Wi-Fi ਕਾਲਿੰਗ ਅਤੇ ਪਰਦੇਦਾਰੀ
Wi-Fi ਕਾਲਿੰਗ ਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।
ਕੁਝ ਨੈੱਟਵਰਕ ਪ੍ਰਦਾਤਾ ਵੱਲੋਂ ਤੁਹਾਨੂੰ ਆਪਣੇ iOS ਜਾਂ watchOS ਡਿਵਾਈਸਾਂ ਅਤੇ ਤੁਹਾਡੇ Mac ਕੰਪਿਊਟਰਾਂ ’ਤੇ Wi-Fi (ਅਤੇ/ਜਾਂ Wi-Fi ਸਿਗਨਲ ਕਮਜ਼ੋਰ ਜਾਂ ਅਣਉਪਲਬਧ ਰਹਿਣ ’ਤੇ iPad ਦੇ Wi-Fi + Cellular ਮਾਡਲਾਂ ’ਤੇ ਮੋਬਾਈਲ ਡੇਟਾ) ਰਾਹੀਂ ਕਾਲਾਂ ਕਰਨ ਅਤੇ ਪ੍ਰਾਪਤ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ।
ਜੇਕਰ ਤੁਸੀਂ Wi-Fi ਕਾਲਿੰਗ ਨੂੰ ਸਮਰੱਥ ਕਰਦੇ ਹੋ ਅਤੇ Wi-Fi ਕਾਲਿੰਗ ਸਮਰਥਿਤ ਡਿਵਾਈਸ ਤੋਂ Wi-Fi ਨੈੱਟਵਰਕ ’ਤੇ ਕਨੈਕਟ ਕਰਦੇ ਹੋ, ਤਾਂ ਜਿਸ ਦੇਸ਼ ਤੋਂ ਤੁਸੀਂ ਨੈੱਟਵਰਕ ’ਤੇ ਕਨੈਕਟ ਕੀਤਾ ਹੈ, ਉਸ ਦੇ ਬਾਰੇ ਤੁਹਾਡੇ IP ਪਤੇ (ਜਾਂ ਲਾਗੂ ਹੋਣ ’ਤੇ ਮੋਬਾਈਲ ਨੈੱਟਵਰਕ) ਦੇ ਆਧਾਰ ’ਤੇ ਨੈੱਟਵਰਕ ਪ੍ਰਦਾਤਾ ਨੂੰ ਬਿਲਿੰਗ ਅਤੇ ਸੇਵਾ ਉਪਲਬਧ ਕਰਵਾਉਣ ਦੇ ਉਦੇਸ਼ ਤੋਂ ਜਾਣਕਾਰੀ ਭੇਜੀ ਜਾ ਸਕਦੀ ਹੈ। ਜੇਕਰ ਤੁਸੀਂ ਆਪਣੇ ਨੈੱਟਵਰਕ ਪ੍ਰਦਾਤਾ ਦੇ ਨਾਲ ਇਸ ਜਾਣਕਾਰੀ ਨੂੰ ਸਾਂਝਾ ਨਹੀਂ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਆਪਣੇ iPhone ’ਤੇ ਅਤੇ ਆਪਣੀ ਪੇਅਰ ਕੀਤੀ ਗਈ Apple Watch ਸਮੇਤ ਆਪਣੇ ਦੂਜੇ ਡਿਵਾਈਸਾਂ ਲਈ ਸੈਟਿੰਗਾਂ > ਐਪਾਂ > ਫ਼ੋਨ ’ਤੇ ਜਾ ਕੇ ਅਤੇ ਇਸ iPhone ’ਤੇ Wi-Fi ਕਾਲਿੰਗ ਨੂੰ ਬੰਦ ਕਰਨ ਲਈ ਟੈਪ ਕਰ ਕੇ ਅਤੇ ”ਹੋਰ ਡਿਵਾਈਸਾਂ ਲਈ Wi-Fi ਕਾਲਿੰਗ ਜੋੜੋ” ਨੂੰ ਬੰਦ ਕਰਨ ਲਈ ਟੈਪ ਕਰ ਕੇ Wi-Fi ਕਾਲਿੰਗ ਨੂੰ ਬੰਦ ਕਰ ਸਕਦੇ ਹੋ। ਤੁਹਾਡੇ ਜਿਹਨਾਂ ਡਿਵਾਈਸਾਂ ’ਤੇ Wi-Fi ਕਾਲਿੰਗ ਨੂੰ ਸਮਰੱਥ ਕੀਤਾ ਹੋਇਆ ਹੈ, ਉਹਨਾਂ ’ਤੇ Wi-Fi ਕਾਲਿੰਗ ਨੂੰ ਬੰਦ ਕਰਨ ਲਈ, ਆਪਣੇ iPhone ’ਤੇ ਸੈਟਿੰਗਾਂ > ਐਪਾਂ > ਫ਼ੋਨ > ਹੋਰ ਡਿਵਾਈਸਾਂ ’ਤੇ ਕਾਲਾਂ ’ਤੇ ਜਾਓ ਅਤੇ ”ਹੋਰ ਡਿਵਾਈਸਾਂ ’ਤੇ ਕਾਲਾਂ ਦੀ ਆਗਿਆ ਦਿਓ” ਨੂੰ ਬੰਦ ਕਰਨ ਲਈ ਟੈਪ ਕਰੋ, ਫਿਰ ਡਿਵਾਈਸਾਂ ਦੀ ਸੂਚੀ ਵਿੱਚ, ਵਿਅਕਤੀਗਤ ਡਿਵਾਈਸਾਂ ਨੂੰ ਬੰਦ ਕਰਨ ਲਈ ਟੈਪ ਕਰੋ।
Wi-Fi ਜਾਂ ਮੋਬਾਈਲ ਡੇਟਾ ਦੇ ਰਾਹੀਂ ਸ਼ੌਰਟ ਕੋਡ ਕਾਲਾਂ (ਜਨਤਕ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕਰਨ ਵਾਲੇ ਸੰਖੇਪ ਨੰਬਰਾਂ 'ਤੇ ਕਾਲਾਂ) ਨੂੰ ਪੂਰਾ ਕਰਨ ਲਈ Apple ਵੱਲੋਂ ਤੁਹਾਡੇ ਕੈਰੀਅਰ ਨੂੰ ਉਸ ਸ਼ਹਿਰ ਦੀ ਜਾਣਕਾਰੀ ਪ੍ਰਦਾਨ ਕਰਨਾ ਲਾਜ਼ਮੀ ਹੁੰਦਾ ਹੈ, ਜਿੱਥੋਂ ਕਾਲ ਕੀਤੀ ਗਈ ਹੈ, ਤਾਂ ਜੋ ਉਹ ਕਾਲ ਨੂੰ ਸਹੀ ਤਰੀਕੇ ਨਾਲ ਰੂਟ ਕਰ ਸਕਣ। ਜੇਕਰ ਤੁਸੀਂ ਸ਼ੌਰਟ ਕੋਡ ਦੀ ਕਾਲ ਕਰਦੇ ਸਮੇਂ ਆਪਣੇ ਕੈਰੀਅਰ ਦੇ ਨਾਲ ਉਸ ਸ਼ਹਿਰ ਦੀ ਜਾਣਕਾਰੀ ਨੂੰ ਸਾਂਝਾ ਨਹੀਂ ਕਰਨਾ ਚਾਹੁੰਦੇ ਹੋ, ਜਿੱਥੋਂ ਤੁਸੀਂ ਕਾਲ ਕਰ ਰਹੇ ਹੋ, ਤਾਂ ਤੁਸੀਂ ਆਪਣੇ iOS ਜਾਂ watchOS ਡਿਵਾਈਸ ‘ਤੇ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਟਿਕਾਣਾ ਸੇਵਾਵਾਂ > ਸਿਸਟਮ ਸੇਵਾਵਾਂ ‘ਤੇ ਜਾ ਕੇ Wi-Fi ਕਾਲਿੰਗ ਨੂੰ ਬੰਦ ਕਰਨ ਲਈ ਟੈਪ ਕਰ ਕੇ, Wi-Fi ਕਾਲਿੰਗ ਦੇ ਲਈ ਟਿਕਾਣਾ ਸੇਵਾ ਨੂੰ ਬੰਦ ਕਰ ਸਕਦੇ ਹੋ। ਤੁਸੀਂ ਆਪਣੇ Mac ’ਤੇ ਸਿਸਟਮ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਟਿਕਾਣਾ ਸੇਵਾਵਾਂ ’ਤੇ ਜਾ ਕੇ, ਫਿਰ ਸਿਸਟਮ ਸੇਵਾਵਾਂ ਦੇ ਅੱਗੇ ਵੇਰਵਿਆਂ ’ਤੇ ਕਲਿੱਕ ਕਰ ਕੇ ਅਤੇ ਫਿਰ Wi-Fi ਕਾਲਿੰਗ ਨੂੰ ਬੰਦ ਕਰਨ ਲਈ ਕਲਿੱਕ ਕਰ ਕੇ Wi-Fi ਕਾਲਿੰਗ ਲਈ ਟਿਕਾਣਾ ਸੇਵਾਵਾਂ ਨੂੰ ਬੰਦ ਕਰ ਸਕਦੇ ਹੋ। ਜੇਕਰ ਤੁਸੀਂ Wi-Fi ਕਾਲਿੰਗ ਦੇ ਲਈ ਟਿਕਾਣਾ ਸੇਵਾਵਾਂ ਨੂੰ ਬੰਦ ਕਰਦੇ ਹੋ, ਤਾਂ ਤੁਹਾਡਾ ਡਿਵਾਈਸ Wi-Fi ਕਾਲਿੰਗ ਲਈ ਸ਼ੌਰਟ ਕੋਡ ਦੇ ਨੰਬਰ ਡਾਇਲ ਕਰਨ ’ਤੇ ਤੁਹਾਡੇ ਸ਼ਹਿਰ ਦੀ ਜਾਣਕਾਰੀ ਦਾ ਪਤਾ ਲਗਾਉਣ ਜਾਂ ਨੈੱਟਵਰਕ ਪ੍ਰਦਾਤਾ ਨੂੰ ਭੇਜਣ ਦੇ ਯੋਗ ਨਹੀਂ ਹੋਵੇਗਾ। ਇਸ ਦੇ ਨਤੀਜੇ ਵਜੋਂ ਹੋ ਸਕਦਾ ਹੈ ਕਿ ਤੁਹਾਡਾ ਨੈੱਟਵਰਕ ਪ੍ਰਦਾਤਾ ਕਾਲ ਨੂੰ ਸਹੀ ਤਰੀਕੇ ਨਾਲ ਰੂਟ ਜਾਂ ਕਨੈਕਟ ਨਾ ਕਰ ਸਕੇ।
ਮੋਬਾਈਲ ਸੇਵਾ ਉਪਲਬਧ ਰਹਿਣ ਸਮੇਂ, ਇਸ ਰਾਹੀਂ ਤੁਹਾਡੇ iPhone ‘ਤੇ ਐਮਰਜੈਂਸੀ ਕਾਲਾਂ ਰੂਟ ਕੀਤੀਆਂ ਜਾਂਦੀਆਂ ਹਨ। ਮੋਬਾਈਲ ਸੇਵਾ ਉਪਲਬਧ ਨਾ ਰਹਿਣ ਦੀ ਸਥਿਤੀ ਵਿੱਚ ਅਤੇ ਜੇਕਰ ਤੁਸੀਂ Wi-Fi ਕਾਲਿੰਗ ਨੂੰ ਸਮਰੱਥ ਕੀਤਾ ਹੈ, ਤਾਂ ਐਮਰਜੈਂਸੀ ਕਾਲ Wi-Fi ‘ਤੇ ਵੀ ਕੀਤੀ ਜਾ ਸਕਦੀ ਹੈ। ਇਹਨਾਂ ਕਾਲਾਂ ਲਈ ਭਾਵੇਂ ਹੀ ਤੁਸੀਂ “ਟਿਕਾਣਾ ਸੇਵਾਵਾਂ” ਨੂੰ ਸਮਰੱਥ ਕੀਤਾ ਹੈ ਜਾਂ ਨਹੀਂ, ਤਾਂ ਵੀ ਤੁਹਾਡੇ ਡਿਵਾਈਸ ਦੇ ਟਿਕਾਣੇ ਦੀ ਜਾਣਕਾਰੀ ਦੀ ਵਰਤੋਂ ਮਦਦ ਉਪਲਬਧ ਕਰਵਾਉਣ ਦੇ ਯਤਨ ਲਈ ਕੀਤੀ ਜਾ ਸਕਦੀ ਹੈ। ਹਾਲਾਂਕਿ ਤੁਹਾਡਾ ਕੈਰੀਅਰ ਐਮਰਜੈਂਸੀ ਸੇਵਾਵਾਂ ਨੂੰ ਰਾਊਟਿੰਗ ਕਰਨ ਦੇ ਉਦੇਸ਼ ਤੋਂ ਤੁਹਾਡੇ ਬਿਲਿੰਗ ਪਤੇ ਜਾਂ ਤੁਹਾਡੇ ਵੱਲੋਂ ਪ੍ਰਦਾਨ ਕੀਤੇ ਗਏ ਕਿਸੇ ਹੋਰ ਪਤੇ ਦੀ ਵਰਤੋਂ ਕਰਨ ਦਾ ਵਿਕਲਪ ਚੁਣ ਸਕਦਾ ਹੈ। ਤੁਸੀਂ ਆਪਣੇ ਕੈਰੀਅਰ ਦੇ ਲਈ ਆਪਣੇ ਪਤੇ ਦੀ ਜਾਣਕਾਰੀ ਨੂੰ ਆਪਣੇ iOS ਡਿਵਾਈਸਾਂ ਵਿੱਚ ਸੈਟਿੰਗਾਂ ‘ਤੇ ਜਾ ਕੇ ਜਾਂ Mac ‘ਤੇ FaceTime ਸੈਟਿੰਗਾਂ ਵਿੱਚ ਜਾ ਕੇ ਅੱਪਡੇਟ ਕਰ ਸਕਦੇ ਹੋ। ਤੁਹਾਨੂੰ ਇਹ ਜਾਣਕਾਰੀ ਅੱਪ-ਟੂ-ਡੇਟ ਰੱਖਣੀ ਚਾਹੀਦੀ ਹੈ। ਅਜਿਹਾ ਨਾ ਕਰ ਸਕਣ ਨਾਲ ਐਮਰਜੈਂਸੀ ਸੇਵਾਵਾਂ ਨੂੰ ਤੁਹਾਡੇ ਭੌਤਿਕ ਟਿਕਾਣੇ ਤੱਕ ਪੂਰੀ ਤਰ੍ਹਾਂ ਰੂਟ ਨਹੀਂ ਕੀਤਾ ਜਾ ਸਕੇਗਾ। ਟਿਕਾਣਾ ਭਰੋਸੇਯੋਗਤਾ ਕਾਰਨਾਂ ਕਰਕੇ, ਐਮਰਜੈਂਸੀ ਕਾਲ ਕਰਨ ਲਈ ਰਵਾਇਤੀ ਮੋਬਾਈਲ ਸੇਵਾ ਜਾਂ ਲੈਂਡ ਲਾਈਨ ਸੇਵਾਵਾਂ ਦੀ ਵਰਤੋਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਕੋਈ ਹੋਰ ਵਿਕਲਪ ਨਾ ਹੋਣ ਸਮੇਂ Wi-Fi ਕਾਲਿੰਗ ਫ਼ੀਚਰ ਦੀ ਵਰਤੋਂ ਕਰਨੀ ਚਾਹੀਦੀ ਹੈ।
“Wi-Fi ਕਾਲਿੰਗ” ਬਾਰੇ ਵਧੇਰੇ ਜਾਣਕਾਰੀ ਲਈ ਆਪਣੇ ਨੈੱਟਵਰਕ ਪ੍ਰਦਾਤਾ ਦੀਆਂ ਸ਼ਰਤਾਂ, ਪਰਦੇਦਾਰੀ ਨੀਤੀ ਅਤੇ ਵਿਹਾਰ ‘ਤੇ ਜਾਓ। Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਦੇਖਿਆ ਜਾ ਸਕਦਾ ਹੈ।
2025-12-12