਰਾਰਨਾਮੇਂ ਮੁਤਾਬਕ ਵਾਹਨ ਦੀ ਵਰਤੋਂ ਸੰਬੰਧੀ ਜਾਣਕਾਰੀ ਨੂੰ ਇਕੱਠਾ ਕੀਤਾ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਅਸੀਂ ਤੁਹਾਨੂੰ ਤੁਹਾਡੇ ਵਾਹਨ ਦੇ ਨਿਰਮਾਤਾ ਦੀ ਪਰਦੇਦਾਰੀ ਨੀਤੀ ਦੀ ਸਮੀਖਿਆ ਕਰਨ ਲਈ ਉਤਸ਼ਾਹਿਤ ਕਰਦੇ ਹਾਂ।
ਹੋਮ ਕੁੰਜੀਆਂ ਨੂੰ ਜੋੜਨਾ ਅਤੇ ਪ੍ਰਬੰਧਿਤ ਕਰਨਾ
ਜਦੋਂ ਕੋਈ HomeKit-ਸਮਰੱਥ ਲੌਕ ਤੁਹਾਡੇ ਘਰ ਵਿੱਚ ਜੋੜਿਆ ਜਾਂਦਾ ਹੈ, ਜਿਵੇਂ ਘਰ ਐਪ ਨਾਲ ਕੋਈ ਲੌਕ ਜੋੜਨਾ, ਤਾਂ ਇੱਕ ਹੋਮ ਕੁੰਜੀ ਆਟੋਮੈਟਿਕਲੀ ਵੌਲਿਟ ਵਿੱਚ ਜੋੜ ਦਿੱਤੀ ਜਾਂਦੀ ਹੈ। ਹਰੇਕ ਘਰ ਲਈ ਇੱਕ ਹੋਮ ਕੁੰਜੀ ਹੁੰਦੀ ਹੈ। ਜੇਕਰ ਘਰ ਵਿੱਚ ਇੱਕ ਤੋਂ ਵੱਧ ਲੌਕ ਹਨ, ਤਾਂ ਤੁਸੀਂ HomeKit-ਸਮਰੱਥ ਲੌਕ ਨੂੰ ਪ੍ਰਬੰਧਿਤ ਕਰਨ ਲਈ ਤੁਹਾਡੇ ਵੱਲੋਂ ਵਰਤੇ ਜਾਣ ਵਾਲੇ ਘਰ ਐਪ ਜਾਂ ਕਿਸੇ ਹੋਰ ਐਪ ਵਿੱਚ ਲੌਕ ਦੇਖ ਅਤੇ ਪ੍ਰਬੰਧਿਤ ਕਰ ਸਕਦੇ ਹੋ। ਜਦੋਂ ਤੁਹਾਡੇ ਕੋਲ ਘਰ ਐਪ ਦੀ ਮੈਂਬਰਸ਼ਿਪ ਨਹੀਂ ਹੈ ਜਾਂ ਜਦੋਂ ਸਾਰੇ HomeKit-ਸਮਰੱਥ ਲੌਕ ਘਰ ਐਪ ਵਿੱਚੋਂ ਹਟਾ ਦਿੱਤੇ ਜਾਂਦੇ ਹਨ, ਤਾਂ ਤੁਹਾਡੀ ਹੋਮ ਕੁੰਜੀ ਆਟੋਮੈਟਿਕਲੀ ਵੌਲਿਟ ਵਿੱਚੋਂ ਡਿਲੀਟ ਕਰ ਦਿੱਤੀ ਜਾਂਦੀ ਹੈ।
ਸਿਹਤ ਐਪ ਵਿੱਚ ਟੀਕਾਕਰਨ ਕਾਰਡ ਜੋੜਨਾ ਅਤੇ ਪ੍ਰਬੰਧਿਤ ਕਰਨਾ
ਜਦੋਂ ਤੁਸੀਂ ਸਿਹਤ ਐਪ ਵਿੱਚ ਟੀਕਾਕਰਨ ਕਾਰਡ ਜੋੜਣ ਲਈ ਕਿਸੇ QR ਕੋਡ ਜਾਂ ਡਾਊਨਲੋਡ ਲਿੰਕ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡਾ ਟੀਕਾਕਰਨ ਕਾਰਡ ਵੌਲਿਟ ਵਿੱਚ ਵੀ ਜੋੜਿਆ ਜਾਵੇਗਾ, ਤਾਂ ਜੋ ਤੁਸੀਂ ਆਪਣਾ ਟੀਕਾਕਰਨ ਕਾਰਡ ਨੂੰ ਤੇਜ਼ੀ ਨਾਲ ਐਕਸੈੱਸ ਕਰ ਸਕੋ। ਜਦੋਂ ਕੋਈ ਟੀਕਾਕਰਨ ਕਾਰਡ ਵੌਲਿਟ ਵਿੱਚ ਜੋੜਿਆ ਜਾਂਦਾ ਹੈ ਤਾਂ ਵੌਲਿਟ ਵੱਲੋਂ ਇਸਦੀ ਇੱਕ ਨਕਲ ਉਸ ਡਿਵਾਈਸ ਵਿੱਚ ਸਟੋਰ ਕੀਤੀ ਜਾਂਦੀ ਹੈ ਜਿਸ ਰਾਹੀਂ ਤੁਸੀਂ ਵੌਲਿਟ ਵਿੱਚ ਟੀਕਾਕਰਨ ਜੋੜਿਆ ਹੈ। ਤੁਹਾਡੇ ਟੀਕਾਕਰਨ ਕਾਰਡ ਵਿੱਚ ਤੁਹਾਡਾ ਨਾਮ, ਜਨਮ ਮਿਤੀ, ਟੀਕੇ ਦੀ ਕਿਸਮ, ਅਤੇ ਟੀਕਾਕਰਨ ਦੀ ਮਿਤੀ(ਆਂ) ਵਰਗੀ ਜਾਣਕਾਰੀ ਸ਼ਾਮਲ ਹੁੰਦੀ ਹੈ। ਇਸ ਜਾਣਕਾਰੀ ਦੀ ਵਰਤੋਂ ਤੁਹਾਡੇ ਡਿਵਾਈਸ ਵੱਲੋਂ ਤੁਹਾਡਾ ਟੀਕਾਕਰਨ ਕਾਰਡ ਦਿਖਾਉਣ ਲਈ ਕੀਤੀ ਜਾਂਦੀ ਹੈ। ਵੌਲਿਟ ਵਿੱਚ ਸਟੋਰ ਕੀਤਾ ਗਿਆ ਟੀਕਾਕਰਨ ਕਾਰਡ ਤੁਹਾਡੇ ਸਾਰੇ ਡਿਵਾਈਸਾਂ ’ਤੇ ਸਿੰਕ ਨਹੀਂ ਕੀਤਾ ਜਾਂਦਾ ਅਤੇ iCloud ’ਤੇ ਬੈਕਅੱਪ ਨਹੀਂ ਕੀਤਾ ਜਾਵੇਗਾ। Apple ਵੱਲੋਂ ਤੁਹਾਡੇ ਟੀਕਾਕਰਨ ਕਾਰਡ ’ਤੇ ਦਿੱਤੀ ਗਈ ਜਾਣਕਾਰੀ ਜਾਂ ਤੁਹਾਡੇ ਟੀਕਾਕਰਨ ਕਾਰਡ ਦੀ ਵਰਤੋਂ ਨਾਲ ਸੰਬੰਧਿਤ ਜਾਣਕਾਰੀ ਨੂੰ ਦੇਖਿਆ ਨਹੀਂ ਜਾ ਸਕਦਾ।
ਤੁਹਾਡੇ ਟੀਕਾਕਰਨ ਕਾਰਡ ਦਾ ਪੂਰਾ ਵੇਰਵਾ ਲੌਕ ਸਕਰੀਨ ’ਤੇ ਉਦੋਂ ਤੱਕ ਨਹੀਂ ਦਿਖਾਈ ਦੇਵੇਗਾ ਜਦੋਂ ਤੱਕ ਤੁਸੀਂ ਇਸਨੂੰ Face ID, Touch ID, ਜਾਂ ਪਾਸਕੋਡ ਦੁਆਰਾ ਪ੍ਰਮਾਣਿਤ ਨਹੀਂ ਕਰ ਦਿੰਦੇ। ਆਪਣੇ ਟੀਕਾਕਰਨ ਕਾਰਡ ਦੇ ਵੇਰਵਿਆਂ ਦੀ ਪੇਸ਼ਕਾਰੀ ਲਈ, ਪਹਿਲਾਂ ਤੁਹਾਨੂੰ ਪ੍ਰਮਾਣੀਕਰਨ ਕਰਨਾ ਪਵੇਗਾ। ਪ੍ਰਮਾਣਿਤ ਹੋ ਜਾਣ ਦੇ ਬਾਅਦ, ਤੁਹਾਡੇ ਡਿਵਾਈਸ ਨੂੰ ਐਕਸੈੱਸ ਕਰਨ ਵਾਲਾ ਕੋਈ ਵੀ ਵਿਅਕਤੀ ਤੁਹਾਡੇ ਟੀਕਾਕਰਨ ਕਾਰਡ ਨੂੰ ਤੁਹਾਡੀ ਡਿਵਾਈਸ ਸਕਰੀਨ ’ਤੇ ਦਿਖਾਏ ਜਾਣ ’ਤੇ ਦੇਖ ਸਕੇਗਾ, ਇਸ ਲਈ ਤੁਹਾਨੂੰ ਆਪਣੇ ਡਿਵਾਈਸ ਨੂੰ ਸੁਰੱਖਿਅਤ ਰੱਖਣ ਲਈ ਸਾਵਧਾਨੀ ਵਰਤਣੀ ਚਾਹੀਦੀ ਹੈ।
ਤੁਸੀਂ ਵੌਲਿਟ ਵਿੱਚੋਂ ਆਪਣਾ ਟੀਕਾਕਰਨ ਕਾਰਡ ਕਿਸੇ ਵੀ ਸਮੇਂ ਹਟਾ ਸਕਦੇ ਹੋ। ਤੁਹਾਡੇ ਟੀਕਾਕਰਨ ਕਾਰਡ ਨੂੰ ਵੌਲਿਟ ਵਿੱਚੋਂ ਹਟਾਉਣ ਨਾਲ ਸਿਹਤ ਐਪ ਵਿੱਚ ਸਟੋਰ ਕੀਤੀ ਤੁਹਾਡੇ ਟੀਕਾਕਰਨ ਦੇ ਰਿਕਾਰਡ ਦੀ ਨਕਲ ਡਿਲੀਟ ਨਹੀਂ ਕੀਤੀ ਜਾਂਦੀ। ਤੁਸੀਂ ਸਿਹਤ ਐਪ ਵਿੱਚੋਂ ਆਪਣਾ ਟੀਕਾਕਰਨ ਰਿਕਾਰਡ ਕਿਸੇ ਵੀ ਸਮੇਂ ਡਿਲੀਟ ਕਰ ਸਕਦੇ ਹੋ। ਜੇਕਰ ਤੁਸੀਂ ਸਿਹਤ ਐਪ ਵਿੱਚੋਂ ਆਪਣਾ ਟੀਕਾਕਰਨ ਰਿਕਾਰਡ ਡਿਲੀਟ ਕਰਦੇ ਹੋ, ਤਾਂ ਸੰਬੰਧਿਤ ਟੀਕਾਕਰਨ ਕਾਰਡ ਵੌਲਿਟ ਵਿੱਚੋਂ ਵੀ ਡਿਲੀਟ ਕਰ ਦਿੱਤਾ ਜਾਵੇਗਾ।
ਸਵੈ-ਭਰੋ ਕਾਰਡ
ਤੁਹਾਡੀ ਸਹੂਲਤ ਲਈ, ਹੁਣ ਸੈਟਿੰਗਾਂ > ਵੌਲਿਟ ਅਤੇ Apple Pay ਵਿੱਚ ਜਾ ਕੇ ਤੁਹਾਡੇ ਵੱਲੋਂ ਸੰਭਾਲੇ ਗਏ “ਸਵੈ-ਭਰੋ“ ਕਾਰਡਾਂ ਦਾ ਪ੍ਰਬੰਧਨ ਕੀਤਾ ਜਾ ਸਕਦਾ ਹੈ। Apple Wallet ਦੀ ਬਜਾਏ ਸਵੈ-ਭਰੋ ਕਾਰਡ ਤੁਹਾਡੇ iCloud ਕੀਚੇਨ ਵਿੱਚ ਸਟੋਰ ਕੀਤੇ ਜਾਂਦੇ ਹਨ। ਤੁਸੀਂ ਸੈਟਿੰਗਾਂ > ਵੌਲਿਟ ਅਤੇ Apple Pay ’ਤੇ ਜਾ ਕੇ ਅਤੇ “ਇਹਨਾਂ ਕਾਰਡਾਂ ਨੂੰ Apple Pay ਨਾਲ ਵਰਤੋ” ਨੂੰ ਚਾਲੂ ਕਰ ਕੇ “ਸਵੈ-ਭਰੋ“ ਕਾਰਡਾਂ ਨੂੰ Apple Pay ਨਾਲ ਵਰਤਣ ਦੀ ਚੋਣ ਕਰ ਸਕਦੇ ਹੋ। ਸਮਰੱਥ ਕੀਤੇ ਜਾਣ ’ਤੇ, ਤੁਹਾਡਾ ਡਿਵਾਈਸ ਤੁਹਾਡੇ iCloud ਕੀਚੇਨ ਤੋਂ ਤੁਹਾਡੇ “ਸਵੈ-ਭਰੋ“ ਕਾਰਡਾਂ ਨੂੰ ਤੁਹਾਡੇ ਕਾਰਡਾਂ ਦੇ ਭੁਗਤਾਨ ਨੈੱਟਵਰਕਾਂ ਨਾਲ ਸਾਂਝਾ ਕਰ ਸਕਦਾ ਹੈ ਤਾਂ ਜੋ Apple Pay ਦੀ ਯੋਗਤਾ ਨਿਰਧਾਰਤ ਕੀਤੀ ਜਾ ਸਕੇ। ਯੋਗ ਹੋਣ ’ਤੇ, ਤੁਸੀਂ ਵਧੇਰੇ ਸੁਰੱਖਿਅਤ ਲੈਣ-ਦੇਣ ਲਈ ਆਪਣੇ ਸੰਭਾਲੇ ਗਏ “ਸਵੈ-ਭਰੋ“ ਕਾਰਡਾਂ ਨੂੰ Apple Pay ਵਿੱਚ ਜੋੜ ਸਕਦੇ ਹੋ।
ਤੁਹਾਡੇ ਨਾਲ ਸੰਚਾਰ ਕਰਨਾ
Apple ਵੱਲੋਂ ਤੁਹਾਡੇ ਖਾਤੇ ਸੰਬੰਧੀ ਜਾਣਕਾਰੀ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜਿਸ ਵਿੱਚ ਤੁਹਾਡੇ ਵੱਲੋਂ ਵੌਲਿਟ ਐਪ ਵਿੱਚ ਜੋੜੇ ਗਏ ਪਾਸ ਦੀਆਂ ਕਿਸਮਾਂ ਅਤੇ ਤੁਹਾਡੀ iCloud ਪਰਿਵਾਰਕ ਸਥਿਤੀ ਦੀ ਵਰਤੋਂ ਤੁਹਾਨੂੰ Apple Wallet ਸਮੇਤ ਤੁਹਾਡੀ ਦਿਲਚਸਪੀ ਵਾਲੇ ਹੋਰ Apple ਉਤਪਾਦਾਂ, ਸੇਵਾਵਾਂ ਅਤੇ ਪੇਸ਼ਕਸ਼ਾਂ ਬਾਰੇ ਸੰਚਾਰ ਭੇਜਣ ਲਈ ਕੀਤੀ ਜਾ ਸਕਦੀ ਹੈ। ਤੁਹਾਡੇ ਡਿਵਾਈਸ ਵੱਲੋਂ Apple ਵੌਲਿਟ ਵਿੱਚ ਤੁਹਾਡੀ ਗਤੀਵਿਧੀ ਅਤੇ ਤੁਹਾਡੇ ਅੰਦਾਜ਼ਨ ਟਿਕਾਣੇ (ਜਿੱਥੇ ਟਿਕਾਣਾ ਸੇਵਾਵਾਂ ਨੂੰ ਚਾਲੂ ਕੀਤਾ ਹੁੰਦਾ ਹੈ) ਬਾਰੇ ਜਾਣਕਾਰੀ ਦੀ ਵਰਤੋਂ ਸੰਬੰਧਿਤ ਸੰਚਾਰਾਂ ਦੀ ਪਛਾਣ ਕਰਨ ਲਈ ਕੀਤੀ ਜਾ ਸਕਦੀ ਹੈ। ਉਦਾਹਰਨ ਲਈ, ਤੁਹਾਡਾ ਡਿਵਾਈਸ ਇਹ ਸਾਂਝਾ ਕਰ ਸਕਦਾ ਹੈ ਕਿ ਤੁਹਾਡੇ ਮੈਟਰੋਪੋਲੀਟਨ ਖੇਤਰ ਵਿੱਚ ਕੋਈ Apple ਵੌਲਿਟ ਟ੍ਰਾਂਜ਼ਿਟ ਪਾਸ ਉਪਲਬਧ ਹੈ। ਤੁਹਾਡੀ Apple ਵੌਲਿਟ ਗਤੀਵਿਧੀ ਜਾਂ ਅੰਦਾਜ਼ਨ ਟਿਕਾਣਾ ਜਾਣਕਾਰੀ ਬਾਰੇ ਤੁਹਾਡੇ ਡਿਵਾਈਸ ਨੂੰ ਪਤਾ ਹੁੰਦਾ ਹੈ ਪਰ Apple ਨੂੰ ਨਹੀਂ। ਤੁਸੀਂ ਸੈਟਿੰਗਾਂ > ਵੌਲਿਟ ਅਤੇ Apple Pay ’ਤੇ ਜਾ ਕੇ ਆਪਣੀਆਂ ਸੰਚਾਰ ਤਰਜੀਹਾਂ ਨੂੰ ਬਦਲ ਸਕਦੇ ਹੋ।
ਨਿੱਜੀ ਡੇਟਾ ‘ਤੇ ਪ੍ਰਕਿਰਿਆ ਕਰਨ ਲਈ ਲਾਗੂ ਕਾਨੂੰਨੀ ਆਧਾਰ
ਅਸੀਂ ਤੁਹਾਡੇ ਵੌਲਿਟ ਦੇ ਨਿੱਜੀ ਡੇਟਾ ਨੂੰ ਆਮ ਤੌਰ ’ਤੇ Apple ਨਾਲ ਤੁਹਾਡੇ ਇਕਰਾਰਨਾਮੇ ਦੀ ਕਾਰਗੁਜ਼ਾਰੀ ਲਈ ਪ੍ਰਕਿਰਿਆ ਵਿੱਚ ਲੈ ਕੇ ਆਉਂਦੇ ਹਾਂ ਜੋ ਕਿ ਸੇਵਾ ਪ੍ਰਦਾਨ ਕਰਨ ਅਤੇ ਸਾਡੀਆਂ ਕਾਨੂੰਨੀ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਲਈ ਜ਼ਰੂਰੀ ਹੁੰਦਾ ਹੈ। ਜਿੱਥੇ ਸਹਿਮਤੀ ਢੁਕਵੇਂ ਕਾਨੂੰਨੀ ਆਧਾਰ ਵਜੋਂ ਹੋਵੇ, ਉੱਥੇ ਅਸੀਂ ਇਸ ਨੂੰ ਲਾਗੂ ਸਥਾਨਕ ਕਾਨੂੰਨ ਦੇ ਅਨੁਸਾਰ ਪ੍ਰਾਪਤ ਕਰਦੇ ਹਾਂ।
ਜਿੱਥੇ ਲਾਗੂ ਸਥਾਨਕ ਕਾਨੂੰਨ ਆਗਿਆ ਦਿੰਦਾ ਹੈ, ਅਸੀਂ ਆਪਣੇ ਜਾਂ ਕਿਸੇ ਤੀਜੀ ਧਿਰ ਦੇ ਜਾਇਜ਼ ਹਿੱਤਾਂ ਦੇ ਉਦੇਸ਼ਾਂ ਲਈ ਲੋੜ ਅਨੁਸਾਰ ਨਿੱਜੀ ਡੇਟਾ ਦੀਆਂ ਹੇਠ ਲਿਖੀਆਂ ਸ਼੍ਰੇਣੀਆਂ ਨੂੰ ਪ੍ਰਕਿਰਿਆ ਕਰਦੇ ਹਾਂ, ਜਿਸ ਵਿੱਚ ਇਸ ਬਾਰੇ ਜਾਣਕਾਰੀ ਸ਼ਾਮਲ ਹੈ:
- ਤੁਹਾਡਾ ਖਾਤਾ, ਜਿਵੇਂ ਕਿ ਕੀ ਤੁਹਾਡਾ ਖਾਤਾ ਕਿਰਿਆਸ਼ੀਲ ਹੈ ਜਾਂ ਨਹੀਂ
- ਤੁਹਾਡਾ ਡਿਵਾਈਸ, ਜਿਵੇਂ ਕਿ ਡਿਵਾਈਸ ਦੀ ਕਿਸਮ, ਸੌਫ਼ਟਵੇਅਰ ਸੰਸਕਰਨ ਅਤੇ ਡਿਵਾਈਸ ਦਾ ਸੀਰੀਅਲ ਨੰਬਰ
- ਤੁਹਾਡਾ ਪਾਸ ਜਿਵੇਂ ਕਿ ਪਾਸ ‘ਤੇ ਦਰਸਾਈ ਗਈ ਜਾਣਕਾਰੀ
- ਤੁਹਾਡਾ ਪਾਸ ਜਾਰੀਕਰਤਾ, ਜਿਵੇਂ ਕਿ ਪਾਸ ’ਤੇ ਅੱਪਡੇਟਾਂ ਪ੍ਰਦਾਨ ਕਰਨ ਲਈ ਅਧਿਕਾਰਤ ਤੀਜੀ ਧਿਰ
- ਤੁਹਾਡੇ ਵੱਲੋਂ ਵੌਲਿਟ ਦੀ ਵਰਤੋਂ ਜਿਵੇਂ ਕਿ ਤੁਹਾਡੇ ਵੱਲੋਂ ਸ਼ਾਮਲ ਕੀਤੇ ਗਏ ਪਾਸਾਂ ਦੀ ਗਿਣਤੀ ਅਤੇ ਕਿਸਮ (ਉਦਾਹਰਨ ਵਜੋਂ ਹੋਟਲ ਅਤੇ ਕਾਰਪੋਰੇਟ), ਭਾਵੇਂ ਤੁਸੀਂ ਪਾਸ ਨੂੰ ਸਾਂਝਾ ਕੀਤਾ ਹੈ ਜਾਂ ਨਹੀਂ
- ਤੁਹਾਡਾ ਟਿਕਾਣਾ
ਇਨ੍ਹਾਂ ਜਾਇਜ਼ ਹਿੱਤਾਂ ਵਿੱਚ ਸ਼ਾਮਲ ਹੈ:
- ਪਾਸ ਨੂੰ ਜੋੜਨਾ ਅਤੇ ਪ੍ਰਬੰਧਿਤ ਕਰਨਾ
- ਤੁਹਾਡੇ ਅਤੇ ਹੋਰ ਲੋਕਾਂ ਲਈ ਸਰਵਿਸ ਨੂੰ ਬਿਹਤਰ ਬਣਾਉਣ ਅਤੇ ਅਨੁਕੂਲ ਬਣਾਉਣ ਵਿੱਚ ਮਦਦ ਕਰਨਾ
- ਅਜਿਹੇ ਫ਼ੀਚਰ ਖੋਜਣ ਵਿੱਚ ਤੁਹਾਡੀ ਮਦਦ ਕਰਨਾ ਜੋ ਤੁਹਾਡੇ ਲਈ ਸਭ ਤੋਂ ਵੱਧ ਪ੍ਰਸੰਗਿਕ ਹਨ
- ਪੇਸ਼ਕਸ਼ਾਂ ਦੇ ਲਈ ਤੁਹਾਡੀ ਯੋਗਤਾ ਦੀ ਜਾਂਚ ਕਰਨਾ
- ਤੁਹਾਨੂੰ ਵੌਲਿਟ ਅਤੇ ਹੋਰ Apple ਉਤਪਾਦਾਂ, ਸੇਵਾਵਾਂ ਅਤੇ ਪੇਸ਼ਕਸ਼ਾਂ ਬਾਰੇ ਸੰਚਾਰ ਭੇਜਣਾ, ਜੋ ਤੁਹਾਨੂੰ ਪਸੰਦ ਆ ਸਕਦਾ ਹੈ
- ਧੋਖਾਧੜੀ ਅਤੇ ਹੋਰ ਸ਼ੱਕੀ ਗਤੀਵਿਧੀ ਨੂੰ ਰੋਕਣਾ
ਹੋਰ ਜਾਣਕਾਰੀ
ਸੰਪਰਕ ਰਹਿਤ ਭੁਗਤਾਨ ਪਾਸ ਜਿਵੇਂ ਕਿ ਕ੍ਰੈਡਿਟ ਅਤੇ ਡੈਬਿਟ ਕਾਰਡ ਬਾਰੇ ਜਾਣਕਾਰੀ ਦਾ Apple Pay ਅਤੇ ਪਰਦੇਦਾਰੀ ਵਿੱਚ www.apple.com/in/legal/privacy/data/en/apple-pay ’ਤੇ ਵਰਣਨ ਕੀਤਾ ਗਿਆ ਹੈ।
ਤੁਹਾਡੀ ਵਿਅਕਤੀਗਤ ਪਛਾਣ ਨਾ ਕਰਨ ਵਾਲੇ ਵੌਲਿਟ ਡੇਟਾ, ਜਿਵੇਂ ਕਿ ਤੁਸੀਂ ਵੌਲਿਟ ਫ਼ੀਚਰਾਂ ਨਾਲ ਕਿਵੇਂ ਇੰਟਰੈਕਟ ਕਰਦੇ ਹੋ ਵਰਗੀਆਂ ਸੂਚਨਾਵਾਂ ਸਮੇਤ, ਆਮ ਤੌਰ ’ਤੇ ਵੌਲਿਟ ਅਤੇ Apple ਦੇ ਹੋਰ ਉਤਪਾਦਾਂ ਤੇ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਸੀਮਤ ਸਮੇਂ ਤੱਕ ਸਾਂਭ ਕੇ ਰੱਖਿਆ ਜਾ ਸਕਦਾ ਹੈ।
Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ’ਤੇ ਦੇਖਿਆ ਜਾ ਸਕਦਾ ਹੈ।
2025-12-12