ਮੌਸਮ ਅਤੇ ਪਰਦੇਦਾਰੀ
ਮੌਸਮ ਤੁਹਾਡੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਡਿਜ਼ਾਈਨ ਕੀਤਾ ਗਿਆ ਹੈ।
![]()
- ਜੇਕਰ ਤੁਸੀਂ ਮੌਸਮ ਐਪ ਨੂੰ ਆਪਣਾ ਟਿਕਾਣਾ ਐਕਸੈੱਸ ਕਰਨ ਦੀ ਆਗਿਆ ਦਿੰਦੇ ਹੋ ਤਾਂ ਮੌਸਮ ਸੰਬੰਧੀ ਢੁਕਵਾਂ ਪੂਰਵ-ਅਨੁਮਾਨ ਪ੍ਰਦਾਨ ਕਰਨ ਲਈ ਤੁਹਾਡਾ ਟਿਕਾਣਾ Apple ਨੂੰ ਭੇਜਿਆ ਜਾਵੇਗਾ। ਤੁਹਾਡਾ ਟਿਕਾਣਾ ਤੁਹਾਡੀ ਪਛਾਣ ਨਾਲ ਸੰਬੰਧਿਤ ਨਹੀਂ ਹੈ।
- ਜੇਕਰ ਤੁਸੀਂ ਅਜਿਹੇ ਟਿਕਾਣੇ ਦੇ ਪੂਰਵ-ਅਨੁਮਾਨ ਲਈ ਬੇਨਤੀ ਕਰਦੇ ਹੋ ਜਿਸ ਨੂੰ ਤੁਸੀਂ ਫ਼ੌਲੋ ਕਰਦੇ ਹੋ, ਤਾਂ ਉਹ ਜਾਣਕਾਰੀ Apple ਨੂੰ ਭੇਜੀ ਜਾਵੇਗੀ ਤਾਂ ਕਿ ਉਸ ਟਿਕਾਣੇ ਦੇ ਲਈ ਪੂਰਵ-ਅਨੁਮਾਨ ਪ੍ਰਦਾਨ ਕੀਤਾ ਜਾਵੇ। ਇਹ ਤੁਹਾਡੀ ਪਛਾਣ ਨਾਲ ਸੰਬੰਧਿਤ ਨਹੀਂ ਹੈ।
- ਜੇਕਰ ਤੁਸੀਂ ਖ਼ਰਾਬ ਮੌਸਮ ਸੰਬੰਧੀ ਸੂਚਨਾਵਾਂ ਨੂੰ ਸਮਰੱਥ ਕਰਦੇ ਹੋ, ਤਾਂ Apple ਅਜਿਹੀਆਂ ਸੂਚਨਾਵਾਂ ਦੇ ਖੇਤਰ ਨੂੰ ਤੁਹਾਡੇ Apple ਖਾਤੇ ਨਾਲ ਜੋੜ ਸਕਦਾ ਹੈ।
ਤੁਹਾਡੀ ਜਾਣਕਾਰੀ ਦੀ ਪਰਦੇਦਾਰੀ ਅਤੇ ਸੁਰੱਖਿਆ ਕਰਨੀ ਹੀ Apple ਵਿਖੇ ਸਾਡੀ ਸਾਰਿਆਂ ਦੀ ਤਰਜੀਹ ਹੈ। ਅਸੀਂ ਸਿਰਫ਼ ਉਹ ਡੇਟਾ ਇਕੱਤਰ ਕਰਨ ਲਈ ਸਖ਼ਤ ਮਿਹਨਤ ਕਰਦੇ ਹਾਂ, ਜਿਸਦੀ ਲੋੜ ਤੁਹਾਡਾ ਅਨੁਭਵ ਬਿਹਤਰ ਬਣਾਉਣ ਲਈ ਹੁੰਦੀ ਹੈ। ਜਦੋਂ ਅਸੀਂ ਡੇਟਾ ਇਕੱਤਰ ਕਰਦੇ ਹਾਂ, ਤਾਂ ਇਹ ਮੰਨਦੇ ਹਾਂ ਕਿ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਅਸੀ ਕੀ ਇਕੱਤਰ ਕਰ ਰਹੇ ਹਾਂ ਅਤੇ ਸਾਨੂੰ ਉਸਦੀ ਲੋੜ ਕਿਉਂ ਹੈ, ਤਾਂ ਕਿ ਤੁਸੀਂ ਆਪਣੀਆਂ ਚੋਣਾਂ ਨਿਰਧਾਰਤ ਕਰ ਸਕੋ। Apple ਦੇ ਹਰੇਕ ਉਤਪਾਦ ਅਤੇ ਸੇਵਾ ਵਾਂਗ ਮੌਸਮ ਐਪ ਨੂੰ ਇਹਨਾਂ ਸਿਧਾਂਤਾਂ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ।
ਮੌਸਮ ਐਪ ਨੂੰ ਸਮਝਣ ਅਤੇ ਬਿਹਤਰ ਬਣਾਉਣ ਲਈ, Apple ਵੱਲੋਂ ਇਸ ਸੰਬੰਧੀ ਸੀਮਤ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ ਕਿ ਦਿਨ ਵਿੱਚ ਪਹਿਲੀ ਵਾਰ ਐਪ ਨੂੰ ਕਦੋਂ ਲਾਂਚ ਕੀਤਾ ਜਾਂਦਾ ਹੈ। ਇਹ ਜਾਣਕਾਰੀ ਤੁਹਾਡੀ ਪਛਾਣ ਨਾਲ ਲਿੰਕ ਨਹੀਂ ਹੈ।
ਜੇਕਰ ਤੁਸੀਂ ਮੌਸਮ ਐਪ ਨੂੰ ਆਪਣਾ ਟਿਕਾਣਾ ਐਕਸੈੱਸ ਕਰਨ ਦੀ ਆਗਿਆ ਦਿੰਦੇ ਹੋ ਤਾਂ ਮੌਸਮ ਸੰਬੰਧੀ ਢੁਕਵਾਂ ਪੂਰਵ-ਅਨੁਮਾਨ ਪ੍ਰਦਾਨ ਕਰਨ ਲਈ ਤੁਹਾਡਾ ਟਿਕਾਣਾ Apple ਨੂੰ ਭੇਜਿਆ ਜਾਵੇਗਾ। ਜੇਕਰ ਤੁਸੀਂ ਅਜਿਹੇ ਟਿਕਾਣੇ ਦੇ ਪੂਰਵ-ਅਨੁਮਾਨ ਲਈ ਬੇਨਤੀ ਕਰਦੇ ਹੋ ਜਿਸ ਨੂੰ ਤੁਸੀਂ ਫ਼ੌਲੋ ਕਰਦੇ ਹੋ, ਤਾਂ ਉਹ ਜਾਣਕਾਰੀ Apple ਨੂੰ ਭੇਜੀ ਜਾਵੇਗੀ ਤਾਂ ਕਿ ਉਸ ਟਿਕਾਣੇ ਦੇ ਲਈ ਪੂਰਵ-ਅਨੁਮਾਨ ਪ੍ਰਦਾਨ ਕੀਤਾ ਜਾਵੇ। ਇਸ ਤੋਂ ਇਲਾਵਾ ਮੌਸਮ ਐਪ ਵੱਲੋਂ ਤੁਹਾਡੇ ਘਰ ਅਤੇ ਕਾਰਜ ਸਥਾਨ ਦੇ ਟਿਕਾਣਿਆਂ ਨੂੰ, ਜਿੱਥੇ ਉਪਲਬਧ ਹੋਣ, ਐਪ ਵਿੱਚ ਲੇਬਲ ਕਰ ਲਈ ਐਕਸੈੱਸ ਕੀਤਾ ਜਾਵੇਗਾ। ਤੁਸੀਂ ਸੰਪਰਕ ਐਪ ਵਿੱਚ “ਮੇਰਾ ਕਾਰਡ” ਦੀ ਵਰਤੋਂ ਕਰ ਕੇ ਆਪਣੇ ਘਰ ਅਤੇ ਕਾਰਜ-ਸਥਾਨ ਦਾ ਪਤਾ ਅੱਪਡੇਟ ਕਰ ਸਕਦੇ ਹੋ। ਤੁਸੀਂ ਇਹਨਾਂ ਲੇਬਲਾਂ ਨੂੰ ਕਿਸੇ ਵੀ ਸਮੇਂ ਬੰਦ ਵੀ ਕਰ ਸਕਦੇ ਹੋ। ਆਪਣੇ iOS ਜਾਂ iPadOS ਡਿਵਾਈਸ ’ਤੇ ਸੈਟਿੰਗਾਂ > ਐਪਾਂ > ਮੌਸਮ ’ਤੇ ਜਾਓ ਅਤੇ ਘਰ ਅਤੇ ਕਾਰਜ-ਸਥਾਨ ਨੂੰ ਟੈਪ ਕਰ ਕੇ ਬੰਦ ਕਰੋ। Mac ’ਤੇ, ਮੌਸਮ > ਸੈਟਿੰਗਾਂ > ਆਮ ’ਤੇ ਜਾਓ ਅਤੇ ਘਰ ਅਤੇ ਕਾਰਜ-ਸਥਾਨ ਨੂੰ ਅਣਚੁਣਿਆ ਕਰੋ। Apple ਵੱਲੋਂ ਮੌਸਮ ਸੰਬੰਧੀ ਪੂਰਵ-ਅਨੁਮਾਨ ਪ੍ਰਦਾਨ ਕਰਨ ਲਈ ਇਕੱਤਰ ਕੀਤੀ ਜਾਣਕਾਰੀ ਤੁਹਾਡੀ ਪਛਾਣ ਨਾਲ ਲਿੰਕ ਨਹੀਂ ਕੀਤੀ ਜਾਂਦੀ।
ਜੇਕਰ ਤੁਸੀਂ ਖ਼ਰਾਬ ਮੌਸਮ ਸੰਬੰਧੀ ਸੂਚਨਾਵਾਂ ਨੂੰ ਸਮਰੱਥ ਕਰਨ ਦੀ ਚੋਣ ਕਰਦੇ ਹੋ, ਤਾਂ ਮੌਸਮ ਅਜਿਹੇ ਹਰੇਕ ਟਿਕਾਣੇ ਨੂੰ ਇੱਕ ਖੇਤਰ ਦਾ ਅਨੁਸਾਰੀ ਬਣਾਉਂਦਾ ਹੈ, ਜਿੱਥੇ ਤੁਸੀਂ ਅਜਿਹੀਆਂ ਸੂਚਨਾਵਾਂ ਨੂੰ ਸਮਰੱਥ ਕੀਤਾ ਹੈ। ਖੇਤਰ ਇੱਕ ਦੇਸ਼ ਹੋ ਸਕਦਾ ਹੈ ਜਾਂ ਕੁਝ ਦੇਸ਼ਾਂ ਲਈ (ਜਿਵੇਂ ਕਿ ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ), ਖੇਤਰ ਘੱਟੋ-ਘੱਟ 500,000 ਨਿਵਾਸੀਆਂ ਵਾਲਾ ਇਲਾਕਾ ਹੋ ਸਕਦਾ ਹੈ। ਤੁਸੀਂ ਜਿਹੜੇ ਖੇਤਰਾਂ ਲਈ ਅਜਿਹੀਆਂ ਸੂਚਨਾਵਾਂ ਸਮਰੱਥ ਕੀਤੀਆਂ ਹਨ, ਉਹਨਾਂ ਦੀ ਸੂਚੀ Apple ਨੂੰ ਭੇਜੀ ਜਾਵੇਗੀ ਅਤੇ ਇਹ ਤੁਹਾਡੇ Apple ਖਾਤੇ ਨਾਲ ਸੰਬੰਧਿਤ ਹੋ ਸਕਦੀ ਹੈ। Apple ਵੱਲੋਂ ਖੇਤਰਾਂ ਦੀ ਸੂਚੀ ਦੀ ਵਰਤੋਂ ਇਸ ਫ਼ੀਚਰ ਨੂੰ ਸਮਰੱਥ ਕਰਨ ਅਤੇ ਤੁਹਾਡੇ ਡਿਵਾਈਸ ’ਤੇ ਸੂਚਨਾਵਾਂ ਡਿਲਿਵਰ ਕਰਨ ਲਈ ਕੀਤੀ ਜਾਂਦੀ ਹੈ। ਤੁਹਾਨੂੰ ਸੰਬੰਧਿਤ ਸੂਚਨਾਵਾਂ ਡਿਲਿਵਰ ਕਰਨ ਲਈ ਮੌਸਮ ਤੁਹਾਡੇ ਡਿਵਾਈਸ ’ਤੇ ਖ਼ਾਸ ਟਿਕਾਣਿਆਂ ਦੇ ਆਧਾਰ ’ਤੇ ਖੇਤਰੀ ਸੂਚਨਾਵਾਂ ਨੂੰ ਫ਼ਿਲਟਰ ਕਰਦਾ ਹੈ ਜਿਨ੍ਹਾਂ ਲਈ ਤੁਸੀਂ ਆਪਣੇ ਗੰਭੀਰ ਮੌਸਮ ਸੂਚਨਾਵਾਂ ਨੂੰ ਸਮਰੱਥ ਕੀਤਾ ਹੈ।
ਤੁਹਾਡੀ ਸੰਭਾਵੀ ਯਾਤਰਾ ਦੀ ਮੰਜ਼ਲ ਲਈ ਤੁਸੀਂ ਖ਼ਰਾਬ ਮੌਸਮ ਦੀਆਂ ਸੂਚਨਾਵਾਂ, ਜੇ ਉਪਲਬਧ ਹੋਣ, ਸਮਰੱਥ ਕਰਨ ਦੀ ਚੋਣ ਕਰ ਸਕਦੇ ਹੋ। ਜੇ ਮਹੱਤਵਪੂਰਨ ਟਿਕਾਣੇ ਅਤੇ ਰੂਟ ਸਮਰੱਥ ਕੀਤੇ ਹੋਏ ਹਨ ਤਾਂ ਤੁਹਾਡੇ ਨੇੜ ਭਵਿੱਖ ਵਿੱਚ ਸੰਭਾਵੀ ਯਾਤਰਾ ਦਾ ਪਤਾ ਲਗਾਉਣ ਲਈ ਤੁਹਾਡਾ ਡਿਵਾਈਸ ਔਨ-ਡਿਵਾਈਸ ਪ੍ਰਕਿਰਿਆਵਾਂ ਨੂੰ ਵਰਤ ਸਕਦਾ ਹੈ। ਜੇ ਮੌਸਮ ਐਪ ਲਈ ਟਿਕਾਣਾ ਸੇਵਾਵਾਂ ਦੀ ਆਗਿਆ “ਹਮੇਸ਼ਾਂ” ’ਤੇ ਸੈੱਟ ਹੈ ਅਤੇ ਮੌਸਮ ਐਪ ਦੀਆਂ ਸੈਟਿੰਗਾਂ ਵਿੱਚ ਸੁਝਾਏ ਟਿਕਾਣਿਆਂ ਲਈ ਖ਼ਰਾਬ ਮੌਸਮ ਦੀਆਂ ਸੂਚਨਾਵਾਂ ਸਮਰੱਥ ਹਨ ਤਾਂ ਮੌਸਮ ਐਪ ਤੁਹਾਡੀਆਂ ਸੰਭਾਵੀ ਯਾਤਰਾ ਦੀਆਂ ਮੰਜ਼ਲਾਂ ਬਾਰੇ ਅਨੁਮਾਨ ਨੂੰ ਐਕਸੈੱਸ ਕਰ ਸਕਦੀ ਅਤੇ ਖ਼ਰਾਬ ਮੌਸਮ ਦੀਆਂ ਸੂਚਨਾਵਾਂ ਭੇਜਣ ਲਈ ਵਰਤ ਸਕਦੀ ਹੈ। ਤੁਹਾਡੇ ਮੌਜੂਦਾ ਟਿਕਾਣੇ ਦੇ ਖ਼ਰਾਬ ਮੌਸਮ ਦੀਆਂ ਸੂਚਨਾਵਾਂ ਵਾਂਗ Apple ਤੁਹਾਡੀਆਂ ਸੰਭਾਵੀ ਯਾਤਰਾਵਾਂ ਦੇ ਟਿਕਾਣਿਆਂ ਨੂੰ ਵੀ ਤੁਹਾਡੇ Apple ਖਾਤੇ ਨਾਲ ਸੰਬੰਧਿਤ ਕਰ ਸਕਦਾ ਹੈ।
ਆਪਣਾ ਮੌਜੂਦਾ ਅਤੇ ਸੰਭਾਵੀ ਟਿਕਾਣੇ ਲਈ ਖ਼ਰਾਬ ਮੌਸਮ ਸਮੇਤ ਮੌਸਮ ਐਪ ਦੀਆਂ ਸੂਚਨਾਵਾਂ ਨੂੰ ਤੁਸੀਂ ਆਪਣੇ iOS ਅਤੇ iPadOS ਡਿਵਾਈਸ ਵਿੱਚ, ਹੋਰ > ਸੂਚਨਾਵਾਂ ’ਤੇ ਟੈਪ ਕਰ ਕੇ ਪ੍ਰਬੰਧਿਤ ਕਰ ਸਕਦੇ ਹੋ। Mac ’ਤੇ, ਮੌਸਮ > ਸੈਟਿੰਗਾਂ > ਸੂਚਨਾਵਾਂ, ’ਤੇ ਜਾਓ।
ਇਸ ਤੋਂ ਬਿਨਾਂ, ਜੇ ਤੁਸੀਂ ਵਿਜੇਟ ਸਮਾਰਟ ਸਟੈਕ ਵਰਤਦੇ ਹੋ ਅਤੇ ਤੁਸੀਂ ਵਿਜੇਟ ਸੁਝਾਅ ਸਮਰੱਥ ਕੀਤੇ ਹੋਏ ਹਨ ਤਾਂ ਮੌਸਮ ਐਪ ਤੁਹਾਡੀ ਯਾਤਰਾ ਦੇ ਸੰਭਾਵੀ ਟਿਕਾਣੇ ਨੂੰ ਹੋਮ ਸਕਰੀਨ ਅਤੇ “ਅੱਜ ਦਾ ਦ੍ਰਿਸ਼” ਵਿੱਚ ਦਿਖਾਏ ਜਾਣ ਲਈ ਇੱਕ ਮੌਸਮ ਵਿਜੇਟ ਰਾਖਵਾਂ ਕਰ ਸਕਦੀ ਹੈ। ਅਜਿਹਾ ਉਦੋਂ ਹੋ ਸਕਦਾ ਹੈ ਜਦੋਂ ਮੌਸਮ ਐਪ ਲਈ ਟਿਕਾਣਾ ਸੇਵਾਵਾਂ “ਹਮੇਸ਼ਾਂ” ’ਤੇ ਸੈੱਟ ਹੋਣ ਅਤੇ ਟਿਕਾਣਾ ਸੇਵਾਵਾਂ ਸੈਟਿੰਗਾਂ ਵਿੱਚ ਮਹੱਤਵਪੂਰਨ ਟਿਕਾਣੇ ਅਤੇ ਰੂਟ ਸਮਰੱਥ ਹੋਣ। ਤੁਹਾਡਾ ਡਿਵਾਈਸ ਫੈਸਲਾ ਕਰਦਾ ਹੈ ਕਿ ਤੁਹਾਨੂੰ ਵਿਜੇਟ ਦਿਖਾਉਣਾ ਹੈ ਜਾਂ ਨਹੀਂ।
Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਵੀ ਦੇਖਿਆ ਜਾ ਸਕਦਾ ਹੈ।
2025-12-12